Health News: ਤੇਜ਼ ਬੋਲਣ ਜਾਂ ਚੀਕਣ ਨਾਲ ਜਾ ਸਕਦੀ ਹੈ ਤੁਹਾਡੀ ਆਵਾਜ਼, ਜਾਣੋ ਸਹੀ ਉਪਾਅ
Published : Sep 8, 2024, 12:06 pm IST
Updated : Sep 8, 2024, 12:06 pm IST
SHARE ARTICLE
Talking fast or shouting can damage your voice, know the right remedy
Talking fast or shouting can damage your voice, know the right remedy

ਲਗਾਤਾਰ ਚੀਕਣਾ ਜਾਂ ਭਾਸ਼ਣ ਦੇਣ ਦੀ ਵਜ੍ਹਾ ਨਾਲ ਵੋਕਲ ਕੌਰਡ ਨੂੰ ਨੁਕਸਾਨ ਹੁੰਦਾ ਹੈ। ਦਰਅਸਲ ਲਗਾਤਾਰ ਚੀਕਣਾ ਅਤੇ ਤੇਜ਼ ਆਵਾਜ਼ ਵਿਚ ਬੋਲਣ ਨਾਲ ਆਵਾਜ਼ ਬਦਲਣ ਲੱਗਦੀ ਹੈ ...

 

Health News:  ਲਗਾਤਾਰ ਚੀਕਣਾ ਜਾਂ ਭਾਸ਼ਣ ਦੇਣ ਦੀ ਵਜ੍ਹਾ ਨਾਲ ਵੋਕਲ ਕੌਰਡ ਨੂੰ ਨੁਕਸਾਨ ਹੁੰਦਾ ਹੈ। ਦਰਅਸਲ ਲਗਾਤਾਰ ਚੀਕਣਾ ਅਤੇ ਤੇਜ਼ ਆਵਾਜ਼ ਵਿਚ ਬੋਲਣ ਨਾਲ ਆਵਾਜ਼ ਬਦਲਣ ਲੱਗਦੀ ਹੈ ਅਤੇ ਵੋਕਲ ਕਾਰਡ ਵਿਚ ਖੂਨ ਦਾ ਰਿਸਾਅ ਅਤੇ ਸੋਜ ਦੀ ਵਜ੍ਹਾ ਨਾਲ ਆਵਾਜ਼ ਜਾਣ ਦਾ ਡਰ ਰਹਿੰਦਾ ਹੈ। ਜਾਂਣਦੇ ਹਾਂ ਕਿ ਕਿੰਨਾ ਕਾਰਣਾਂ ਦੀ ਵਜ੍ਹਾ ਨਾਲ ਵੋਕਲ ਕਾਰਡ ਨੂੰ ਨੁਕਸਾਨ ਪੁੱਜਦਾ ਹੈ ਅਤੇ ਕਿਵੇਂ ਆਵਾਜ਼ ਜਾਣ ਦੀ ਸਮੱਸਿਆ ਤੋਂ ਬਚਿਆ ਜਾ ਸਕਦਾ ਹੈ। 

ਲੇਰਿਨਜਾਈਟਿਸ - ਡਾਕਟਰਾਂ ਦੇ ਮੁਤਾਬਕ ਜਦੋਂ ਸਰੀਰ ਉਤਸ਼ਾਹ ਨਾਲ ਭਰਿਆ ਹੋਵੇ ਅਤੇ ਦਿਮਾਗ ਲਗਾਤਾਰ ਤੇਜ਼ ਬੋਲਣ ਲਈ ਪ੍ਰੇਰਿਤ ਕਰ ਰਿਹਾ ਹੋਵੇ ਪਰ ਗਲਾ ਤੁਹਾਡਾ ਸਾਥ ਨਾ ਦੇਵੇ ਤਾਂ ਇਸ ਨੂੰ ਲੇਰਿਨਜਾਈਟਿਸ ਦੀ ਬਿਮਾਰੀ ਕਹਿੰਦੇ ਹਨ। ਲਗਾਤਾਰ ਬੋਲਣ ਅਤੇ ਚੀਕਣ ਨਾਲ ਵੋਕਲ ਕੌਰਡ ਵਿਚ ਸੋਜ ਆ ਜਾਂਦੀ ਹੈ ਜਾਂ ਇਨਫੈਕਸ਼ਨ ਹੋ ਜਾਂਦਾ ਹੈ। ਇਸ ਹਾਲਤ ਨੂੰ ਲੇਰਿਨਜਾਈਟਿਸ ਕਿਹਾ ਜਾਂਦਾ ਹੈ।

