Health News: ਥਾਇਰਾਇਡ 'ਚ ਕੀ ਖਾਈਏ ਅਤੇ ਕੀ ਨਹੀਂ?
Published : Oct 9, 2025, 6:43 am IST
Updated : Oct 9, 2025, 8:19 am IST
SHARE ARTICLE
What to eat and what not to eat with thyroid Health News
What to eat and what not to eat with thyroid Health News

ਥਾਇਰਾਇਡ ਰੋਗ ਅੱਜ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਆਦਮੀਆਂ ਦੇ ਮੁਕਾਬਲੇ ਔਰਤਾਂ ਇਸ ਜ਼ਿਆਦਾ ਸ਼ਿਕਾਰ ਹਨ।

What to eat and what not to eat with thyroid Health News: ਥਾਇਰਾਇਡ ਰੋਗ ਅੱਜ ਤੇਜ਼ੀ ਨਾਲ ਆਪਣੇ ਪੈਰ ਪਸਾਰ ਰਿਹਾ ਹੈ। ਆਦਮੀਆਂ ਦੇ ਮੁਕਾਬਲੇ ਔਰਤਾਂ ਇਸ ਜ਼ਿਆਦਾ ਸ਼ਿਕਾਰ ਹਨ। ਗ਼ਲਤ ਖਾਣ-ਪੀਣ ਅਤੇ ਬਦਲਦੀ ਜੀਵਨਸ਼ੈਲੀ ਕਾਰਨ ਇਹ ਸਮੱਸਿਆ ਅੱਜ ਬਹੁਤ ਆਮ ਹੋ ਗਈ ਹੈ। ਥਾਇਰਾਇਡ ਦਾ ਸਬੰਧ ਹਾਰਮੋਨਜ਼ ਦੇ ਵਿਗੜਦੇ ਸੰਤੁਲਨ ਨਾਲ ਹੈ। ਜਦੋਂ ਇਹ ਕਾਬੂ ਤੋਂ ਬਾਹਰ ਹੋ ਜਾਂਦੇ ਹਨ ਤਾਂ ਔਰਤਾਂ ਦੇ ਸਰੀਰ ਵਿਚ ਮੁਸ਼ਕਲਾਂ ਦਿਸਣੀਆਂ ਸ਼ੁਰੂ ਹੋ ਜਾਂਦੀਆਂ ਹਨ।

ਜੇਕਰ ਥਾਇਰਾਇਡ ਦੀ ਪ੍ਰੇਸ਼ਾਨੀ ਜ਼ਿਆਦਾ ਹੈ ਤਾਂ ਡਾਕਟਰ ਇਸ ਦੇ ਲਈ ਦਵਾਈ ਲੈਣ ਦੀ ਸਲਾਹ ਦਿੰਦੇ ਹਨ। ਉਥੇ ਹੀ ਠੀਕ ਖਾਣ-ਪੀਣ ਅਤੇ ਨੇਮਬੱਧ ਆਦਤਾਂ ਨਾਲ ਵੀ ਇਸ ਉੱਤੇ ਕਾਬੂ ਪਾਇਆ ਜਾ ਸਕਦਾ ਹੈ।  ਥਾਇਰਾਇਡ ਨਾਲ ਪੀੜਤ ਔਰਤਾਂ ਅਪਣੀ ਖ਼ੁਰਾਕ ਵਿਚ ਗਿਰੀਆਂ, ਸੇਬ, ਦਾਲ, ਕੱਦੂ ਦੇ ਬੀਜ, ਦਹੀਂ, ਸੰਗਤਰੇ ਦਾ ਰਸ, ਆਇਉਡੀਨ ਯੁਕਤ ਚੀਜ਼ਾਂ, ਨਾਰੀਅਲ ਤੇਲ, ਅਦਰਕ, ਹਰੀਆਂ ਸਬਜ਼ੀਆਂ, ਸਾਬੁਤ ਅਨਾਜ, ਬਰਾਊਨ ਬਰੈੱਡ, ਜੈਤੂਨ ਦਾ ਤੇਲ, ਨਿੰਬੂ, ਹਰਬਲ ਅਤੇ ਗਰੀਨ ਟੀ, ਅਖ਼ਰੋਟ, ਜਾਮਣ, ਸਟਰਾਬੇਰੀ, ਗਾਜਰ, ਹਰੀ ਮਿਰਚ, ਬਦਾਮ, ਅਲਸੀ ਦੇ ਬੀਜ, ਸ਼ਹਿਦ ਸ਼ਾਮਲ ਕਰੋ।

ਕੀ ਨਹੀਂ ਖਾਣਾ? : ਸੋਇਆ ਉਤਪਾਦ, ਲਾਲ ਮੀਟ, ਪੈਕੇਜਡ ਫ਼ੂਡ, ਬੇਕਰੀ ਵਸਤਾਂ, ਜੰਕਫ਼ੂਡ, ਨਾਸ਼ਪਾਤੀ, ਮੂੰਗਫਲੀ, ਬਾਜਰਾ, ਫੁੱਲਗੋਭੀ, ਸ਼ਲਗਮ, ਪਾਸਤਾ, ਮੈਗੀ, ਵਾਇਟ ਬਰੈੱਡ, ਸਾਫ਼ਟ ਡਰਿੰਕ, ਅਲਕੋਹਲ, ਕੈਫ਼ੀਨ, ਜ਼ਿਆਦਾ ਮਿੱਠੀਆਂ ਚੀਜ਼ਾਂ ਤੋਂ ਪਰਹੇਜ਼ ਕਰੋ।

ਘਰੇਲੂ ਨੁਸਖ਼ੇ: ਰੋਜ਼ਾਨਾ ਹਲਦੀ ਵਾਲਾ ਦੁੱਧ ਪੀਣ ਨਾਲ ਵੀ ਥਾਇਰਾਇਡ ਕਾਬੂ ਵਿਚ ਰਹਿੰਦਾ ਹੈ। ਤੁਸੀਂ ਚਾਹੋ ਤਾਂ ਹਲਦੀ ਨੂੰ ਭੁੰਨ ਕੇ ਵੀ ਖਾ ਸਕਦੇ ਹੋ। ਪਿਆਜ਼ ਨੂੰ ਦੋ ਹਿੱਸਿਆਂ ਵਿਚ ਕੱਟ ਕੇ ਸੌਣ ਤੋਂ ਪਹਿਲਾਂ ਥਾਇਰਾਇਡ ਗ੍ਰੰਥੀ ਦੇ ਆਲੇ-ਦੁਆਲੇ ਸੱਜਿਉਂ ਖੱਬੇ ਪਾਸੇ ਮਾਲਿਸ਼ ਕਰੋ।  ਕੁੱਝ ਦਿਨ ਲਗਾਤਾਰ ਅਜਿਹਾ ਕਰਨ ਨਾਲ ਤੁਹਾਨੂੰ ਇਸ ਦੇ ਨਤੀਜੇ ਦਿਸਣੇ ਸ਼ੁਰੂ ਹੋ ਜਾਣਗੇ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement