ਸਰਦੀਆਂ ਵਿਚ ਜੇਕਰ ਤੁਹਾਡੀ ਹੱਡੀ ਟੁੱਟ ਜਾਵੇ ਤਾਂ ਖਾਉ ਇਹ ਚੀਜ਼ਾਂ
Published : Jan 12, 2023, 9:47 am IST
Updated : Jan 12, 2023, 9:47 am IST
SHARE ARTICLE
If your bones break in winter, eat these things
If your bones break in winter, eat these things

ਕਿਸੇ ਹਾਦਸੇ ਕਾਰਨ ਜੇਕਰ ਹੱਡੀ ਟੁਟ ਜਾਵੇ ਤਾਂ ਉਸ ਨੂੰ ਠੀਕ ਹੋਣ ’ਚ ਬਹੁਤ ਸਮਾਂ ਲਗਦਾ ਹੈ। ਖ਼ਾਸ ਕਰ ਕੇ ਸਰਦੀਆਂ ਵਿਚ ਟੁੱਟੀ ਹੱਡੀ ਦਾ ਦਰਦ...

 

ਕਿਸੇ ਹਾਦਸੇ ਕਾਰਨ ਜੇਕਰ ਹੱਡੀ ਟੁਟ ਜਾਵੇ ਤਾਂ ਉਸ ਨੂੰ ਠੀਕ ਹੋਣ ’ਚ ਬਹੁਤ ਸਮਾਂ ਲਗਦਾ ਹੈ। ਖ਼ਾਸ ਕਰ ਕੇ ਸਰਦੀਆਂ ਵਿਚ ਟੁੱਟੀ ਹੱਡੀ ਦਾ ਦਰਦ ਸਹਿਣਾ ਮੁਸ਼ਕਲ ਹੋ ਜਾਂਦਾ ਹੈ। ਇਕ ਵਾਰ ਲਗਾਇਆ ਪਲਾਸਟਰ ਘੱਟੋ-ਘੱਟ 1-2 ਮਹੀਨਿਆਂ ਤਕ ਲੱਗਾ ਰਹਿੰਦਾ ਹੈ। ਉਥੇ ਹੀ ਹੱਡੀ ਟੁਟਣ ਦਾ ਦਰਦ ਸਾਰੀ ਉਮਰ ਰਹਿੰਦਾ ਹੈ। ਅਜਿਹੇ ਵਿਚ ਅੱਜ ਅਸੀਂ ਤੁਹਾਨੂੰ ਦਸਾਂਗੇ ਕਿ ਹੱਡੀ ਨੂੰ ਜਲਦੀ ਤੋਂ ਜਲਦੀ ਠੀਕ ਕਰਨ ਲਈ ਕਿਹੜੀ-ਕਿਹੜੀ ਡਾਈਟ ਲੈਣੀ ਚਾਹੀਦੀ ਹੈ।

ਸੜਕ ਹਾਦਸਾ ਹੋਣ ’ਤੇ ਹੱਡੀ ਬੁਰੀ ਤਰ੍ਹਾਂ ਟੁਟ ਜਾਂਦੀ ਹੈ ਜਾਂ ਡਿਸਪਲੇਸ ਹੋ ਜਾਂਦੀ ਹੈ। ਫਸਟ ਏਡ ਵਿਚ ਪਹਿਲਾਂ ਪੀੜਤ ਨੂੰ ਬਰਫ਼ ਨਾਲ ਸੇਕ ਦਿਉ ਅਤੇ ਫਿਰ ਉਸ ਨੂੰ ਤੁਰਤ ਡਾਕਟਰ ਕੋਲ ਲੈ ਕੇ ਜਾਉ। ਐਕਸ-ਰੇਅ ਜ਼ਰੀਏ ਡਾਕਟਰ ਹੱਡੀ ਵਿਚ ਫ਼ਰੈਕਚਰ ਜਾਂ ਬੋਨ ਡਿਸਪਲੇਸ ਹੋਣ ਦਾ ਸਹੀ ਤਰੀਕੇ ਨਾਲ ਪਤਾ ਚਲ ਜਾਵੇਗਾ।
 2 ਚਮਚ ਦੇਸੀ ਘਿਉ, 1 ਚਮਚ ਗੁੜ ਅਤੇ 1 ਚਮਚ ਹਲਦੀ ਨੂੰ 1 ਗਲਾਸ ਪਾਣੀ ਵਿਚ ਉਬਾਲੋ। ਜਦੋਂ ਮਿਸ਼ਰਣ ਠੰਢਾ ਹੋ ਜਾਵੇ ਤਾਂ ਇਸ ਦਾ ਸੇਵਨ ਕਰੋ। ਰੋਜ਼ਾਨਾ ਇਸ ਤਰ੍ਹਾਂ ਕਰਨ ਨਾਲ ਹੱਡੀ ਤੇਜ਼ੀ ਨਾਲ ਜੁੜ ਜਾਂਦੀ ਹੈ।
 1 ਚਮਚ ਹਲਦੀ ਨੂੰ ਪੀਸੇ ਹੋਏ ਪਿਆਜ਼ ਵਿਚ ਮਿਲਾ ਕੇ ਇਕ ਕਪੜੇ ਵਿਚ ਬੰਨ੍ਹ ਲਉ। ਫਿਰ ਇਸ ਕਪੜੇ ਨੂੰ ਤਿਲ ਦੇ ਤੇਲ ਵਿਚ ਗਰਮ ਕਰੋ। ਇਸ ਨੂੰ ਫ਼ਰੈਕਚਰ ਵਾਲੀ ਥਾਂ ’ਤੇ ਲਗਾਉ

ਟੁਟੀ ਹੱਡੀ ਨੂੰ ਠੀਕ ਕਰਨ ਲਈ ਡਾਈਟ ਵਿਚ ਕੈਲਸ਼ੀਅਮ, ਵਿਟਾਮਿਨ ਬੀ6, ਵਿਟਾਮਿਨ ਡੀ ਅਤੇ ਵਿਟਾਮਿਨ ਕੇ ਲਉ। ਇਹ ਹੱਡੀਆਂ ਨੂੰ ਜੋੜਨ ਵਿਚ ਸਹਾਇਤਾ ਕਰਦੇ ਹਨ। ਇਸ ਲਈ ਭੋਜਨ ਵਿਚ ਫੁੱਲਗੋਭੀ, ਬਰੋਕਲੀ, ਪੱਤਾਗੋਭੀ, ਹਰੀਆਂ ਸਬਜ਼ੀਆਂ, ਖੱਟੇ ਫ਼ੱਲ ਖਾਉ।

ਵਿਟਾਮਿਨ ਸੀ ਟੁਟੀ ਹੱਡੀ ਨੂੰ ਜਲਦੀ ਠੀਕ ਕਰਦਾ ਹੈ। ਇਸ ਲਈ ਖ਼ੁਰਾਕ ਵਿਚ ਨਿੰਬੂ, ਸੰਤਰਾ, ਟਮਾਟਰ, ਅੰਗੂਰ, ਪਪੀਤਾ, ਕੀਵੀ ਆਦਿ ਸ਼ਾਮਲ ਕਰੋ।
ਸਰੀਰ ਵਿਚ ਜਲਣ ਅਤੇ ਸੋਜ ਵਧਾਉਣ ਵਾਲੇ ਫ਼ੂਡਜ਼ ਜਿਵੇਂ ਖੰਡ, ਲਾਲ ਮੀਟ, ਡੇਅਰੀ ਪ੍ਰੋਡਕਟ, ਪ੍ਰੋਸੈਸਡ ਫ਼ੂਡ, ਤੇਲ ਅਤੇ ਜੰਕ ਫ਼ੂਡ ਤੋਂ ਪਰਹੇਜ਼ ਕਰੋ। ਇਸ ਨਾਲ ਤੁਹਾਡੀ ਸਮੱਸਿਆ ਘੱਟ ਹੋਣ ਦੇ ਬਜਾਏ ਵੱਧ ਸਕਦੀ ਹੈ।

ਅਨਾਨਾਸ ਵਿਚ ਬਰੋਮਿਲਿਅਨ ਅਤੇ ਵਿਟਾਮਿਨ ਸੀ ਹੁੰਦਾ ਹੈ ਜੋ ਹੱਡੀਆਂ ਨੂੰ ਤੇਜ਼ੀ ਨਾਲ ਜੋੜਨ ਵਿਚ ਸਹਾਇਤਾ ਕਰਦਾ ਹੈ। ਤੁਸੀਂ ਇਸ ਦੇ ਜੂਸ ਨੂੰ ਡਾਈਟ ’ਚ ਵੀ ਸ਼ਾਮਲ ਕਰ ਸਕਦੇ ਹੋ।

ਕੈਫ਼ੀਨ ਨਾਲ ਭਰਪੂਰ ਡਿ੍ਰੰਕ ਜਿਵੇਂ ਕਿ ਚਾਹ ਅਤੇ ਕੌਫ਼ੀ ਹੀਲਿੰਗ ਅਬਿਲਿਟੀ ਨੂੰ ਘਟਾਉਂਦੀ ਹੈ। ਇਸ ਲਈ ਉਨ੍ਹਾਂ ਤੋਂ ਜਿੰਨਾ ਹੋ ਸਕੇ ਦੂਰੀ ਰੱਖੋ। ਕੋਲਡ ਡਰਿੰਕ ਦਾ ਸੇਵਨ ਵੀ ਨਾ ਕਰੋ।

ਹਲਦੀ ਦੇ ਐਂਟੀ-ਇਨਫ਼ਲੇਮੇਟਰੀ ਅਤੇ ਐਂਟੀ-ਸੈਪਟਿਕ ਗੁਣ ਫ਼ਰੈਕਚਰ ਨੂੰ ਜਲਦੀ ਠੀਕ ਕਰਨ ਵਿਚ ਸਹਾਇਤਾ ਕਰਦੇ ਹਨ।
 ਦਿਨ ਵਿਚ ਘੱਟੋ-ਘੱਟ ਤਿੰਨ ਵਾਰ ਗਰਮ ਰਾਈ ਦੇ ਤੇਲ ਨਾਲ ਟੁਟੀ ਹੱਡੀ ਵਾਲੀ ਥਾਂ ਦੀ ਮਾਲਸ਼ ਕਰੋ। ਪਰ ਘੱਟੋ-ਘੱਟ ਭੋਜਨ ਵਿਚ ਤੇਲ ਦੀ ਵਰਤੋਂ ਜ਼ਰੂਰ ਕਰੋ।
 

SHARE ARTICLE

ਏਜੰਸੀ

Advertisement

ਕਿਸ਼ਤਾਂ 'ਤੇ ਲਿਆ New Phone, ਘਰ ਲਿਜਾਣ ਸਾਰ ਥਾਣੇ 'ਚੋਂ ਆ ਗਈ ਕਾਲ,Video ਦੇਖ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼

12 Sep 2025 3:27 PM

5 year old child killed in hoshiarpur : ਪ੍ਰਵਾਸੀ ਨੇ ਕਿਉਂ ਮਾਰਿਆ ਮਾਸੂਮ ਬੱਚਾ?hoshiarpur Child Muder Case

12 Sep 2025 3:26 PM

Manjinder lalpura usma kand : ਦੇਖੋ ਇਸ ਕੁੜੀ ਨਾਲ MLA lalpura ਨੇ ਕੀ ਕੀਤਾ ਸੀ ! ਕੈਮਰੇ ਸਾਹਮਣੇ ਦੱਸੀ ਗੱਲ

12 Sep 2025 3:26 PM

Hardeep Mundian Interview: ਚੱਲਦੀ Interview 'ਚ ਮੰਤਰੀ ਦੀਆਂ ਅੱਖਾਂ 'ਚ ਆਏ ਹੰਝੂ, ਜਦੋਂ ਯਾਦ ਕੀਤੀ PM ਦੀ ਗੱਲ!

10 Sep 2025 3:35 PM

'ਕਰਨ ਔਜਲਾ ਵੱਲੋਂ ਪਸ਼ੂਆਂ ਲਈ 10 ਹਜ਼ਾਰ ਕਿੱਲੋ ਚਾਰੇ ਦੀ ਸੇਵਾ, ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾਣ ਲਈ ਟਰਾਲੀਆਂ....

05 Sep 2025 3:13 PM
Advertisement