Health News: ਮੋਚ ਦੇ ਦਰਦ ਤੋਂ ਰਾਹਤ ਦਿਵਾਏਗੀ ਕੱਚੀ ਰੋਟੀ

By : GAGANDEEP

Published : Nov 8, 2023, 6:59 am IST
Updated : Nov 8, 2023, 10:28 am IST
SHARE ARTICLE
Raw bread will relieve the pain of sprain
Raw bread will relieve the pain of sprain

Health News: ਕਣਕ ਦੇ ਆਟੇ ’ਚ ਪੋਟਾਸ਼ੀਅਮ, ਆਇਰਨ, ਫ਼ਾਸਫ਼ੋਰਸ, ਕੈਲਸ਼ੀਅਮ, ਬੀ-ਕੰਪਲੈਕਸ, ਮੈਗਨੀਸ਼ੀਅਮ, ਐਂਟੀ-ਇੰਫ਼ਲਾਮੈਟੇਰੀ ਆਦਿ ਗੁਣ ਹੁੰਦੇ ਹਨ।

 Raw bread will relieve the pain of sprain: ਕਈ ਵਾਰ ਖੇਡਦੇ ਸਮੇਂ ਜਾਂ ਅਚਾਨਕ ਹੀ ਹੱਥ-ਪੈਰ ਮੁੜ ਜਾਂਦੇ ਹਨ ਜਿਸ ਕਾਰਨ ਮੋਚ ਦੀ ਪ੍ਰੇਸ਼ਾਨੀ ਹੋ ਜਾਂਦੀ ਹੈ। ਇਸ ਕਾਰਨ ਸਰੀਰ ’ਚ ਨਾ ਬਰਦਾਸ਼ਤ ਹੋਣ ਵਾਲੇ ਦਰਦ ਨਾਲ ਸੋਜ ਦੀ ਸਮੱਸਿਆ ਹੋਣ ਲਗਦੀ ਹੈ। ਅਸਲ ’ਚ ਮੋਚ ਆਉਣ ਦਾ ਕਾਰਨ ਪੱਠਿਆਂ ’ਚ ਖਿਚਾਅ ਹੋਣਾ ਹੁੰਦਾ ਹੈ। ਇਹ ਸਰੀਰ ’ਤੇ ਬਾਹਰੀ ਅਤੇ ਅੰਦਰੂਨੀ ਦੋਵਾਂ ਤਰੀਕਿਆਂ ਨਾਲ ਅਸਰ ਪਾਉਂਦੀ ਹੈ। ਅਜਿਹੇ ’ਚ ਦਰਦ ਹੋਣ ਨਾਲ ਹੱਥਾਂ-ਪੈਰਾਂ ਦੀ ਠੀਕ ਤਰ੍ਹਾਂ ਹਲਚਲ ਨਹੀਂ ਹੋ ਸਕਦੀ ਜਿਸ ਕਾਰਨ ਤੁਰਨ-ਫਿਰਨ ਅਤੇ ਕੰਮ ਕਰਨ ’ਚ ਪ੍ਰੇਸ਼ਾਨੀ ਹੁੰਦੀ ਹੈ। ਉਂਜ ਤਾਂ ਇਸ ਤੋਂ ਆਰਾਮ ਪਾਉਣ ਲਈ ਕ੍ਰੀਮ, ਸਪੇ੍ਰਅ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ ਪਰ ਅੱਜ ਅਸੀਂ ਤੁਹਾਨੂੰ ਮੋਚ ਦੇ ਦਰਦ ਤੋਂ ਨਿਜਾਤ ਪਾਉਣ ਲਈ ਦੇਸੀ ਨੁਸਖ਼ੇ ਬਾਰੇ ਦਸਾਂਗੇ:

ਇਹ ਵੀ ਪੜ੍ਹੋ: Ajj da Hukamnama Sri Darbar Sahib: ਅੱਜ ਦਾ ਹੁਕਮਨਾਮਾ (8 ਨਵੰਬਰ 2023

ਸੁਣਨ ’ਚ ਸ਼ਾਇਦ ਤੁਹਾਨੂੰ ਅਜੀਬ ਲੱਗ ਰਿਹਾ ਹੋਵੇਗਾ ਪਰ ਕੱਚੀ ਰੋਟੀ ਨਾਲ ਮੋਚ ਵਾਲੀ ਥਾਂ ’ਤੇ ਪੱਟੀ ਬੰਨ੍ਹਣ ਨਾਲ ਆਰਾਮ ਮਿਲਦਾ ਹੈ। ਇਸ ਨਾਲ ਤੁਹਾਡੇ ਪੈਰ ਦੀ ਮੋਚ ਜਲਦ ਠੀਕ ਹੋ ਜਾਵੇਗੀ। ਇਸ ਲਈ ਆਟੇ ਦਾ ਇਕ ਪੇੜਾ ਵੇਲ ਕੇ ਉਸ ਨੂੰ ਇਕ ਸਾਈਡ ਤੋਂ ਹਲਕਾ ਜਿਹਾ ਪਕਾ ਲਉ। ਫਿਰ ਰੋਟੀ ਦੀ ਕੱਚੇ ਪਾਸੇ ਚੁਟਕੀ ਭਰ ਹਲਦੀ ਪਾਊਡਰ-ਲੂਣ ਅਤੇ ਲੋੜ ਅਨੁਸਾਰ ਸਰ੍ਹੋਂ ਦਾ ਤੇਲ ਲਗਾਉ। ਉਸ ਤੋਂ ਬਾਅਦ ਇਸ ਨੂੰ ਮੋਚ ਵਾਲੀ ਥਾਂ ’ਤੇ ਰੱਖ ਕੇ ਇਸ ਉਪਰ ਕੱਪੜਾ ਜਾਂ ਗਰਮ ਪੱਟੀ ਬੰਨ੍ਹ ਲਉੇ। ਇਸ ਨੂੰ ਬੰਨ੍ਹਣ ਤੋਂ ਪਹਿਲਾਂ ਇਸ ਗੱਲ ਦਾ ਖ਼ਾਸ ਧਿਆਨ ਰੱਖੋ ਕਿ ਰੋਟੀ ਜ਼ਿਆਦਾ ਗਰਮ ਨਾ ਹੋਵੇ। ਇਸ ਨੂੰ ਉਨਾ ਹੀ ਗਰਮ ਰੱਖੋ ਜਿੰਨੀਂ ਗਰਮਾਹਟ ਤੁਸੀਂ ਬਰਦਾਸ਼ਤ ਕਰ ਸਕੋ। ਇਸ ਪ੍ਰੀਕਿਰਿਆ ਨੂੰ ਲਗਾਤਾਰ 3-4 ਦਿਨਾਂ ਤਕ ਦੋਹਰਾਉ। ਪੱਟੀ ਨਾਲ ਪ੍ਰਭਾਵਤ ਥਾਂ ’ਤੇ ਗਰਮਾਹਟ ਮਿਲਣ ਨਾਲ ਦਰਦ ਘੱਟ ਹੋਣ ਦੇ ਨਾਲ ਮੋਚ ਠੀਕ ਹੋਣ ’ਚ ਮਦਦ ਮਿਲੇਗੀ।

ਇਹ ਵੀ ਪੜ੍ਹੋ: Editorial: ਪੰਜਾਬ ਦੇ ਸਕੂਲਾਂ ਕਾਲਜਾਂ ਵਿਚ ਪੰਜਾਬੀ ਨਾਲ ਵਿਤਕਰਾ ਕਰਨ ਵਿਰੁਧ ਲੱਖਾ ਸਿਧਾਣਾ ਤੇ ਬੱਚਿਆਂ ਦਾ ਵੱਡਾ ਕਦਮ 

ਕਣਕ ਦੇ ਆਟੇ ’ਚ ਪੋਟਾਸ਼ੀਅਮ, ਆਇਰਨ, ਫ਼ਾਸਫ਼ੋਰਸ, ਕੈਲਸ਼ੀਅਮ, ਬੀ-ਕੰਪਲੈਕਸ, ਮੈਗਨੀਸ਼ੀਅਮ, ਐਂਟੀ-ਇੰਫ਼ਲਾਮੈਟੇਰੀ ਆਦਿ ਗੁਣ ਹੁੰਦੇ ਹਨ। ਅਜਿਹੇ ’ਚ ਇਸ ਨਾਲ ਸਰੀਰ ਨੂੰ ਗਰਮੀ ਮਿਲਣ ਨਾਲ ਦਰਦ ਅਤੇ ਸੋਜ ਦੀ ਸਮੱਸਿਆ ਘੱਟ ਹੋਣ ’ਚ ਮਦਦ ਮਿਲਦੀ ਹੈ। ਲੂਣ ਅਤੇ ਸਰੋ੍ਹਂ ਦੇ ਤੇਲ ’ਚ ਪੋਸ਼ਕ ਅਤੇ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਅਜਿਹੇ  ’ਚ ਇਸ ਨੂੰ ਵਰਤੋਂ ਕਰਨ ਨਾਲ ਮੋਚ ਦੇ ਦਰਦ, ਸੋਜ ਦੀ ਪ੍ਰੇਸ਼ਾਨੀ ਦੂਰ ਹੋ ਕੇ ਜਲਦ ਠੀਕ ਹੋਣ ’ਚ ਮਦਦ ਮਿਲੇਗੀ। 

ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ, ਐਂਟੀ-ਇੰਫ਼ਲੈਮੇਟਰੀ, ਐਂਟੀ-ਸੈਪਟਿਕ ਗੁਣਾਂ ਨਾਲ ਭਰਪੂਰ ਹਲਦੀ ਦਰਦ ਅਤੇ ਸੋਜ ਨੂੰ ਘੱਟ ਕਰੇਗੀ। ਹੱਡੀਆਂ ’ਚ ਮਜ਼ਬੂਤੀ ਆਉਣ ਨਾਲ ਤੁਰਤ ਰਿਕਵਰੀ ਹੋਵੇਗੀ।    

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM

ਕ/*ਤ*ਲ ਕੀਤੇ ਸਰਪੰਚ ਦੀ ਆਹ ਗਰੁੱਪ ਨੇ ਲਈ ਜ਼ਿੰਮੇਵਾਰੀ, ਦੱਸ'ਤੀ ਅੰਦਰਲੀ ਗੱਲ

05 Jan 2026 3:06 PM

ਪਾਕਿਸਤਾਨ 'ਚ ਪਤੀ ਸਮੇਤ ਸਰਬਜੀਤ ਕੌਰ ਗ੍ਰਿਫ਼ਤਾਰ, ਪਤੀ ਨਾਸਿਰ ਹੁਸੈਨ ਨੂੰ ਨਨਕਾਣਾ ਸਾਹਿਬ ਤੋਂ ਕੀਤਾ ਕਾਬੂ

05 Jan 2026 3:06 PM
Advertisement