ਜ਼ਮੀਨ 'ਤੇ ਬੈਠ ਕੇ ਕਿਉਂ ਖਾਣਾ ਚਾਹੀਦਾ ਹੈ ਭੋਜਨ, ਜਾਣੋ ਫ਼ਾਇਦੇ
Published : May 9, 2018, 12:45 pm IST
Updated : May 9, 2018, 12:56 pm IST
SHARE ARTICLE
Why should food be eaten on the ground, Know the Benefits
Why should food be eaten on the ground, Know the Benefits

ਭੋਜਨ ਕਰਨ ਲਈ ਤਾਂ ਤੁਹਾਨੂੰ ਜ਼ਮੀਨ 'ਤੇ ਬੈਠਣਾ ਹੀ ਹੁੰਦਾ ਹੈ ਅਤੇ ਫਿਰ ਉਠਣਾ ਵੀ, ਅਰਧ ਪਦਮ ਆਸਨ ਦਾ ਇਹ ਆਸਨ ਤੁਹਾਨੂੰ ਹੌਲੀ - ਹੌਲੀ ਖਾਣ ...

ਜ਼ਮੀਨ 'ਤੇ ਬੈਠਣਾ ਅਤੇ ਉਠਣਾ, ਇਕ ਵਧੀਆ ਕਸਰਤ ਮੰਨੀ ਜਾਂਦੀ ਹੈ। ਭੋਜਨ ਕਰਨ ਲਈ ਤਾਂ ਤੁਹਾਨੂੰ ਜ਼ਮੀਨ 'ਤੇ ਬੈਠਣਾ ਹੀ ਹੁੰਦਾ ਹੈ ਅਤੇ ਫਿਰ ਉਠਣਾ ਵੀ, ਅਰਧ ਪਦਮ ਆਸਨ ਦਾ ਇਹ ਆਸਨ ਤੁਹਾਨੂੰ ਹੌਲੀ - ਹੌਲੀ ਖਾਣ ਅਤੇ ਭੋਜਨ ਨੂੰ ਚੰਗੀ ਤਰ੍ਹਾਂ ਪਚਾਉਣ 'ਚ ਮਦਦ ਕਰਦਾ ਹੈ। ਜ਼ਮੀਨ 'ਤੇ ਬੈਠ ਕੇ ਭੋਜਨ ਖਾਣ ਦਾ ਮਤਲਬ ਸਿਰਫ਼ ਭੋਜਨ ਕਰਨ ਤੋਂ ਨਹੀਂ ਹੈ, ਇਹ ਇਕ ਪ੍ਰਕਾਰ ਦਾ ਯੋਗ ਆਸਨ ਕਿਹਾ ਜਾਂਦਾ ਹੈ। ਜਦੋਂ ਭਾਰਤੀ ਰਵਾਇਤੀ ਤੌਰ 'ਤੇ ਅਸੀਂ ਜ਼ਮੀਨ 'ਤੇ ਬੈਠ ਕੇ ਭੋਜਨ ਕਰਦੇ ਹਾਂ ਤਾਂ ਉਸ ਤਰੀਕੇ ਨੂੰ ਪਦਮ ਆਸਨ ਦੀ ਤਰ੍ਹਾਂ ਦੇਖਿਆ ਜਾਂਦਾ ਹੈ। ਇਹ ਆਸਨ ਸਾਡੀ ਸਿਹਤ ਲਈ ਲਾਭਦਾਇਕ ਹੈ। ਇਸ ਤਰੀਕੇ ਨਾਲ ਬੈਠਣ ਤੋਂ ਤੁਹਾਡੀ ਰੀੜ੍ਹ ਦੀ ਹੱਡੀ ਦੇ ਹੇਠਲੇ ਭਾਗ 'ਤੇ ਜ਼ੋਰ ਪੈਂਦਾ ਹੈ, ਜਿਸ ਨਾਲ ਤੁਹਾਡਾ ਸਰੀਰ ਅਰਾਮ ਮਹਿਸੂਸ ਕਰਦਾ ਹੈ। ਇਸ ਨਾਲ ਤੁਹਾਡੇ ਸਾਹ ਥੋੜ੍ਹੀ ਹੌਲੀ ਚਲਦੇ ਹਨ, ਮਾਸਪੇਸ਼ੀਆਂ ਦਾ ਖਿਚਾਅ ਘੱਟ ਹੁੰਦਾ ਹੈ ਅਤੇ ਬਲੱਡ ਪ੍ਰੈਸ਼ਰ 'ਚ ਵੀ ਕਮੀ ਆਉਂਦੀ ਹੈ। ਜ਼ਮੀਨ 'ਤੇ ਬੈਠ ਕੇ ਖਾਣ ਨਾਲ ਤੁਹਾਨੂੰ ਭੋਜਨ ਕਰਨ ਲਈ ਪਲੇਟ ਵੱਲ ਝੁਕਨਾ ਹੁੰਦਾ ਹੈ, ਇਹ ਇਕ ਕੁਦਰਤੀ ਪੋਜ਼ ਹੈ। ਲਗਾਤਾਰ ਅੱਗੇ ਹੋ ਕੇ ਝੁਕਣ ਅਤੇ ਫਿਰ ਪਿੱਛੇ ਹੋਣ ਦੀ ਪ੍ਰਕਿਰਿਆ ਨਾਲ ਤੁਹਾਡੇ ਢਿੱਡ ਦੀਆਂ ਮਾਸਪੇਸ਼ੀਆਂ ਲਗਾਤਾਰ ਕੰਮ ਕਰਦੀਆਂ ਰਹਿੰਦੀਆਂ ਹਨ,

Why should food be eaten on the ground, Know the BenefitsWhy should food be eaten on the ground, Know the Benefits

ਜਿਸ ਕਾਰਨ ਤੁਹਾਡੀ ਪਾਚਣ ਕਿਰਿਆ 'ਚ ਸੁਧਾਰ ਹੁੰਦਾ ਹੈ। ਭੋਜਨ ਕਰਨ ਲਈ ਜਦੋਂ ਤੁਸੀਂ ਪਦਮ ਆਸਨ 'ਚ ਬੈਠਦੇ ਹੋ ਤਾਂ ਤੁਹਾਡੇ ਢਿੱਡ, ਪਿੱਠ ਦੇ ਹੇਠਲੇ ਹਿੱਸੇ ਅਤੇ ਕੂਲਹੇ ਦੀਆਂ ਮਾਸਪੇਸ਼ੀਆਂ 'ਚ ਲਗਾਤਾਰ ਖਿਚਾਅ ਰਹਿੰਦਾ ਹੈ ਜਿਸ ਕਾਰਨ ਦਰਦ ਅਤੇ ਅਸਹਿਜਤਾ ਤੋਂ ਛੁਟਕਾਰਾ ਮਿਲਦਾ ਹੈ। ਇਸ ਮਾਸਪੇਸ਼ੀਆਂ 'ਚ ਜੇਕਰ ਇਹ ਖਿੱਚ ਲਗਾਤਾਰ ਬਣੀ ਰਹੇਗੀ ਤਾਂ ਇਸ ਨਾਲ ਸਿਹਤ 'ਚ ਸੁਧਾਰ ਦੇਖਿਆ ਜਾ ਸਕਦਾ ਹੈ। ਠੀਕ ਤਰੀਕੇ ਬੈਠਣ ਨਾਲ ਤੁਹਾਡੇ ਸਰੀਰ 'ਚ ਖ਼ੂਨ ਦਾ ਵਹਾਅ ਬਿਹਤਰ ਹੁੰਦਾ ਹੈ ਅਤੇ ਨਾਲ ਹੀ ਤੁਹਾਨੂੰ ਨਸਾਂ 'ਚ ਦਬਾਅ ਵੀ ਘੱਟ ਮਹਿਸੂਸ ਹੁੰਦਾ ਹੈ। ਪਾਚਣ ਕਿਰਿਆ 'ਚ ਖ਼ੂਨ ਦਾ ਵਹਾਅ ਦਾ ਇਕ ਅਹਿਮ ਰੋਲ ਹੈ।  ਪਾਚਣ ਕਿਰਿਆ ਨੂੰ ਬਹੁਤ ਸੋਹਣੇ ਰੂਪ ਤੋਂ ਚਲਾਉਣ 'ਚ ਦਿਲ ਦੀ ਭੂਮਿਕਾ ਅਹਿਮ ਹੁੰਦੀ ਹੈ। ਜਦੋਂ ਭੋਜਨ ਜਲਦੀ ਪਚਣ ਲੱਗ ਜਾਵੇਗਾ ਤਾਂ ਦਿਲ ਨੂੰ ਵੀ ਘੱਟ ਮਿਹਨਤ ਕਰਣੀ ਪਵੇਗੀ। ਜ਼ਮੀਨ 'ਤੇ ਬੈਠ ਕੇ ਭੋਜਨ ਕਰਨ ਨਾਲ ਤੁਹਾਡਾ ਪੂਰਾ ਸਰੀਰ ਤੰਦਰੁਸਤ ਰਹਿੰਦਾ ਹੈ, ਪਾਚਣ ਕਿਰਿਆ ਦੁਰੁਸਤ ਰਹਿੰਦੀ ਹੈ। ਇਸ ਨਾਲ ਹੀ ਜ਼ਮੀਨ 'ਤੇ ਬੈਠਣ ਲਈ ਤੁਹਾਨੂੰ ਅਪਣੇ ਘੁਟਣੇ ਮੋੜਨੇ ਪੈਂਦੇ ਹਨ। ਇਸ ਨਾਲ ਤੁਹਾਡੇ ਗੋਡੀਆਂ ਦੀ ਵੀ ਬਿਹਤਰ ਕਸਰਤ ਹੋ ਜਾਂਦੀ ਹੈ,  ਉਨ੍ਹਾਂ ਦੀ ਲਚਕ ਬਰਕਰਾਰ ਰਹਿੰਦੀ ਹੈ ਜਿਸ ਕਾਰਨ ਤੁਸੀਂ ਜੋੜਾਂ ਦੀ ਸਮੱਸਿਆ ਤੋਂ ਬਚ ਜਾਂਦੇ ਹੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੇਲ੍ਹ ਦੀ ਚੱਕੀ ਪੀਸਣਗੀਆਂ ਕਈ ਮਸ਼ਹੂਰ ਫਿਲਮੀ ਹਸਤੀਆਂ? ਦਾਊਦ ਦੀ ਡਰੱਗ ਪਾਰਟੀ ਨਾਲ ਜੁੜ ਰਹੇ ਨਾਮ

17 Nov 2025 1:59 PM

ਸਰਬਜੀਤ ਕੌਰ ਦੇ ਮਾਮਲੇ ਤੋਂ ਬਾਅਦ ਇਕੱਲੀ ਔਰਤ ਨੂੰ ਪਾਕਿਸਤਾਨ ਜਾਣ 'ਤੇ SGPC ਨੇ ਲਗਾਈ ਰੋਕ

17 Nov 2025 1:58 PM

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM
Advertisement