ਤਾਂਬੇ ਦੇ ਭਾਂਡੇ 'ਚ ਰੱਖਿਆ ਪਾਣੀ ਪੀਣ ਦੇ ਫ਼ਾਇਦੇ 
Published : Jan 11, 2019, 4:56 pm IST
Updated : Jan 11, 2019, 4:56 pm IST
SHARE ARTICLE
Copper
Copper

ਤਾਂਬੇ ਦੇ ਭਾਂਡੇ 'ਚ ਰੱਖਿਆ ਪਾਣੀ ਸਾਡੇ ਜੀਵਨ ਲਈ ਵਰਦਾਨ ਦੇ ਸਾਮਾਨ ਹੁੰਦਾ ਹੈ। ਇਸ ਪਾਣੀ ਨਾਲ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ ਅਤੇ ਧਾਤੂ ...

ਤਾਂਬੇ ਦੇ ਭਾਂਡੇ 'ਚ ਰੱਖਿਆ ਪਾਣੀ ਸਾਡੇ ਜੀਵਨ ਲਈ ਵਰਦਾਨ ਦੇ ਸਾਮਾਨ ਹੁੰਦਾ ਹੈ। ਇਸ ਪਾਣੀ ਨਾਲ ਸਰੀਰ ਦੇ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ ਅਤੇ ਧਾਤੂ 'ਚ ਰੱਖੇ ਪਾਣੀ ਨੂੰ ਪੀਣ ਨਾਲ ਸਰੀਰ ਦੇ ਤਿੰਨੋਂ ਦੋਸ਼ਾਂ ਜਿਵੇਂ ਵਾਤ, ਕਫ਼ ਅਤੇ ਪਿੱਤ ਨੂੰ ਸੰਤੁਲਨ ਕਰਨ ਦੀ ਸਮਰੱਥਾ ਹੁੰਦੀ ਹੈ। ਸਾਡੇ 'ਚੋਂ ਜ਼ਿਆਦਾਤਰ ਲੋਕਾਂ ਨੇ ਆਪਣੇ ਦਾਦਾ-ਦਾਦੀ ਦੇ ਤਾਂਬੇ ਦੇ ਭਾਂਡੇ 'ਚ ਰੱਖਿਆ ਪਾਣੀ ਪੀਣ ਦੇ ਸਿਹਤ ਲਾਭਾਂ ਬਾਰੇ ਸੁਣਿਆ ਹੋਵੇਗਾ।

Copper Copper

ਕੁਝ ਲੋਕ ਤਾਂ ਪਾਣੀ ਪੀਣ ਲਈ ਵਿਸ਼ੇਸ਼ ਰੂਪ ਨਾਲ ਤਾਂਬੇ ਨਾਲ ਬਣੇ ਗਿਲਾਸ ਅਤੇ ਜਗ ਦੀ ਵਰਤੋਂ ਕਰਦੇ ਹਨ ਪਰ ਕੀ ਇਸ ਧਾਰਨਾ ਦੇ ਪਿੱਛੇ ਅਸਲ 'ਚ ਕੋਈ ਵਿਗਿਆਨੀ ਸਮਰਥਨ ਹੈ ਜਾਂ ਇਹ ਇਕ ਕਲਪਣਾ ਹੈ ਬੱਸ। ਤਾਂ ਆਓ ਤਾਂਬੇ ਦੇ ਭਾਂਡੇ 'ਚ ਪਾਣੀ ਪੀਣ ਦੇ ਬਿਹਤਰੀਨ ਕਾਰਨਾਂ ਬਾਰੇ ਜਾਣਦੇ ਹਾਂ। ਤਾਂਬੇ ਦੇ ਭਾਂਡੇ 'ਚ ਜਮ੍ਹਾ ਪਾਣੀ 'ਤਮਾਰਾ ਜਲ' ਦੇ ਰੂਪ 'ਚ ਵੀ ਜਾਣਿਆ ਜਾਂਦਾ ਹੈ ਅਤੇ ਤਾਂਬੇ ਦੇ ਭਾਂਡੇ 'ਚ ਘੱਟ ਤੋਂ ਘੱਟ 8 ਘੰਟਿਆਂ ਤੱਕ ਰੱਖਿਆ ਹੋਇਆ ਪਾਣੀ ਹੀ ਲਾਭਕਾਰੀ ਹੁੰਦਾ ਹੈ। ਜਦੋਂ ਪਾਣੀ ਤਾਂਬੇ ਦੇ ਭਾਂਡੇ 'ਚ ਰੱਖਿਆ ਜਾਂਦਾ ਹੈ