ਅਕ‍ਸਰ ਤੇਜ ਚੀਕਣ ਨਾਲ ਵੋਕਲ ਕੋਰਡ ਵਿਚ ਖੂਨ ਦਾ ਰਿਸਾਅ ਹੋਣ ਲੱਗਦਾ ਹੈ। ਬਲੀਡਿੰਗ ਹੋਣ 'ਤੇ ਵੋਕਲ ਕੋਰਡ ਵਿਚ ਗੱਠ ਜਾਂ ਮਾਸ ਦਾ ਥੱਕਾ ਬਣ ਜਾਂਦਾ ਹੈ, ਜਿਸ ਦੀ ਵਜ੍ਹਾ ਨਾਲ ਆਵਾਜ਼ ਬਦਲਣ ਲੱਗਦੀ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਆਵਾਜ਼ ਦੇ ਨਾਲ ਕਿਸੇ ਵੀ ਪ੍ਰਕਾਰ ਦੀ ਛੇੜਛਾੜ ਅਤੇ ਮਿਮਿਕਰੀ ਕਰਨ ਨਾਲ ਵੀ ਵੋਕਲ ਕੋਰਡ ਨੂੰ ਨੁਕਸਾਨ ਪੁੱਜਦਾ ਹੈ। ਬਦਲੀ ਹੋਈ ਆਵਾਜ਼ ਮਤਲਬ ਮਿਮਿਕਰੀ ਨੂੰ ਪ੍ਰਤੀਦਿਨ ਵਿਚ ਸ਼ਾਮਲ ਕਰਨ ਨਾਲ ਵੋਕਲ ਨਾਡਿਊਲ ਬਣਨ ਦੀ ਸੰਭਾਵਨਾ ਜ਼ਿਆਦਾ ਰਹਿੰਦੀ ਹੈ।

ਬੋਲਣ ਦੇ ਤਾਰ ਵਿਚ ਗੱਠ ਜਾਂ ਮਾਸ ਦਾ ਥੱਕਾ ਬਣਨ ਲੱਗਦਾ ਹੈ ਜਿਸ ਦੀ ਵਜ੍ਹਾ ਨਾਲ ਆਵਾਜ਼ ਅਪਣੇ ਵਾਸ‍ਤਵਿਕ ਰੂਪ ਤੋਂ ਬਦਲ ਕੇ ਹੋਰ ਵੀ ਪਤਲੀ ਹੋ ਜਾਂਦੀ ਹੈ। ਅਕ‍ਸਰ ਵੇਖਿਆ ਗਿਆ ਹੈ ਕਿ ਕਈ ਘਟਨਾਵਾਂ ਵਿਚ ਕਿਸੇ ਇਨਸਾਨ ਦੀ ਆਵਾਜ਼ ਚਲੀ ਜਾਂਦੀ ਹੈ, ਇਸ ਹਾਲਤ ਨੂੰ ਵੋਕਲ ਕੌਰਡ ਟਰਾਮਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅਜਿਹੇ ਹਾਲਤ ਵਿਚ ਇਰੀਟੋਨਾਇਡ ਡਿਸਲੌਕੇਸ਼ਨ ਹੋ ਜਾਂਦਾ ਹੈ ਮਤਲਬ ਵੋਕਲ ਕੌਰਡ ਅਤੇ ਵੋਕਲ ਨਾੜੀ ਦੇ ਆਸਪਾਸ ਦੀਆਂ ਕੋਸ਼ਿਕਾਵਾਂ 'ਤੇ ਭੈੜਾ ਅਸਰ ਪੈਂਦਾ ਹੈ।

ਕਈ ਗੰਭੀਰ ਹਾਲਾਤ ਵਿਚ ਏਡਿਮਾ ਜਿਸ ਨੂੰ ਸੋਜ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਅਜਿਹਾ ਹੋਣ 'ਤੇ ਵੀ ਆਵਾਜ਼ ਵਿਗੜ ਸਕਦੀ ਹੈ। ਚੋਟ ਜ਼ਿਆਦਾ ਹੋਵੇ ਜਾਂ ਬਲੱਡ ਪ੍ਰੈਸ਼ਰ ਅਚਾਨਕ ਵੱਧ ਜਾਵੇ ਤਾਂ ਵੋਕਲ ਕੌਰਡ ਪੈਰਾਲਿਸਿਸ ਦਾ ਵੀ ਖ਼ਤਰਾ ਰਹਿੰਦਾ ਹੈ। ਅਜਿਹੀ ਹਾਲਤ ਤੋਂ ਬਚਣ ਲਈ ਅਪਣੇ ਆਪ 'ਤੇ ਕਾਬੂ ਬਹੁਤ ਜ਼ਰੂਰੀ ਹੈ। ਗਲੇ ਵਿਚ ਇਨਫੈਕਸ਼ਨ, ਟੀਬੀ, ਚੇਸਟ ਇਨਫੈਕਸ਼ਨ, ਫੰਗਲ ਇਨਫੈਕਸ਼ਨ ਅਤੇ ਵੋਕਲ ਕੌਰਡ (ਸੁਰ ਦੇ ਤਾਰ) ਵਿਚ ਟਿਊਮਰ ਹੋਣ 'ਤੇ ਡਾਕਟਰੀ ਸਲਾਹ ਜ਼ਰੂਰੀ ਹੁੰਦੀ ਹੈ।

ਤੇਜ਼ ਚੀਕਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਬਲੀਡਿੰਗ ਹੋਣ 'ਤੇ ਪਰੇਸ਼ਾਨੀ ਹਮੇਸ਼ਾ ਲਈ ਵੱਧ ਸਕਦੀ ਹੈ। ਗਲੇ ਵਿਚ ਵਾਰ - ਵਾਰ ਖਾਜ ਹੋ ਰਹੀ ਹੋਵੇ ਤਾਂ ਵੀ ਡਾਕਟਰਾਂ ਦੀ ਸਲਾਹ ਲੈਣੀ ਚਾਹੀਦੀ ਹੈ ਕਿਉਂਕਿ ਵਾਰ - ਵਾਰ ਖਰਾਸ਼ ਹੋਣ ਨਾਲ ਵੋਕਲ ਕੌਰਡ ਵਿਚ ਤਨਾਅ ਆਉਣ ਨਾਲ ਨੁਕਸਾਨ ਹੁੰਦਾ ਹੈ। ਕੁੱਝ ਲੋਕਾਂ ਦਾ ਪੇਸ਼ਾ ਹੁੰਦਾ ਹੈ ਕਿ ਉਨ੍ਹਾਂ ਨੇ ਜ਼ੋਰ ਜ਼ੋਰ ਨਾਲ ਚਿਲਾ ਕੇ ਗੱਲ ਕਰਨੀ ਹੁੰਦੀ ਹੈ ਜਿਵੇਂ ਟੀਚਰ, ਸਿੰਗਰ, ਰਾਜਨੇਤਾ, ਮੋਟੀਵੇਸ਼ਨਲ ਸ‍ਪੀਕਰ ਇਸ ਤੋਂ ਇਲਾਵਾ ਜਿਨ੍ਹਾਂ ਲੋਕਾਂ ਨੂੰ ਆਮ ਤੌਰ 'ਤੇ ਵੀ ਤੇਜ਼ ਬੋਲਣ ਦੀ ਆਦਤ ਹੈ, ਉਨ੍ਹਾਂ ਨੂੰ ਥੋੜ੍ਹਾ ਚੇਤੰਨ ਰਹਿਣਾ ਚਾਹੀਦਾ ਹੈ।

ਭੀੜਭਾੜ ਵਾਲੀ ਜਗ੍ਹਾਵਾਂ 'ਤੇ ਗੱਲ ਕਰਣ ਤੋਂ ਬਚਣਾ ਚਾਹੀਦਾ ਹੈ। ਅਜਿਹਾ ਅਕਸਰ ਵੇਖਿਆ ਜਾਂਦਾ ਹੈ ਕਿ ਬਹੁਤ ਜ਼ਿਆਦਾ ਰੌਲਾ - ਰੱਪੇ ਵਾਲੀ ਜਗ੍ਹਾ 'ਤੇ ਲੋਕ ਤੇਜ਼ ਬੋਲਦੇ ਹਨ। ਤੇਜ਼ ਬੋਲਣ ਦੀ ਵਜ੍ਹਾ ਨਾਲ ਵੋਕਲ ਕੌਰਡ ਬਹੁਤ ਤੇਜ਼ੀ ਨਾਲ ਫੰਕਸ਼ਨ ਕਰਦਾ ਹੈ ਅਤੇ ਠੀਕ ਸਮੇਂ ਤੇ ਵੋਕਲ ਕੌਰਡ ਤੱਕ ਆਕਸੀਜਨ ਨਹੀਂ ਪੁੱਜਣ ਦਿੰਦਾ ਜਿਸ ਨਾਲ ਨੁਕਸਾਨ ਹੁੰਦਾ ਹੈ। ਇਸ ਲਈ ਹੌਲੀ - ਹੌਲੀ ਅਤੇ ਆਰਾਮ ਨਾਲ ਗੱਲ ਕਰੋ।

ਗੱਲ ਕਰਦੇ ਸਮੇਂ ਜਬੜੇ ਨੂੰ ਬਹੁਤ ਅੱਗੇ - ਪਿੱਛੇ ਨਾ ਖਿੱਚੋ ਕਿਉਂਕਿ ਇਸ ਨਾਲ ਵੀ ਵਿਅਕਤੀ ਅਪਣੀ ਅਸਲੀ ਆਵਾਜ਼ ਨੂੰ ਖੋਹ ਸਕਦਾ ਹੈ ਅਤੇ ਬਣਾਉਟੀ ਆਵਾਜ਼ ਨੂੰ ਬੋਲਣ ਲਈ ਮਜ਼ਬੂਰ ਹੋ ਜਾਂਦਾ ਹੈ। ਬਣਾਉਟੀ ਆਵਾਜ਼ ਜਾਂ ਮਿਮਿਕਰੀ ਕਰਣ ਤੋਂ ਬਚੋ ਕਿਓਂ ਕਿ ਇਸ ਨਾਲ ਵੋਕਲ ਕੌਰਡ ਉੱਤੇ ਅਸਰ ਪੈਂਦਾ ਹੈ ਅਤੇ ਆਵਾਜ਼ ਗੁਆਚਣ ਦਾ ਡਰ ਰਹਿੰਦਾ ਹੈ।

ਜੇਕਰ ਕਿਸੇ ਕਾਰਣਾਂ ਨਾਲ ਵੋਕਲ ਕੌਰਡ ਨੂੰ ਨੁਕਸਾਨ ਹੁੰਦਾ ਹੈ ਅਤੇ ਤੁਹਾਨੂੰ ਬੋਲਣ ਵਿਚ ਮੁਸ਼ਕਿਲ ਆ ਰਹੀ ਹੈ ਤਾਂ ਅਜਿਹੇ ਮਾਮਲਿਆਂ ਵਿਚ ਪੀੜਿਤ ਨੂੰ ਮਾਨਸਿਕ ਰੂਪ ਤੋਂ ਮਜ਼ਬੂਤ ਬਣਾਉਣ ਦੇ ਨਾਲ ਸਪੀਚ ਥੈਰੇਪੀ ਦਿੱਤੀ ਜਾਂਦੀ ਹੈ, ਜਿਸ ਦੇ ਨਾਲ ਉਸ ਦੀ ਆਵਾਜ਼ ਵਾਪਸ ਆ ਸਕਦੀ ਹੈ। ਅਚਾਨਕ ਕਿਸੇ ਦੀ ਆਵਾਜ਼ ਚਲੀ ਗਈ ਹੈ ਤਾਂ ਦੋ ਹਫਤੇ ਤੋਂ ਛੇ ਮਹੀਨੇ ਦੀ ਥੈਰੇਪੀ ਵਿਚ ਉਸ ਦੀ ਗਈ ਹੋਈ ਆਵਾਜ਼ ਨੂੰ ਵਾਪਸ ਲਿਆਇਆ ਜਾ ਸਕਦਾ ਹੈ।

SHARE ARTICLE

ਏਜੰਸੀ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement