
ਕਾਰ ਵਿਚਲੇ ਲੋਕ ਸਹਿਮੇ
ਨਵੀਂ ਦਿੱਲੀ: ਸਾਊਥ ਅਫਰੀਕਾ ਦਾ ਇੱਕ ਵੀਡੀਉ ਸੋਸ਼ਲ ਮੀਡੀਆ ਜਨਤਕ ਹੋ ਰਿਹਾ ਹੈ। ਵੀਡੀਉ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਅਜਗਰ ਗੱਡੀ ਉਪਰ ਚੱਲ ਰਿਹਾ ਹੈ। ਇਸ ਨੂੰ ਦੇਖ ਕਾਰਨ ਅੰਦਰ ਬੈਠੇ ਲੋਕ ਹੈਰਾਨ ਹੋ ਗਏ। ਡਰਬਨ ਦੇ ਟੁੱਟੇ ਜਿਹੇ ਰਾਸਤੇ ’ਤੇ ਇਕ ਲੈਂਡ ਰੋਵਰ ਕਾਰ ਖੜ੍ਹੀ ਸੀ। ਅਜਗਰ ਟਾਇਰ ਵੱਲ ਕਾਰ ਦੇ ਅੱਗੇ ਬੋਨਟ ’ਤੇ ਆ ਗਿਆ।
Photo
ਰਿਪੋਰਟਸ ਮੁਤਾਬਕ ਮੋਜ਼ਾਮਿਬਕ ਤੋਂ ਛੁੱਟੀਆਂ ਮਨਾ ਕੇ ਯਾਤਰੀ ਵਾਪਸ ਆ ਰਹੇ ਸਨ। ਰਾਸਤੇ ਵਿਚ ਉਹਨਾਂ ਦਾ ਸਾਹਮਣਾ ਇਕ ਵੱਡੇ ਅਜਗਰ ਨਾਲ ਹੋਇਆ। ਕੈਮਰਾਮੈਨ ਨੇ ਉਸ ਦੀ ਪੂਛ ਫੜ ਕੇ ਪਿੱਛੇ ਖਿੱਚਣਾ ਚਾਹਿਆ ਪਰ ਉਹ ਨਾਕਾਮ ਰਿਹਾ। ਡ੍ਰਾਈਵਰ ਨੇ ਤੁਰੰਤ ਗੱਡੀ ਨੂੰ ਪਿੱਛੇ ਵੱਲ ਕੀਤਾ। ਪਰ ਅਜਗਰ ਨੇ ਕਾਰ ਦਾ ਪਿੱਛਾ ਨਹੀਂ ਛੱਡਿਆ। ਉਹ ਫਿਰ ਤੋਂ ਗੱਡੀ ਵੱਲ ਜਾਣ ਲੱਗਿਆ।
ਗੱਡੀ ਕਾਫੀ ਪਿੱਛੇ ਚਲੀ ਗਈ ਤਾਂ ਅਜਗਰ ਝਾੜੀਆਂ ਵੱਲ ਚਲਾ ਗਿਆ। ਦਸ ਦਈਏ ਕਿ ਜੁਲਾਈ ਵਿਚ ਇਕ ਵੀਡੀਉ ਜਨਤਕ ਹੋਇਆ ਸੀ ਜਿਸ ਵਿਚ ਇਕ ਸੱਪ ਚਲਦੀ ਕਾਰ ’ਤੇ ਚੜ ਗਿਆ। ਕਾਰ ਵਿਚ ਦੋ ਲੋਕ ਸਵਾਰ ਸਨ। ਕਾਰ ਵਿਚ ਬੈਠੇ ਲੋਕਾਂ ਨੇ ਵਾਈਪਰ ਦੀ ਮਦਦ ਨਾਲ ਸੱਪ ਤੋਂ ਜਾਨ ਛੁਡਾਈ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।