
ਆਉ ਜਾਣਦੇ ਹਾਂ ਲੱਸੀ ਪੀਣ ਦੇ ਫ਼ਾਇਦਿਆਂ ਬਾਰੇ:
Health News: ਗਰਮੀਆਂ ਵਿਚ ਲੋਕ ਜ਼ਿਆਦਾਤਰ ਠੰਢੀਆਂ ਚੀਜ਼ਾਂ ਦਾ ਸੇਵਨ ਕਰਦੇ ਹਨ। ਲੋਕ ਖ਼ਾਸਕਰ ਠੰਢੀ-ਠੰਢੀ ਲੱਸੀ ਪੀਣ ਦਾ ਮਜ਼ਾ ਲੈਂਦੇ ਹਨ। ਲੱਸੀ ਪੀਣ ਵਿਚ ਸਵਾਦ ਹੋਣ ਨਾਲ ਕਈ ਪੌਸ਼ਟਿਕ ਅਤੇ ਆਯੁਰਵੈਦਿਕ ਗੁਣਾਂ ਨਾਲ ਭਰਪੂਰ ਹੈ। ਅਜਿਹੇ ਵਿਚ ਇਸ ਨੂੰ ਪੀਣ ਨਾਲ ਸਿਹਤ ਦੀਆਂ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ।
ਆਉ ਜਾਣਦੇ ਹਾਂ ਲੱਸੀ ਪੀਣ ਦੇ ਫ਼ਾਇਦਿਆਂ ਬਾਰੇ:
ਗਰਮੀਆਂ ਵਿਚ ਜ਼ਿਆਦਾ ਮਸਾਲੇਦਾਰ, ਤੇਲ ਵਾਲਾ ਭੋਜਨ ਖਾਣ ਨਾਲ ਪਾਚਨ ਤੰਤਰ ਹੌਲੀ ਹੋ ਜਾਂਦਾ ਹੈ। ਅਜਿਹੇ ਵਿਚ ਐਸੀਡਿਟੀ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਠੰਢੀ ਲੱਸੀ ਦਾ ਸੇਵਨ ਕਰਨਾ ਵਧੀਆ ਚੋਣ ਹੈ। ਇਸ ਨਾਲ ਪੇਟ ਨੂੰ ਠੰਢਕ ਮਿਲਣ ਦੇ ਨਾਲ ਜਲਣ, ਬਦਹਜ਼ਮੀ, ਐਸਿਡਿਟੀ ਆਦਿ ਤੋਂ ਰਾਹਤ ਮਿਲਦੀ ਹੈ। ਦਸਤ ਅਤੇ ਕਬਜ਼ ਦੀ ਸਥਿਤੀ ਵਿਚ ਲੱਸੀ ਦਾ ਸੇਵਨ ਲਾਭਕਾਰੀ ਹੈ। ਦਰਅਸਲ ਦਹੀਂ ਚੰਗੇ ਬੈਕਟੀਰੀਆ ਦਾ ਮੁੱਖ ਸਰੋਤ ਹੈ। ਅਜਿਹੇ ਵਿਚ ਇਸ ਤੋਂ ਤਿਆਰ ਲੱਸੀ ਦਾ ਸੇਵਨ ਇਨ੍ਹਾਂ ਸਮੱਸਿਆਵਾਂ ਤੋਂ ਬਚਣ ਵਿਚ ਮਦਦ ਕਰਦਾ ਹੈ।
ਲੱਸੀ ਦਹੀਂ ਤੋਂ ਤਿਆਰ ਕੀਤੀ ਜਾਂਦੀ ਹੈ। ਅਜਿਹੇ ਵਿਚ ਦਹੀਂ ਵਿਚ ਮੌਜੂਦ ਪੌਸ਼ਟਿਕ ਤੱਤ ਵਿਟਾਮਿਨ, ਕੈਲਸ਼ੀਅਮ, ਆਇਰਨ, ਪ੍ਰੋਟੀਨ, ਮੈਗਨੀਸ਼ੀਅਮ, ਐਂਟੀ-ਆਕਸੀਡੈਂਟ, ਐਂਟੀ-ਬੈਕਟਰੀਅਲ ਆਦਿ ਗੁਣ ਹੁੰਦੇ ਹਨ। ਅਜਿਹੇ ਵਿਚ ਇਸ ਤੋਂ ਤਿਆਰ ਕੀਤੀ ਗਈ ਲੱਸੀ ਦਾ ਸੇਵਨ ਹੱਡੀਆਂ ਨੂੰ ਮਜ਼ਬੂਤ ਬਣਾਉਣ ਵਿਚ ਮਦਦ ਕਰਦਾ ਹੈ ਅਤੇ ਪਾਚਨ ਤੰਤਰ ਨੂੰ ਤੰਦਰੁਸਤ ਰਖਦਾ ਹੈ।