Health News: ਮੂੰਹ ਦੀ ਬਦਬੂ ਤੋਂ ਕਿਵੇਂ ਛੁਟਕਾਰਾ ਪਾਇਆ ਜਾਵੇ, ਆਉ ਜਾਣਦੇ ਹਾਂ
Published : Jun 11, 2025, 4:08 pm IST
Updated : Jun 11, 2025, 4:08 pm IST
SHARE ARTICLE
how to get rid of bad breath
how to get rid of bad breath

ਬਦਬੂ ਦਾ ਇਲਾਜ ਕਰਨ ਲਈ ਦੰਦਾਂ ਦੀ ਸਫ਼ਾਈ ਚੰਗੀ ਤਰ੍ਹਾਂ ਕਰੋ

Health News: ਮੋਤੀਆਂ ਵਾਂਗ ਚਮਕਦੇ ਹੋਏ ਦੰਦ ਸਾਡੇ ਵਿਅਕੀਤਵ ਦੀ ਪਛਾਣ ਹੁੰਦੇ ਹਨ। ਅਸੀ ਸਾਰੇ ਚਾਹੁੰਦੇ ਹਾਂ ਕਿ ਲੋਕ ਸਾਡੇ ਨਾਲ ਗੱਲ ਕਰਦੇ ਸਮੇਂ ਖ਼ੁਸ਼ ਹੋਣ, ਅਪਣਾ ਨੱਕ ਬੰਦ ਨਾ ਕਰਨ।  ਕਦੀ ਕਦੀ ਸਾਡੇ ਮੂੰਹ ਵਿਚੋਂ ਬਦਬੂ ਆਉਂਦੀ ਹੈ ਜਿਸ ਕਾਰਨ ਲੋਕ ਅਪਣੇ ਆਪ ਸਾਡੇ ਤੋਂ ਦੂਰ ਚਲੇ ਜਾਂਦੇ ਹਨ। ਪਰ ਕਈ ਲੋਕ ਅਪਣੇ ਮੂੰਹ ਤੋਂ ਆ ਰਹੀ ਇਸ ਬਦਬੂ ’ਤੇ ਧਿਆਨ ਹੀ ਨਹੀਂ ਦਿੰਦੇ। ਉਨ੍ਹਾਂ ਨੂੰ ਬਹੁਤ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।

ਰੋਜ਼ ਦੰਦਾਂ ਦੀ ਸਫ਼ਾਈ ਨਾ ਕਰਨ ’ਤੇ ਦੰਦਾਂ ਵਿਚਾਲੇ ਖਾਣੇ ਦੇ ਕਣ ਜਮ੍ਹਾਂ ਹੋ ਜਾਂਦੇ ਹਨ ਜਿਸ ਵਿਚ ਮੌਜੂਦ ਬੈਕਟੀਰੀਆ, ਸਲਫ਼ਯੂਰਸ ਗੈਸ ਪੈਦਾ ਹੁੰਦੀ ਹੈ ਤੇ ਮੂੰਹ ਦੀ ਬਦਬੂ ਦਾ ਕਾਰਨ ਬਣਦੀ ਹੈ। ਜਿਨ੍ਹਾਂ ਦੇ ਦੰਦ ਟੇਢੇ ਹੁੰਦੇ ਹਨ, ਉਨ੍ਹਾਂ ਨੂੰ ਇਸ ਪੇ੍ਰਸ਼ਾਨੀ ਦਾ ਸਾਹਮਣਾ ਜ਼ਿਆਦਾ ਕਰਨਾ ਪੈਂਦਾ ਹੈ।ਪੇਟ ਦੀਆਂ ਬੀਮਾਰੀਆਂ ਕਾਰਨ ਵੀ ਮੂੰਹ ’ਚੋਂ ਬਦਬੂ ਆਉਣ ਲੱਗ ਜਾਂਦੀ ਹੈ।

ਨੱਕ, ਕੰਨ ਅਤੇ ਗਲੇ ਦੀਆਂ ਬੀਮਾਰੀਆਂ ਜਿਵੇਂ ਮੂੰਹ ਵਿਚ ਛਾਲੇ, ਸਾਈਨੋਸਾਈਟਿਸ, ਟਾਂਸਿਲਾਇਟਿਸ ਆਦਿ ਬੀਮਾਰੀਆਂ ਤੋਂ ਮੁੱਖ ਵਿਚ ਬੈਕਟੀਰੀਆ ਦੀ ਗਿਣਤੀ, ਜਿਸ ਕਾਰਨ ਮੂੰਹ ਵਿਚ ਬਦਬੂ ਦੀ ਸਮੱਸਿਆ ਵੱਧ ਜਾਂਦੀ ਹੈ। 

ਬਦਬੂ ਦਾ ਇਲਾਜ ਕਰਨ ਲਈ ਦੰਦਾਂ ਦੀ ਸਫ਼ਾਈ ਚੰਗੀ ਤਰ੍ਹਾਂ ਕਰੋ। ਸਵੇਰੇ ਅਤੇ ਸ਼ਾਮ ਨੂੰ ਬਰੱਸ਼ ਜ਼ਰੂਰ ਕਰੋ। 

ਜੇ ਦੰਦ ਟੇਢੇ ਹਨ ਤਾਂ ਡਾਕਟਰ ਤੋਂ ਇਲਾਜ ਜ਼ਰੂਰ ਕਰਵਾਉ। ਦੰਦਾਂ ਦੇ ਨਾਲ ਜੀਭ ਵੀ ਸਾਫ਼ ਕਰੋ। ਵੱਧ ਮਾਤਰਾ ਵਿਚ ਪਾਣੀ ਪੀਉ। ਦੰਦਾਂ ਵਿਚ ਆਲਪਿਨ ਜਾਂ ਸੂਈ ਦਾ ਇਸਤੇਮਾਲ ਨਾ ਕਰੋ। ਲੋੜ ਹੋਣ ’ਤੇ ਟੁਥ ਪਿਕ ਵਰਤੋ। ਲੋੜ ਪੈਣ ’ਤੇ ਡਾਕਟਰ ਨਾਲ ਸਲਾਹ ਵੀ ਕਰੋ।

SHARE ARTICLE

ਏਜੰਸੀ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement