ਸਰਦੀਆਂ ਦੀ ਤਾਕਤਵਰ ਖ਼ੁਰਾਕ ਚਿਲਗੋਜ਼ਾ (ਨੇਜ਼ੇ)
Published : Oct 10, 2020, 3:07 pm IST
Updated : Oct 10, 2020, 3:07 pm IST
SHARE ARTICLE
Siberian cedar
Siberian cedar

ਚਿਲਗੋਜ਼ਾ (ਨੇਜ਼ੇ) ਤਾਕਤ ਦਾ ਕੁਦਰਤ ਵਲੋਂ ਦਿਤਾ ਅਨਮੋਲ ਖ਼ਜ਼ਾਨਾ ਹੈ। ਇਹ ਸਰਦੀਆਂ ਦੀ ਬਹੁਤ ਵਧੀਆ ਖ਼ੁਰਾਕ ਹੈ

ਚਿਲਗੋਜ਼ਾ (ਨੇਜ਼ੇ) ਤਾਕਤ ਦਾ ਕੁਦਰਤ ਵਲੋਂ ਦਿਤਾ ਅਨਮੋਲ ਖ਼ਜ਼ਾਨਾ ਹੈ। ਇਹ ਸਰਦੀਆਂ ਦੀ ਬਹੁਤ ਵਧੀਆ ਖ਼ੁਰਾਕ ਹੈ। ਜੇਕਰ ਤੁਸੀ ਕਮਜ਼ੋਰੀ ਤੋਂ ਦੂਰ ਰਹਿਣਾ ਹੈ ਤਾਂ ਹਰ ਸਾਲ  ਇਕ ਕਿਲੋ ਚਿਲਗੋਜ਼ੇ ਖਾਉ ਜਿਸ ਨਾਲ 70 ਸਾਲ ਤਕ ਕਮਜ਼ੋਰੀ ਤੁਹਾਡੇ ਨੇੜੇ ਨਹੀਂ ਆਵੇਗੀ। ਗਰਮੀਆਂ ਵਿਚ ਇਹ ਨਹੀਂ ਖਾਣਾ ਚਾਹੀਦਾ, ਇਹ ਸਿਰਫ਼ ਸਰਦੀਆਂ ਦੀ ਖ਼ੁਰਾਕ ਹੈ, ਕਿਉਂਕਿ ਇਸ ਦੀ ਤਾਸੀਰ ਗਰਮ ਹੁੰਦੀ ਹੈ। ਬਦਾਮ, ਅਖ਼ਰੋਟ, ਮੂੰਗਫ਼ਲੀ ਨਾਲੋਂ ਇਸ ਵਿਚ ਜ਼ਿਆਦਾ ਤਾਕਤ ਹੈ।

Siberian cedar Siberian cedar

ਇਸ ਦੀ ਕੀਮਤ ਤਾਂ ਜ਼ਿਆਦਾ ਹੈ ਪਰ ਸ੍ਰੀਰ ਦੀ ਤੰਦਰੁਸਤੀ ਮੂਹਰੇ ਕੁੱਝ ਵੀ ਨਹੀਂ। ਇਹ ਇਕ ਸੁਪਰ ਫ਼ੂਡ ਹੈ। ਇਸ ਨੂੰ ਚਿਲਗੋਜ਼ਾ, ਚਿਰੌਜ਼ੀ, ਨਿਊਜ਼ਾਂ, ਅੰਗਰੇਜ਼ੀ ਵਿਚ ਪਾਈਨ ਨਟ ਕਿਹਾ ਜਾਂਦਾ ਹੈ। ਵੱਖ-ਵੱਖ ਪ੍ਰਦੇਸ਼ਾਂ ਵਿਚ ਵੱਖ-ਵੱਖ ਨਾਵਾਂ ਨਾਲ ਜਾਣਿਆਂ ਜਾਂਦਾ ਹੈ। ਭਾਰਤ ਵਿਚ ਇਹ ਉੱਤਰ ਤੇ ਪੱਛਮ ਹੁੰਦਾ ਹੈ। ਹਿਮਾਲਿਆ ਵਿਚ 1800 ਤੋਂ 3 ਹਜ਼ਾਰ ਮੀਟਰ ਦੀ ਉਚਾਈ ਤੇ ਪੈਦਾ ਹੁੰਦਾ ਹੈ। ਦੇਵਧਾਰ ਤੇ ਚੀੜ੍ਹ ਦੇ ਰੁੱਖ ਨਾਲ ਲੱਗਾ ਹੁੰਦਾ ਹੈ। ਅਫ਼ਗਾਨਿਸਤਾਨ, ਬੁਲੋਚਿਸਤਾਨ ਤੇ ਪਾਕਿਸਤਾਨ ਵਿਚ ਵੀ ਹੁੰਦਾ ਹੈ।

