Health News: ਸਰਦੀਆਂ ਵਿਚ ਟਮਾਟਰ ਦਾ ਜੂਸ ਹੈ ਸਿਹਤ ਲਈ ਬਹੁਤ ਫ਼ਾਇਦੇਮੰਦ

By : GAGANDEEP

Published : Feb 11, 2024, 9:07 am IST
Updated : Feb 11, 2024, 10:14 am IST
SHARE ARTICLE
Tomato juice in winter is very beneficial for health News in punjabi
Tomato juice in winter is very beneficial for health News in punjabi

Health News: ਟਮਾਟਰ ਦਾ ਜੂਸ ਹਾਈ ਬਲੱਡ ਪ੍ਰੈਸ਼ਰ ਅਤੇ ਵਧੇ ਹੋਏ ਕੋਲੈਸਟਰੋਲ ਦੀ ਸਮੱਸਿਆ ਨੂੰ ਕਾਬੂ ਕਰਨ ਵਿਚ ਮਦਦ ਕਰਦਾ ਹੈ।

Tomato juice in winter is very beneficial for health News in punjabi: ਰੋਜ਼ਾਨਾ ਇਕ ਗਲਾਸ ਟਮਾਟਰ ਦਾ ਜੂਸ ਪੀਣ ਨਾਲ ਤੁਸੀਂ ਦਿਲ ਦੇ ਦੌਰੇ ਦੇ ਖ਼ਤਰੇ ਤੋਂ ਦੂਰ ਹੋ ਸਕਦੇ ਹੋ। ਇਸ ਤੋਂ ਇਲਾਵਾ ਟਮਾਟਰ ਜੂਸ ਦੇ ਸੇਵਨ ਨਾਲ ਹਾਈ ਬਲੱਡ ਪ੍ਰੈਸ਼ਰ ਅਤੇ ਕੋਲੈਸਟਰੋਲ (ਨਾੜਾਂ ’ਚ ਚਰਬੀ ਜੰਮਣ) ਦੀ ਸਮੱਸਿਆ ਵੀ ਦੂਰ ਹੁੰਦੀ ਹੈ। ਟਮਾਟਰ ਭਾਰਤ ਹੀ ਨਹੀਂ, ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿਚ ਖਾਧਾ ਜਾਂਦਾ ਹੈ। ਭਾਰਤ ਵਿਚ ਆਮ ਤੌਰ ’ਤੇ ਇਸ ਦੀ ਸਬਜ਼ੀਆਂ ਵਿਚ ਵਧੇਰੇ ਵਰਤੋਂ ਕੀਤੀ ਜਾਂਦੀ ਹੈ। ਟਮਾਟਰ ਦਾ ਜੂਸ ਸਰੀਰ ਲਈ ਬਹੁਤ ਫ਼ਾਇਦੇਮੰਦ ਹੈ। ਹਾਲ ਹੀ ਵਿਚ ਹੋਈ ਇਕ ਖੋਜ ’ਚ ਪਤਾ ਲੱਗਾ ਹੈ ਕਿ ਟਮਾਟਰ ਦਾ ਜੂਸ ਪੀਣ ਨਾਲ ਦਿਲ ਦੇ ਦੌਰਾ ਦਾ ਖ਼ਤਰਾ ਘੱਟ ਹੁੰਦਾ ਹੈ।

ਇਹ ਵੀ ਪੜ੍ਹੋ: Nijji Diary De Panne : ਰਾਜਨੀਤੀ ਵਿਚ ਭਰਿਆ ਮੇਲਾ ਛੱਡ ਕੇ ਚਲੇ ਜਾਣ ਦੀ ਕਲਾ ਕਿਸੇ ਕਿਸੇ ਨੂੰ ਹੀ ਆਉਂਦੀ ਹੈ

ਬਿਨਾਂ ਨਮਕ ਤੋਂ ਪੀਉ ਟਮਾਟਰ ਜੂਸ: ਜੇ ਤੁਸੀਂ ਰੋਜ਼ਾਨਾ ਇਕ ਗਲਾਸ ਟਮਾਟਰ ਦਾ ਜੂਸ ਬਿਨਾਂ ਨਮਕ ਤੋਂ ਪੀਂਦੇ ਹੋ ਤਾਂ ਤੁਸੀਂ ਦਿਲ ਦੇ ਦੌਰੇ ਦੇ ਖ਼ਤਰੇ ਨੂੰ ਕਾਫ਼ੀ ਹੱਦ ਤਕ ਘੱਟ ਕਰ ਸਕਦੇ ਹੋ। ਦਰਅਸਲ ਟਮਾਟਰ ਦਾ ਜੂਸ ਹਾਈ ਬਲੱਡ ਪ੍ਰੈਸ਼ਰ ਅਤੇ ਵਧੇ ਹੋਏ ਕੋਲੈਸਟਰੋਲ ਦੀ ਸਮੱਸਿਆ ਨੂੰ ਕਾਬੂ ਕਰਨ ਵਿਚ ਮਦਦ ਕਰਦਾ ਹੈ। ਇਹ ਦੋਵੇਂ ਸਮੱਸਿਆਵਾਂ ਦਿਲ ਦਾ ਦੌਰਾ ਅਤੇ ਦਿਲ ਦੇ ਰੋਗਾਂ ਦਾ ਮੁੱਖ ਕਾਰਨ ਬਣਦੀਆਂ ਹਨ। ਖੋਜਕਰਤਾਵਾਂ ਨੇ ਦਸਿਆ ਕਿ ਰੋਜ਼ਾਨਾ ਟਮਾਟਰ ਦਾ ਜੂਸ ਪੀਣ ਨਾਲ ਹਾਈ ਬਲੱਡ ਪ੍ਰੈਸ਼ਰ ਦੇ ਸ਼ਿਕਾਰ 94 ਲੋਕਾਂ ਦਾ ਬਲੱਡ ਪ੍ਰੈਸ਼ਰ ਕੰਟਰੋਲ ਹੋਇਆ। ਇਸ ਤੋਂ ਇਲਾਵਾ 125 ਲੋਕਾਂ ਦੇ ਵਧੇ ਹੋਏ ਕੋਲੈਸਟਰੋਲ ਦਾ ਪੱਧਰ ਵੀ ਘੱਟ ਕੇ 155 ਤੋਂ 149.9 ਐਮਜੀ/ਡੀਐਲ ਹੋ ਗਿਆ।

ਇਹ ਵੀ ਪੜ੍ਹੋ: Punjab Weather Update: ਪੰਜਾਬ ਵਿਚ ਘਟੀ ਠੰਢ, ਧੁੱਪ ਨੇ ਵਧਾਇਆ ਤਾਪਮਾਨ, ਅਗਲੇ ਦਿਨਾਂ 'ਚ ਹੋਰ ਤਾਪਮਾਨ ਵਧਣ ਦੀ ਉਮੀਦ  

ਟਮਾਟਰ ਦਾ ਜੂਸ ਔਰਤ ਅਤੇ ਮਰਦ ਦੋਹਾਂ ਲਈ ਫ਼ਾਇਦੇਮੰਦ ਹੈ। ਇਸ ਲਈ ਕੋਈ ਵੀ ਇਸ ਦਾ ਸੇਵਨ ਕਰ ਸਕਦਾ ਹੈ। ਜੇ ਤੁਸੀਂ ਇਸ ਦਾ ਜੂਸ ਨਹੀਂ ਵੀ ਪੀਂਦੇ ਤਾਂ ਤੁਸੀਂ ਅਪਣੀ ਰੋਜ਼ਾਨਾ ਖੁਰਾਕ ਵਿਚ ਟਮਾਟਰ ਨੂੰ ਜ਼ਰੂਰ ਸ਼ਾਮਲ ਕਰੋ। ਸਲਾਦ ਵਿਚ ਕੱਚੇ ਟਮਾਟਰ ਖਾਉ। ਇਸ ਦੀ ਸਬਜ਼ੀ, ਗ੍ਰੇਵੀ ਆਦਿ ਵਿਚ ਵਰਤੋਂ ਕਰੋ। ਧਿਆਨ ਰੱਖੋ ਕਿ ਟੋਮਾਟੋ ਕੈਚਅਪ ਅਤੇ ਸੌਸ ’ਚ ਬਹੁਤ ਜ਼ਿਆਦਾ ਮਾਤਰਾ ਵਿਚ ਚੀਨੀ ਅਤੇ ਪ੍ਰੀਜ਼ਰਵੇਟਿਵਜ਼ ਮਿਲਾਏ ਜਾਂਦੇ ਹਨ। ਇਸ ਲਈ ਇਸ ਦਾ ਸੇਵਨ ਫ਼ਾਇਦੇਮੰਦ ਨਹੀਂ ਹੋਵੇਗਾ।  ਟਮਾਟਰ ਦਾ ਜੂਸ ਦਿਲ ਦੇ ਦੌਰੇ ਤੋਂ ਇਲਾਵਾ ਹੋਰ ਕਈ ਬੀਮਾਰੀਆਂ ਵਿਚ ਵੀ ਫ਼ਾਇਦੇਮੰਦ ਹੈ। ਟਮਾਟਰ ਵਿਚ ਭਰਪੂਰ ਮਾਤਰਾ ਵਿਚ ਫ਼ਾਈਬਰ ਹੁੰਦਾ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Tomato juice in winter is very beneficial for health News in punjabi , stay tuned to Rozana Spokesman

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement