ਅੱਖਾਂ ਦੇ ਸੁਕੇਪਨ ਨੂੰ ਠੀਕ ਕਰਨ ਲਈ ਘਰੇਲੂ ਨੁਸਖ਼ੇ
Published : Jun 10, 2018, 11:34 am IST
Updated : Jun 10, 2018, 11:36 am IST
SHARE ARTICLE
eye care
eye care

ਕੀ ਤੁਸੀਂ ਜਾਣਦੇ ਹੋ ਕਿ ਅੱਖਾਂ ਦੇ ਬਾਹਰੀ ਸਤ੍ਹਾ ਉਤੇ ਇਕ ਚਿਪਚਿਪਾ ਮਿਊਕਸ ਬਣਦਾ ਰਹਿੰਦਾ ਹੈ। ਜਦੋਂ ਅੱਖਾਂ ਵਿਚ ਸਹੀ ਮਾਤਰਾ ਵਿਚ ਹੰਝੂ ਨਹੀਂ ਬਣਦੇ ਤਾਂ .......

ਕੀ ਤੁਸੀਂ ਜਾਣਦੇ ਹੋ ਕਿ ਅੱਖਾਂ ਦੇ ਬਾਹਰੀ ਸਤ੍ਹਾ ਉਤੇ ਇਕ ਚਿਪਚਿਪਾ ਮਿਊਕਸ ਬਣਦਾ ਰਹਿੰਦਾ ਹੈ। ਜਦੋਂ ਅੱਖਾਂ ਵਿਚ ਸਹੀ ਮਾਤਰਾ ਵਿਚ ਹੰਝੂ ਨਹੀਂ ਬਣਦੇ ਤਾਂ ਅੱਖਾਂ ਦੀ ਚਿਕਨਾਹਟ ਚਲੀ ਜਾਂਦੀ ਹੈ ਅਤੇ ਅੱਖਾਂ ਵਿਚ ਸੁਕਾਪਨ ਆ ਜਾਂਦਾ ਹੈ। ਅਜਿਹੇ ਵਿਚ ਤੁਹਾਡੀਆਂ ਅੱਖਾਂ ਵਿਚ ਜਲਨ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਨੂੰ ਡਰਾਈ ਆਈ ਸਿੰਡਰਮ ਕਹਿੰਦੇ ਹਨ। ਜਦੋਂ ਅੱਖਾਂ ਦੀਆਂ ਪਲਕਾਂ ਦੇ ਆਲੇ ਦੁਆਲੇ ਕਈ ਗ੍ਰੰਥੀਆਂ ਹੰਝੂ ਪੈਦਾ ਕਰਦੀਆਂ ਹਨ ਤਾਂ ਉਮਰ ਵਧਣ ਦੇ ਨਾਲ-ਨਾਲ ਇਨ੍ਹਾਂ ਵਿਚ ਕਮੀ ਆ ਜਾਂਦੀ ਹੈ। ਇਸ ਤੋਂ ਇਲਾਵਾ ਵਾਤਾਵਰਣ ਸਥਿਤੀ ਜਾਂ ਫਿਰ ਕੁਝ ਦਵਾਈਆਂ ਦੇ ਬੁਰੇ ਪ੍ਰਭਾਵ ਦੀ ਵਜ੍ਹਾ ਨਾਲ ਵੀ ਅੱਖਾਂ ਵਿਚ ਹੰਝੂਆਂ ਦਾ ਉਤਪਾਦਨ ਪ੍ਰਭਾਵਿਤ ਹੁੰਦਾ ਹੈ। ਅਜਿਹੇ ਵਿਚ ਅੱਖਾਂ ਵਿਚ ਚੁਭਨ ਅਤੇ ਜਲਨ ਵਰਗੀ ਸਮੱਸਿਆਵਾਂ ਹੁੰਦੀਆਂ  ਹਨ। ਅਜਿਹੇ ਵਿਚ ਕੁੱਝ ਘਰੇਲੂ ਚੀਜ਼ਾਂ ਦੀ ਮਦਦ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

coconut oilcoconut oilਨਾਰੀਅਲ ਦਾ ਤੇਲ - ਇਹ ਤੇਲ ਅੱਖਾਂ ਨੂੰ ਨਮੀ ਦੇਣ ਵਾਲੇ ਏਜੰਟ ਦੀ ਤਰ੍ਹਾਂ ਕੰਮ ਕਰਦਾ ਹੈ ਅਤੇ ਹੰਝੂਆਂ ਨੂੰ ਜਲਦੀ ਸੁੱਕਣ ਤੋਂ ਬਚਾਉਂਦਾ ਹੈ। ਇਸ ਤੋਂ ਇਲਾਵਾ ਇਸ ਵਿਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ,  ਜੋ ਅੱਖਾਂ ਵਿਚ ਹੋ ਰਹੀ ਚੁਭਨ ਨੂੰ ਘੱਟ ਕਰਨ ਵਿਚ ਸਹਾਇਕ ਹੁੰਦੇ ਹਨ। ਰੂੰ ਨੂੰ ਨਾਰੀਅਲ ਤੇਲ ਵਿਚ ਡੁਬੋ ਕੇ ਇਸ ਨੂੰ ਅੱਖਾਂ ਉਤੇ 15 ਮਿੰਟ ਤੱਕ ਰੱਖਿਆ ਰਹਿਣ ਦਿਉ। ਇਸ ਪ੍ਰਕਿਰਿਅਆ ਨੂੰ ਦਿਨ ਭਰ ਵਿਚ ਕਈ ਵਾਰ ਦੋਹਰਾਉ।

aloe veraaloe veraਐਲੋਵੇਰਾ - ਆਪਣੇ ਐਲਕੇਲਾਈਨ ਗੁਣਾਂ ਦੀ ਵਜ੍ਹਾ ਨਾਲ ਐਲੋਵੇਰਾ ਡਰਾਈ ਅੱਖਾਂ ਲਈ ਪ੍ਰਭਾਵੀ ਉਪਾਅ ਹੈ। ਇਸ ਦਾ ਮੌਇਸਚਰਾਇਜਿੰਗ ਅਤੇ ਐਂਟੀ - ਇੰਫਲੇਮੇਟਰੀ ਗੁਣ ਅੱਖਾਂ ਦੀ ਸੋਜ ਅਤੇ ਲਾਲਿਮਾ ਨੂੰ ਘੱਟ ਕਰਦਾ ਹੈ। ਐਲੋਵੇਰਾ ਦੇ ਪੱਤੇ ਨੂੰ ਧੋ ਕੇ ਉਸ ਵਿਚੋਂ ਜੈੱਲ ਨੂੰ ਕੱਢ ਲਉ। ਟਿਸ਼ੂ ਪੇਪਰ ਉਤੇ ਥੋੜ੍ਹਾ ਜੈੱਲ ਕੱਢ ਕੇ ਇਸ ਨੂੰ ਅੱਖਾਂ ਉਤੇ ਲਗਾਉ। 10 ਮਿੰਟ ਬਾਅਦ ਅੱਖਾਂ ਨੂੰ ਗੁਨਗੁਨੇ ਪਾਣੀ ਨਾਲ ਧੋ ਲਉ। ਦਿਨ ਵਿਚ ਦੋ ਵਾਰ ਇਸ ਪ੍ਰਕਿਰਿਆ  ਨੂੰ ਦੋਹਰਾਉ।

rose waterrose waterਗੁਲਾਬਜਲ - ਇਹ ਅੱਖਾਂ ਨੂੰ ਤਨਾਅ ਮੁਕਤ ਰੱਖਣ ਅਤੇ ਥਕੀ ਹੋਈ ਅੱਖਾਂ ਨੂੰ ਆਰਾਮ ਪਹੁੰਚਾਉਣ ਵਿਚ ਮਦਦ ਕਰਦਾ ਹੈ। ਡਰਾਈ ਅੱਖਾਂ ਦੀ ਇਕ ਵੱਡੀ ਵਜ੍ਹਾ ਹੈ ਵਿਟਾਮਿਨ ਏ ਦੀ ਕਮੀ ਅਤੇ ਗੁਲਾਬ ਪਾਣੀ ਵਿਚ ਵਿਟਾਮਿਨ ਏ ਕਾਫੀ ਮਾਤਰਾ ਵਿਚ ਹੁੰਦੀ ਹੈ। ਰੂੰ ਨੂੰ ਗੁਲਾਬ ਪਾਣੀ ਵਿਚ ਡੁਬੋ ਲਉ ਅਤੇ ਇਨ੍ਹਾਂ ਨੂੰ ਬੰਦ ਅੱਖਾਂ ਉਤੇ ਲਗਾਉ। 10 ਮਿੰਟ ਤੱਕ ਅੱਖਾਂ ਉਤੇ ਰੱਖਿਆ ਰਹਿਣ ਦਿਉ, ਫਿਰ ਠੰਡੇ ਪਾਣੀ ਨਾਲ ਅੱਖਾਂ ਨੂੰ ਧੋ ਲਉ। ਜੇਕਰ ਤੁਰੰਤ ਆਰਾਮ ਪਾਉਣਾ ਚਾਹੁੰਦੇ ਹੋ ਤਾਂ ਸ਼ੁੱਧ ਗੁਲਾਬ ਪਾਣੀ ਨੂੰ ਆਈ ਡਰੌਪ ਦੀ ਤਰ੍ਹਾਂ ਵੀ ਇਸਤੇਮਾਲ ਕਰ ਸਕਦੇ ਹੋ। ਇਸ ਪ੍ਰਕਿਰਿਆ ਨੂੰ ਦਿਨ ਵਿਚ ਤਿੰਨ ਵਾਰ ਦੋਹਰਾਉ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement