
ਗਰਮੀਆਂ ਦੇ ਮੌਸਮ ਚਮੜੀ ਲਈ ਬਹੁਤ ਸਾਰੀ ਸਮਸਿਆਵਾਂ ਨਾਲ ਲੈ ਕੇ ਆਉਂਦਾ ਹੈ। ਤੇਜ਼ ਧੁੱਪ ਕਾਰਨ ਚਮੜੀ 'ਤੇ ਮੁਰਝਾਉਣਾ, ਤੇਲਯੁਕਤ ਚਮੜੀ, ਇਨਫ਼ਲੇਮੇਸ਼ਨ, ...
ਗਰਮੀਆਂ ਦੇ ਮੌਸਮ ਚਮੜੀ ਲਈ ਬਹੁਤ ਸਾਰੀ ਸਮਸਿਆਵਾਂ ਨਾਲ ਲੈ ਕੇ ਆਉਂਦਾ ਹੈ। ਤੇਜ਼ ਧੁੱਪ ਕਾਰਨ ਚਮੜੀ 'ਤੇ ਮੁਰਝਾਉਣਾ, ਤੇਲਯੁਕਤ ਚਮੜੀ, ਇਨਫ਼ਲੇਮੇਸ਼ਨ, ਮੁਹਾਸੇ, ਝੁਰੜੀਆਂ ਵਰਗੀ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਕੀ ਤੁਹਾਨੂੰ ਪਤਾ ਹੈ ਕਿ ਬਰਫ਼ ਦੇ ਇਕ ਟੁਕੜੇ ਦੇ ਇਸਤੇਮਾਲ ਨਾਲ ਤੁਸੀਂ ਇਹ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਜੇਕਰ ਤੁਸੀਂ ਰੋਜ਼ ਅਪਣੇ ਚਿਹਰੇ 'ਤੇ ਬਰਫ਼ ਨਾਲ ਮਾਲਿਸ਼ ਕਰਦੇ ਹੋ ਤਾਂ ਤੁਹਾਨੂੰ ਝੁਰੜੀਆਂ ਦੀ ਸਮੱਸਿਆ ਨਹੀਂ ਹੁੰਦੀ ਹੈ। ਬਰਫ਼ ਨਾਲ ਮਸਾਜ ਕਰਨ ਨਾਲ ਤੁਹਾਡੀ ਚਮੜੀ ਦੇ ਮਰੇ ਹੋਏ ਸੈੱਲ ਖ਼ਤਮ ਹੋ ਜਾਂਦੇ ਹਨ। ਨਵੀਂ ਚਮੜੀ ਦੀ ਉਸਾਰੀ ਹੁੰਦੀ ਹੈ।
Spliting Ice cube on Skin
ਜਿਸ ਨਾਲ ਤੁਹਾਡੀ ਚਮੜੀ ਲੰਮੇ ਸਮੇਂ ਤਕ ਜਵਾਨ ਬਣੀ ਰਹਿੰਦੀ ਹੈ। ਬਰਫ਼ ਨਾਲ ਚਿਹਰੇ ਦੀ ਮਸਾਜ ਕਰਨ ਨਾਲ ਚਿਹਰੇ ਦੀ ਚਮੜੀ 'ਚ ਖ਼ੂਨ ਦਾ ਵਹਾਅ ਠੀਕ ਢੰਗ ਨਾਲ ਹੁੰਦਾ ਹੈ। ਜਿਸ ਨਾਲ ਚਿਹਰੇ ਦਾ ਪਿਲੱਤਣ ਦੂਰ ਹੋ ਜਾਂਦੀ ਹੈ। ਬਰਫ ਚਮੜੀ ਦੇ ph ਪੱਧਰ ਨੂੰ ਸੰਤੁਲਨ ਰੱਖਣ 'ਚ ਸਹਾਇਕ ਹੁੰਦਾ ਹੈ। ਬਰਫ਼ ਦੇ ਟੁਕੜੇ ਨਾਲ ਚਮੜੀ ਦੀ ਮਸਾਜ ਕਰਨ ਨਾਲ ਤੁਹਾਡੇ ਮੁਹਾਸਿਆਂ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ। ਇਸ ਗੱਲ ਦਾ ਧਿਆਨ ਰੱਖੋ ਨੂੰ ਕਦੇ ਵੀ ਬਰਫ਼ ਨੂੰ ਸਿੱਧੇ ਅਪਣੀ ਚਮੜੀ 'ਤੇ ਨਾ ਲਗਾਉ। ਇਸ ਨੂੰ ਹਮੇਸ਼ਾ ਪਤਲੇ ਕਪੜੇ 'ਚ ਲਪੇਟ ਕੇ ਇਸਤੇਮਾਲ ਕਰੋ।