
ਸਵੇਰੇ ਖਾਲੀ ਪੇਟ ਕਈ ਚੀਜ਼ਾਂ ਨੂੰ ਖਾਣਾ ਅਤੇ ਪੀਣਾ ਸਿਹਤ ਲਈ ਕਾਫ਼ੀ ਲਾਭਦਾਇਕ ਮੰਨਿਆ ਜਾਂਦਾ ਹੈ
ਨਵੀਂ ਦਿੱਲੀ: ਸਵੇਰੇ ਖਾਲੀ ਪੇਟ ਕਈ ਚੀਜ਼ਾਂ ਨੂੰ ਖਾਣਾ ਅਤੇ ਪੀਣਾ ਸਿਹਤ ਲਈ ਕਾਫ਼ੀ ਲਾਭਦਾਇਕ ਮੰਨਿਆ ਜਾਂਦਾ ਹੈ ਪਰ ਇਹਨਾਂ ਚੀਜ਼ਾਂ ਪ੍ਰਤੀ ਸਹੀ ਜਾਣਕਾਰੀ ਨਾ ਹੋਣਾ ਸਿਹਤ ਲਈ ਫਾਇਦੇਮੰਦ ਹੋਣ ਦ ਬਜਾਏ ਨੁਕਸਾਨਦਾਇਕ ਵੀ ਹੋ ਸਕਦਾ ਹੈ। ਸਵੇਰੇ ਖਾਲੀ ਪੇਟ ਅਪਣੇ ਖਾਣੇ ਵਿਚ ਅਜਿਹੀਆਂ ਚੀਜ਼ਾਂ ਸ਼ਾਮਲ ਕਰੋ ਜੋ ਵਜ਼ਨ ਘੱਟ ਕਰਨ ਦੇ ਨਾਲ ਨਾਲ ਇਮਿਊਨਿਟੀ ਵਧਾਉਣ ਦਾ ਵੀ ਕੰਮ ਕਰਨ।
Weight Loss
ਆਓ ਜਾਣਦੇ ਹਾਂ ਇਹਨਾਂ ਚੀਜ਼ਾਂ ਬਾਰੇ
ਪਪੀਤਾ
ਖਾਲੀ ਪੇਟ ਪਪੀਤੇ ਦਾ ਸੇਵਨ ਕਰਨਾ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਪਪੀਤੇ ਵਿਚ ਭਰਪੂਰ ਮਾਤਰਾ ਵਿਚ ਫਾਈਬਰ ਹੁੰਦਾ ਹੈ ਜੋ ਕਿ ਵਜ਼ਨ ਨੂੰ ਕੰਟਰੋਲ ਰੱਖਣ ਅਤੇ ਵਜ਼ਨ ਨੂੰ ਘਟਾਉਣ ਵਿਚ ਮਦਦ ਕਰਦਾ ਹੈ। ਇਸ ਦੇ ਨਾਲ ਹੀ ਪਪੀਤਾ ਖਰਾਬ ਕੋਲੇਸਟ੍ਰਾਲ ਨੂੰ ਘੱਟ ਕਰ ਸਕਦਾ ਹੈ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਬਚਾਉਣ ਦਾ ਕੰਮ ਕਰ ਸਕਦਾ ਹੈ।
Papaya
ਗੁਣਗੁਣਾ ਪਾਣੀ
ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਗਰਮ ਪਾਣੀ ਪੀਓ। ਇਹ ਪਸੀਨੇ ਰਾਹੀਂ ਤੁਹਾਡੇ ਸਰੀਰ ਵਿਚੋਂ ਜ਼ਹਿਰੀਲਾ ਪਾਣੀ ਬਾਹਰ ਕੱਢਣ ਦਾ ਕੰਮ ਕਰਦਾ ਹੈ। ਇਸ ਨਾਲ ਮੋਟਾਪਾ ਘੱਟ ਹੁੰਦਾ ਹੈ।
Warm Water
ਕੀਵੀ
ਕੀਵੀ ਵਿਚ ਪੂਰਣ ਰੂਪ ਵਿਚ ਪੋਟਾਸ਼ੀਅਮ, ਮੈਗਨੀਸ਼ੀਅਮ, ਵਿਟਾਮਨ ਈ ਅਤੇ ਫਾਈਬਰ ਦੇ ਗੁਣ ਪਾਏ ਜਾਂਦੇ ਹਨ। ਇਸ ਨੂੰ ਸਵੇਰੇ ਖਾਲੀ ਪੇਟ ਖਾਣਾ ਅਤੇ ਦਿਨ ਦੇ ਕਿਸੇ ਵੀ ਸਮੇਂ ਖਾਣਾ ਲਾਭਦਾਇਕ ਮੰਨਿਆ ਜਾਂਦਾ ਹੈ।
Guava
ਅਮਰੂਦ
ਅਮਰੂਦ ਵਿਚ ਵਿਟਾਮਨ ਸੀ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ। ਅਮਰੂਦ ਨੂੰ ਪਾਚਨ ਲਈ ਵੀ ਚੰਗਾ ਮੰਨਿਆ ਜਾਂਦਾ ਹੈ। ਅੱਖਾਂ ਦੀ ਰੋਸ਼ਨੀ ਅਤੇ ਦਿਲ ਦੀ ਬਿਮਾਰੀ ਲਈ ਵੀ ਅਮਰੂਦ ਦਾ ਸੇਵਨ ਕਰਨਾ ਫਾਇਦੇਮੰਦ ਮੰਨਿਆ ਜਾਂਦਾ ਹੈ। ਇਹ ਵਜ਼ਨ ਘਟਾਉਣ ਲਈ ਵੀ ਫਾਇਦੇਮੰਦ ਹੁੰਦਾ ਹੈ।