Health News: ਗਰਭ ਅਵਸਥਾ ਦੌਰਾਨ ਔਰਤਾਂ ਲਈ ਬਹੁਤ ਜ਼ਰੂਰੀ ਹੈ ਆਇਰਨ
Published : Jul 11, 2024, 9:26 am IST
Updated : Sep 20, 2024, 12:27 pm IST
SHARE ARTICLE
Health News: Iron is very important for women during pregnancy
Health News: Iron is very important for women during pregnancy

Health News: ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਗਰਭ ਅਵਸਥਾ ਦੌਰਾਨ ਕਿਉਂ ਅਤੇ ਕਿੰਨੀ ਮਾਤਰਾ ਵਿਚ ਜ਼ਰੂਰੀ ਹੈ ਆਇਰਨ।

 

Iron is very important for women during pregnancy : ਅਕਸਰ ਦੇਖਿਆ ਜਾਂਦਾ ਹੈ ਕਿ ਗਰਭ ਅਵਸਥਾ ਦੌਰਾਨ ਔਰਤਾਂ ਦੇ ਸਰੀਰ ਵਿਚ ਆਇਰਨ ਦੀ ਕਮੀ ਹੋ ਜਾਂਦੀ ਹੈ। ਇਸ ਕਾਰਨ ਔਰਤਾਂ ਨੂੰ ਸਿਰਦਰਦ, ਚੱਕਰ ਆਉਣੇ, ਅਨੀਮੀਆ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਕਿ ਸਹੀ ਨਹੀਂ ਹੈ। ਇਹੀ ਕਾਰਨ ਹੈ ਕਿ ਡਾਕਟਰ ਇਸ ਸਮੇਂ ਦੌਰਾਨ ਆਇਰਨ ਸਪਲੀਮੈਂਟਸ ਲੈਣ ਦੀ ਸਲਾਹ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਗਰਭ ਅਵਸਥਾ ਦੌਰਾਨ ਕਿਉਂ ਅਤੇ ਕਿੰਨੀ ਮਾਤਰਾ ਵਿਚ ਜ਼ਰੂਰੀ ਹੈ ਆਇਰਨ।

ਗਰਭ ਅਵਸਥਾ ਵਿਚ ਔਰਤਾਂ ਨੂੰ 50 ਫ਼ੀ ਸਦੀ ਤੋਂ ਵੱਧ ਖ਼ੂਨ ਦੀ ਜ਼ਰੂਰਤ ਹੁੰਦੀ ਹੈ ਪਰ ਆਇਰਨ ਦੀ ਕਮੀ ਅਨੀਮੀਆ ਦਾ ਕਾਰਨ ਬਣ ਸਕਦੀ ਹੈ। ਸਰਵੇਖਣ ਅਨੁਸਾਰ 10 ਵਿਚੋਂ 6 ਗਰਭਵਤੀ ਔਰਤਾਂ ਅਨੀਮੀਆ ਨਾਲ ਪੀੜਤ ਹਨ।

ਇਸ ਦੀ ਕਮੀ ਨਾਲ ਭਰੂਣ ਦੇ ਦਿਮਾਗ਼ੀ ਵਿਕਾਸ ਵਿਚ ਰੁਕਾਵਟ ਆ ਸਕਦੀ ਹੈ ਅਤੇ ਉਸ ਦਾ ਭਾਰ ਆਮ ਨਾਲੋਂ ਘੱਟ ਹੋ ਸਕਦਾ ਹੈ। ਇਸ ਕਾਰਨ ਸਾਹ ਲੈਣ ਵਿਚ ਮੁਸ਼ਕਲ ਅਤੇ ਥਕਾਵਟ ਦੀ ਸਮੱਸਿਆ ਹੋ ਸਕਦੀ ਹੈ। ਨਾਲ ਹੀ ਇਸ ਨਾਲ ਬੱਚੇ ਅਤੇ ਮਾਂ ਨੂੰ ਕਮਜ਼ੋਰੀ ਹੋ ਸਕਦੀ ਹੈ। ਉਥੇ ਇਸ ਨਾਲ ਡਿਲੀਵਰੀ ਦੀ ਸੰਭਾਵਨਾ ਵੀ ਵਧ ਜਾਂਦੀ ਹੈ।

ਗਰਭਵਤੀ ਔਰਤ ਨੂੰ ਰੋਜ਼ਾਨਾ 30 ਮਿਲੀਗ੍ਰਾਮ ਆਇਰਨ ਦੀ ਜ਼ਰੂਰਤ ਹੁੰਦੀ ਹੈ। ਉਥੇ ਹੀ ਅਨੀਮੀਆ ਤੋਂ ਪੀੜਤ ਗਰਭਵਤੀ ਔਰਤਾਂ ਨੂੰ ਰੋਜ਼ਾਨਾ 120 ਮਿਲੀਗ੍ਰਾਮ ਆਇਰਨ ਸਪਲੀਮੈਂਟਸ ਲੈਣੇ ਚਾਹੀਦੇ ਹਨ, ਪਰ ਡਾਕਟਰ ਦੀ ਸਲਾਹ ਨਾਲ।

ਸਰੀਰ ਵਿਚ ਆਇਰਨ ਦੀ ਕਮੀ ਤੋਂ ਛੁਟਕਾਰਾ ਪਾਉਣ ਲਈ ਬੀਨਜ਼, ਬ੍ਰਾਊਨ ਚੌਲ, ਪਾਲਕ, ਚੁਕੰਦਰ ਦਾ ਜੂਸ, ਬਥੂਆ, ਪੁਦੀਨਾ, ਸੰਤਰੇ ਦਾ ਜੂਸ, ਮੁੰਗਫਲੀ, ਨਾਰੀਅਲ, ਦਾਲਾਂ, ਮੂਲੀ ਦੇ ਪੱਤੇ, ਹਰਾ ਪਿਆਜ਼, ਅਨਾਰ, ਜਾਮਣ, ਅੰਗੂਰ, ਆਲੂਬੁਖ਼ਾਰਾ, ਮੀਟ-ਮੱਛੀ ਖਾਉ।

ਖਾਣਾ ਬਣਾਉਣ ਲਈ ਲੋਹੇ ਦੀ ਕੜਾਹੀ ਜਾਂ ਭਾਂਡਿਆਂ ਦੀ ਵਰਤੋਂ ਕਰੋ ਕਿਉਂਕਿ ਇਸ ਨਾਲ ਵੀ ਭੋਜਨ ਵਿਚ ਆਇਰਨ ਦੀ ਕੱੁਝ ਮਾਤਰਾ ਮਿਕਸ ਹੋ ਜਾਂਦੀ ਹੈ।

ਜੇ ਖ਼ੁਰਾਕ ਵਿਚ ਆਇਰਨ ਦੀ ਕਮੀ ਪੂਰੀ ਨਹੀਂ ਹੁੰਦੀ ਤਾਂ ਤੁਸੀਂ ਗੋਲੀਆਂ ਵੀ ਲੈ ਸਕਦੇ ਹੋ ਪਰ ਪਹਿਲਾਂ ਡਾਕਟਰ ਦੀ ਸਲਾਹ ਲਉ। ਹਰ ਰੋਜ਼ ਤੁਲਸੀ ਦੇ 8-10 ਪੱਤੇ ਖਾਣ ਨਾਲ ਸਰੀਰ ਨੂੰ ਸਾਰੇ ਤੱਤ ਮਿਲਣਗੇ ਅਤੇ ਇਹ ਤੰਦਰੁਸਤ ਰਹੇਗਾ।

SHARE ARTICLE

Dr. Harpreet Kaur

Dr. Harpreet Kaur has over five years of experience in journalism, excelling in news reporting and editorial leadership. She is known for her commitment to accuracy and ethical standards, covering issues with depth and balance. Dr. Kaur's work continues to contribute significantly to public discourse and informed media coverage.

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement