
ਫਟਕੜੀ ਮੂੰਹ ਦੀਆਂ ਸਾਰੀਆਂ ਸਮੱਸਿਆਵਾਂ ਤੋਂ ਵੀ ਰਾਹਤ ਦਿੰਦੀ ਹੈ।
ਮੰਨਿਆ ਜਾਂਦਾ ਹੈ ਕਿ ਫਟਕੜੀ ਨਾਲ 23 ਤਰ੍ਹਾਂ ਦੀਆਂ ਸਮੱਸਿਆਵਾਂ ਦੂਰ ਕੀਤੀਆਂ ਜਾ ਸਕਦੀਆਂ ਹਨ। ਫਟਕੜੀ ਕਈ ਬੀਮਾਰੀਆਂ ਤੋਂ ਵੀ ਰਾਹਤ ਦਿੰਦੀ ਹੈ ਪਰ ਇਸ ਦੀ ਵਰਤੋਂ ਕਰਦੇ ਸਮੇਂ ਇਸ ਗੱਲ ਦਾ ਧਿਆਨ ਰਖਣਾ ਚਾਹੀਦਾ ਹੈ ਕਿ ਇਸ ਦੀ ਤਾਸੀਰ ਬਹੁਤ ਗਰਮ ਹੁੰਦੀ ਹੈ, ਇਸ ਲਈ ਇਸ ਦੀ ਵਰਤੋਂ ਸੀਮਤ ਮਾਤਰਾ ਵਿਚ ਹੀ ਕਰਨੀ ਚਾਹੀਦੀ ਹੈ। ਆਉ ਜਾਣਦੇ ਹਾਂ ਫਟਕੜੀ ਦੇ ਫ਼ਾਇਦਿਆਂ ਬਾਰੇ:
ਫਟਕੜੀ ਵਿਚ ਐਂਟੀ-ਬੈਕਟੀਰੀਅਲ ਗੁਣ ਮਿਲ ਜਾਂਦੇ ਹਨ। ਜੇਕਰ ਤੁਸੀਂ ਸਿਕਰੀ ਦੀ ਸਮੱਸਿਆ ਤੋਂ ਪੀੜਤ ਹੋ ਤਾਂ ਫਟਕੜੀ ਇਸ ’ਚ ਵੀ ਤੁਹਾਡੀ ਮਦਦ ਕਰ ਸਕਦੀ ਹੈ। ਹਫ਼ਤੇ ਵਿਚ ਦੋ ਤੋਂ ਤਿੰਨ ਵਾਰ ਫਟਕੜੀ ਦੇ ਪਾਣੀ ਨਾਲ ਵਾਲਾਂ ਨੂੰ ਧੋਵੋ, ਇਸ ਨਾਲ ਤੁਹਾਨੂੰ ਰਾਹਤ ਮਿਲੇਗੀ।
Let's know what are the health benefits of fadkadi
ਫਟਕੜੀ ਮੂੰਹ ਦੀਆਂ ਸਾਰੀਆਂ ਸਮੱਸਿਆਵਾਂ ਤੋਂ ਵੀ ਰਾਹਤ ਦਿੰਦੀ ਹੈ। ਜੇਕਰ ਮੂੰਹ ਵਿਚੋਂ ਬਦਬੂ ਆਉਂਦੀ ਹੈ ਜਾਂ ਮਸੂੜਿਆਂ ਵਿਚ ਦਰਦ ਹੁੰਦਾ ਹੈ ਤਾਂ ਫਟਕੜੀ ਬਹੁਤ ਫ਼ਾਇਦੇਮੰਦ ਸਾਬਤ ਹੋ ਸਕਦੀ ਹੈ। ਫਟਕੜੀ ਨਾਲ ਗਰਾਰੇ ਕਰਨ ਨਾਲ ਦੰਦਾਂ ਦੇ ਦਰਦ ਵਿਚ ਵੀ ਮਦਦ ਮਿਲਦੀ ਹੈ।
ਕਈ ਲੋਕਾਂ ਦਾ ਮੰਨਣਾ ਹੈ ਕਿ ਫਟਕੜੀ ਦੀ ਵਰਤੋਂ ਸਿਰਫ਼ ਜਲਣ, ਕੱਟਣ, ਸੱਟਾਂ ਉਤੇ ਲਗਾਉਣ ਲਈ ਕੀਤੀ ਜਾਂਦੀ ਹੈ ਪਰ ਇਹ ਪਸੀਨੇ ਦੀ ਬਦਬੂ ਨੂੰ ਦੂਰ ਕਰਨ ਦਾ ਵੀ ਕੰਮ ਕਰਦੀ ਹੈ। ਜੇਕਰ ਤੁਹਾਡੇ ਸਰੀਰ ਵਿਚ ਜ਼ਿਆਦਾ ਪਸੀਨਾ ਆਉਂਦਾ ਹੈ ਅਤੇ ਬਦਬੂ ਆਉਂਦੀ ਹੈ ਤਾਂ ਤੁਸੀਂ ਪਾਣੀ ਵਿਚ ਫਟਕੜੀ ਮਿਲਾ ਕੇ ਇਸ਼ਨਾਨ ਕਰ ਸਕਦੇ ਹੋ। ਇਸ ਨਾਲ ਤੁਹਾਡੀ ਬਦਬੂ ਦੀ ਸਮੱਸਿਆ ਦੂਰ ਹੋ ਜਾਵੇਗੀ।
ਗਲੇ ਵਿਚ ਖਰਾਸ਼ ਹੋਣ ’ਤੇ ਕਈ ਲੋਕ ਵੱਖ-ਵੱਖ ਤਰ੍ਹਾਂ ਦੀਆਂ ਦਵਾਈਆਂ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦੇ ਹਨ ਪਰ ਤੁਸੀਂ ਘਰ ਵਿਚ ਮੌਜੂਦ ਫਟਕੜੀ ਨਾਲ ਵੀ ਰਾਹਤ ਪਾ ਸਕਦੇ ਹੋ। 2 ਤੋਂ 3 ਵਾਰ ਫਟਕੜੀ ਦੇ ਪਾਣੀ ਨਾਲ ਗਰਾਰੇ ਕਰਨ ਨਾਲ ਤੁਹਾਨੂੰ ਖਾਂਸੀ ਤੋਂ ਜ਼ਰੂਰ ਰਾਹਤ ਮਿਲੇਗੀ।