Copper Copper

ਉਦੋਂ ਤਾਂਬਾ ਹੌਲੀ ਨਾਲ ਪਾਣੀ 'ਚ ਮਿਲ ਕੇ ਉਸ ਨੂੰ ਸਕਾਰਾਤਮਕ ਗੁਣ ਪ੍ਰਦਾਨ ਕਰਦਾ ਹੈ। ਇਸ ਪਾਣੀ ਬਾਰੇ ਸੱਭ ਤੋਂ ਚੰਗੀ ਗੱਲ ਇਹ ਹੈ ਕਿ ਇਹ ਕਦੇ ਵੀ ਬਾਸੀ (ਬੇਸਵਾਦ) ਨਹੀਂ ਹੁੰਦਾ ਅਤੇ ਇਸ ਨੂੰ ਲੰਬੀ ਮਿਆਦ ਤੱਕ ਰੱਖਿਆ ਜਾ ਸਕਦਾ ਹੈ।

WaterWater

ਤਾਂਬੇ ਦੇ ਭਾਂਡੇ 'ਚ ਰੱਖਿਆ ਪਾਣੀ ਪੀਣ ਨਾਲ ਡਾਇਰੀਆ, ਦਸਤ ਅਤੇ ਪੀਲੀਆ ਨੂੰ ਰੋਕਣ 'ਚ ਮਦਦ ਮਿਲਦੀ ਹੈ। ਥਾਇਰਡ ਮਾਹਰਾਂ ਅਨੁਸਾਰ ਤਾਂਬੇ ਦੇ ਭਾਂਡੇ 'ਚ ਰੱਖੇ ਪਾਣੀ ਨੂੰ ਪੀਣ ਨਾਲ ਸਰੀਰ 'ਚ ਥਾਇਰੇਕਸੀਨ ਹਾਰਮੋਨ ਕੰਟਰੋਲ ਹੋ ਕੇ ਇਸ ਗ੍ਰੰਥੀ ਦੀ ਕਾਰਜਪ੍ਰਣਾਲੀ ਨੂੰ ਵੀ ਕੰਟਰੋਲ ਕਰਕਦਾ ਹੈ।

Copper Copper

ਤਾਂਬੇ 'ਚ ਦਿਮਾਗ ਨੂੰ ਉਤੇਜਿਤ ਕਰਨ ਵਾਲੇ ਅਤੇ ਵਿਰੋਧੀ ਕੜਵੱਲ ਗੁਣ ਹੁੰਦੇ ਹਨ। ਇਨ੍ਹਾਂ ਗੁਣਾਂ ਦੀ ਮੌਜੂਦਗੀ ਦੇ ਕੰਮ ਨੂੰ ਤੇਜ਼ੀ ਅਤੇ ਜ਼ਿਆਦਾ ਕੁਸ਼ਲਤਾ ਨਾਲ ਕਰਨ 'ਚ ਮਦਦ ਕਰਦੇ ਹਨ। ਗਠੀਆ ਅਤੇ ਜੋੜਾਂ ਦੇ ਦਰਦ ਦੀ ਸਮੱਸਿਆ ਅੱਜ-ਕੱਲ ਘੱਟ ਉਮਰ 'ਚ ਲੋਕਾਂ ਨੂੰ ਹੋਣ ਲੱਗੀ ਹੈ। ਤਾਂਬੇ 'ਚ ਐਂਟੀ-ਇਫ਼ਲੇਮੇਟਰੀ ਗੁਣ ਹੁੰਦੇ ਹਨ। ਜੇਕਰ ਤੁਸੀਂ ਵੀ ਇਸ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਰੋਜ਼ ਤਾਂਬੇ ਦੇ ਭਾਂਡੇ 'ਚ ਰੱਖਿਆ ਪਾਣੀ ਪੀਓ। ਚਮੜੀ 'ਤੇ ਸਭ ਤੋਂ ਜ਼ਿਆਦਾ ਪ੍ਰਭਾਵ ਤੁਹਾਡੇ ਰੋਜ਼ਮਰਾ ਦੀ ਜ਼ਿੰਦਗੀ ਅਤੇ ਖਾਣ-ਪੀਣ ਦਾ ਪੈਂਦਾ ਹੈ।

