ਮੋਟਾਪਾ ਘਟਾਉਣ ਸਬੰਧੀ ਲੋਕਾਂ ਵਿਚ ਮਾਨਸਕ ਵਹਿਮ
Published : Oct 14, 2018, 4:58 pm IST
Updated : Oct 14, 2018, 4:58 pm IST
SHARE ARTICLE
Obesity
Obesity

ਅਜੋਕੇ ਦੌਰ ਵਿਚ ਬੰਦਾ ਉਲਟਾ ਸਿੱਧਾ ਖਾਂਦਾ ਰਹਿੰਦਾ ਹੈ ਜਦਕਿ ਇਹ ਸੱਚ ਹੈ ਕਿ ਸੰਤੁਲਿਤ ਭੋਜਨ ਖਾਣ ਵਾਲਾ ਬੰਦਾ ਜਲਦੀ ਕਿਤੇ ਬੀਮਾਰ ਨਹੀਂ ਹੁੰਦਾ। ਭੋਜਨ ਲੋੜ ਅਨੁਸਾਰ...

ਅਜੋਕੇ ਦੌਰ ਵਿਚ ਬੰਦਾ ਉਲਟਾ ਸਿੱਧਾ ਖਾਂਦਾ ਰਹਿੰਦਾ ਹੈ ਜਦਕਿ ਇਹ ਸੱਚ ਹੈ ਕਿ ਸੰਤੁਲਿਤ ਭੋਜਨ ਖਾਣ ਵਾਲਾ ਬੰਦਾ ਜਲਦੀ ਕਿਤੇ ਬੀਮਾਰ ਨਹੀਂ ਹੁੰਦਾ। ਭੋਜਨ ਲੋੜ ਅਨੁਸਾਰ ਹੀ ਖਾਣਾ ਚਾਹੀਦਾ ਹੈ। ਲੋੜ ਤੋਂ ਜ਼ਿਆਦਾ ਖਾਧਾ ਭੋਜਨ ਵੀ ਸ੍ਰੀਰ ਨੂੰ ਤਰ੍ਹਾਂ ਤਰ੍ਹਾਂ ਦੀਆਂ ਬੀਮਾਰੀਆਂ ਲਾਉਂਦਾ ਹੈ। ਇਹ ਵੀ ਸੱਚ ਹੈ ਕਿ ਹੁਣ ਪਹਿਲਾਂ ਜਿਹਾ ਸੰਤੁਲਿਤ ਭੋਜਨ ਨਹੀਂ ਰਿਹਾ। ਹੁਣ ਭੋਜਨ ਜ਼ਹਿਰੀਲੀਆਂ ਦਵਾਈਆਂ ਯੁਕਤ ਆਉਂਦਾ ਹੈ ਜੋ ਜਲਦੀ ਹੀ ਬੀਮਾਰੀ ਪੈਦਾ ਕਰ ਦਿੰਦਾ ਹੈ।

