
ਪੀਰੀਅਡਸ ਦੇ ਦਿਨਾਂ ਵਿਚ ਸਕੂਲੀ ਵਿਦਿਆਰਣਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ
ਚੰਡੀਗੜ੍ਹ : ਪੀਰੀਅਡਸ ਦੇ ਦਿਨਾਂ ਵਿਚ ਸਕੂਲੀ ਵਿਦਿਆਰਣਾਂ ਨੂੰ ਹੋਣ ਵਾਲੀ ਪ੍ਰੇਸ਼ਾਨੀ ਅਤੇ ਉਨ੍ਹਾਂ ਦੀ ਸਿਹਤ ਅਤੇ ਸਫ਼ਾਈ ਦਾ ਧਿਆਨ ਰੱਖਣ ਲਈ ਸਰਕਾਰ ਨੇ ਕਦਮ ਵਧਾਏ ਹਨ। ਇਸ ਲੜੀ ਅਧੀਨ ਸਕੂਲ ਸਿੱਖਿਆ ਵਿਭਾਗ ਵੱਲੋਂ ਸੂਬੇ ਦੇ 22 ਜ਼ਿਲ੍ਹਿਆਂ ਦੇ ਸਾਰੇ ਸਰਕਾਰੀ ਸਕੂਲਾਂ ਵਿਚ 6ਵੀਂ ਤੋਂ 12ਵੀਂ ਜਮਾਤ ਤੱਕ ਪੜ੍ਹਨ ਵਾਲੀਆਂ ਲਗਪਗ 6.22 ਲੱਖ ਵਿਦਿਆਰਥਣਾਂ ਨੂੰ ਮੁਫ਼ਤ ਸੈਨੇਟਰੀ ਨੈਪਕਿਨ (ਪੈਡ) ਉਪਲਬਧ ਕਰਵਾਏ ਜਾਣਗੇ। ਡੀਜੀਐਸਈ ਵੱਲੋਂ ਸਕੂਲਾਂ ਨੂੰ ਉਕਤ ਬਾਰੇ ਨਿਰਦੇਸ਼ ਦੇਣ ਦੇ ਨਾਲ ਹੀ ਕਈ ਜ਼ਿਲ੍ਹਿਆਂ ਵਿਚ ਸੈਨੇਟਰੀ ਨੈਪਕਿਨ ਪਹੁੰਚਾਉਣ ਦੀ ਪ੍ਰੀਕ੍ਰਿਆ ਵੀ ਸ਼ੁਰੂ ਹੋ ਗਈ ਹੈ।
Periods Time
ਜਾਣਕਾਰੀ ਮੁਤਾਬਿਕ ਲੁਧਿਆਣਾ, ਪਠਾਨਕੋਟ, ਸ਼੍ਰੀ ਫਤਿਹਗੜ੍ਹ ਸਾਹਿਬ ਸਮੇਤ 8 ਜ਼ਿਲ੍ਹਿਆਂ ਦੇ ਸਰਕਾਰੀ ਸਕੂਲਾਂ ਵਿਚ ਵਿਦਿਆਰਥਣਾਂ ਲਈ ਸੈਨੇਟਰੀ ਨੈਪਕਿਨ ਪਹੁੰਚ ਚੁੱਕੇ ਹਨ। ਜਦਕਿ ਹੋਰ ਜ਼ਿਲ੍ਹਿਆਂ ਵਿਚ ਸੈਨੇਟਰੀ ਪੈਡ ਪਹੁੰਚਾਉਣ ਦੀ ਪ੍ਰੀਕ੍ਰਿਆ ਤੇਜ਼ੀ ਨਾਲ ਚੱਲ ਰਹੀ ਹੈ। ਜਾਣਕਾਰੀ ਅਨੁਸਾਰ ਵਿਭਾਗ ਨੇ ਪਹਿਲੇ ਪੜਾਅ ਵਿਚ ਸਾਰੇ 22 ਜ਼ਿਲ੍ਹਿਆਂ ਦੀ 6ਵੀਂ ਤੋਂ 12ਵੀਂ ਤੱਕ ਦੀਆਂ ਵਿਦਿਆਰਥਣਾਂ ਲਈ 2 ਮਹੀਨਿਆਂ ਦੇ ਹਿਸਾਬ ਨਾਲ ਲਗਪਗ 1.12 ਕਰੋੜ ਸੈਨੇਟਰੀ ਪੈਡ ਦੇ ਪੈਕੇਟ ਤਿਆਰ ਕਰਵਾਏ ਹਨ। ਇਸ ਲਈ ਇਕ ਨਿੱਜੀ ਕੰਪਨੀ ਨੂੰ ਆਰਡਰ ਜਾਰੀ ਕੀਤਾ ਹੈ।
School Girls
ਵਿਭਾਗ ਤੋਂ ਮਿਲੀ ਸੂਚਨਾ ਦੇ ਮੁਤਾਬਿਕ ਹਰਾਕ ਸਰਕਾਰੀ ਸਕੂਲ ਵਿਚ ਪਹਿਲੇ ਪੜਾਅ ਵਿਚ 3 ਪੈਕੇਟ ਹਰੇਕ ਵਿਦਿਆਰਥਣ ਨੂੰ ਦਿੱਤੇ ਜਾਣਗੇ। ਵਿਦਿਆਰਥਣਾਂ ਨੂੰ ਦਿੱਤੇ ਜਾਣ ਵਾਲੇ ਇਨ੍ਹਾਂ ਪੈਕੇਟਾਂ ਵਿਚ ਪ੍ਰਤੀ ਪੈਕੇਟ 6 ਪੈਡ ਮੁਹੱਈਆ ਕਰਵਾਏ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਅਗਲੇ 3 ਮਹੀਨਿਆਂ ਤੋਂ ਬਾਅਦ ਫਿਰ ਤੋਂ ਵਿਦਿਆਰਥਣਾਂ ਨੂੰ ਸਕੂਲਾਂ ਵਿਚ ਸੈਨੇਟਰੀ ਨੈਪਕਿਨ ਪਹੁੰਚਾਏ ਜਾਣਗੇ। ਪਹਿਲੇ ਪੜਾਅ ਸਾਲ ਵਿਚ ਉਕਤ ਪ੍ਰੀਕ੍ਰਿਆ ਚਾਰ ਵਾਰ ਚੱਲੇਗੀ। ਅਧਿਆਪਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਕਈ ਵਿਦਿਆਰਥਣਾਂ ਇਸ ਤਰ੍ਹਾਂ ਦੀਆਂ ਹਨ, ਜੋ ਪੀਰੀਅਡਸ ਦੇ ਦਿਨਾਂ ਵਿਚ ਸਕੂਲ ਨਹੀਂ ਆਉਂਦੀਆਂ।
School girls
ਉਥੇ ਬਾਜ਼ਾਰ ਵਿਚ ਸੈਨੇਟਰੀ ਪੈਡ ਮਹਿੰਗਾ ਹੋਣ ਦੇ ਕਾਰਨ ਹਰ ਵਿਦਿਆਰਥਣ ਇਸ ਨੂੰ ਖਰੀਦ ਨਹੀ ਸਕਦੀ। ਸਕੂਲਾਂ ਵਿਚ ਪਹਿਲਾਂ ਤੋਂ ਕੋਈ ਇੰਤਜ਼ਾਮ ਨਾ ਹੋਣ ਕਾਰਨ ਵਿਦਿਆਰਥਣਾਂ ਨੂੰ ਪ੍ਰੇਸ਼ਾਨੀ ਵੀ ਹੁੰਦੀ ਹੈ। ਉਥੇ ਉਨ੍ਹਾਂ ਦੀ ਪੜ੍ਹਾਈ ਵੀ 2,3 ਦਿਨਾਂ ਤੱਕ ਪਿੱਛੇ ਰਹਿ ਜਾਂਦੀ ਸੀ ਪਰ ਹੁਣ ਸਰਕਾਰ ਅਤੇ ਵਿਭਾਗ ਦੀ ਇਸ ਪਹਿਲ ਨਾਲ ਸਕੂਲਾਂ ਵਿਚ ਵਿਦਿਆਰਥਣਾਂ ਦੀ ਹਾਜ਼ਰੀ ਵੀ ਪੂਰੀ ਰਹੇਗੀ।