ਜੇਕਰ ਸਫ਼ਰ ਦੌਰਾਨ ਆਉਂਦੀਆਂ ਹਨ ਉਲਟੀਆਂ ਤਾਂ ਕਰੋ ਇਹ ਕੰਮ
Published : Mar 11, 2022, 12:58 pm IST
Updated : Mar 11, 2022, 12:58 pm IST
SHARE ARTICLE
Vomiting
Vomiting

ਘਰ ਤੋਂ ਨਿਕਲਣ ਤੋਂ ਪਹਿਲਾਂ ਅਦਰਕ ਵਾਲੀ ਚਾਹ ਪੀ ਕੇ ਨਿਕਲਣ ਨਾਲ ਵੀ ਤੁਹਾਨੂੰ ਫ਼ਾਇਦਾ ਹੋਵੇਗਾ।

 

 ਚੰਡੀਗੜ੍ਹ : ਕਈ ਲੋਕਾਂ ਨੂੰ ਸਫ਼ਰ ਕਰਨ ਦੌਰਾਨ ਸਿਰਦਰਦ, ਉਲਟੀਆਂ, ਉਬਾਕ ਆਉਣ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਵਿਚ ਉਹ ਸਫ਼ਰ ਦਾ ਆਨੰਦ ਨਹੀਂ ਲੈ ਸਕਦੇ ਅਤੇ ਪੂਰਾ ਸਮਾਂ ਅਪਣੀ ਤਬੀਅਤ ਦੀ ਵਜ੍ਹਾ ਨਾਲ ਪ੍ਰੇਸ਼ਾਨ ਰਹਿੰਦੇ ਹਨ। ਜੇਕਰ ਤੁਸੀਂ ਵੀ ਇਸ ਮੁਸ਼ਕਲ ਤੋਂ ਗੁਜ਼ਰ ਰਹੇ ਹੋ ਤਾਂ ਇਹ ਨੁਸਖ਼ੇ ਤੁਹਾਡੇ ਲਈ ਮਦਦਗਾਰ ਹੋ ਸਕਦੇ ਹਨ। ਸਫ਼ਰ ਕਰਨ ਤੋਂ ਪਹਿਲਾਂ ਅਦਰਕ ਦੀ ਟਾਫ਼ੀ ਤੁਸੀਂ ਚਬਾ ਸਕਦੇ ਹੋ। ਇਸ ਤੋਂ ਇਲਾਵਾ ਘਰ ਤੋਂ ਨਿਕਲਣ ਤੋਂ ਪਹਿਲਾਂ ਅਦਰਕ ਵਾਲੀ ਚਾਹ ਪੀ ਕੇ ਨਿਕਲਣ ਨਾਲ ਵੀ ਤੁਹਾਨੂੰ ਫ਼ਾਇਦਾ ਹੋਵੇਗਾ।

vomitingvomiting

ਅਦਰਕ  ਵਿਚ ਐਂਟੀਮੈਨਿਕ ਗੁਣ ਹੁੰਦੇ ਹਨ। ਐਂਟੀਮੈਨਿਕ ਇਕ ਅਜਿਹਾ ਪਦਾਰਥ ਹੈ ਜੋ ਉਲਟੀ ਅਤੇ ਚੱਕਰ ਆਉਣ ਤੋਂ ਬਚਾਉਂਦਾ ਹੈ। ਸਫ਼ਰ ਦੌਰਾਨ ਜੀਅ ਮਚਲਾਉਣ ’ਤੇ ਅਦਰਕ ਦੀਆਂ ਗੋਲੀਆਂ ਜਾਂ ਫਿਰ ਅਦਰਕ ਦੀ ਚਾਹ ਦਾ ਸੇਵਨ ਕਰੋ। ਇਸ ਨਾਲ ਤੁਹਾਨੂੰ ਉਲਟੀ ਨਹੀਂ ਆਵੇਗੀ। ਜੇਕਰ ਹੋ ਸਕੇ ਤਾਂ ਅਦਰਕ ਅਪਣੇ ਨਾਲ ਹੀ ਰੱਖੋ। ਜੇਕਰ ਬੇਚੈਨੀ ਹੈ ਤਾਂ ਇਸ ਨੂੰ ਥੋੜ੍ਹਾ-ਥੋੜ੍ਹਾ ਖਾਂਦੇ ਰਹੋ। ਸਫ਼ਰ ਵਿਚ ਹੋਣ ਵਾਲੀਆਂ ਉਲਟੀਆਂ ਤੋਂ ਬਚਣ ਲਈ ਸਫ਼ਰ ’ਤੇ ਜਾਣ ਤੋਂ ਅੱਧੇ ਘੰਟੇ ਪਹਿਲਾਂ 1 ਚਮਚ ਪਿਆਜ਼ ਦੇ ਰਸ ’ਚ 1 ਚਮਚ ਅਦਰਕ ਦੇ ਰਸ ਨੂੰ ਮਿਲਾ ਕੇ ਲੈਣਾ ਚਾਹੀਦਾ ਹੈ। ਇਸ ਤੋਂ ਤੁਹਾਨੂੰ ਸਫ਼ਰ ਦੌਰਾਨ ਉਲਟੀਆਂ ਨਹੀਂ ਆਉਣਗੀਆਂ ਪਰ ਜੇਕਰ ਸਫ਼ਰ ਲੰਮਾ ਹੈ ਤਾਂ ਇਹ ਰਸ ਨਾਲ ਬਣਾ ਕੇ ਵੀ ਰੱਖ ਸਕਦੇ ਹੋ। 

VomitingVomiting

ਸਫ਼ਰ ਦੌਰਾਨ ਜਿਵੇਂ ਹੀ ਤੁਹਾਨੂੰ ਲੱਗੇ ਕਿ ਜੀਅ ਮਚਲਾਉਣ ਲੱਗਾ ਹੈ ਤਾਂ ਤੁਹਾਨੂੰ ਤੁਰਤ ਹੀ ਅਪਣੇ ਮੂੰਹ ਵਿਚ ਲੌਂਗ ਰੱਖ ਕੇ ਚੂਸਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਤੁਹਾਡਾ ਜੀਅ ਮਚਲਾਉਣਾ ਬੰਦ ਹੋ ਜਾਵੇਗਾ। ਪੁਦੀਨਾ ਢਿੱਡ ਦੇ ਪੱਠਿਆਂ ਨੂੰ ਆਰਾਮ ਦਿੰਦਾ ਹੈ ਅਤੇ ਇਸ ਤਰ੍ਹਾਂ ਚੱਕਰ ਆਉਣ ਅਤੇ ਯਾਤਰਾ ਦੌਰਾਨ ਤਬੀਅਤ ਖ਼ਰਾਬ ਲੱਗਣ ਦੀ ਹਾਲਤ ਨੂੰ ਵੀ ਖ਼ਤਮ ਕਰਦਾ ਹੈ।

 

VomitingVomiting

ਪੁਦੀਨੇ ਦਾ ਤੇਲ ਵੀ ਉਲਟੀਆਂ ਨੂੰ ਰੋਕਣ ਵਿਚ ਬੇਹਦ ਮਦਦਗਾਰ ਹੈ। ਇਸ ਲਈ ਰੁਮਾਲ ’ਤੇ ਪੁਦੀਨੇ ਦੇ ਤੇਲ ਦੀਆਂ ਕੁੱਝ ਬੂੰਦਾਂ ਛਿੜਕੋ ਅਤੇ ਸਫ਼ਰ ਦੌਰਾਨ ਉਸ ਨੂੰ ਸੂੰਘਦੇ ਰਹੋ। ਸੁੱਕੇ ਪੁਦੀਨੇ ਦੀਆਂ ਪੱਤੀਆਂ ਨੂੰ ਗਰਮ ਪਾਣੀ ਵਿਚ ਮਿਲਾ ਕੇ ਅਪਣੇ ਆਪ ਲਈ ਪੁਦੀਨੇ ਦੀ ਚਾਹ ਬਣਾਉ। ਇਸ ਮਿਸ਼ਰਣ ਨੂੰ ਚੰਗੀ ਤਰ੍ਹਾਂ ਨਾਲ ਮਿਲਾਉ ਅਤੇ ਇਸ ਵਿਚ 1 ਚਮਚ ਸ਼ਹਿਦ ਮਿਲਾਉ। ਕਿਤੇ ਨਿਕਲਣ ਤੋਂ ਪਹਿਲਾਂ ਇਸ ਮਿਸ਼ਰਣ ਨੂੰ ਪੀਉ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement