
ਭਾਰ ਘਟਾਉਣ ਲਈ ਵੀ ਮਦਦਗਾਰ
ਮੁਹਾਲੀ: ਲੋਕ ਗਰਮੀਆਂ ਵਿਚ ਜਲਜੀਰਾ ਪੀਣਾ ਪਸੰਦ ਕਰਦੇ ਹਨ ਕਿਉਂਕਿ ਇਹ ਸਿਹਤ ਲਈ ਲਾਭਕਾਰੀ ਹੁੰਦਾ ਹੈ। ਇਸ ਨੂੰ ਪੀਣ ਨਾਲ ਗਰਮੀ ਘੱਟ ਮਹਿਸੂਸ ਹੁੰਦੀ ਹੈ। ਇਸ ਵਿਚ ਮੌਜੂਦ ਤੱਤ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬਚਾਉਂਦੇ ਹਨ। ਜਲਜੀਰਾ ਪਾਣੀ ਸਰੀਰ ਦੇ ਇਮਿਊਨ ਸਿਸਟਮ ਨੂੰ ਠੀਕ ਰਖਦਾ ਹੈ। ਇਸ ਨਾਲ ਸਰਦੀ-ਖੰਘ ਤੋਂ ਬਚਾਅ ਰਹਿੰਦਾ ਹੈ। ਜਲਜੀਰਾ ਪਾਣੀ ਭਾਰ ਘਟਾਉਣ ਲਈ ਮਦਦਗਾਰ ਹੈ।
Jaljira
ਜਲਜੀਰਾ ਪੀਣ ਦਾ ਰੋਜ਼ਾਨਾ ਸੇਵਨ ਅਨੀਮੀਆ ਦੀ ਸਮੱਸਿਆ ਨੂੰ ਦੂਰ ਕਰਨ ਵਿਚ ਫ਼ਾਇਦੇਮੰਦ ਹੋਵੇਗਾ। ਨਾਲ ਹੀ ਖ਼ੂਨ ਦੀ ਕਮੀ ਦੂਰ ਹੋਵੇਗੀ। ਜਲਜੀਰਾ ਪੀਣ ਨਾਲ ਸਰੀਰ ਦੀ ਇਮਨਿਊਟੀ ਵਧਦੀ ਹੈ। ਇਸ ਵਿਚ ਵਿਟਾਮਿਨ ਸੀ ਵਧੇਰੇ ਮਾਤਰਾ ਵਿਚ ਹੁੰਦਾ ਹੈ, ਜਿਸ ਨਾਲ ਤੁਰਤ ਊਰਜਾ ਮਿਲਦੀ ਹੈ।
Jaljira
ਜਲਜੀਰਾ ਭਾਰ ਘਟਾਉਣ ਲਈ ਮਦਦਗਾਰ ਹੈ। ਜਲਜੀਰੇ ਵਿਚ ਕੈਲੋਰੀ ਨਹੀਂ ਹੁੰਦੀ ਅਤੇ ਇਹ ਸਰੀਰ ਦੇ ਟਾਕਸਿੰਜ਼ ਪਦਾਰਥਾਂ ਨੂੰ ਬਾਹਰ ਕਢਦਾ ਹੈ। ਇਸ ਨਾਲ ਸਾਡੇ ਸਰੀਰ ਦਾ ਭਾਰ ਘੱਟ ਹੁੰਦਾ ਹੈ।
weight loss
ਜਲਜੀਰਾ ਨੂੰ ਪੀਣ ਨਾਲ ਸਰੀਰ ਵਿਚ ਨਮੀ ਬਣੀ ਰਹਿੰਦੀ ਹੈ, ਜਿਸ ਨਾਲ ਗਰਮੀ ਦਾ ਅਸਰ ਘੱਟ ਜਾਂਦਾ ਹੈ। ਜਲਜੀਰੇ ਵਿਚ ਥਾਇਮਾਲ ਹੁੰਦਾ ਹੈ। ਇਸ ਨੂੰ ਪੀਣ ਨਾਲ ਪਾਚਨ ਕਿਰਿਆ ਠੀਕ ਰਹਿੰਦੀ ਹੈ। ਜਲਜੀਰੇ ਵਿਚ ਆਇਰਨ ਅਤੇ ਕੈਲਸ਼ੀਅਮ ਦੀ ਮਾਤਰਾ ਵਧੇਰੇ ਮਿਲਦੀ ਹੈ।
Brain
ਜਲਜੀਰਾ ਪੀਣ ਨਾਲ ਦਿਮਾਗ਼ ਤੇਜ਼ ਹੁੰਦਾ ਹੈ। ਗਰਮੀ ਵਿਚ ਡੀਹਾਈਡ੍ਰੇਸ਼ਨ ਦੀ ਸਮੱਸਿਆ ਵੀ ਹੁੰਦੀ ਹੈ। ਜਲਜੀਰਾ ਇਸ ਵਿਚ ਵੀ ਫ਼ਾਇਦੇਮੰਦ ਹੁੰਦਾ ਹੈ। ਇਹ ਆਂਤੜੀਆਂ ਨੂੰ ਠੀਕ ਰਖਦਾ ਹੈ।