ਗਰਮੀਆਂ 'ਚ ਨਿੰਬੂ ਪਾਣੀ ਪੀਣਾ ਸਿਹਤ ਲਈ ਮੰਨਿਆ ਜਾਂਦੈ ਫ਼ਾਇਦੇਮੰਦ
Published : Apr 9, 2018, 3:15 pm IST
Updated : Apr 9, 2018, 3:15 pm IST
SHARE ARTICLE
Lemon water
Lemon water

ਗਰਮੀ ਦੇ ਮੌਸਮ 'ਚ ਧੁੱਪ ਤੋਂ ਛੁਟਕਾਰਾ ਪਾਉਣ ਲਈ ਨਿੰਬੂ ਪਾਣੀ ਨੂੰ ਵਧੀਆ ਡ੍ਰਿੰਕ ਮੰਨਿਆ ਜਾਂਦਾ ਹੈ।

ਗਰਮੀ ਦੇ ਮੌਸਮ 'ਚ ਧੁੱਪ ਤੋਂ ਛੁਟਕਾਰਾ ਪਾਉਣ ਲਈ ਨਿੰਬੂ ਪਾਣੀ ਨੂੰ ਵਧੀਆ ਡ੍ਰਿੰਕ ਮੰਨਿਆ ਜਾਂਦਾ ਹੈ। ਕੁੱਝ ਲੋਕ ਨਿੰਬੂ ਨੂੰ ਸਲਾਦ ਤਾਂ ਕੁੱਝ ਇਸ ਨੂੰ ਸ਼ਰਬਤ ਆਦਿ 'ਚ ਪਾ ਕੇ ਵਰਤੋਂ ਕਰਦੇ ਹਨ। ਭਾਰ ਘਟਾਉਣ ਤੋਂ ਲੈ ਕੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ਤਕ ਇਹ ਗਰਮੀਆਂ 'ਚ ਰਾਮਬਾਣ ਮੰਨਿਆ ਜਾਂਦਾ ਹੈ। ਜਾਣਦੇ ਹਾਂ ਕਿਹੜੇ-ਕਿਹੜੇ ਹਨ ਨਿੰਬੂ ਪਾਣੀ ਪੀਣ ਦੇ ਫ਼ਾਇਦੇLemon waterLemon water1. ਜ਼ਹਿਰੀਲੇ ਪਦਾਰਥ ਬਾਹਰ ਕੱਢੇ
ਸਰੀਰ 'ਚ ਜਮ੍ਹਾ ਜ਼ਹਿਰੀਲੇ ਪਦਾਰਥ ਸਿਹਤ ਨਾਲ ਜੁੜੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਦਾ ਕਾਰਨ ਬਣਦੇ ਹਨ। ਇਸ ਨਾਲ ਪੇਟ ਨਾਲ ਜੁੜੀਆਂ ਬਹੁਤ ਸਾਰੀਆਂ ਦਿੱਕਤਾਂ ਵੀ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਮੌਸਮ 'ਚ ਨਿੰਬੂ ਪਾਣੀ ਦੀ ਵਰਤੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ 'ਚ ਮਦਦ ਕਰਦੀ ਹੈ। ਸਵੇਰ ਦੇ ਸਮੇਂ ਇਸ ਦੀ ਵਰਤੋਂ ਕਰਨ ਨਾਲ ਸਾਰਾ ਦਿਨ ਪੇਟ ਸਿਹਤਮੰਦ ਰਹਿੰਦਾ ਹੈ। ਇਸ ਨਾਲ ਪਥਰੀ ਬਣਨ ਦੀ ਸਮੱਸਿਆ ਵੀ ਬਹੁਤ ਘੱਟ ਹੋ ਜਾਂਦੀ ਹੈ।Lemon waterLemon water2. ਪਾਚਨ ਤੰਤਰ ਬਿਹਤਰ
ਪਾਚਨ ਤੰਤਰ ਖ਼ਰਾਬ ਹੋਵੇ ਤਾਂ ਭੁੱਖ ਨਾ ਲੱਗਣ ਦੀ ਸਮੱਸਿਆ ਹੋ ਸਕਦੀ ਹੈ। ਇਸ ਨਾਲ ਸਰੀਰ 'ਚ ਕਮਜ਼ੋਰੀ ਵੀ ਆਉਣੀ ਸ਼ੁਰੂ ਹੋ ਜਾਂਦੀ ਹੈ। ਜੋ ਲੋਕ ਭੁੱਖ ਨਾ ਲੱਗਣ ਦੀ ਸ਼ਿਕਾਇਤ ਕਰਦੇ ਹਨ ਉਨ੍ਹਾਂ ਨੂੰ ਨਿੰਬੂ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਪੇਟ ਦੀ ਸੋਜ, ਡਕਾਰ, ਜਲਣ ਅਤੇ ਗੈਸ ਤੋਂ ਰਾਹਤ ਦਿਵਾਉਂਦਾ ਹੈ।Lemon waterLemon water3. ਬਲੱਡ ਪ੍ਰੈਸ਼ਰ ਨੂੰ ਕੰਟਰੋਲ
ਗਰਮੀ ਦੇ ਮੌਸਮ 'ਚ ਬਲੱਡ ਪ੍ਰੈਸ਼ਰ ਲੋਅ ਰਹਿਣ ਦੀ ਸਮੱਸਿਆ ਆਮ ਹੋ ਜਾਂਦੀ ਹੈ। ਨਿੰਬੂ ਪਾਣੀ ਪੀਣ ਨਾਲ ਬਲੱਡ ਪ੍ਰੈਸ਼ਰ ਠੀਕ ਰਹਿੰਦਾ ਹੈ। ਇਹ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰ ਕੇ ਤਣਾਅ ਨੂੰ ਵੀ ਘੱਟ ਕਰਦਾ ਹੈ। ਚੱਕਰ ਅਤੇ ਉਲਟੀ ਆਉਣ 'ਤੇ ਵੀ ਨਿੰਬੂ ਪਾਣੀ ਫ਼ਾਇਦੇਮੰਦ ਰਹਿੰਦਾ ਹੈ। ਦਿਨ 'ਚ ਘੱਟ ਤੋਂ ਘੱਟ ਇਕ ਵਾਰ ਨਿੰਬੂ ਪਾਣੀ ਜ਼ਰੂਰ ਪੀਉ।Glowing SkinGlowing Skin4. ਸਕਿਨ ਨੂੰ ਬਣਾਏ ਗਲੋਇੰਗ
ਸਕਿਨ ਦੀ ਸਮੱਸਿਆ ਮਤਲਬ ਆਇਲੀ ਸਕਿਨ, ਮੁਹਾਸੇ, ਕਾਲੇਪਨ ਤੋਂ ਪ੍ਰੇਸ਼ਾਨ ਹੋ ਤਾਂ ਇਹ ਦਾ ਬਿਹਤਰ ਉਪਾਅ ਹੈ ਨਿੰਬੂ ਪਾਣੀ। ਇਸ 'ਚ ਮੌਜੂਦ ਐਂਟੀਆਕਸੀਡੈਂਟ ਦੇ ਗੁਣ ਸਕਿਨ ਨੂੰ ਡਿਟਾਕਸ ਕਰਨ ਦਾ ਵੀ ਕੰਮ ਕਰਦੇ ਹਨ। ਜਿਸ ਨਾਲ ਚਿਹਰੇ 'ਚ ਰੰਗਤ ਆਉਣੀ ਸ਼ੁਰੂ ਹੋ ਜਾਂਦੀ ਹੈ।Lemon waterLemon water5. ਮਸੂੜਿਆਂ ਦੇ ਦਰਦ ਤੋਂ ਛੁਟਕਾਰਾ
ਜੇ ਤੁਹਾਡੇ ਮਸੂੜਿਆਂ 'ਚ ਦਰਦ ਹੋਵੇ ਤਾਂ ਇਸ ਦੇ ਰਸ ਨਾਲ ਮਸਾਜ਼ ਕਰੋ। ਮਸੂੜਿਆਂ 'ਚ ਜਖ਼ਮ ਹੋਣ 'ਤੇ ਵੀ ਤੁਸੀਂ ਇਸ ਦੇ ਰਸ ਨਾਲ ਮਸਾਜ਼ ਕਰ ਸਕਦੇ ਹੋ। ਇਸ ਨਾਲ ਬਹੁਤ ਫ਼ਾਇਦਾ ਮਿਲਦਾ ਹੈ।Lemon waterLemon water6. ਗਲੇ ਦੀ ਖਰਾਸ਼ ਦੂਰ
ਗਲੇ 'ਚ ਖਰਾਸ਼ ਹੋਣ 'ਤੇ ਗਰਮ ਪਾਣੀ 'ਚ ਨਿੰਬੂ ਦਾ ਰਸ ਮਿਲਾ ਕੇ ਪੀਣ ਨਾਲ ਕਾਫ਼ੀ ਰਾਹਤ ਮਿਲਦੀ ਹੈ। ਇਹ ਇਨਫੈਕਸ਼ਨ ਤੋਂ ਬਚਾਅ ਕਰਨ ਦਾ ਕੰਮ ਕਰਦਾ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement