ਕਾਂਟੈਕਟ ਲੈਂਜ਼ ਲਗਾਉਣ ਨਾਲ ਜਾ ਸਕਦੀ ਹੈ ਅੱਖਾਂ ਦੀ ਰੋਸ਼ਨੀ
Published : Jan 12, 2019, 1:34 pm IST
Updated : Jan 12, 2019, 1:34 pm IST
SHARE ARTICLE
Contact Lens
Contact Lens

ਇਕ ਤਾਜ਼ਾ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਕਾਂਟੈਕਟ ਲੈਂਜ਼ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਦੀਆਂ ਅੱਖਾਂ ਵਿਚ ਇਕ ਪ੍ਰਕਾਰ ਦਾ ਇਨਫੈਕਸ਼ਨ ਪਾਇਆ ਗਿਆ ਹੈ, ਜਿਸ ...

ਇਕ ਤਾਜ਼ਾ ਅਧਿਐਨ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਕਾਂਟੈਕਟ ਲੈਂਜ਼ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਦੀਆਂ ਅੱਖਾਂ ਵਿਚ ਇਕ ਪ੍ਰਕਾਰ ਦਾ ਇਨਫੈਕਸ਼ਨ ਪਾਇਆ ਗਿਆ ਹੈ, ਜਿਸ ਨਾਲ ਅੱਖਾਂ ਦੀ ਰੋਸ਼ਨੀ ਜਾ ਸਕਦੀ ਹੈ। ਯੂਨੀਵਰਸਿਟੀ ਕਾਲਜ ਲੰਡਨ ਅਤੇ ਮੂਰਫੀਲਡਸ ਆਈ ਹਸਪਤਾਲ ਦੇ ਵਿਗਿਆਨੀਆਂ ਦੀ ਟੀਮ ਨੇ 273 ਲੋਕਾਂ ‘ਤੇ ਅਧਿਐਨ ਕੀਤਾ ਅਤੇ ਇਸ ਨਤੀਜੇ 'ਤੇ ਪਹੁੰਚੀ।

Contact LensContact Lens

ਟੀਮ ਨੇ ਕਿਹਾ ਕਿ ਕਾਂਟੈਕਟ ਲੈਂਜ਼ ਲਗਾਉਣ ਵਾਲੇ ਲੋਕਾਂ ਦੀਆਂ ਅੱਖਾਂ ਵਿਚ 'ਅਕਨਛਾਮੋਈਬਾ ਕੇਰਾਟਿਟਿਸ' ਇਨਫੈਕਸ਼ਨ ਪਾਇਆ ਗਿਆ ਹੈ ਅਤੇ ਇਸ ਇਨਫੈਕਸ਼ਨ ਵਿਚ ਸਾਲ 2011 'ਚ 3 ਗੁਣਾ ਵਾਧਾ ਹੋਇਆ ਹੈ। ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕਾਂਟੈਕਟ ਲੈਂਸ ਲਗਾਉਣ ਵਾਲੇ ਉਨ੍ਹਾਂ ਲੋਕਾਂ 'ਚ ਇਹ ਇਨਫੈਕਸ਼ਨ ਹੋ ਸਕਦਾ ਹੈ, ਜੋ ਲੈਂਸ ਦੀ ਸਾਫ-ਸਫਾਈ ਸਹੀ ਤਰੀਕੇ ਨਾਲ ਨਹੀਂ ਕਰਦੇ ਹਨ।

Contact LensContact Lens

ਲੈਂਸ ਦੀ ਖਰਾਬ ਗੁਣਵੱਤਾ ਵੀ ਖਤਰਨਾਕ ਇਨਫੈਕਸ਼ਨ ਲਈ ਓਨੀ ਹੀ ਜ਼ਿੰਮੇਦਾਰ ਹੈ। ਲੈਂਜ਼ ਦੀ ਵਰਤੋਂ ਕਰਨ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਨਾਲ ਸਾਫ ਨਾ ਕਰਨ ਨਾਲ ਇਸ ਇਨਫੈਕਸ਼ਨ ਹੋਣ ਦਾ ਖਤਰਾ ਕਈ ਗੁਣਾ ਵਧ ਜਾਂਦਾ ਹੈ। ਯੂਨੀਵਰਸਿਟੀ ਕਾਲਜ ਲੰਡਨ ਦੇ ਪ੍ਰੋਫੈਸਰ ਜੌਨ ਡਾਰਟ ਨੇ ਕਿਹਾ ਕਿ ਕਾਂਟੈਕਟ ਲੈਂਜ਼ ਦੇ ਇਸਤੇਮਾਲ ਤੋਂ ਪਹਿਲਾਂ ਇਸ ਦੇ ਦਿਸ਼ਾ-ਨਿਰਦੇਸ਼ਾਂ ਨੂੰ ਚੰਗੀ ਤਰ੍ਹਾਂ ਪੜ੍ਹ ਲੈਣਾ ਚਾਹੀਦਾ ਹੈ ਅਤੇ ਉਸ ‘ਤੇ ਅਮਲ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜਿਹਾ ਕਰ ਕੇ ਇਸ ਖਤਰਨਾਕ ਇਨਫੈਕਸ਼ਨ ਤੋਂ ਬਚਿਆ ਜਾ ਸਕਦਾ ਹੈ।

Contact LensContact Lens

ਹਮੇਸ਼ਾ ਅਪਣੀ ਅੱਖਾਂ ਦੇ ਨਜ਼ਦੀਕ ਆਉਣ ਵਾਲੇ ਕੱਪੜਿਆਂ ਅਤੇ ਅਪਣੇ ਹੱਥਾਂ ਨੂੰ ਸਾਫ਼ ਰੱਖੋ। ਆਪਣੇ ਨਿੱਜੀ ਸਾਮਾਨ ਜਿਵੇਂ ਤੌਲੀਆ, ਚਸ਼ਮਾ,  ਕਾਂਟੈਕਟ ਲੈਂਜ਼ ਆਦਿ ਕਿਸੇ ਦੇ ਨਾਲ ਸਾਂਝਾ ਨਾ ਕਰੋ। ਜਦੋਂ ਵੀ ਤੁਸੀਂ ਅਪਣੇ ਘਰ ਤੋਂ ਬਾਹਰ ਜਾਂਦੇ ਹੋ, ਤਾਂ ਧੁੱਪ ਦਾ ਚਸ਼ਮਾ ਜਾਂ ਚਸ਼ਮਾ ਪਾ ਕੇ ਜਾਓ।

Contact LensContact Lens

ਉਹ ਬਾਹਰੀ ਤੱਤਾਂ ਨੂੰ ਸਾਡੀਆਂ ਅੱਖਾਂ ਵਿਚ ਜਾਣ ਤੋਂ ਰੋਕਦਾ ਹੈ। ਅਪਣੀਆਂ ਅੱਖਾਂ ਦਾ ਬਹੁਤ ਸਾਵਧਾਨੀ ਨਾਲ ਇਲਾਜ ਕਰੋ। ਰੋਜ਼ਾਨਾ ਠੰਡੇ ਪਾਣੀ ਨਾਲ ਆਪਣੀਆਂ ਅੱਖਾਂ ਸਾਫ਼ ਕਰੋ। ਜਾਗਣ ਜਾਂ ਕਾਂਟੈਕਟ ਲੈਂਜ਼ ਨੂੰ ਹਟਾਉਣ ਤੋਂ ਬਾਅਦ ਆਪਣੀਆਂ ਅੱਖਾਂ ਨੂੰ ਜ਼ੋਰ ਦੀ ਨਾ ਰਗੜੋ।      

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement