
ਸੋਡੀਅਮ, ਕੈਲਸ਼ੀਅਮ ਅਤੇ ਆਇਰਨ ਨਾਲ ਭਰਪੂਰ ਕਲੌਂਜੀ ਦੀ ਵਰਤੋਂ ਕਈ ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ। ਕਲੌਂਜੀ ਖਾਣ ਨਾਲ ਵੀ ਕਈ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ ...
ਸੋਡੀਅਮ, ਕੈਲਸ਼ੀਅਮ ਅਤੇ ਆਇਰਨ ਨਾਲ ਭਰਪੂਰ ਕਲੌਂਜੀ ਦੀ ਵਰਤੋਂ ਕਈ ਦਵਾਈਆਂ ਬਣਾਉਣ ਲਈ ਕੀਤੀ ਜਾਂਦੀ ਹੈ। ਕਲੌਂਜੀ ਖਾਣ ਨਾਲ ਵੀ ਕਈ ਬੀਮਾਰੀਆਂ ਦੂਰ ਹੋ ਜਾਂਦੀਆਂ ਹਨ ਪਰ ਅੱਜ ਅਸੀਂ ਤੁਹਾਨੂੰ ਇਸ ਦੇ ਤੇਲ ਨਾਲ ਹੋਣ ਵਾਲੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ। ਕਾਰਬੋਹਾਈਡ੍ਰੇਟਸ, ਪੋਟਾਸ਼ੀਅਮ, ਫਾਈਬਰ, ਵਿਟਾਮਿਨ ਦੇ ਗੁਣਾਂ ਨਾਲ ਭਰਪੂਰ ਕਲੌਂਜੀ ਦਾ ਤੇਲ ਕਈ ਬੀਮਾਰੀਆਂ ਨੂੰ ਦੂਰ ਕਰਦਾ ਹੈ। ਇਸ ਤੋਂ ਇਲਾਵਾ ਇਸ 'ਚ ਮੌਜੂਦ ਐਂਟੀ-ਆਕਸੀਡੈਂਟਸ, ਐਂਟੀ-ਬੈਕਟੀਰੀਅਲ ਅਤੇ ਐਂਟੀ-ਸੈਪਟਿਕ ਗੁਣ ਕੈਂਸਰ ਵਰਗੀਆਂ ਬੀਮਾਰੀਆਂ ਤੋਂ ਤੁਹਾਨੂੰ ਬਚਾਉਂਦੇ ਹਨ।
Black Seed Oil
ਮਹਿੰਗੀ ਦਵਾਈਆਂ 'ਤੇ ਪੈਸੇ ਖਰਚ ਕਰਨ ਦੀ ਬਜਾਏ ਤੁਸੀਂ ਭੋਜਨ 'ਚ ਕਲੌਂਜੀ ਦੇ ਤੇਲ ਦੀ ਵਰਤੋਂ ਕਰ ਕੇ ਕਈ ਸਮੱਸਿਆਵਾਂ ਨੂੰ ਦੂਰ ਕਰ ਸਕਦੇ ਹੋ ਅਤੇ ਇਹ ਤੁਹਾਨੂੰ ਕਈ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ। ਕਲੌਂਜੀ ਦੇ ਤੇਲ 'ਚ ਲਸਣ ਦੇ ਤੇਲ ਨੂੰ ਪਾ ਕੇ ਦਰਦ ਵਾਲੀ ਥਾਂ 'ਤੇ ਮਾਲਿਸ਼ ਕਰੋ ਅਤੇ ਪੱਟੀ ਬੰਨ੍ਹ ਲਓ। ਰੋਜ਼ਾਨਾ ਇਸ ਨਾਲ ਮਾਲਿਸ਼ ਕਰਨ ਨਾਲ ਦਰਦ ਅਤੇ ਸਰੀਰ 'ਚੋਂ ਸੋਜ ਦੀ ਸਮੱਸਿਆ ਦੂਰ ਹੋ ਜਾਂਦੀ ਹੈ।
Black Seed Oil
