ਚੰਡੀਗੜ੍ਹ 'ਚ ਲਗਾਤਾਰ ਵਧ ਰਹੇ ਹਨ ਦਿਲ ਦੇ ਮਰੀਜ਼
Published : Nov 11, 2019, 10:34 am IST
Updated : Apr 9, 2020, 11:51 pm IST
SHARE ARTICLE
Heart Patients Increase in Chandighar
Heart Patients Increase in Chandighar

ਧੜਕਣ ਬੰਦ ਨਾ ਹੋਵੇ, ਇਸ ਲਈ ਦਿਲ ਨੂੰ ਬਚਾਉਣਾ ਜ਼ਰੂਰੀ, ਪੀਜੀਆਈ 'ਚ ਰੋਜ਼ਾਨਾ ਹਜ਼ਾਰਾਂ ਮਰੀਜ਼ ਆ ਰਹੇ ਹਨ

ਚੰਡੀਗੜ੍ਹ  (ਤਰੁਣ ਭਜਨੀ) : ਜੀਵਨ ਸ਼ੈਲੀ (ਲਾਈਫ਼ ਸਟਾਈਲ) ਠੀਕ ਨਾ ਹੋਣ ਕਾਰਨ ਚੰਡੀਗੜ੍ਹ ਦੇ ਲੋਕਾਂ ਦਾ ਦਿਲ ਤੇਜ਼ੀ ਨਾਲ ਕਮਜ਼ੋਰ ਹੁੰਦਾ ਜਾ ਰਿਹਾ ਹੈ । ਖਾਣ-ਪੀਣ ਤੇ ਰਹਿਣ-ਸਹਿਣ 'ਚ ਕੀਤੀ ਜਾ ਰਹੀ ਲਾਪਰਵਾਹੀ ਕਾਰਨ ਲੋਕ ਦਿਲ ਦੇ ਮਰੀਜ਼ ਹੁੰਦੇ ਜਾ ਰਹੇ ਹਨ। ਪੀਜੀਆਈ ਵਿਚ ਦਿਲ ਸਬੰਧੀ ਰੋਗਾਂ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਮਾਹਰਾਂ ਦਾ ਕਹਿਣਾ ਹੈ ਕਿ ਸਮਾਂ ਰਹਿੰਦੇ ਗਲਤ ਆਦਤਾਂ 'ਤੇ ਕਾਬੂ ਪਾਕੇ ਇਸਨੂੰ ਰੋਕਿਆ ਜਾ ਸਕਦਾ ਹੈ।

ਪਰ ਲੋਕ ਆਦਤ ਬਦਲਣ ਦੀ ਬਜਾਏ ਅਪਣੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ । ਜੇਕਰ ਦਿਲ ਦੇ ਮਰੀਜ਼ਾਂ ਦੀ ਵਧਦੀ ਗਿਣਤੀ ਦੇ ਆਂਕੜਿਆਂ 'ਤੇ ਗੌਰ ਕਰੀਏ ਤਾਂ ਇਹ ਹਰ ਮਹੀਨੇ ਹਜ਼ਾਰਾਂ ਦੀ ਗਿਣਤੀ 'ਚ ਹੈ। ਇਨ੍ਹਾਂ ਮਰੀਜ਼ਾਂ ਵਿਚ ਚੰਡੀਗੜ੍ਹ ਦੇ ਜ਼ਿਆਦਾਤਰ ਲੋਕ ਸ਼ਾਮਲ ਹਨ। ਪੀਜੀਆਈ ਐਡਵਾਂਸ ਕਾਰਡਿਅਕ ਸੈਂਟਰ ਦੀ ਓਪੀਡੀ ਦੇ ਆਂਕੜੇ ਇਸਦੀ ਪੁਸ਼ਟੀ ਕਰਦੇ ਹਨ । ਇਥੇ ਇਕ ਮਹੀਨੇ 'ਚ 12 ਤੋਂ 13 ਹਜ਼ਾਰ ਮਰੀਜ਼ ਵੇਖੇ ਜਾ ਰਹੇ ਹਨ, ਜਦਕਿ ਰੋਜ਼ਾਨਾ 5 ਤੋਂ 8 ਹਾਰਟ ਸਰਜਰੀ ਕੀਤੀ ਜਾ ਰਹੀ ਹਨ।

ਮਾਹਰਾਂ ਦਾ ਕਹਿਣਾ ਹੈ ਕਿ ਸਮਾਂ ਰਹਿੰਦੇ ਜ਼ਰੂਰੀ ਜਾਂਚ ਤੇ ਲੱਛਣਾਂ ਦੇ ਅਧਾਰ 'ਤੇ ਪਤਾ ਲਗਾਕੇ ਹਾਲਤ ਕਾਬੂ ਕੀਤੀ ਜਾ ਸਕਦੀ ਹੈ । ਡਾ ਰੇਡੀ ਨੇ ਦਸਿਆ ਕਿ ਹਾਲ ਹੀ ਵਿਚ ਸਾਹਮਣੇ ਆਇਆ ਹੈ ਕਿ ਹਾਰਟ ਫ਼ੇਲਿਅਰ ਦੇਸ਼ 'ਚ ਇਕ ਵੱਡੀ ਸਿਹਤ ਸਮੱਸਿਆ ਹੈ ਤੇ ਭਰਤੀ ਹੋਣ ਦੇ ਬਾਅਦ ਮੌਤ ਦਰ 20 ਤੋਂ 30 ਫ਼ੀਸਦੀ ਹੈ । ਹੋਰ ਦੇਸ਼ਾਂ ਦੇ ਮੁਕਾਬਲੇ ਭਾਰਤ ਵਿਚ ਇਹ ਦਰ ਜ਼ਿਆਦਾ ਹੈ ।  ਹਾਲਾਂਕਿ, ਹਾਰਟ ਫੇਲਿਅਰ ਕਿਸੇ ਵੀ ਉਮਰ ਵਿਚ ਹੋ ਸਕਦਾ ਹੈ, ਪਰ ਉਮਰ ਦੇ ਵਧਣ ਦੇ ਨਾਲ ਇਸਦਾ ਖ਼ਤਰਾ ਵਧਦਾ ਜਾਂਦਾ ਹੈ।

ਦਿਲ ਦੀਆਂ ਬੀਮਾਰੀਆਂ ਦੇ ਮੁੱਖ ਕਾਰਨ : ਬਾਹਰ ਦਾ ਖਾਣਾ ਜਿਵੇਂ ਫਾਸਟ - ਫੂਡ, ਜੰਕ ਫ਼ੂਡ ਦਾ ਸੇਵਨ, ਮੋਟਾਪਾ, ਸ਼ਰਾਬ ਦਾ ਸੇਵਨ, ਸਿਗਰਟ ਪੀਣਾ ਤੋਂ ਇਲਾਵਾ ਚਰਬੀ ਵਾਲਾ ਭੋਜਨ ਕਰਨਾ, ਸਰੀਰਕ ਗਤੀਵਿਧੀਆਂ ਘੱਟ ਕਰਨਾ, ਤਣਾਅ ਲੈਣਾ ।

ਕਿਵੇਂ ਆਉਂਦਾ ਹੈ ਹਾਰਟ ਅਟੈਕ : ਹਾਰਟ ਦੇ ਠੀਕ ਨਾਲ ਪੰਪ ਨਾਦ ਕਰ ਪਾਉਣ ਤੇ ਕੋਰੋਨਰੀ ਧਮਣੀਆਂ ਵਿਚ ਬਲਾਕੇਜ ਹੋ ਜਾਂਦਾ ਹੈ ਜਿਸਦੀ ਵਜ੍ਹਾ ਨਾਲ ਲਹੂ ਨੂੰ ਆਕਸੀਜਨ ਦਾ ਪਰਵਾਹ ਹੋਣਾ ਘੱਟ ਹੋ ਜਾਂਦਾ ਹੈ ਤੇ ਮਨੁੱਖ ਨੂੰ ਹਾਰਟ ਅਟੈਕ ਆ ਜਾਂਦਾ ਹੈ ।

ਵਰਲਡ ਹਾਰਟ ਫ਼ੈਡਰੇਸ਼ਨ ਅਨੁਸਾਰ ਸਮੇਂ ਤੋਂ ਪਹਿਲਾਂ ਹੋਣ ਵਾਲੀ ਮੌਤਾਂ 'ਚ ਘੱਟ ਤੋਂ ਘੱਟ 80 ਫ਼ੀਸਦੀ (ਦਿਲ ਦੇ ਰੋਗਾਂ ਦੇ ਕਾਰਨ) ਖ਼ਰਾਬ ਖਾਣ-ਪੀਣ, ਤਮਾਕੂ ਦੀ ਵਰਤੋਂ, ਕਸਰਤ ਨਾ ਕਰਨਾ ਤੇ ਸ਼ਰਾਬ ਦੇ ਸੇਵਨ ਜਿਵੇਂ ਚਾਰ ਮੁੱਖ ਕਾਰਨਾਂ ਨੂੰ ਕੰਟਰੋਲ ਕਰ ਕੇ ਹੀ ਦਿਲ ਦੀਆਂ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ ।
ਹਾਰਟ ਅਟੈਕ ਦੇ ਲੱਛਣ : ਹਾਰਟ ਅਟੈਕ ਦੇ ਲੱਛਣ ਹਰ ਸਰੀਰ ਵਿਚ ਵੱਖ - ਵੱਖ ਤਰੀਕੇ ਦੇ ਹੁੰਦੇ ਹਨ । ਕੁੱਝ ਲੋਕਾਂ ਦੇ ਸੀਨੇ ਵਿਚ ਮੱਧਮ ਦਰਦ ਉਠਦਾ ਹੈ ਜਦਕਿ ਕੁੱਝ ਲੋਕਾਂ ਨੂੰ ਇੱਕਦਮ ਤੋਂ ਤੇਜ਼ ਦਰਦ ਹੁੰਦਾ ਹੈ ।

ਹਰਟ ਅਟੈਕ ਤੋਂ ਬਚਣ ਲਈ ਇਹ ਕੰਮ ਕਰਨਾ ਲਾਜ਼ਮੀ : ਬਾਹਰ ਦਾ ਖਾਣਾ ਘੱਟ ਕਰੋ, ਪੁਰੀ ਤਰ੍ਹਾਂ ਨਾਲ ਤਲਿਆ ਹੋਇਆ ਨਾ ਖਾਵੋ, ਮੱਖਣ ਅਤੇ ਚੀਜ ਦਾ ਸੇਵਨ ਘੱਟ ਕਰੋ, ਖੰਡ ਵਾਲੀ ਚੀਜ਼ਾਂ ਤੋਂ ਪਰਹੇਜ ਕਰੋ, ਸ਼ਰਾਬ ਤੇ ਸਿਗਰੇਟ ਪੀਣਾ ਛੱਡ ਦਵੋ, ਭਾਰ 'ਤੇ ਕਾਬੂ ਰੱਖੋ, ਕੋਲੈਸਟਰਾਲ ਲੇਵਲ ਦੀ ਜਾਂਚ ਕਰਾਓ, ਰੋਜ਼ਾਨਾ ਕਸਰਤ ਕਰੋ । ਇਨ੍ਹਾ ਸੱਭ ਚੀਜ਼ਾਂ ਦਾ ਧਿਆਨ ਰੱਖ ਕੇ ਹਰਟ ਅਟੈਕ ਤੋਂ ਬਚਿਆ ਜਾ ਸਕਦਾ ਹੈ।

ਕਾਰਡਿਓਲਾਜਿਸਟ ਡਾ. ਰੈਡੀ ਨੇ ਦਸਿਆ ਕਿ ਇਸਦੇ ਇਲਾਜ ਦੀ ਆਧੁਨਕ ਤਕਨੀਕ ਨਾਲ ਇਸ ਤੇ ਕਾਫ਼ੀ ਹੱਦ ਤੱਕ ਕਾਬੂ ਵੀ ਪਾਇਆ ਜਾ ਰਿਹਾ ਹੈ । ਤਕਨੀਕ ਦੇ ਨਾਲ ਹੀ ਜਾਗਰੂਕਤਾ ਦੀ ਵੀ ਲੋੜ ਹੈ। ਲੋਕਾਂ ਨੂੰ ਬਿਹਤਰ ਲਾਈਫ਼ ਸਟਾਈਲ ਅਪਨਾਉਣ ਦੀ ਲੋੜ ਹੈ। ਜਿਸ ਨਾਲ ਅਜਿਹੀ ਬੀਮਾਰੀਆਂ ਤੋਂ ਬਚਿਆ ਜਾ ਸਕੇ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'ਅਕਾਲੀਆਂ ਦੇ ਝੂਠ ਦਾ ਪਰਦਾਫ਼ਾਸ਼, Video Edit ਕਰਕੇ Giani harpreet singh ਨੂੰ ਕੀਤਾ ਗਿਆ ਬਦਨਾਮ'| Sukhbir Badal

24 Aug 2025 3:07 PM

Florida Accident: Truck Driver Harjinder Singh ਨੂੰ ਕੋਈ ਸਜ਼ਾ ਨਾ ਦਿਓ, ਇਸ ਨੂੰ ਬੱਸ ਘਰ ਵਾਪਸ ਭੇਜ ਦਿੱਤਾ ਜਾਵੇ

24 Aug 2025 3:07 PM

Greater Noida dowry death : ਹਾਏ ਓਹ ਰੱਬਾ, ਮਾਪਿਆਂ ਦੀ ਸੋਹਣੀ ਸੁਨੱਖੀ ਧੀ ਨੂੰ ਜ਼ਿੰ+ਦਾ ਸਾ+ੜ'ਤਾ

24 Aug 2025 3:06 PM

Jaswinder Bhalla Funeral News Live: Jaswinder Bhalla ਦੇ ਚਲਾਣੇ ਉਤੇ ਹਰ ਅੱਖ ਰੋਈ, ਭੁੱਬਾਂ ਮਾਰ-ਮਾਰ ਰੋਏ ਲੋਕ

23 Aug 2025 1:28 PM

Jaswinder Bhalla Funeral News Live: ਜਸਵਿੰਦਰ ਭੱਲਾ ਦੇ ਪੁੱਤ ਦੇ ਨਹੀਂ ਰੁਕ ਰਹੇ ਹੰਝੂ | Bhalla death news

23 Aug 2025 1:25 PM
Advertisement