Siberian cedar Siberian cedar

ਇਸ ਦੇ ਬੀਜ 2.5 ਸੈਂਟੀਮੀਟਰ ਲੰਮੇ ਚਪਟੇ ਤੇ ਭੂਰੇ ਰੰਗ ਦੇ ਹੁੰਦੇ ਹਨ। ਇਨ੍ਹਾਂ ਦੇ ਬੀਜਾਂ ਦੀ ਗਿਰੀ ਚਿੱਟੀ ਤੇ ਮਿੱਠੀ ਹੁੰਦੀ ਹੈ। ਚਿਲਗੋਜ਼ੇ ਦਾ ਛਿਲਕਾ ਪਹਿਲਾਂ ਨਾ ਉਤਾਰੋ। ਜਦੋ ਲੋੜ ਹੋਵੇ ਉਦੋਂ ਹੀ ਉਤਾਰੋ। ਇਸ ਤਰ੍ਹਾਂ ਕਰਨ ਨਾਲ ਚਿਲਗੋਜ਼ੇ ਖ਼ਰਾਬ ਨਹੀਂ ਹੁੰਦੇ। ਇਸ ਦੇ ਰੁੱਖ ਨੂੰ ਫ਼ਰਵਰੀ ਤੇ ਦਸੰਬਰ ਵਿਚ ਫੁੱਲ ਤੇ  ਫਿਰ ਫੱਲ ਲਗਦੇ ਹਨ। ਇਸ ਦੇ ਬੀਜਾਂ ਦਾ ਤੇਲ ਦਵਾਈਆਂ ਵਿਚ ਪੈਂਦਾ ਹੈ।

Siberian cedar Siberian cedar

ਇਸ ਦਾ ਰੁੱਖ ਲਗਭਗ 25 ਮੀਟਰ ਉੱਚਾ 3 ਮੀਟਰ ਚੌੜਾ ਹੁੰਦਾ ਹੈ। ਇਸ ਦੇ ਪੱਤੇ ਤਿੰਨ ਗੁੱਛਿਆਂ ਵਾਲੇ ਤੇ ਸਖ਼ਤ ਹੁੰਦੇ ਹਨ। ਇਹ ਇਕ ਪਹਾੜੀ ਇਲਾਕੇ ਦਾ ਫੱਲ ਹੈ। ਇਸ ਵਿਚ ਖ਼ੁਰਾਕੀ ਤੱਤਾਂ ਦੀ ਭਰਮਾਰ ਹੁੰਦੀ ਹੈ। ਇਸ ਵਿਚ ਆਇਰਨ, ਵਿਟਾਮਿਨ-ਬੀ, ਸੀ, ਈ ਤੇ ਫ਼ੋਲਿਕ ਐਸਿਡ, ਪ੍ਰੋਟੀਨ, ਮੈਗਾਨੇਸ਼ੀਅਮ, ਕਾਪਰ, ਜ਼ਿੰਕ, ਫ਼ਾਈਬਰ ਆਦਿ ਹੁੰਦਾ ਹੈ। ਚਿਲਗੋਜ਼ਾ ਪਹਾੜੀ ਬਦਾਮ ਅਖਵਾਉਂਦਾ ਹੈ। ਇਹ ਗੰਭੀਰ ਬਿਮਾਰੀਆਂ ਹੋਣ ਤੋਂ ਬਚਾਉਂਦਾ ਹੈ। ਅੱਖਾਂ ਦੀ ਰੌਸ਼ਨੀ ਵਧਾਉਂਦਾ ਹੈ। ਚਿਲਗੋਜ਼ਾ ਮੋਨੋਸੈਚਯਰੇਟਡ ਫ਼ੈਟ ਨਾਲ ਭਰਿਆ ਹੁੰਦਾ ਹੈ। ਇਸ ਵਿਚ ਭਰਪੂਰ ਆਇਰਨ ਹੁੰਦਾ ਹੈ, ਜੋ ਹਿਮੋਗਲੋਬੀਨ ਵਧਾਉਂਦਾ ਹੈ।

Siberian cedar Siberian cedar

ਮਰਦਾਨਾ ਸ਼ਕਤੀ : ਨਾਮਰਦੀ ਵਿਚ ਇਸ ਨੂੰ ਪੁਰਾਣੇ ਜ਼ਮਾਨੇ ਤੋਂ ਹੀ ਵਰਤਿਆਂ ਜਾਂਦਾ ਹੈ। ਇਸ ਨਾਲ ਕਾਮ ਸ਼ਕਤੀ ਵਧਦੀ ਹੈ ਕਿਉਂਕਿ ਇਸ ਵਿਚ ਫ਼ੈਟੀ ਐਸਿਡ ਤੇ ਆਇਰਨ ਬਹੁਤ ਹੁੰਦਾ ਹੈ। ਫ਼ੇਟੀ  ਐਸਿਡ ਸ਼ੁਕਰਾਣੂ ਵਧਾਉਂਦਾ ਹੈ, ਕਾਮ ਸ਼ਕਤੀ ਕਾਇਮ ਰਖਦਾ ਹੈ, ਟੈਸਟੋਸਟੀਰੋਨ ਨੂੰ ਵਧਾਉਂਦਾ ਹੈ ਜਿਸ ਨਾਲ ਮਰਦਾਨਾ ਤਾਕਤ ਬਣੀ ਰਹਿੰਦੀ ਹੈ।

Siberian cedar Siberian cedar

ਰੋਗਾਂ ਨਾਲ ਲੜਨ ਦੀ ਸ਼ਕਤੀ : ਇਹ ਰੋਗਾਂ ਨਾਲ ਲੜਣ ਦੀ ਸ਼ਕਤੀ ਵਧਾਉਂਦਾ ਹੈ। ਇਸ 'ਚ ਐਂਟੀਬੈਕਟੀਰੀਅਲ ਤੇ ਐਂਟੀ ਆਕਸੀਡੈਂਟ ਦੇ ਗੁਣ ਹੁੰਦੇ ਹਨ ਜੋ ਸ੍ਰੀਰ ਦੇ ਹਾਨੀਕਾਰਕ ਕੈਮੀਕਲ ਤੋਂ ਰਖਿਆ ਕਰਦਾ ਹੈ। ਇਸ ਦੇ ਤੇਲ ਦੀ ਵਰਤੋਂ ਕਈ ਐਂਟੀਫ਼ੰਗਲ ਟਿਊਬਾਂ ਵਿਚ ਵੀ ਕੀਤੀ ਜਾਂਦੀ ਹੈ।
ਗਰਭਵਤੀ ਔਰਤ ਲਈ ਫ਼ਾਇਦੇਮੰਦ : ਇਸ ਵਿਚ ਆਇਰਨ ਜ਼ਿਆਦਾ ਹੋਣ ਕਰ ਕੇ ਗਰਭ ਅਵਸਥਤਾ ਵਿਚ ਇਸ ਦਾ ਸੇਵਨ ਫ਼ਾਈਦੇਮੰਦ ਹੈ। ਗਰਭ ਵਿਚ ਪਲ ਰਹੇ ਬੱਚੇ ਦਾ ਚੰਗਾ ਸ੍ਰੀਰਕ  ਵਿਕਾਸ਼ ਹੁੰਦਾ ਹੈ। ਲਾਈਸਨ ਇਕ ਜ਼ਰੂਰੀ ਅਮੀਨੋ ਐਸਿਡ ਹੈ, ਜੋ ਚਿਲਗੋਜ਼ੇ ਵਿਚ ਹੁੰਦਾ ਹੈ। ਜਿਸ ਨਾਲ ਬੱਚਾ ਸਿਹਤਮੰਦ ਤੇ ਤਗੜਾ ਹੁੰਦਾ ਹੈ।

CholesterolCholesterol

ਕੈਲੇਸਟਰੋਲ : ਇਸ ਵਿਚ ਅਨਸੈਚੂਰੇਟੇਡ ਫ਼ੈਟ ਹੁੰਦਾ ਹੈ ਜੋ ਕੈਲੇਸਟੋਰਲ ਨੂੰ ਘਟਾਉਂਦਾ ਹੈ। ਇਸ ਵਿਚ ਮੌਜੂਦ ਟੋਕੋਫ਼ਰੋਲ ਹੁੰਦਾ ਹੈ ਜੋ ਇਕ ਜ਼ਬਰਦਸਤ ਐਂਟੀ ਆਕਸੀਡੈਂਟ ਹੈ। ਜੋ ਸ੍ਰੀਰ ਵਿਚੋਂ ਮਾੜੇ ਕੈਲੇਸਟੋਰਲ ਨੂੰ ਘੱਟ ਕਰਦਾ ਹੈ। ਦਿਲ ਦੀਆਂ ਬੀਮਾਰੀਆਂ ਤੋਂ ਬਚਾਉਂਦਾ ਹੈ। ਕੈਲੇਸਟੋਰਲ ਦਾ ਵਧਣਾ ਹਮੇਸ਼ਾ ਦਿਲ ਦੇ ਰੋਗੀ ਲਈ ਖ਼ਤਰੇ ਦੀ ਘੰਟੀ ਹੈ।

WeightWeight

ਭੁੱਖ ਵਧਦੀ ਹੈ : ਚਿਲਗੋਜ਼ੇ ਵਿਚ ਪਿਨੋਲੈਨੀਕ ਹੁੰਦਾ ਹੈ। 10 ਗ੍ਰਾਮ ਚਿਲਗੋਜ਼ੇ ਵਿਚ 0.6 ਮਿਲੀਗ੍ਰਾਮ ਆਇਰਨ ਹੁੰਦਾ ਹੈ। ਇਸ ਵਿਚ ਵਿਟਾਮਿਨ-ਬੀ,ਸੀ ਵੀ ਚੰਗੀ ਮਾਤਰਾ ਵਿਚ ਹੁੰਦੀ ਹੈ।
ਵਜ਼ਨ ਘਟਾਉਂਦਾ ਹੈ :-ਇਸ ਵਿਚ ਕਾਰਬੋਹਾਈਡ੍ਰੇਟ ਦੀ ਮਾਤਰਾ ਘੱਟ ਹੁੰਦੀ ਹੈ ਜਿਸ ਨਾਲ ਸ੍ਰੀਰ ਦੀ ਚਰਬੀ ਨਹੀਂ ਵਧਦੀ। ਚੰਗੇ ਕੈਲੇਸਟਰੋਲ ਨੂੰ ਵਧਾ ਕੇ, ਮਾੜੇ ਕੈਲੇਸਟਰੋਲ ਨੂੰ ਵਧਣ ਨਹੀਂ ਦਿੰਦਾ। ਪ੍ਰੋਟੀਨ ਵੀ ਇਸ ਵਿਚ ਬਹੁਤ ਹੁੰਦੀ ਹੈ। ਪ੍ਰੋਟੀਨ ਦੀ ਪੂਰਤੀ ਨਾਲ ਬਿਨਾਂ ਵਜ੍ਹਾ ਨਾਲ ਲੱਗਣ ਵਾਲੀ ਭੁੱਖ ਸ਼ਾਂਤ ਹੁੰਦੀ ਹੈ। ਇਹ ਸ੍ਰੀਰ ਦੀ 30 ਫ਼ੀ ਸਦੀ ਭੁੱਖ ਮਾਰਦਾ ਹੈ। ਚਿਲਗੋਜ਼ਾ ਖਾਣ ਨਾਲ ਭੁੱਖ ਨਹੀਂ ਲਗਦੀ ਜਿਸ ਨਾਲ ਮੋਟਾਪਾ ਘਟਣ ਵਿਚ ਮਦਦ ਮਿਲਦੀ ਹੈ ਕਿਉਂਕਿ ਮੋਟਾਪਾ ਹਮੇਸ਼ਾ ਜ਼ਿਆਦਾ ਖਾਣ ਪੀਣ ਨਾਲ ਵਧਦਾ ਹੈ।

 

ਇਹ ਸਰਦੀਆਂ ਦੀ ਬਹੁਤ ਚੰਗੀ ਖ਼ੁਰਾਕ ਹੈ। ਮਹਿੰਗਾ ਹੋਣ ਕਰ ਕੇ ਛੱਡ ਨਾ ਦਿਉ। ਹਰ ਸਾਲ ਸਰਦੀਆਂ ਵਿਚ ਸਿਰਫ਼ ਇਕ ਕਿਲੋ ਖਾਣਾ ਹੈ ਤੇ 70 ਸਾਲ ਤਕ ਕਮਜ਼ੋਰੀ ਤੁਹਾਡੇ ਨੇੜੇ ਨਹੀਂ ਆਵੇਗੀ। ਅਪਣੇ ਖਾਣ-ਪੀਣ ਦੇ ਫ਼ਾਲਤੂ ਸ਼ੌਕ ਬੰਦ ਕਰ ਦਿਉ। ਜਿਵੇ:-ਸ਼ਰਾਬ, ਮੀਟ, ਸਮੋਸੇ, ਬਰਗਰ, ਪੀਜ਼ੇ ਤੇ ਪੈਸੇ ਉਡਾਉਣ ਨਾਲੋਂ ਅਜਿਹੀਆਂ ਕੀਮਤੀ ਚੀਜ਼ਾਂ ਤੇ ਪੈਸਾ ਖ਼ਰਚ ਕਰੋ। ਜੋ ਤਾਕਤਵਰ ਵੀ ਹਨ ਤੇ ਸਿਹਤਮੰਦ ਵੀ ਹਨ। ਚੰਗੀਆਂ ਚੀਜ਼ਾਂ ਲਈ ਪੈਸੇ ਜੋੜ ਕੇ ਰਖਿਆ ਕਰੋ।               ਸੰਪਰਕ : 98726-10005

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement