ਗੁਣਾਂ ਦੀ ਖਾਨ ਹੈ 'ਲਸਣ', ਸਵੇਰੇ ਖਾਲੀ ਪੇਟ ਖਾਣ ਨਾਲ ਮਿਲੇਗੀ ਕਈ ਬਿਮਾਰੀਆਂ ਤੋਂ ਰਾਹਤ  
Published : Sep 8, 2022, 11:46 am IST
Updated : Sep 8, 2022, 11:46 am IST
SHARE ARTICLE
Garlic is Best For Health
Garlic is Best For Health

ਲਸਣ ਖਾਣ ਨਾਲ ਹਾਈ ਬੀਪੀ ਤੋਂ ਅਰਾਮ ਮਿਲਦਾ ਹੈ

 

ਚੰਡੀਗੜ੍ਹ - ਫਾਸਟ ਫੂਡ ਖਾਣ ਨਾਲ ਹਰ ਕੋਈ ਕਿਸੇ ਨਾ ਕਿਸੇ ਬਿਮਾਰੀ ਨਾਲ ਘਿਰਿਆ ਹੋਇਆ ਹੈ ਪਰ ਹੁਣ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਅਸੀਂ ਤੁਹਾਡੇ ਲਈ ਇਨ੍ਹਾਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਨੁਸਖ਼ੇ ਲੈ ਕੇ ਆਏ ਹਾਂ। ਘਰੇਲੂ ਨੁਸਖ਼ੇ ਸਸਤੇ ਵੀ ਹੁੰਦੇ ਹਨ ਤੇ ਇਹ ਅਸਰ ਵੀ ਜਲਦੀ ਕਰਦੇ ਹਨ। ਜੇ ਤੁਸੀਂ ਆਮ ਛੋਟੀਆਂ-ਛੋਟੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਵੇਰੇ ਹਰ ਰੋਜ਼ ਉੱਠ ਕੇ ਲਸਣ ਖਾਓ। ਲਸਣ ਖਾਣ ਦੇ ਅਨੇਕਾਂ ਫਾਇਦੇ ਹਨ। ਆਯੂਰਵੇਦ ਵਿਚ ਵੀ ਲਸਣ ਨੂੰ ਲਾਭਦਾਇਕ ਮੰਨਿਆ ਗਿਆ ਹੈ। ਇਸ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਲਸਣ ਨੂੰ ਆਪਣੀ ਡਾਈਟ ਵਿਚ ਜ਼ਰੂਰ ਸ਼ਾਮਿਲ ਕਰਨਾ ਚਾਹੀਦਾ ਹੈ। ਸਵੇਰੇ ਖਾਲੀ ਪੇਟ ਲਸ੍ਹਣ ਖਾਣ ਦੇ ਕਾਫ਼ੀ ਫਾਇਦੇ ਹਨ।

ਹਾਈ ਬੀਪੀ ਤੋਂ ਛੁਟਕਾਰਾ : ਲਸਣ ਖਾਣ ਨਾਲ ਹਾਈ ਬੀਪੀ ਤੋਂ ਅਰਾਮ ਮਿਲਦਾ ਹੈ। ਦਰਅਸਲ ਲਸਣ ਖੂਨ ਦੇ ਬਹਾਅ ਨੂੰ ਕੰਟਰੋਲ ਕਰਨ ਵਿਚ ਕਾਫ਼ੀ ਮਦਦਗਾਰ ਹੈ। ਹਾਈ ਬੀਪੀ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਨੂੰ ਰੋਜ਼ਾਨਾ ਲਸਣ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ।

ਪੇਟ ਦੀਆਂ ਬਿਮਾਰੀਆਂ ਤੋਂ ਛੁਟਕਾਰਾ: ਪੇਟ ਨਾਲ ਜੁੜੀਆਂ ਬਿਮਾਰੀਆਂ ਜਿਵੇਂ ਡਾਇਰੀਆ ਅਤੇ ਕਬਜ਼ ਦੀ ਰੋਕਥਾਮ ਵਿਚ ਲਸਣ ਬੇਹੱਦ ਉਪਯੋਗੀ ਹੈ। ਪਾਣੀ ਉਬਾਲ ਕੇ ਉਸ ਵਿਚ ਲਸਣ ਦੀਆਂ ਤੁਰੀਆਂ ਪਾਉਣ ਤੋਂ ਬਾਅਦ, ਖਾਲੀ ਪੇਟ ਇਸ ਪਾਣੀ ਨੂੰ ਪੀਣ ਨਾਲ ਡਾਇਰੀਆ ਅਤੇ ਕਬਜ਼ ਤੋਂ ਅਰਾਮ ਮਿਲਦਾ ਹੈ।

ਦਿਲ ਰਹੇਗਾ ਸਿਹਤਮੰਦ : ਲਸਣ ਦਿਲ ਨਾਲ ਸਬੰਧਿਤ ਬਿਮਾਰੀਆਂ ਨੂੰ ਵੀ ਦੂਰ ਕਰਦਾ ਹੈ। ਲਸਣ ਖਾਣ ਨਾਲ ਖੂਨ ਨਹੀਂ ਜੰਮਦਾ ਅਤੇ ਦਿਲ ਦੇ ਦੌਰੇ ਦਾ ਖ਼ਤਰਾ ਵੀ ਘਟ ਜਾਂਦਾ ਹੈ। 
ਡਾਇਜੈਸ਼ਨ ਹੋਵੇਗਾ ਬਿਹਤਰ : ਖਾਲੀ ਪੇਟ ਲਸਣ ਦੀਆਂ ਤੁਰੀਆਂ ਚਬਾਉਣ ਨਾਲ ਡਾਇਜੈਸ਼ਨ ਵਧੀਆ ਰਹਿੰਦਾ ਹੈ ਅਤੇ ਭੁੱਖ ਵੀ ਲੱਗਦੀ ਹੈ।
ਸਰਦੀ ਅਤੇ ਖਾਂਸੀ ਤੋਂ ਰਾਹਤ : ਲਸਣ ਖਾਣ ਨਾਲ ਸਰਦੀ-ਜ਼ੁਕਾਮ, ਖਾਂਸੀ, ਦਮਾ, ਨਮੂਨੀਆ ਆਦਿ ਦੇ ਇਲਾਜ ਵਿਚ ਵੀ ਫਾਇਦਾ ਹੁੰਦਾ ਹੈ। 

SHARE ARTICLE

ਏਜੰਸੀ

Advertisement

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM

Lucky Oberoi ਦੇ ਕਤ.ਲ ਦੀ ਨਵੀਂ CCTV, ਹਮਲਾਵਰਾਂ ਦੀਆਂ ਤਸਵੀਰਾਂ ਆਈਆਂ ਸਾਹਮਣੇ, ਨੌਕਰ 'ਤੇ ਸ਼ੱਕ ਦੀ ਸੂਈ !

07 Feb 2026 2:09 PM

'ਜਿਹੜੀਆਂ ਮੈਂ ਪਿੰਨੀਆਂ ਬਣਾ ਕੇ ਲੈ ਕੇ ਗਈ ਜਰਮਨ, ਜਿਸ ਜਿਸ ਨੇ ਖਾਧੀਆਂ ਲੜ ਰਿਹਾ ਜ਼ਿੰਦਗੀ ਅਤੇ ਮੌਤ ਦੀ ਲੜਾਈ !

06 Feb 2026 3:07 PM

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM
Advertisement