ਕਈ ਬੀਮਾਰੀਆਂ ਨੂੰ ਦੂਰ ਕਰਦਾ ਹੈ ‘ਤੁਲਸੀ ਦਾ ਦੁੱਧ’
Published : Oct 8, 2022, 8:20 am IST
Updated : Oct 8, 2022, 7:31 pm IST
SHARE ARTICLE
photo
photo

ਜਿਨ੍ਹਾਂ ਲੋਕਾਂ ਨੂੰ ਅਸਥਮਾ ਜਾਂ ਸਾਹ ਸਬੰਧੀ ਕੋਈ ਸਮੱਸਿਆ ਹੈ ਤਾਂ ਉਸ ਲਈ ਤੁਲਸੀ ਵਾਲਾ ਦੁੱਧ ਬਹੁਤ ਫ਼ਾਇਦੇਮੰਦ ਹੁੰਦਾ ਹੈ

 

ਮੁਹਾਲੀ: ਸਰੀਰ ਨੂੰ ਸਿਹਤਮੰਦ ਰੱਖਣ ਲਈ ਦੁੱਧ ਦੀ ਵਰਤੋਂ ਕਰਨੀ ਚਾਹੀਦੀ ਹੈ। ਦੁੱਧ ਵਿਚ ਮਿਲਣ ਵਾਲਾ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਤੁਲਸੀ ਦੇ ਪੱਤੇ ਖਾਣਾ ਜਾਂ ਉਨ੍ਹਾਂ ਦਾ ਕਿਸੇ ਤਰ੍ਹਾਂ ਸੇਵਨ ਕਰਨਾ ਵੀ ਸਿਹਤ ਲਈ ਬਹੁਤ ਫ਼ਾਇਦੇਮੰਦ ਸਿੱਧ ਹੁੰਦਾ ਹਨ। ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਤੁਲਸੀ ਵਾਲੀ ਚਾਹ ਪੀਣ ਦੇ ਸ਼ੌਕੀਨ ਹੁੰਦੇ ਹਨ। ਜੇਕਰ ਦੁੱਧ ਅਤੇ ਤੁਲਸੀ ਦੀਆਂ ਪੱਤੀਆਂ ਨੂੰ ਮਿਲਾ ਕੇ ਪੀਤਾ ਜਾਵੇ ਤਾਂ ਸਰੀਰ ਨੂੰ ਦੋਗੁਣਾ ਫ਼ਾਇਦਾ ਹੋਵੇਗਾ। ਇਸ ਲਈ ਦੁੱਧ ਨੂੰ ਉਬਾਲਦੇ ਸਮੇਂ ਉਸ ਵਿਚ ਤੁਲਸੀ ਦੀਆਂ 3-4 ਪੱਤੀਆਂ ਮਿਲਾ ਲਉ। ਇਸ ਤੋਂ ਬਾਅਦ ਖ਼ਾਲੀ ਪੇਟ ਦੁੱਧ ਦੀ ਵਰਤੋਂ ਕਰੋ। ਅਜਿਹਾ ਕਰਨ ਨਾਲ ਸਰੀਰ ਦੀਆਂ ਕਈ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ। ਆਉ ਜਾਣਦੇ ਹਾਂ ਤੁਲਸੀ ਵਾਲਾ ਦੁੱਧ ਪੀਣ ਦੇ ਫ਼ਾਇਦਿਆਂ ਬਾਰੇ:

ਜਿਨ੍ਹਾਂ ਲੋਕਾਂ ਨੂੰ ਅਸਥਮਾ ਜਾਂ ਸਾਹ ਸਬੰਧੀ ਕੋਈ ਸਮੱਸਿਆ ਹੈ ਤਾਂ ਉਸ ਲਈ ਤੁਲਸੀ ਵਾਲਾ ਦੁੱਧ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ ਵਿਚ ਮੌਜੂਦ ਐਂਟੀ-ਬੈਕਟੀਰੀਅਲ ਗੁਣ ਸਾਹ ਨਾਲ ਜੁੜੀ ਸਮੱਸਿਆ ਨੂੰ ਕੱੁਝ ਹੀ ਦਿਨਾਂ ਵਿਚ ਠੀਕ ਕਰ ਦਿੰਦਾ ਹੈ। ਗੁਰਦੇ ਵਿਚ ਪੱਥਰੀ ਜਾਂ ਕਿਡਨੀ ਦੀ ਕੋਈ ਹੋਰ ਬੀਮਾਰੀ ਹੋਣ ’ਤੇ ਵੀ ਇਹ ਦੁੱਧ ਬਹੁਤ ਫ਼ਾਇਦਾ ਦਿੰਦਾ ਹੈ। ਰੋਜ਼ਾਨਾ ਸਵੇਰੇ ਖ਼ਾਲੀ ਪੇਟ ਇਸ ਦੁੱਧ ਦੀ ਵਰਤੋਂ ਨਾਲ ਕਿਡਨੀ ਸਿਹਤਮੰਦ ਰਹਿੰਦੀ ਹੈ ਅਤੇ ਪੱਥਰੀ ਵੀ ਘੁਲ ਕੇ ਬਾਹਰ ਨਿਕਲ ਆਉਂਦੀ ਹੈ।

ਤੁਲਸੀ ਵਾਲੇ ਦੁੱਧ ਦੀ ਵਰਤੋਂ ਨਾਲ ਸਰੀਰ ਵਿਚ ਕੈਲੇਸਟੋਰਲ ਲੇਵਲ ਸੰਤੁਲਿਤ ਰਹਿੰਦਾ ਹੈ ਜਿਸ ਨਾਲ ਦਿਲ ਦੀਆਂ ਕੋਸ਼ਿਕਾਵਾਂ ਤਕ ਖ਼ੂਨ ਦਾ ਦੌਰਾ ਸਹੀ ਤਰੀਕੇ ਨਾਲ ਚਲਦਾ ਹੈ। ਇਸ ਨਾਲ ਦਿਲ ਦਾ ਦੌਰਾ ਪੈਣ ਦਾ ਖ਼ਤਰਾ ਨਹੀਂ ਰਹਿੰਦਾ। ਤੁਲਸੀ ਵਾਲੇ ਦੁੱਧ ਵਿਚ ਮੌਜੂਦ ਐਂਟੀਬਾਉਟਿਕ ਅਤੇ ਐਂਟੀਆਕਸੀਡੇਂਟ ਗੁਣ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ। ਇਸ ਨਾਲ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਸਰੀਰ ਦੂਰ ਰਹਿੰਦਾ ਹੈ।

 ਮੌਸਮ ਬਦਲਣ ਨਾਲ ਹੀ ਲੋਕਾਂ ਨੂੰ ਬੁਖ਼ਾਰ ਹੋ ਜਾਂਦਾ ਹੈ। ਅਜਿਹੇ ਵਿਚ ਤੁਲਸੀ ਵਾਲਾ ਦੁੱਧ ਬੁਖ਼ਾਰ ਨਾਲ ਲੜਨ ਵਿਚ ਮਦਦ ਕਰਦਾ ਹੈ। ਇਸ ਲਈ ਦੁੱਧ ਵਿਚ ਥੋੜ੍ਹੀਆਂ ਜਿਹੀਆਂ ਤੁਲਸੀ ਦੀਆਂ ਪੱਤੀਆਂ ਅਤੇ ਛੋਟੀ ਇਲਾਇਚੀ ਪਾਊਡਰ ਮਿਲਾ ਕੇ ਉਬਾਲ ਲਉ। ਉਬਲਣ ਤੋਂ ਬਾਅਦ ਇਸ ਵਿਚ ਖੰਡ ਮਿਲਾ ਕੇ ਕਾੜ੍ਹਾ ਬਣਾ ਲਉ। ਹਰ 2-3 ਘੰਟੇ ਬਾਅਦ ਇਸ ਦੀ ਵਰਤੋਂ ਕਰਨ ਨਾਲ ਬੁਖ਼ਾਰ ਜਲਦੀ ਉਤਰ ਜਾਵੇਗਾ।
 

Author- Amanjot Singh

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM

"ਬਾਦਲ ਖਾ ਗਿਆ ਗੋਲਕਾਂ ਤੇ SGPC ਦੀ ਜ਼ਮੀਨ ਦੇ ਪੈਸੇ"

21 Feb 2026 3:00 PM

'ਜਨਮ ਲੈਂਦੇ ਹੀ ਇੱਕ ਸਿੰਘ ਦਾ ਸ਼ਸਤਰਾਂ ਨਾਲ਼ ਪੈ ਜਾਂਦਾ ਹੈ ਪਿਆਰ'

20 Feb 2026 1:32 PM
Advertisement