ਦਿਲ ਦਾ ਦੌਰਾ ਪੈਣ ਤੋਂ ਇਕ ਮਹੀਨਾ ਪਹਿਲਾਂ ਸਰੀਰ ’ਚ ਦਿਖਾਈ ਦਿੰਦੇ ਨੇ ਇਹ ਲੱਛਣ
Published : Feb 11, 2022, 6:12 pm IST
Updated : Feb 11, 2022, 6:12 pm IST
SHARE ARTICLE
Heart Stroke Symptoms
Heart Stroke Symptoms

ਕਦੇ ਵੀ ਨਜ਼ਰ-ਅੰਦਾਜ਼ ਨਾ ਕਰੋ

ਅਜੋਕੇ ਸਮੇਂ ’ਚ ਦਿਲ ਦਾ ਦੌਰਾ ਪੈਣਾ ਆਮ ਗੱਲ ਹੋ ਗਈ ਹੈ। ਅੱਜ ਦੇ ਸਮੇਂ ਅਸੀਂ ਅਪਣੇ ਕੰਮਾਂ ਅਤੇ ਹੋਰ ਕਈ ਚੀਜ਼ਾਂ ’ਚ ਬਹੁਤ ਵਿਅਸਤ ਹੋ ਚੁੱਕੇ ਹਾਂ ਜਿਸ ਕਾਰਨ ਅਸੀਂ ਅਪਣੀ ਸਿਹਤ ਦਾ ਖ਼ਿਆਲ ਨਹੀਂ ਰਖਦੇ। ਇਸ ਲਈ ਇਹ ਸਮੱਸਿਆ ਕਿਸੇ ਵੀ ਉਮਰ ਦੇ ਇਨਸਾਨ ਨੂੰ ਕਿਸੇ ਵੀ ਸਮੇਂ ਹੋ ਸਕਦੀ ਹੈ।

ਇਸੇ ਤਰ੍ਹਾਂ ਜਦੋਂ ਦਿਲ ਦਾ ਦੌਰਾ ਪੈਣਾ ਹੁੰਦਾ ਹੈ, ਉਸ ਦੇ ਲੱਛਣ ਵੀ ਇਕ ਮਹੀਨਾ ਪਹਿਲਾਂ ਸਰੀਰ ਨੂੰ ਸੰਕੇਤ ਦਿੰਦੇ ਹਨ ਜਿਸ ਨੂੰ ਅਸੀਂ ਨਜ਼ਰ-ਅੰਦਾਜ਼ ਕਰ ਦਿੰਦੇ ਹਾਂ। ਅੱਜ ਅਸੀਂ ਤੁਹਾਨੂੰ ਉਨ੍ਹਾਂ ਲੱਛਣਾਂ ਬਾਰੇ ਦਸਾਂਗੇ, ਜੋ ਦਿਲ ਦਾ ਦੌਰਾ ਪੈਣ ਤੋਂ ਇਕ ਮਹੀਨਾ ਪਹਿਲਾਂ ਸਰੀਰ ਵਿਚ ਦਿਖਾਈ ਦਿੰਦੇ ਨੇ:

Heart AttackHeart Attack

- ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਅਚਾਨਕ ਪਸੀਨਾ ਆਉਣ ਲਗਦਾ ਹੈ। ਇਸ ਲੱਛਣ ਨੂੰ ਕਦੇ ਨਜ਼ਰਅੰਦਾਜ਼ ਨਾ ਕਰੋ ਅਤੇ ਤੁਰਤ ਡਾਕਟਰ ਤੋਂ ਸਲਾਹ ਲਉ।

- ਦਿਲ ਦੇ ਦੌਰੇ ਦੀ ਸਮੱਸਿਆ ਹੋਣ ਤੇ ਸਾਹ ਲੈਣ ਵਿਚ ਪ੍ਰੇਸ਼ਾਨੀ ਹੁੰਦੀ ਹੈ। ਜੇਕਰ ਸੀਨੇ ਵਿਚ ਦਰਦ ਦੇ ਨਾਲ ਨਾਲ ਸਾਹ ਲੈਣ ਵਿਚ ਪ੍ਰੇਸ਼ਾਨੀ ਹੁੰਦੀ ਹੈ ਤਾਂ ਇਸ ਨੂੰ ਕਦੇ ਵੀ ਨਜ਼ਰ-ਅੰਦਾਜ਼ ਨਾ ਕਰੋ।

Heart AtackHeart Atack

- ਕਈ ਵਾਰ ਇਸ ਦੇ ਕਾਰਨ ਜਬਾੜੇ ਵਿਚ ਦਰਦ ਹੁੰਦਾ ਹੈ ਕਿਉਂਕਿ ਇਸ ਦੇ ਕੋਲ ਜੋ ਨਸਾਂ ਹੁੰਦੀਆਂ ਨੇ, ਉਹ ਦਿਲ ਤੋਂ ਨਿਕਲਦੀਆਂ ਹਨ। ਜੇਕਰ ਇਹ ਦਰਦ ਲੰਬੇ ਸਮੇਂ ਤਕ ਬਣਿਆ ਰਹਿੰਦਾ ਹੈ ਤਾਂ ਇਹ ਦੰਦਾਂ ਦੀ ਪ੍ਰੇਸ਼ਾਨੀ ਹੈ। ਜੇਕਰ ਇਹ ਦਰਦ ਥੋੜ੍ਹੀ ਥੋੜ੍ਹੀ ਦੇਰ ਬਾਅਦ ਹੁੰਦਾ ਹੈ, ਤਾਂ ਇਹ ਦਿਲ ਨਾਲ ਸਬੰਧਤ ਹੋ ਸਕਦਾ ਹੈ ।

- ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਜੀ ਮਚਲਾਉਣਾ, ਉਲਟੀ ਅਤੇ ਢਿੱਡ ਖ਼ਰਾਬ ਹੋਣ ਦੀ ਸਮੱਸਿਆ ਜ਼ਰੂਰ ਹੁੰਦੀ ਹੈ। ਅਜਿਹਾ ਇਸ ਲਈ ਹੁੰਦਾ ਹੈ, ਕਿਉਂਕਿ ਦਿਲ ਨੂੰ ਖ਼ੂਨ ਪਹੁੰਚਾਉਣ ਵਾਲੀ ਖੱਬੀ ਨਸ, ਜੋ ਦਿਲ ਦੀ ਗਹਿਰਾਈ ਤਕ ਜਾਂਦੀ ਹੈ, ਉਹ ਬੰਦ ਹੋ ਜਾਂਦੀ ਹੈ।

Heart Patients In ChandigHeart Patients

- ਗਰਦਨ, ਪਿੱਠ, ਦੰਦ ਅਤੇ ਮੋਢਿਆਂ ਦੀ ਹੱਡੀ ਵਿਚ ਦਰਦ ਹੋਣਾ ਦਿਲ ਦੇ ਦੌਰੇ ਦਾ ਲੱਛਣ ਹੋ ਸਕਦਾ ਹੈ। ਇਸ ਤਰ੍ਹਾਂ ਇਸ ਲਈ ਹੁੰਦਾ ਹੈ ਕਿਉਂਕਿ ਦਿਲ ਦੀਆਂ ਬਹੁਤ ਸਾਰੀਆਂ ਨਸਾਂ ਇਥੇ ਜਾ ਕੇ ਸਮਾਪਤ ਹੁੰਦੀਆਂ ਹਨ। ਇਸ ਲਈ ਇਸ ਤਰ੍ਹਾਂ ਦਾ ਦਰਦ ਹੋਣ ਤੇ ਕਦੇ ਵੀ ਨਜ਼ਰ-ਅੰਦਾਜ਼ ਨਾ ਕਰੋ।

- ਚੱਕਰ ਆਉਣਾ ਜਾਂ ਫਿਰ ਸਿਰ ਘੁੰਮਣਾ ਦਿਲ ਦੇ ਦੌਰੇ ਦਾ ਸੰਕੇਤ ਹੋ ਸਕਦਾ ਹੈ। ਅਜਿਹਾ ਦਿਲ ਤੋਂ ਜਾਣ ਵਾਲੀ ਨਸ ਵਿਚ ਰੁਕਾਵਟ ਦੇ ਕਾਰਨ ਹੁੰਦਾ ਹੈ। ਕਈ ਵਾਰ ਇਹ ਸਮੱਸਿਆ ਕੰਮ ਦਾ ਪ੍ਰੈਸ਼ਰ ਅਤੇ ਕਮਜ਼ੋਰੀ ਕਾਰਨ ਵੀ ਹੋ ਸਕਦੀ ਹੈ। ਇਸ ਲਈ ਇਸ ਨੂੰ ਕਦੇ ਵੀ ਨਜ਼ਰ-ਅੰਦਾਜ਼ ਨਾ ਕਰੋ ਅਤੇ ਡਾਕਟਰ ਦੀ ਸਲਾਹ ਲਉ।

heart attackheart attack

- ਦਿਲ ਦੇ ਦੌਰੇ ਤੋਂ ਪਹਿਲਾਂ ਸੀਨੇ ਵਿਚ ਦਰਦ ਦੀ ਸਮੱਸਿਆ ਹੁੰਦੀ ਹੈ। ਜਦੋਂ ਵੀ ਕਿਸੇ ਨਸ ਵਿਚ ਰੁਕਾਵਟ ਆਉਂਦੀ ਹੈ, ਤਾਂ ਦਿਲ ਨੂੰ ਪੰਪ ਕਰਨ ਵਿਚ ਦਿੱਕਤ ਹੁੰਦੀ ਹੈ। ਇਸ ਲਈ ਸੀਨੇ ਵਿਚ ਦਰਦ ਹੁੰਦਾ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement