ਜੇਕਰ ਤੁਸੀਂ ਛੋਟੇ ਕੱਦ ਤੋਂ ਪ੍ਰੇਸ਼ਾਨ ਹੋ ਤਾਂ ਇਨ੍ਹਾਂ ਤਰੀਕਿਆਂ ਨਾਲ ਵਧਾਉ ਅਪਣਾ ਕੱਦ
Published : Jan 12, 2023, 9:54 am IST
Updated : Jan 12, 2023, 9:54 am IST
SHARE ARTICLE
If you are worried about short height then increase your height with these methods
If you are worried about short height then increase your height with these methods

ਚੰਗੀ ਸਿਹਤ ਲਈ ਸਿਹਤਮੰਦ ਭੋਜਨ ਲੈਣਾ ਬਹੁਤ ਜ਼ਰੂਰੀ ਹੈ। ਜ਼ਿਆਦਾਤਰ ਲੋਕਾਂ ਦੀ ਲੰਬਾਈ ਉਨ੍ਹਾਂ ਦੇ ਖ਼ੁਰਾਕ ਦੀ ਗੁਣਵੱਤਾ...

 

ਚੰਗੀ ਸਿਹਤ ਲਈ ਸਿਹਤਮੰਦ ਭੋਜਨ ਲੈਣਾ ਬਹੁਤ ਜ਼ਰੂਰੀ ਹੈ। ਜ਼ਿਆਦਾਤਰ ਲੋਕਾਂ ਦੀ ਲੰਬਾਈ ਉਨ੍ਹਾਂ ਦੇ ਖ਼ੁਰਾਕ ਦੀ ਗੁਣਵੱਤਾ ’ਤੇ ਨਿਰਭਰ ਕਰਦੀ ਹੈ। ਇਸ ਨਾਲ ਸਰੀਰ ਵਿਚ ਹਾਰਮੋਨਲ ਬਦਲਾਅ ਆਉਂਦੇ ਹਨ। ਆਉ ਜਾਣਦੇ ਹਾਂ ਕਿਹੜੇ ਤਰੀਕਿਆਂ ਨਾਲ ਤੁਸੀਂ ਅਪਣੇ ਕੱਦ ਨੂੰ ਵਧਾ ਸਕਦੇ ਹੋ।

ਚੰਗੀ ਨੀਂਦ ਸਿਹਤ ਲਈ ਬਹੁਤ ਜ਼ਰੂਰੀ ਹੈ। ਇਹ ਤੁਹਾਡੀ ਰੀੜ੍ਹ ਦੀ ਹੱਡੀ ਨੂੰ ਫੈਲਾਉਂਦੀ ਹੈ ਅਤੇ ਇਸ ਨੂੰ ਹੋਰ ਲੰਮਾ ਕਰਦੀ ਹੈ। ਪਿਟੀਉਟਰੀ ਗਲੈਂਡ ਸੌਣ ਵੇਲੇ ਸੱਭ ਤੋਂ ਵੱਧ ਕਿਰਿਆਸ਼ੀਲ ਹੁੰਦਾ ਹੈ। ਇਸ ਲਈ ਸਮੇਂ ਸਿਰ ਸੌਣ ਨਾਲ ਇਸ ਨੂੰ ਕੰਮ ਕਰਨ ਲਈ ਪੂਰਾ ਸਮਾਂ ਦਿਉ।

ਯੋਗਾ ਤੁਹਾਡੇ ਸਰੀਰ ਨੂੰ ਸਿਹਤਮੰਦ ਅਤੇ ਮਜ਼ਬੂਤ ਬਣਾਉਂਦਾ ਹੈ। ਇਹ ਤੁਹਾਡੀਆਂ ਮਾਸਪੇਸ਼ੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਸਰੀਰ ਨੂੰ ਤੰਦਰੁਸਤ ਰੱਖਣ ਲਈ ਤੁਹਾਨੂੰ ਰੋਜ਼ਾਨਾ ਵੀਰਭਦਰਸਨ, ਭੁਜੰਗਸਾਨਾ ਯੋਗਾਸਨ ਕਰਨਾ ਚਾਹੀਦਾ ਹੈ। ਇਹ ਤੁਹਾਡੀ ਲੰਬਾਈ ਨੂੰ ਵੀ ਵਧਾਉਂਦਾ ਹੈ।

ਲਟਕਣ ਵਾਲੀਆਂ ਕਸਰਤਾਂ ਤੁਹਾਡੀ ਲੰਬਾਈ ਨੂੰ ਵਧਾਉਣ ਵਿਚ ਸਹਾਇਤਾ ਕਰਦੀਆਂ ਹਨ। ਲਟਕਣ ਨਾਲ ਤੁਹਾਡੀ ਪਿੱਠ ਦੀਆਂ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ। ਇਹ ਤੁਹਾਡੇ ਸਰੀਰ ਨੂੰ ਬਿਹਤਰ ਬਣਾਉਂਦਾ ਹੈ ਅਤੇ ਤੁਹਾਡੀ ਰੀੜ੍ਹ ਨੂੰ ਸਿੱਧਾ ਰਖਦੇ ਹੋਏ ਤੁਹਾਡੀ ਲੰਬਾਈ ਨੂੰ ਵਧਾਉਂਦਾ ਹੈ। ਇਸ ਲਈ ਰੋਜ਼ ਲਟਕਣ ਦੀ ਕਸਰਤ ਕਰੋ।

ਨਸ਼ੀਲੇ ਪਦਾਰਥ ਤੁਹਾਡੇ ਸਰੀਰ ਨੂੰ ਕਮਜ਼ੋਰ ਬਣਾਉਂਦੇ ਹਨ ਜਿਸ ਕਾਰਨ ਤੁਹਾਡੇ ਸਰੀਰ ਦੇ ਵਾਧੇ ਨੂੰ ਰੋਕਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਅਜਿਹੀਆਂ ਚੀਜ਼ਾਂ ਦਾ ਸੇਵਨ ਤੁਹਾਡੇ ਸਰੀਰ ਵਿਚ ਖ਼ੂਨ ਦੇ ਪ੍ਰਵਾਹ ਨੂੰ ਘੱਟ ਕਰ ਸਕਦਾ ਹੈ। ਜ਼ਿਆਦਾ ਸੇਵਨ ਕਾਰਨ ਤੁਹਾਡੇ ਸਰੀਰ ਨੂੰ ਲੋੜੀਂਦੇ ਪੋਸ਼ਕ ਤੱਤ ਨਹੀਂ ਮਿਲਦੇ ਜਿਹੜਾ ਤੁਹਾਡੇ ਸਰੀਰ ਦੇ ਵਿਕਾਸ ਨੂੰ ਪ੍ਰਭਾਵਤ ਕਰ ਸਕਦਾ ਹੈ। ਇਸ ਲਈ ਇਨ੍ਹਾਂ ਚੀਜ਼ਾਂ ਤੋਂ ਬਚੋ।

 ਸਿਹਤਮੰਦ ਖ਼ੁਰਾਕ ਸਰੀਰ ਦੇ ਵਿਕਾਸ ਲਈ ਸੱਭ ਤੋਂ ਜ਼ਰੂਰੀ ਹੈ। ਇਸ ਲਈ ਤੁਹਾਨੂੰ ਅਪਣੀ ਖ਼ੁਰਾਕ ਵਿਚ ਦੁੱਧ, ਫੱਲ, ਸਬਜ਼ੀਆਂ, ਮੀਟ ਅਤੇ ਕਾਰਬਜ਼ ਵਾਲੇ ਭੋਜਨ ਸ਼ਾਮਲ ਕਰਨੇ ਚਾਹੀਦੇ ਹਨ। ਇਹ ਤੁਹਾਡੇ ਹਾਰਮੋਨ ਨੂੰ ਪੌਸ਼ਟਿਕ ਤੱਤ ਦੇਣ ਅਤੇ ਇਹ ਤੁਹਾਡੇ ਸਰੀਰ ਦੇ ਵਿਕਾਸ ਵਿਚ ਸਹਾਇਤਾ ਕਰਨ।

SHARE ARTICLE

ਏਜੰਸੀ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 13/07/2025

13 Jul 2025 9:00 PM

ਖੇਡਾਂ ਬਦਲਣਗੀਆਂ ਪੰਜਾਬ ਦਾ ਭਵਿੱਖ, ਕਿਵੇਂ ਖ਼ਤਮ ਹੋਵੇਗਾ ਨਸ਼ਾ ?

13 Jul 2025 8:56 PM

Chandigarh police slapped a Sikh youth | Police remove Sikh turban | Chandigarh police Latest News

12 Jul 2025 5:52 PM

Batala Conductor Woman Clash : Batala 'ਚ Conductor ਨਾਲ਼ ਤੂੰ ਤੂੰ ਮੈਂ ਮੈਂ ਮਗਰੋਂ ਔਰਤ ਹੋਈ ਬੇਹੋਸ਼

12 Jul 2025 5:52 PM

Harpal Cheema VS Partap Bajwa : ਪ੍ਰਤਾਪ ਬਾਜਵਾ ਤੇ ਹਰਪਾਲ ਚੀਮਾ ਦੀ ਹੋ ਗਈ ਬਹਿਸ ਤੁਸੀ ਗੈਂਗਸਟਰ ਪਾਲੇ ਆ

11 Jul 2025 12:17 PM
Advertisement