ਮੋਟਾਪੇ ਦੀ ਬੀਮਾਰੀ ਨੇ ਸੱਭ ਤੋਂ ਜ਼ਿਆਦਾ ਲੋਕਾਂ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਇਸ ਰੋਗ ਨੇ ਦੁਨੀਆਂ ਦੇ ਲੱਖਾਂ ਲੋਕਾਂ ਨੂੰ ਅਪਣੀ ਲਪੇਟ ਵਿਚ ਲਿਆ ਹੋਈਆ ਹੈ। ਪੁਰਾਣੇ ਸਮੇਂ ਵਿਚ ਬਾਜ਼ਾਰ ਵਿਚ ਏਨੇ ਜ਼ਿਆਦਾ ਫ਼ਾਸਟ ਫ਼ੂਡ ਨਹੀਂ ਸਨ। ਪਹਿਲਾਂ ਲੋਕ ਘਰ ਦਾ ਸਾਦਾ ਭੋਜਨ ਹੀ ਖਾਂਦੇ ਸਨ ਅਤੇ ਕੁੱਝ ਕਸਰਤ ਆਦਿ ਵੀ ਕਰ ਲੈਂਦੇ ਸਨ। ਹੁਣ ਮਾਪੇ ਬੱਚੇ ਦੇ ਥੋੜੇ ਵੱਡੇ ਹੁੰਦੇ ਹੋਏ ਹੀ ਉਨ੍ਹਾਂ ਨੂੰ ਸਾਈਕਲ ਦੀ ਥਾਂ ਸਕੂਟਰ ਦਿਵਾ ਦਿੰਦੇ ਹਨ ਜਿਸ ਕਾਰਨ ਉਨ੍ਹਾਂ ਦੀ ਕਸਰਤ ਵੀ ਨਹੀਂ ਹੁੰਦੀ। ਅਜੋਕੇ ਆਧੁਨਿਕ ਯੁਗ ਵਿਚ ਪੜ੍ਹਾਈ ਨੂੰ ਜ਼ਿਆਦਾ ਮਹੱਤਤਾ ਦਿਤੀ ਜਾਂਦੀ ਹੈ ਜਿਸ ਕਾਰਨ ਮਾਤਾ ਪਿਤਾ ਹਮੇਸ਼ਾ ਬੱਚੇ ਨੂੰ ਪੜ੍ਹਾਉਣ 'ਤੇ ਜ਼ੋਰ ਦਿੰਦੇ ਹਨ।

ObesityObesity

ਉਹ ਉਨ੍ਹਾਂ ਨੂੰ ਖੇਡਣ ਬਾਰੇ ਜਾਗਰੂਕ ਨਹੀਂ ਕਰਦੇ। ਅਜਿਹੇ ਬੱਚਿਆਂ ਦਾ ਮਾਨਸਕ ਵਿਕਾਸ ਤਾਂ ਹੁੰਦਾ ਰਹਿੰਦਾ ਹੈ ਪਰ ਉਨ੍ਹਾਂ ਦੇ ਸ੍ਰੀਰਕ ਵਿਕਾਸ ਵਿਚ ਕਮੀ ਆ ਜਾਂਦੀ ਹੈ। ਉਹ ਆਮ ਤੌਰ 'ਤੇ ਸੱਭ ਤੋਂ ਪਹਿਲਾਂ ਮੋਟਾਪੇ ਦੇ ਸ਼ਿਕਾਰ ਹੁੰਦੇ ਹਨ। ਕਈ ਪ੍ਰਵਾਰ ਅਪਣੇ ਬੱਚਿਆਂ ਨੂੰ ਲਾਡ ਪਿਆਰ ਵਿਚ ਹੀ ਵਿਗਾੜ ਦਿੰਦੇ ਹਨ। ਜਦੋਂ ਕਿਤੇ ਸਾਰੇ ਇਕੱਠੇ ਕਿਸੇ ਪਾਰਟੀ ਜਾਂ ਬਾਜ਼ਾਰ ਵਿਚ ਜਾਂਦੇ ਹਨ ਤਾਂ ਉਹ ਬੱਚੇ ਨੂੰ ਫ਼ਾਸਟ ਫ਼ੂਡ ਜਾਂ ਹੋਰ ਅਜਿਹਾ ਭੋਜਨ, ਜੋ ਸਿਹਤ ਨੂੰ ਖ਼ਰਾਬ ਕਰਦਾ ਹੈ, ਖਾਣ ਤੋਂ ਨਹੀਂ ਰੋਕਦੇ ਬਲਕਿ ਉਨ੍ਹਾਂ ਦਾ ਸਾਥ ਦਿੰਦੇ ਹਨ। ਜਦੋਂ ਅਜਿਹੀਆਂ ਵਸਤੂਆਂ ਉਨ੍ਹਾਂ ਦੇ ਮੂੰਹ ਨੂੰ ਲੱਗ ਜਾਂਦੀਆ ਨੇ ਤਾਂ ਉਹ ਘਰ ਦਾ ਭੋਜਨ ਨਹੀਂ ਖਾਂਦੇ।

ਨੌਜਵਾਨ ਪੀੜ੍ਹੀ ਵੀ ਪਿੱਛੇ ਨਹੀਂ ਹੈ। ਸਕੂਲਾਂ, ਕਾਲਜਾਂ ਵਿਚ ਪੜਨ ਵਾਲੇ ਮੁੰਡੇ ਕੁੜੀਆਂ ਵੀ ਅੱਜ ਬਾਜ਼ਾਰ ਦੇ ਫਾਸਟ ਫੂਡ ਨੂੰ ਜਿਆਦਾ ਪਹਿਲ ਦਿੰਦੇ ਹਨ । ਨਾਲ ਹੀ ਬਾਜ਼ਾਰ ਵਿਚ ਆਉਦੀਆਂ ਨਵੀਆਂ ਨਵੀਆਂ ਵਿਦੇਸ਼ੀ ਖਾਣ ਪਾਣ ਦੀਆਂ ਕੰਪਨੀਆਂ ਆਪਣੇ ਉਤਪਾਦਨ ਵੇਚਣ ਲਈ ਤਰ੍ਹਾ ਤਰ੍ਹਾ ਦੇ ਇਸ਼ਤਿਹਾਰ ਟੀ ਵੀ ਆਦਿ ਉਤੇ ਦਿੰਦੀਆਂ ਹਨ । ਜਿਨ੍ਹਾਂ ਨੂੰ ਦੇਖ ਦੇਖ ਕੇ ਇਹ ਉਤਸ਼ਾਹਿਤ ਹੋ ਜਾਂਦੇ ਹਨ ਅਤੇ ਉਹਨਾਂ ਉਤਪਾਦਨਾਂ ਦੀ ਵਰਤੋ ਕਰਨੀ ਸ਼ੁਰੂ ਕਰ ਦਿੰਦੇ ਹਨ । ਨਾਲ ਹੀ ਕਈਆਂ ਨੂੰ ਤਾ ਪਤਾ ਵੀ ਹੈ ਕਿ ਇਹ ਭੋਜਨ ਸਾਡੀ ਸਿਹਤ ਲਈ ਚੰਗਾ ਨਹੀ ਹੈ ਇਹ ਬਿਮਾਰੀਆਂ ਉਤਪੰਨ ਕਰਦਾ ਹੈ

obesityobesity

ਪਰ ਫਿਰ ਵੀ ਪਤਾ ਨਹੀ ਉਹ ਕਿ ਇਹਨਾਂ ਦੀ ਵਰਤੋ ਕਰਦੇ ਹਨ । ਅੱਜ ਹਰੇਕ ਮਨੁੱਖ ਨੂੰ ਤੇਜ਼ਾਬ ਬਣਨ ਦੀ ਸਮੱਸਿਆਂ ਹੋ ਗਈ ਹੈ । 15 - 20 ਸਾਲ ਦੇ ਮੁੰਡੇ ਕੁੜੀਆਂ ਨੂੰ ਹੀ ਤੇਜ਼ਾਬ ਦੀ ਸ਼ਕਾਇਤ ਹੋਣ ਲੱਗ ਗਈ ਹੈ। ਡਾਈਟਿੰਗ , ਜਿਸਦਾ ਮਤਲਬ ਦਿਨ ਵਿਚ ਬਹੁਤ ਘੱਟ ਖਾਣਾ ਜਾਂ ਬਿਲਕੁਲ ਹੀ ਨਹੀ ਖਾਣਾ । ਆਮ ਕਰਕੇ ਕਿਹਾ ਜਾਂਦਾ ਹੈ ਕਿ ਮਨੁੱਖ ਨੂੰ ਦਿਨ ਵਿਚ 2000 ਕੇਲੋਰੀ ਲੈਣੀਆਂ ਚਾਹੀਦੀਆਂ ਹਨ । ਪਰ ਅੱਜ ਲੋਕ ਡਾਈਟਿੰਗ ਉਤੇ ਰਹਿਣ ਲੱਗ ਗਏ ਹਨ । ਉਹ ਦਿਨ ਭਰ ਵਿਚ ਘੱਟ ਕੇਲੋਰੀ ਲੈ ਕੇ ਆਪਣਾ ਮੋਟਾਪਾ ਘੱਟ ਕਰਨ ਦੀ ਸੋਚਦੇ ਰਹਿੰਦੇ ਹਨ । ਉਹ ਹਰ ਸਮੇ ਆਪਣਾ ਭੋਜਨ ਮਾਪ ਕੇ ਹੀ ਖਾਂਦੇ ਹਨ ਕਿ

ਕਿਸ ਵਿਚ ਕਿੰਨੀ ਕੇਲੋਰੀ ਹੈ ਅਤੇ ਕਿਤੇ ਇਹ ਭੋਜਨ ਖਾਣ ਨਾਲ ਮੋਟਾਪਾ ਤਾ ਨਹੀ ਆਉਦਾ । ਹੁਣ ਕਈ ਲੋਕ ਡਾਈਟਿੰਗ ਕਰਦੇ ਕਰਦੇ ਬਰੇਕ ਫਾਸਟ ਨਹੀ ਖਾਂਦੇ ਅਤੇ ਦੁਪਿਹਰ ਜਾਂ ਰਾਤ ਸਮੇ ਂ ਜਿਆਦਾ ਮਾਤਰਾ ਵਿਚ ਖਾਂ ਲੈਦੇ ਹਨ । ਜਿਸ ਨਾਲ ਉਹਨਾਂ ਦਾ ਮੋਟਾਪਾ ਘਟਣ ਦੀ ਥਾਂ ਹਮੇਸ਼ਾ ਵੱਧਦਾ ਰਹਿੰਦਾ ਹੈ । ਮੇਰਾ ਇਕ ਦੋਸਤ ਹੈ ਜੋ ਮੋਟਾਪੇ ਦਾ ਜਿਆਦਾ ਸ਼ਿਕਾਰ ਹੋ ਚੁਕਿਆ ਹੈ । ਉਸਦਾ ਵਜ਼ਨ 125 ਤੋ 130 ਕਿਲੋਗ੍ਰਾਮ ਦੇ ਨੇੜੇ ਹੈ । ਜਦੋ ਵੀ ਮੈ ਉਸਨੂੰ ਮਿਲਦਾ ਹਾਂ ਉਸ ਨੇ ਹਮੇਸ਼ਾ ਕੁਝ ਨਾ ਕੁਝ ਖਾਣ ਦੀ ਗੱਲ ਹੀ ਕਰਨੀ ਹੁੰਦੀ ਹੈ ।

obesity is dangereousobesity

ਇਕ ਵਾਰ ਉਹ ਕਿਸੇ ਫਿਟਨਸ ਸੈਟਂਰ ਵਿਚ ਭਰਤੀ ਹੋ ਗਿਆ , 4 - 5 ਕੁ ਦਿਨਾਂ ਵਿਚ ਉਸਨੂੰ ਕੁਝ ਮੋਟਾਪਾ ਘੱਟਦਾ ਦਿਖਿਆ । ਉਹ ਬਹੁਤ ਉਤਸ਼ਾਹਿਤ ਹੋ ਗਿਆ , ਨਾਲ ਹੀ ਉਸਨੇ ਡਾਈਟਿੰਗ ਵੀ ਸ਼ੁਰੂ ਕਰ ਦਿੱਤੀ । ਪਰ 15 ਕੁ ਦਿਨਾਂ ਬਾਅਦ ਫਿਰ ਉਸਨੇ ਬਾਜ਼ਾਰ ਦੇ ਫਾਸਟ ਫੂਡ ਖਾਣੇ ਸ਼ੁਰੂ ਕਰ ਦਿਤੇ ਅਤੇ ਘਰ ਵਾਲਿਆਂ ਨੂੰ ਕਹਿ ਦਿਆ ਕਰੇ ਕਿ ਮੈ ਤਾਂ ਡਾਈਟਿੰਗ ਉਤੇ ਹਾਂ , ਮੈ ਰਾਤ ਦਾ ਖਾਣਾ ਨਹੀ ਖਾਣਾ । ਹੁਣ ਇਸ ਵਿਚ ਕਸੂਰ ਕਿਸਦਾ ਹੈ , ਅਸੀ ਆਪਣੇ ਆਪ ਨੂੰ ਹੀ ਧੋਖਾ ਦੇ ਰਹੇ ਹਾਂ । ਨਾਲ ਹੀ ਕਈ ਲੋਕ ਮੈ ਅਜਿਹੇ ਵੇਖੇ ਹਨ ਜੋ ਕੁਝ ਕਸਰਤ ਸ਼ੁਰੂ ਕਰਨ ਸਾਰ ਹੀ ਆਪਣਾ ਖਾਣ - ਪਾਣ ਵਧਾ ਦਿੰਦੇ ਹਨ ।

ਇਸ ਤਰ੍ਹਾ ਕਰਨ ਨਾਲ ਸਾਡਾ ਮੋਟਾਪਾ ਕਦੇ ਨਹੀ ਘੱਟਦਾ। ਕਈ ਲੋਕ ਦਵਾਈਆਂ ਆਦਿ ਖਾ ਕੇ ਮੋਟਾਪਾ ਘਟਾਉਣ ਦੀ ਸੋਚਦੇ ਰਹਿੰਦੇ ਹਨ । ਉਹ ਹਰ ਸਮੇ ਂ ਨਵੀਆਂ ਨਵੀਆਂ ਦਵਾਈਆਂ ਲੱਭਦੇ ਰਹਿੰਦੇ ਹਨ ਜਿਸ ਨਾਲ ਉਹਨਾਂ ਦਾ ਮੋਟਾਪਾ ਆਸਾਨੀ ਨਾਲ ਘੱਟ ਹੋ ਸਕੇ । ਸਾਰੇ ਲੋਕ ਸਰੀਰ ਨੂੰ ਕਸ਼ਟ ਦਿਤੇ ਬਿਨਾ ਕੋਈ ਨਾ ਕੋਈ ਹੋਰ ਸਾਧਨ ਲੱਭਦੇ ਰਹਿੰਦੇ ਹਨ । ਜੋ ਕੁਝ ਸਮੇ ਲਈ ਤਾਂ ਵਧੀਆ ਅਸਰ ਕਰਦੇ ਹਨ , ਪਰ ਫਿਰ ਉਸੇ ਤਰ੍ਹਾ ਮੋਟਾਪਾ ਵੱਧਦਾ ਰਹਿੰਦਾ ਹੈ ਜਾਂ ਕੋਈ ਹੋਰ ਬਿਮਾਰੀ ਉਤਪੰਨ ਹੋ ਜਾਂਦੀ ਹੈ। 8 - 8 ਘੰਟੇ ਸਰੀਰਕ ਕੰਮ ਕਰਨ ਵਾਲੇ ਮਨੁੱਖ ਸਰੀਰਕ ਤੌਰ ਤੇ ਬਿਲਕੁਲ ਤੰਦਰੁਸਤ ਰਹਿੰਦੇ ਹਨ ।

obesityobesity

ਅਸੀ ਆਮ ਹੀ ਦੇਖਦੇ ਹਾਂ ਇਸ ਤਰ੍ਹਾਂ ਦੀ ਕਿਰਤ ਕਰਨ ਕਰਨ ਵਾਲਿਆ ਦੀ ਸਰੀਰਕ ਬਣਾਵਟ ਆਮ ਕਰਕੇ ਬੀ ਐਮ ਆਈ ਇੰਡੈਕਸ ਦੇ ਹਿਸਾਬ ਨਾਲ ਸਹੀ ਹੁੰਦੀ ਹੈ । ਇਹ ਲੋਕ ਕਦੇ ਵੀ ਡਾਈਟਿੰਗ ਜਾਂ ਦਵਾਈਆਂ ਆਦਿ ਨਹੀ ਖਾਂਦੇ ਸਗੋ ਹਰ ਸਮੇ ਪੇਟ ਭਰ ਕੇ ਭੋਜਨ ਖਾਂਦੇ ਹਨ । ਸਰੀਰਕ ਕੰਮ ਕਰਨ ਕਾਰਨ ਹੀ ਇਹ ਪੇਟ ਭਰ ਕੇ ਖਾਂਦੇ ਹਨ । ਪਰ ਜੇ ਇਹ ਸਰੀਰਕ ਮਿਹਨਤ ਨਾ ਕਰਨ ਤਾਂ ਇਹ ਵੀ ਮੋਟਾਪੇ ਦੇ ਸ਼ਿਕਾਰ ਹੋ ਜਾਣ । ਹੁਣ ਸਾਨੂੰ ਇਸ ਤੋ ਇਹੀ ਸਿੱਖਿਆ ਪ੍ਰਾਪਤ ਹੁੰਦੀ ਹੈ ਕਿ ਡਾਈਟਿੰਗ , ਦਵਾਈਆਂ, ਫਾਸਟ ਫੂਡ ਆਦਿ ਨੂੰ ਛੱਡ ਕੇ ਸਰੀਰਕ ਕੰਮ ਕਰਨ ਨਾਲ ਅਸੀ ਆਪਣੇ ਸਰੀਰ ਨੂੰ ਤੰਦਰੁਸਤ ਰੱਖਿਏ ਅਤੇ ਅੱਜ ਦੀਆ ਹੋਰ ਭਿਆਨਕ ਬਿਮਾਰੀਆਂ ਤੋ ਛੁਟਕਾਰਾ ਪਾਈਏ ।

ਅੱਜ ਘਰ ਦੀਆ ਔਰਤਾਂ ਘਰ ਦਾ ਕੰਮ ਆਪ ਨਹੀ ਕਰਦੀਆਂ ਸਗੋ ਦੂਜੇ ਲੋਕਾਂ ਤੋ ਕਰਵਾਉਦੀਆ ਹਨ ਜਾਂ ਮਸ਼ੀਨਾਂ ਦਾ ਸਹਾਰਾ ਲੈਦੀਆਂ ਹਨ । ਘਰ ਦੇ ਸਫਾਈ ਵਾਲੇ ਕੰਮਾ ਨੂੰ ਕਰਨ ਨਾਲ ਵੀ ਸਾਡੀ ਸਰੀਰਕ ਕਸਰਤ ਹੁੰਦੀ ਰਹਿੰਦੀ ਹੈ । ਜੇ ਘਰ ਦੇ ਕੰਮ ਆਪ ਕੀਤੇ ਜਾਣ ਤਾ ਮੋਟਾਪੇ ਵਰਗਾ ਰੋਗ ਸਾਨੂੰ ਛੇਤੀ ਛੇਤੀ ਆਪਣੀ ਪਕੜ ਵਿਚ ਨਹੀ ਲੈ ਸਕਦਾ। ਸਭ ਤੋ ਪਹਿਲਾ ਸਵੇਰੇ ਜਲਦੀ ਉਠ ਕੇ ਕੁਝ ਸਮਾਂ ਤੇਜ਼ ਸੈਰ , ਯੋਗ ਅਭਿਆਸ ਜਾਂ ਸਾਈਕਲ ਚਲਾਓ। ਇਹ ਸਭ ਸਾਡੇ ਸਰੀਰ ਨੂੰ ਤੰਦਰੁਸਤ ਅਤੇ ਰੋਗ ਮੁਕਤ ਕਰਦੇ ਹਨ । ਕਈ ਲੋਕਾਂ ਵਿਚ ਇਹ ਵਹਿਮ ਵੀ ਹੁੰਦਾ ