Morning Walk in Winters: ਸਰਦੀਆਂ ’ਚ ਸਵੇਰ ਦੀ ਸੈਰ ਕਰ ਸਕਦੀ ਹੈ ਬੀਮਾਰ
Published : Dec 8, 2023, 7:44 am IST
Updated : Dec 8, 2023, 9:14 am IST
SHARE ARTICLE
Morning Walk in Winters
Morning Walk in Winters

ਆਉ ਜਾਣਦੇ ਹਾਂ ਕਿ ਸਰਦ ਮੌਸਮ ’ਚ ਤੁਹਾਨੂੰ ਸਵੇਰ ਦੀ ਸੈਰ ’ਤੇ ਜਾਂਦੇ ਸਮੇਂ ਕਿੰਨ੍ਹਾਂ ਗੱਲਾਂ ਦਾ ਧਿਆਨ ਰਖਣਾ ਚਾਹੀਦਾ ਹੈ।

Morning Walk in Winters: ਸਵੇਰੇ ਦੀ ਸੈਰ ਸਰਦੀਆਂ ਦੇ ਮੌਸਮ ’ਚ ਤੁਹਾਡੇ ਲਈ ਥੋੜ੍ਹੀਆਂ ਪ੍ਰੇਸ਼ਾਨੀਆਂ ਪੈਦਾ ਕਰ ਸਕਦੀ ਹੈ। ਸਰਦੀਆਂ ’ਚ ਸਵੇਰੇ-ਸਵੇਰੇ ਉਠਣਾ ਬੇਹੱਦ ਆਲਸ ਦਾ ਕੰਮ ਹੈ। ਅਜਿਹੇ ਮੌਸਮ ’ਚ ਜਲਦੀ ਸਵੇਰ ਦੀ ਸੈਰ ’ਤੇ ਜਾਣਾ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਸਵੇਰੇ-ਸਵੇਰੇ ਧੁੰਦ ਜ਼ਿਆਦਾ ਹੁੰਦੀ ਹੈ। ਧੁੰਦ ’ਚ ਮੁੱਖ ਰੂਪ ਨਾਲ ਛੋਟੇ ਕਣ, ਕਾਰਬਨ ਮੋਨੋਆਕਸਾਈਡ, ਕਾਰਬਨ ਡਾਇਆਕਸਾਈਡ, ਸਲਫਰ ਡਾਇਆਕਸਾਈਡ ਅਤੇ ਨਾਈਟ੍ਰੋਜਨ ਆਕਸਾਈਡ ਅਤੇ ਓਜ਼ੋਨ ਦੀ ਤਰ੍ਹਾਂ ਹਾਨੀਕਾਰਕ ਗੈਸਾਂ ਹੁੰਦੀਆਂ ਹਨ, ਜੋ ਹਵਾ ਨੂੰ ਹਾਨੀਕਾਰਕ ਪ੍ਰਦੂਸ਼ਕ ਬਣਾਉਂਦੀਆਂ ਹਨ।

ਸਰਦੀਆਂ ਦੇ ਮੌਸਮ ’ਚ ਤੁਸੀਂ ਸਵੇਰੇ 7 ਵਜੇ ਤੋਂ ਪਹਿਲਾਂ ਸਵੇਰ ਦੀ ਸੈਰ ’ਤੇ ਜਾਂਦੇ ਹੋ ਤਾਂ ਤੁਸੀਂ ਬੀਮਾਰ ਹੋ ਸਕਦੇ ਹੋ। ਸਰਦੀਆਂ ਦੀਆਂ ਠੰਢੀਆਂ ਹਵਾਵਾਂ ਅਤੇ ਸਵੇਰੇ ਦੀ ਹਵਾ ’ਚ ਮੌਜੂਦ ਸਰਦ ਨਮੀ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ। ਆਉ ਜਾਣਦੇ ਹਾਂ ਕਿ ਸਰਦ ਮੌਸਮ ’ਚ ਤੁਹਾਨੂੰ ਸਵੇਰ ਦੀ ਸੈਰ ’ਤੇ ਜਾਂਦੇ ਸਮੇਂ ਕਿੰਨ੍ਹਾਂ ਗੱਲਾਂ ਦਾ ਧਿਆਨ ਰਖਣਾ ਚਾਹੀਦਾ ਹੈ।

  • ਤੁਸੀਂ ਸਰਦੀਆਂ ’ਚ ਸਵੇਰ ਦੀ ਸੈਰ ’ਤੇ ਜਾਣਾ ਚਾਹੁੰਦੇ ਹੋ ਤਾਂ 7 ਵਜੇ ਤੋਂ ਬਾਅਦ ਸੈਰ ’ਤੇ ਜਾਉ। ਸਵੇਰੇ-ਸਵੇਰੇ ਸੈਰ ਕਰਨ ਤੋਂ ਬਚੋ। ਸੂਰਜ ਦੀ ਧੁੱਪ ’ਚ ਸੈਰ ਅਤੇ ਕਸਰਤ ਕਰਨ ਨਾਲ ਤੁਸੀਂ ਜ਼ਿਆਦਾ ਤੰਦਰੁਸਤ ਮਹਿਸੂਸ ਕਰੋਗੇ। ਨਾਲ ਹੀ ਠੰਢ ਤੋਂ ਹੋਣ ਵਾਲੇ ਨੁਕਸਾਨ ਤੋਂ ਵੀ ਬਚੋਗੇ।
  • ਸਰਦੀਆਂ ’ਚ ਸੈਰ ਕਰਨ ਨਾਲ ਸਰੀਰ ਗਰਮ ਹੋ ਜਾਂਦਾ ਹੈ ਅਤੇ ਗਰਮੀ ਮਹਿਸੂਸ ਹੁੰਦੀ ਹੈ। ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਗਰਮ ਕਪੜੇ ਨਾ ਪਾਉ। ਸਵੇਰੇ ਸੈਰ ਕਰਨ ਸਮੇਂ ਗਰਮ ਕਪੜਿਆਂ ਦੀ ਵਰਤੋਂ ਕਰੋ। ਇਹ ਸਰਦੀ ਨਾਲ ਹੀ ਸਰੀਰ ਵਿਚ ਗਰਮੀ ਵੀ ਪੈਦਾ ਕਰਦੇ ਹਨ।
  • ਸੈਰ ਤੋਂ ਆਉਣ ਤੋਂ ਬਾਅਦ ਠੰਢੇ ਪਾਣੀ ਤੋਂ ਪਰਹੇਜ਼ ਕਰੋ। ਤੁਸੀਂ ਪਾਣੀ ਪੀਣਾ ਚਾਹੁੰਦੇ ਹੋ ਤਾਂ ਗਰਮ ਪਾਣੀ ਪੀਉ। ਠੰਢੇ ਭੋਜਨ ਤੋਂ ਵੀ ਪਰਹੇਜ਼ ਕਰੋ।
  • ਸਰਦੀਆਂ ’ਚ ਦਿਲ ਦੇ ਮਰੀਜ਼ ਨੂੰ ਸਵੇਰੇ ਜਲਦੀ ਕਸਰਤ ਨਹੀਂ ਕਰਨੀ ਚਾਹੀਦੀ। ਸਰਦੀਆਂ ’ਚ ਸਵੇਰੇ ਵਾਤਾਵਰਣ ’ਚ ਨਮੀ ਰਹਿੰਦੀ ਹੈ ਜੋ ਦਿਲ ਦੇ ਰੋਗੀਆਂ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ। ਧੁੰਦ ਹਟਣ ਤੋਂ ਬਾਅਦ ਘੁੰਮਣਾ ਚਾਹੀਦਾ ਹੈ, ਇਹ ਸਿਹਤ ਲਈ ਬਿਹਤਰ ਹੋਵੇਗਾ।
  • ਬਜ਼ੁਰਗ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਸਵੇਰੇ 11 ਜਾਂ 11.30 ਤੋਂ ਬਾਅਦ ਹੀ ਸੈਰ ’ਤੇ ਨਿਕਲਣ। ਬਜ਼ੁਰਗਾਂ ਨੂੰ ਸਵੇਰੇ 6 ਜਾਂ 7 ਵਜੇ ਦੀ ਸੈਰ ਤੋਂ ਬਚਣਾ ਚਾਹੀਦਾ ਹੈ। ਸਵੇਰੇ ਬਾਹਰੀ ਹਵਾ ’ਚ ਦੂਸ਼ਿਤ ਗੈਸਾਂ ਦਾ ਪੱਧਰ ਵੱਧ ਰਹਿੰਦਾ ਹੈ, ਇਸ ਲਈ ਚੰਗਾ ਹੈ ਕਿ ਬਜ਼ੁਰਗ ਲੋਕ ਘਰ ਵਿਚ ਹੀ ਰਹਿਣ। ਇਨਡੋਰ ਹਵਾ ਕਿਸੇ ਵੀ ਸਮੇਂ ਬਾਹਰੀ ਹਵਾ ਦੀ ਤੁਲਨਾ ’ਚ ਘੱਟ ਪ੍ਰਦੂਸ਼ਿਤ ਹੋਵੇਗੀ।
  • ਧੁੰਦ ਨਾਲ ਭਰੀ ਹਵਾ ’ਚ ਲਗਾਤਾਰ ਸਾਹ ਲੈਣ ਨਾਲ ਸਾਹ ਵਾਲੀ ਨਾੜੀ ’ਚ ਜਲਣ, ਪਾਈਪ ’ਚ ਸੋਜ, ਫੇਫੜਿਆਂ ਤੇ ਛਾਤੀ ’ਚ ਜਮਾਅ ਤੇ ਘਬਰਾਹਟ ਦੀ ਸ਼ਿਕਾਇਤ ਹੋ ਸਕਦੀ ਹੈ। ਇਸ ਲਈ ਅਜਿਹੇ ਮਰੀਜ਼ ਸਵੇਰੇ-ਸਵੇਰੇ ਠੰਢੀ ਹਵਾ ’ਚ ਨਿਕਲਣ ਤੋਂ ਪਰਹੇਜ਼ ਕਰਨ।

 (For more news apart from side effects of morning walks during winters, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement