
ਭਾਰ ਘਟਾਉਣ ਲਈ ਤੁਸੀਂ ਹਲਦੀ ਵਾਲੀ ਚਾਹ ਦਾ ਸੇਵਨ ਕਰ ਸਕਦੇ ਹੋ
ਮੁਹਾਲੀ: ਹਲਦੀ ਹਰ ਕਿਸੇ ਦੀ ਰਸੋਈ ਵਿਚ ਆਸਾਨੀ ਨਾਲ ਮਿਲ ਜਾਂਦੀ ਹੈ| ਇਸ ਵਿਚ ਐਂਟੀ-ਇੰਫ਼ਲੇਮੇਟਰੀ ਅਤੇ ਐਂਟੀਆਕਸੀਡੈਂਟ ਗੁਣ ਹੁੰਦੇ ਹਨ, ਜੋ ਭਾਰ ਘਟਾਉਣ ਵਿਚ ਕਾਰਗਰ ਹੈ| ਇਹ ਸਰੀਰ ਦੀਆਂ ਕਈ ਬੀਮਾਰੀਆਂ ਨੂੰ ਠੀਕ ਕਰਨ ਵਿਚ ਮਦਦ ਕਰਦੀ ਹੈ| ਅਸਲ ਵਿਚ ਹਲਦੀ ਸਰੀਰ ਦੇ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ’ਚ ਵੀ ਮਦਦਗਾਰ ਹੁੰਦੀ ਹੈ| ਜਿਹੜੇ ਲੋਕ ਮੋਟਾਪੇ ਦਾ ਸ਼ਿਕਾਰ ਹੋ ਸਕਦੇ ਹਨ, ਉਨ੍ਹਾਂ ਨੂੰ ਸ਼ੂਗਰ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ| ਅਜਿਹੇ ’ਚ ਹਲਦੀ ਦਾ ਸੇਵਨ ਦੋਹਾਂ ਸਥਿਤੀਆਂ ਵਿਚ ਫ਼ਾਇਦੇਮੰਦ ਸਾਬਤ ਹੋ ਸਕਦਾ ਹੈ| ਇਸ ਦੇ ਨਿਯਮਤ ਸੇਵਨ ਨਾਲ ਤੁਹਾਡੀ ਚਰਬੀ ਨੂੰ ਘੱਟ ਕੀਤਾ ਜਾ ਸਕਦਾ ਹੈ| ਆਉ ਜਾਣਦੇ ਹਾਂ ਹਲਦੀ ਦਾ ਸੇਵਨ ਕਿਵੇਂ ਕੀਤਾ ਜਾਵੇ|
ਭਾਰ ਘਟਾਉਣ ਲਈ ਤੁਸੀਂ ਹਲਦੀ ਵਾਲੀ ਚਾਹ ਦਾ ਸੇਵਨ ਕਰ ਸਕਦੇ ਹੋ| ਇਸ ਲਈ ਤੁਸੀਂ ਫ਼ਰਾਈਪੈਨ ਵਿਚ ਇਕ ਕੱਪ ਪਾਣੀ ਪਾਉ| ਹੁਣ ਇਸ ਵਿਚ ਇਕ ਚੁਟਕੀ ਹਲਦੀ ਪਾਉ, ਜੇਕਰ ਤੁਸੀਂ ਚਾਹੋ ਤਾਂ ਇਸ ਵਿਚ ਦਾਲਚੀਨੀ ਪਾਊਡਰ ਵੀ ਮਿਲਾ ਸਕਦੇ ਹੋ| ਹੁਣ ਇਸ ਪਾਣੀ ਨੂੰ ਉਬਾਲੋ, ਫ਼ਿਲਟਰ ਕਰੋ ਅਤੇ ਇਸ ਪਾਣੀ ਦਾ ਸੇਵਨ ਕਰੋ| ਇਸ ਨੂੰ ਖ਼ਾਲੀ ਪੇਟ ਪੀਣ ਨਾਲ ਤੇਜ਼ੀ ਨਾਲ ਭਾਰ ਘੱਟ ਹੋ ਸਕਦਾ ਹੈ|
ਇਸ ਨੂੰ ਬਣਾਉਣ ਲਈ ਪਹਿਲਾਂ ਪਾਣੀ ਨੂੰ ਉਬਾਲੋ| ਹੁਣ ਇਸ ਵਿਚ ਹਲਦੀ ਮਿਲਾਉ| ਜਦੋਂ ਇਹ ਕੋਸਾ ਹੋ ਜਾਵੇ ਤਾਂ ਇਸ ਵਿਚ ਇਕ ਚਮਚ ਸ਼ਹਿਦ ਮਿਲਾਉ| ਤੁਸੀਂ ਇਸ ਪਾਣੀ ਨੂੰ ਪੀ ਸਕਦੇ ਹੋ| ਇਸ ਨਾਲ ਭਾਰ ਘਟਾਉਣ ਵਿਚ ਮਦਦ ਮਿਲ ਸਕਦੀ ਹੈ|