ਭੋਜਨ 'ਚ ਕਲੌਂਜੀ ਦੇ ਤੇਲ ਦੀ ਵਰਤੋਂ ਨਾਲ ਪੇਟ ਦੇ ਕੀੜਿਆਂ ਦੀ ਸਮੱਸਿਆ ਵੀ ਖਤਮ ਹੋ ਜਾਂਦੀ ਹੈ। ਇਸ ਤੋਂ ਇਲਾਵਾ ਕਲੌਂਜੀ ਨੂੰ ਪੀਸ ਕੇ ਦੁੱਧ ਨਾਲ ਲੈਣ ਨਾਲ ਵੀ ਇਹ ਪ੍ਰੇਸ਼ਾਨੀ ਦੂਰ ਹੋ ਜਾਂਦੀ ਹੈ। ਬ੍ਰੇਨ ਟਿਊਮਰ ਦੀ ਸਮੱਸਿਆ ਹੋਣ 'ਤੇ ਰੋਜ਼ ਕਲੌਂਜੀ ਦੇ ਬੀਜ ਅਤੇ ਤੇਲ ਨੂੰ ਮਿਕਸ ਕਰਕੇ ਖਾਓ। ਇਸ ਨਾਲ ਬ੍ਰੇਨ ਟਿਊਮਰ 'ਚ ਤੇਜ਼ੀ ਨਾਲ ਸੁਧਾਰ ਆਵੇਗਾ। ਕਲੌਂਜੀ ਦੇ ਤੇਲ ਨੂੰ ਨਾਰੀਅਲ ਪਾਣੀ 'ਚ ਮਿਲਾ ਕੇ 15-20 ਦਿਨਾਂ ਤਕ ਪੀਓ। ਇਸ ਨਾਲ ਪਾਈਲਸ ਦੀ ਸਮੱਸਿਆ ਜੜ੍ਹ ਤੋਂ ਖਤਮ ਹੋ ਜਾਵੇਗੀ। 1/2 ਚਮਚ ਕਲੌਂਜੀ, ਅਦਰਕ ਦਾ ਰਸ ਅਤੇ 1 ਚਮਚ ਸ਼ਹਿਦ ਨੂੰ ਮਿਲਾ ਕੇ ਦਿਨ 'ਚ 2 ਵਾਰ ਪੀਓ।
Black Seed Oil
ਇਸ ਨਾਲ ਸਰਦੀ, ਕਫ, ਜ਼ੁਕਾਮ ਅਤੇ ਪੁਰਾਣੀ ਤੋਂ ਪੁਰਾਣੀ ਖਾਂਸੀ ਦੂਰ ਹੋ ਜਾਵੇਗੀ। ਕਲੌਂਜੀ ਦੇ ਤੇਲ ਦੀ ਵਰਤੋਂ ਸਰੀਰ 'ਚ ਇੰਸੁਲਿਨ ਦੀ ਮਾਤਰਾ ਨੂੰ ਠੀਕ ਰੱਖਦਾ ਹੈ। ਇਸ ਨਾਲ ਤੁਹਾਡਾ ਸ਼ੂਗਰ ਲੈਵਲ ਕੰਟਰੋਲ 'ਚ ਰਹਿੰਦਾ ਹੈ। ਧੁੰਧਲਾ ਦਿੱਸਣ, ਮੋਤਿਆਬਿੰਦ, ਅੱਖਾਂ 'ਚੋਂ ਪਾਣੀ ਆਉਣਾ,ਲਾਲਪਨ ਅਤੇ ਦਰਦ ਨੂੰ ਦੂਰ ਕਰਨ ਲਈ ਕਲੌਂਜੀ ਦੇ ਤੇਲ 'ਚ ਗਾਜਰ ਦਾ ਜੂਸ ਮਿਕਸ ਕਰਕੇ ਪੀਓ।
Black Seed Oil
ਇਸ ਨਾਲ ਇਹ ਸਮੱਸਿਆ ਦੂਰ ਵੀ ਹੋ ਜਾਂਦੀ ਹੈ। ਕੋਸੇ ਪਾਣੀ 'ਚ ਕਲੌਂਜੀ ਦਾ ਤੇਲ ਅਤੇ ਸ਼ਹਿਦ ਮਿਕਸ ਕਰੋ। ਸਵੇਰੇ ਇਸ ਮਿਸ਼ਰਣ ਦੀ ਵਰਤੋਂ ਨਾਲ ਅਸਥਮਾ ਦੀ ਸਮੱਸਿਆ ਨੂੰ ਖਤਮ ਹੋ ਜਾਵੇਗੀ। ਇਨ੍ਹਾਂ 'ਚ ਮੌਜੂਦ ਐਂਟੀ-ਸੈਪਟਿਕ ਅਤੇ ਐਂਟੀ-ਆਕਸੀਡੈਂਟ ਗੁਣ ਸਰੀਰ 'ਚ ਕੈਂਸਰ ਸੈੱਲ ਨੂੰ ਖਤਮ ਕਰ ਦਿੰਦੇ ਹਨ। ਇਸ ਨਾਲ ਤੁਸੀਂ ਇਸ ਖਤਰਨਾਕ ਬੀਮਾਰੀ ਤੋਂ ਬਚੇ ਰਹਿੰਦੇ ਹੋ। ਰੋਜ਼ਾਨਾ ਸਵੇਰੇ ਖਾਲੀ ਪੇਟ 1 ਚਮਚ ਕਲੌਂਜੀ ਦੇ ਤੇਲ ਦੀ ਕੋਸੇ ਪਾਣੀ ਨਾਲ ਵਰਤੋਂ ਕਰੋ। ਇਸ ਨਾਲ ਕੁਝ ਹੀ ਦਿਨਾਂ 'ਚ ਤੁਹਾਡਾ ਮੋਟਾਪਾ ਘੱਟ ਹੋ ਜਾਵੇਗਾ।