WaterWater

ਇਸ ਲਈ ਜੇਕਰ ਤੁਸੀਂ ਆਪਣੀ ਚਮੜੀ ਨੂੰ ਸੁੰਦਰ ਬਣਾਉਣਾ ਚਾਹੁੰਦੇ ਹੋ ਤਾਂ ਰਾਤਭਰ ਤਾਂਬੇ ਦੇ ਭਾਂਡੇ 'ਚ ਰੱਖੇ ਪਾਣੀ ਨੂੰ ਸਵੇਰੇ ਪੀ ਲਵੋ। ਪੇਟ ਵਰਗੀਆਂ ਸਮੱਸਿਆਵਾਂ ਜਿਵੇਂ ਐਸੀਡੀਟੀ, ਕਬਜ਼, ਗੈਸ ਆਦਿ ਲਈ ਤਾਂਬੇ ਦੇ ਭਾਂਡੇ ਦਾ ਪਾਣੀ ਅੰਮ੍ਰਿਤ ਦੇ ਸਾਮਾਨ ਹੁੰਦਾ ਹੈ। ਜੇਕਰ ਤੁਸੀਂ ਚਮੜੀ 'ਤੇ ਫ਼ਾਈਨ ਲਾਈਨ ਨੂੰ ਲੈ ਕੇ ਚਿੰਤਤ ਹੋ ਤਾਂ ਤਾਂਬਾ ਤੁਹਾਡੇ ਲਈ ਕੁਦਰਤੀ ਉਪਾਅ ਹੈ।

Copper Copper

ਮਜ਼ਬੂਤ ਐਂਟੀ-ਆਕਸੀਡੈਂਟ ਅਤੇ ਸੇਲ ਗਠਨ ਦੇ ਗੁਣਾਂ ਨਾਲ ਭਰਿਆ ਹੋਣ ਕਾਰਨ ਕਾਪਰ ਮੁਕਤ ਕਣਾਂ ਨਾਲ ਲੜਦਾ ਹੈ। ਜੋ ਝੁਰੀਆਂ ਆਉਣ ਦੇ ਮੁੱਖ ਕਾਰਨਾਂ 'ਚੋਂ ਇਕ ਹੈ ਅਤੇ ਨਵੀਂ ਅਤੇ ਸਿਹਤਮੰਦ ਚਮੜੀ ਕੋਸ਼ਿਸ਼ਕਾਵਾਂ ਦੇ ਉਤਪਾਦਨ 'ਚ ਮਦਦ ਕਰਦਾ ਹੈ। ਜ਼ਿਆਦਾਤਰ ਭਾਰਤੀ ਔਰਤਾਂ 'ਚ ਖੂਨ ਦੀ ਕਮੀ ਜਾਂ ਐਨੀਮੀਆ ਦੀ ਸਮੱਸਿਆ ਪਾਈ ਜਾਂਦੀ ਹੈ।

WaterWater

ਇਸੇ ਕਾਰਨ ਤਾਂਬੇ ਦੇ ਭਾਂਡੇ 'ਚ ਰੱਖੇ ਪਾਣੀ ਨੂੰ ਪੀਣ ਨਾਲ ਖੂਨ ਦੀ ਕਮੀ ਅਤੇ ਵਿਕਾਰ ਦੂਰ ਹੋ ਜਾਂਦੇ ਹਨ। ਗਲਤ ਖਾਣ-ਪੀਣ ਨਾਲ ਭਾਰ ਵਧਣਾ ਅੱਜ-ਕੱਲ ਆਮ ਸਮੱਸਿਆ ਹੋ ਗਈ ਹੈ। ਜੇਕਰ ਤੁਸੀਂ ਆਪਣਾ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਕਸਰਤ ਦੇ ਨਾਲ ਹੀ ਤਾਂਬੇ ਦੇ ਭਾਂਡੇ 'ਚ ਰੱਖਿਆ ਪਾਣੀ ਪੀਣਾ ਤੁਹਾਡੇ ਲਈ ਫ਼ਾਇਦੇਮੰਦ ਸਾਬਿਤ ਹੋ ਸਕਦਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement