Health News: ਗਰਮੀਆਂ ਵਿਚ ਨਹੀਂ ਕਰਨੀ ਚਾਹੀਦੀ ਤਾਂਬੇ ਦੇ ਭਾਂਡਿਆਂ ਦੀ ਵਰਤੋਂ, ਆਉ ਜਾਣਦੇ ਹਾਂ ਕਿਵੇਂ
Published : Jul 8, 2024, 7:34 am IST
Updated : Jul 8, 2024, 7:34 am IST
SHARE ARTICLE
Copper utensils should not be used in summer Health News
Copper utensils should not be used in summer Health News

Health News: ਆਯੁਰਵੇਦ ਮੁਤਾਬਕ ਤਾਂਬੇ ਦੇ ਭਾਂਡੇ ਦਾ ਪਾਣੀ ਪੀਣ ਨਾਲ ਪਾਣੀ ਵਿਚ ਮੌਜੂਦ ਬੈਕਟੀਰੀਆ ਖ਼ਤਮ ਹੋ ਜਾਂਦੇ ਹਨ ਅਤੇ ਪਾਣੀ ਸ਼ੁਧ ਹੋ ਜਾਂਦਾ ਹੈ

Copper utensils should not be used in summer Health News: ਤਾਂਬੇ ਦੇ ਭਾਂਡਿਆਂ ਦੀ ਵਰਤੋਂ ਸਿਹਤ ਲਈ ਫ਼ਾਇਦੇਮੰਦ ਹੋਣ ਕਾਰਨ ਖਾਣ-ਪੀਣ ਲਈ ਕੀਤੀ ਜਾਂਦੀ ਰਹੀ ਹੈ। ਆਯੁਰਵੇਦ ਵਿਚ ਵੀ ਤਾਂਬੇ ਦੇ ਭਾਂਡੇ ਦਾ ਪਾਣੀ ਪੀਣ ਦੇ ਕਈ ਫ਼ਾਇਦੇ ਮਿਲਦੇ ਹਨ। ਆਯੁਰਵੇਦ ਮੁਤਾਬਕ ਤਾਂਬੇ ਦੇ ਭਾਂਡੇ ਦਾ ਪਾਣੀ ਪੀਣ ਨਾਲ ਪਾਣੀ ਵਿਚ ਮੌਜੂਦ ਬੈਕਟੀਰੀਆ ਖ਼ਤਮ ਹੋ ਜਾਂਦੇ ਹਨ ਅਤੇ ਪਾਣੀ ਸ਼ੁਧ ਹੋ ਜਾਂਦਾ ਹੈ। ਗਰਮੀਆਂ ਵਿਚ ਤਾਂਬੇ ਦੇ ਭਾਂਡਿਆਂ ਦੀ ਵਰਤੋਂ ਸਿਹਤ ਨੂੰ ਫ਼ਾਇਦੇ ਦੀ ਬਜਾਏ ਨੁਕਸਾਨ ਪਹੁੰਚਾ ਸਕਦੀ ਹੈ। ਆਉ ਜਾਣਦੇ ਹਾਂ ਕਿਸ ਕਾਰਨ ਗਰਮੀਆਂ ਵਿਚ ਤਾਂਬੇ ਦੇ ਭਾਂਡਿਆਂ ਦੀ ਵਰਤੋਂ ਨਾ ਕਰਨ ਦੀ ਸਲਾਹ ਦਿਤੀ ਜਾਂਦੀ ਹੈ।

ਇਹ ਵੀ ਪੜ੍ਹੋ: Earthquake News: ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, ਗੂੜੀ ਨੀਂਦ ਵਿਚ ਸੁੱਤੇ ਲੋਕ ਘਰਾਂ ਤੋਂ ਭੱਜੇ ਬਾਹਰ  

ਗਰਮੀਆਂ ਵਿਚ ਸਰੀਰ ਦਾ ਤਾਪਮਾਨ ਪਹਿਲਾਂ ਹੀ ਵੱਧ ਜਾਂਦਾ ਹੈ ਜਿਸ ਕਾਰਨ ਕਈ ਵਾਰ ਵਿਅਕਤੀ ਨੂੰ ਪਾਚਨ ਸਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹੀ ਕਾਰਨ ਹੈ ਕਿ ਇਸ ਮੌਸਮ ਵਿਚ ਹਰ ਵਿਅਕਤੀ ਨੂੰ ਅਜਿਹੀਆਂ ਚੀਜ਼ਾਂ ਖਾਣ ਦੀ ਸਲਾਹ ਦਿਤੀ ਜਾਂਦੀ ਹੈ ਜੋ ਸਰੀਰ ਨੂੰ ਹਾਈਡਰੇਟ ਅਤੇ ਠੰਢਾ ਰਖਦੀਆਂ ਹਨ। ਪਰ ਤਾਂਬੇ ਦਾ ਸੁਭਾਅ ਗਰਮ ਹੈ ਜਿਸ ਕਾਰਨ ਇਸ ਨੂੰ ਗਰਮੀਆਂ ਦੇ ਮੌਸਮ ਲਈ ਆਦਰਸ਼ ਨਹੀਂ ਮੰਨਿਆ ਜਾਂਦਾ। ਗਰਮੀਆਂ ਵਿਚ ਤਾਂਬੇ ਦੇ ਭਾਂਡਿਆਂ ਵਿਚ ਖਾਣਾ ਪਕਾਉਣ ਨਾਲ ਭੋਜਨ ਵਿਚ ਤਾਂਬੇ ਦੀ ਮਾਤਰਾ ਵੱਧ ਜਾਂਦੀ ਹੈ, ਜੋ ਸਿਹਤ ਨੂੰ ਬਹੁਤ ਨੁਕਸਾਨ ਪਹੁੰਚਾ ਸਕਦੀ ਹੈ ਜਿਸ ਕਾਰਨ ਕਈ ਵਾਰ ਵਿਅਕਤੀ ਨੂੰ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ: Amritpal Singh V/S Kangana Ranaut: ਕੁਲਵਿੰਦਰ ਕੌਰ ਨੇ ਸਿੱਖ ਕੌਮ ਦਾ ਸਿਰ ਉੱਚਾ ਕੀਤਾ: ਅੰਮ੍ਰਿਤਪਾਲ ਸਿੰਘ

ਗਰਮੀਆਂ ਵਿਚ ਤਾਂਬੇ ਦੇ ਭਾਂਡਿਆਂ ਵਿਚ ਖਾਣਾ ਪਕਾਉਣ ਨਾਲ ਸਰੀਰ ਦਾ ਤਾਪਮਾਨ ਹੋਰ ਵੱਧ ਸਕਦਾ ਹੈ ਜਿਸ ਕਾਰਨ ਵਿਅਕਤੀ ਨੂੰ ਉਲਟੀਆਂ, ਮਤਲੀ ਅਤੇ ਚੱਕਰ ਆਉਣ ਦੇ ਨਾਲ-ਨਾਲ ਨੱਕ ਵਗਣਾ, ਪੇਟ ਫੁੱਲਣਾ, ਭੁੱਖ ਨਾ ਲਗਣਾ ਅਤੇ ਦਸਤ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਤਾਂਬੇ ਦੇ ਭਾਂਡਿਆਂ ਵਿਚ ਦੁੱਧ ਜਾਂ ਦੁੱਧ ਤੋਂ ਬਣੇ ਪਦਾਰਥਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਦੁੱਧ ਵਿਚ ਮਿਲਣ ਵਾਲਾ ਲੈਕਟੋ ਐਸਿਡ ਤਾਂਬੇ ਦੇ ਸੰਪਰਕ ਵਿਚ ਆਉਂਦੇ ਹੀ ਖ਼ਤਮ ਹੋ ਜਾਂਦਾ ਹੈ। ਜੇਕਰ ਇਸ ਭਾਂਡੇ ਵਿਚ ਦੁੱਧ ਨੂੰ ਜ਼ਿਆਦਾ ਦੇਰ ਤਕ ਰਖਿਆ ਜਾਵੇ ਤਾਂ ਇਹ ਜ਼ਹਿਰੀਲਾ ਹੋ ਸਕਦਾ ਹੈ। ਇਸ ਨੂੰ ਪੀਣ ਨਾਲ ਉਲਟੀ ਆ ਸਕਦੀ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਤਾਂਬੇ ਦੇ ਭਾਂਡਿਆਂ ਵਿਚ ਖੱਟੀਆਂ ਚੀਜ਼ਾਂ ਖਾਣ ਅਤੇ ਪੀਣ ਨਾਲ ਤੇਜ਼ਾਬ ਪੈਦਾ ਹੁੰਦਾ ਹੈ, ਜੋ ਸਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ ਜਿਸ ਕਾਰਨ ਵਿਅਕਤੀ ਨੂੰ ਫੂਡ ਪੁਆਇਜ਼ਨਿੰਗ ਦਾ ਖ਼ਤਰਾ ਬਣਿਆ ਰਹਿੰਦਾ ਹੈ। ਤਾਂਬੇ ਦੇ ਭਾਂਡੇ ਵਿਚ ਪਾਣੀ ਪੀਣ ਦੇ ਕਈ ਫ਼ਾਇਦੇ ਹਨ। ਪਰ ਗਰਮੀਆਂ ਵਿਚ ਤਾਂਬੇ ਦੇ ਭਾਂਡੇ ਵਿਚ ਇਕ ਦਿਨ ਵਿਚ ਇਕ ਗਲਾਸ ਤੋਂ ਵੱਧ ਪਾਣੀ ਨਾ ਪੀਉ। ਗਰਮੀਆਂ ਵਿਚ ਤਾਂਬੇ ਦੇ ਭਾਂਡਿਆਂ ਦਾ ਪਾਣੀ ਇਸ ਤੋਂ ਵੱਧ ਪੀਣ ਨਾਲ ਪਾਚਨ ਅਤੇ ਚਮੜੀ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਤਾਂਬੇ ਦੇ ਭਾਂਡਿਆਂ ਵਿਚ ਪਕਾਇਆ ਹੋਇਆ ਭੋਜਨ ਖਾਣ ਨਾਲ ਸਰੀਰ ਦਾ ਤਾਪਮਾਨ ਕਾਫ਼ੀ ਵੱਧ ਸਕਦਾ ਹੈ ਜਿਸ ਕਾਰਨ ਖੂਨ ਵਗਣਾ, ਪੇਟ ਫੁਲਣਾ ਜਾਂ ਪਾਚਨ ਸਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।

​(For more Punjabi news apart from Copper utensils should not be used in summer Health News, stay tuned to Rozana Spokesman

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement