ਚੀਕੂ ਵਾਂਗ ਦਿਖਣ ਵਾਲਾ ਕੀਵੀ ਹੁੰਦੈ ਗੁਣਕਾਰੀ
Published : Oct 10, 2022, 2:50 pm IST
Updated : Oct 10, 2022, 2:50 pm IST
SHARE ARTICLE
kiwi
kiwi

ਕੀਵੀ ਵਿਚ ਪਾਇਆ ਜਾਣ ਵਾਲਾ ਵਿਟਾਮਿਨ ਈ ਚਮੜੀ ਸਬੰਧਤ ਪ੍ਰੇਸ਼ਾਨੀਆਂ ਤੋਂ ਬਚਾ ਕੇ ਰਖਦਾ ਹੈ। 

 

ਮੁਹਾਲੀ: ਫਲ ਕੋਈ ਵੀ ਹੋਵੇ ਸਾਡੀ ਸਿਹਤ ਲਈ ਚੰਗਾ ਹੁੰਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਇਕ ਅਜਿਹਾ ਫਲ ਵੀ ਹੈ ਜਿਸ ਵਿਚ ਇਕ ਜਾਂ ਦੋ ਨਹੀਂ ਬਲਕਿ ਲਗਭਗ 27 ਪੋਸ਼ਕ ਤੱਤ ਪਾਏ ਜਾਂਦੇ ਹਨ। ਅਸੀਂ ਗੱਲ ਕਰ ਰਹੇ ਹਾਂ ਕੀਵੀ ਦੀ, ਜਿਸ ਨੂੰ ਖਾਣ ਨਾਲ ਤੁਸੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹੋ ਅਤੇ ਆਉਣ ਵਾਲੀਆਂ ਬਿਮਾਰੀਆਂ ਤੋਂ ਵੀ ਬਚ ਸਕਦੇ ਹੋ। ਇਹ ਇਕ ਅਜਿਹਾ ਫਲ ਹੈ ਜੋ ਖਾਣ ਵਿਚ ਤਾਂ ਸਵਾਦਿਸ਼ਟ ਹੁੰਦਾ ਹੀ ਹੈ ਨਾਲ ਹੀ ਅਪਣੇ ਅੰਦਰ ਕਈ ਪੋਸ਼ਕ ਤੱਤ ਨਾਲ ਸਮੇਟੇ ਹੋਏ ਹਨ। ਕੀਵੀ ਨੂੰ ਸਾਡੀ ਚੰਗੀ ਸਿਹਤ ਦਾ ਦੋਸਤ ਕਹਿਣਾ ਗ਼ਲਤ ਨਹੀਂ ਹੋਵੇਗਾ।

ਚੀਕੂ ਵਰਗਾ ਦਿਖਣ ਵਾਲਾ ਇਹ ਫਲ ਘਟ ਹੀ ਲੋਕ ਖਾਂਦੇ ਹਨ ਪਰ ਜਦੋਂ ਤੁਸੀਂ ਇਸ ਦੇ ਸਿਹਤ ਸਬੰਧੀ ਤੱਥਾਂ ਬਾਰੇ ਜਾਣੋਗੇ ਤਾਂ ਖ਼ੁਦ ਨੂੰ ਇਸ ਫਲ ਨੂੰ ਖਾਣ ਤੋਂ ਰੋਕ ਨਹੀਂ ਸਕੋਗੇ। ਤੁਸੀਂ ਡਾਈਬਿਟੀਜ਼ ਕੰਟਰੋਲ ਕਰਨਾ ਚਾਹੁੰਦੇ ਹੋ ਜਾਂ ਡਿਪ੍ਰੈਸ਼ਨ ਘਟ ਕਰਨਾ ਚਾਹੁੰਦੇ ਹੋ, ਕੀਵੀ ਹੀ ਇਕ ਅਜਿਹਾ ਫਲ ਹੈ ਜੋ ਤੁਹਾਨੂੰ ਇਨ੍ਹਾਂ ਪ੍ਰੇਸ਼ਾਨੀਆਂ ਤੋਂ ਬਚਾਏਗਾ ਅਤੇ ਨਾਲ ਹੀ ਹੋਰ ਬਿਮਾਰੀਆਂ ਤੋਂ ਨਿਜਾਤ ਦਿਵਾਉਣ ਵਿਚ ਵੀ ਤੁਹਾਡੀ ਮਦਦ ਕਰੇਗਾ।

ਫਲ ਇਕ ਫ਼ਾਇਦੇ ਅਨੇਕ
ਕੀਵੀ ਵਿਚ ਵਿਟਾਮਿਨ ਸੀ ਬਹੁਤ ਜ਼ਿਆਦਾ ਮਾਤਰਾ ਵਿਚ ਪਾਇਆ ਜਾਂਦਾ ਹੈ ਜੋ ਸਾਡੇ ਸਰੀਰ ਲਈ ਇਕ ਐਂਟੀ ਆਕਸੀਡੈਂਟ ਦੀ ਤਰ੍ਹਾਂ ਕੰਮ ਕਰ ਕੇ ਸਰੀਰ ਦੇ ਇੰਮੀਊਨ ਸਿਸਟਮ ਨੂੰ ਹੋਰ ਮਜ਼ਬੂਤ ਕਰਦਾ ਹੈ ਅਤੇ ਸਾਨੂੰ ਸਰਦੀ ਜੁਕਾਮ ਤੋਂ ਬਚਾ ਕੇ ਰਖਦਾ ਹੈ। ਕੀਵੀ ਵਿਚ ਪਾਇਆ ਜਾਣ ਵਾਲਾ ਵਿਟਾਮਿਨ ਈ ਚਮੜੀ ਸਬੰਧਤ ਪ੍ਰੇਸ਼ਾਨੀਆਂ ਤੋਂ ਬਚਾ ਕੇ ਰਖਦਾ ਹੈ। 

ਅੱਜ ਕੱਲ੍ਹ ਜ਼ਿੰਦਗੀ ਕਾਫ਼ੀ ਤਣਾਅ ਭਰਪੂਰ ਰਹਿਣ ਲਗ ਗਈ ਹੈ ਦਫ਼ਤਰ ਵਿਚ ਕੰਮ ਦਾ ਦਬਾਅ, ਘਰ ਵਿਚ ਕੰਮ ਦਾ ਤਣਾਅ ਜਿਸ ਦੇ ਨਾਲ ਲੋਕਾਂ ਵਿਚ ਡਿਪ੍ਰੈਸ਼ਨ ਦੀ ਸਮੱਸਿਆ ਰਹਿਣ ਲੱਗੀ ਹੈ। ਇਕ ਰਿਸਰਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਜੋ ਲੋਕ ਰੋਜ ਕੀਵੀ ਦਾ ਸੇਵਨ ਕਰਦੇ ਹਨ ਉਹ ਜ਼ਿਆਦਾ ਖ਼ੁਸ਼ ਰਹਿੰਦੇ ਹਨ ਅਤੇ ਊਰਜਾਵਾਨ ਵੀ ਮਹਿਸੂਸ ਕਰਦੇ ਹਨ। ਕੀਵੀ ਵਿਚ ਪਾਏ ਜਾਣ ਵਾਲੇ ਵਿਟਾਮਿਨ ਸੀ ਤੋਂ ਲੋਕ ਆਪਟੀਮਿਸਟ ਮਹਿਸੂਸ ਕਰਦੇ ਹਨ ਅਤੇ ਖ਼ੁਸ਼ ਵੀ ਰਹਿੰਦੇ ਹਨ। 

ਗਰਭਵਤੀ ਔਰਤਾਂ ਨੂੰ ਰੋਜ਼ 400 ਤੋਂ 600 ਐਮ ਜੀ ਫੌਲਿਕ ਐਸਿਡ ਦੀ ਲੋੜ ਹੁੰਦੀ ਹੈ ਜੋ ਕਿ ਕੀਵੀ ਵਿਚ ਪਾਇਆ ਜਾਂਦਾ ਹੈ। ਕੀਵੀ ਦਾ ਗੁੱਦਾ ਹੀ ਨਹੀਂ ਛਿਲਕਾ ਵੀ ਕਾਫ਼ੀ ਲਾਭਦਾਇਕ ਮੰਨਿਆ ਗਿਆ ਹੈ ਅਤੇ ਰਿਸਰਚ ਨਾਲ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਰੋਜ਼ ਕੀਵੀ ਖਾਣ ਨਾਲ ਕੈਂਸਰ ਵਰਗੀਆਂ ਸਮੱਸਿਆਵਾਂ ਤੋਂ ਵੀ ਬਚਿਆ ਜਾ ਸਕਦਾ ਹੈ ਤਾਂ ਅੱਜ ਤੋਂ ਹੀ ਇਸ ਫਲ ਨੂੰ ਅਪਣੀ ਡਾਈਟ ਵਿਚ ਸ਼ਾਮਲ ਕਰੋ ਅਤੇ ਖ਼ੁਦ ਨੂੰ ਤੰਦਰੁਸਤ ਅਤੇ ਸਿਹਤਮੰਦ ਰਖਣਾ ਸ਼ੁਰੂ ਕਰੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritsar Gym Fight: ਜਿੰਮ 'ਚ ਹੀ ਖਿਡਾਰੀ ਨੇ ਕੁੱਟੀ ਆਪਣੀ ਮੰਗੇਤਰ, ਇੱਕ ਦੂਜੇ ਦੇ ਖਿੱਚੇ ਵਾਲ ,ਹੋਈ ਥੱਪੜੋ-ਥਪੜੀ

25 Dec 2025 3:11 PM

ਬੀਬੀ ਦਲੇਰ ਕੌਰ ਖ਼ਾਲਸਾ ਦੇ ਘਰ ਪਹੁੰਚ ਗਈ 13-13 ਜਥੇਬੰਦੀ, ਆਖ਼ਿਰ ਕੌਣ ਸੀ ਧਾਰਮਿਕ ਸਮਾਗਮ 'ਚ ਬੋਲਣ ਵਾਲਾ ਸ਼ਖ਼ਸ ?

24 Dec 2025 2:53 PM

Parmish Verma ਦੇ ਚੱਲਦੇ LIVE Show 'ਚ ਹੰਗਾਮਾ, ਦਰਸ਼ਕਾਂ ਨੇ ਤੋੜੇ ਬੈਰੀਕੇਡ, ਸਟੇਜ ਨੇੜੇ ਪਹੁੰਚੀ ਭਾਰੀ ਫੋਰਸ, ਰੱਦ ਕਰਨਾ ਪਿਆ ਸ਼ੋਅ

24 Dec 2025 2:52 PM

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM
Advertisement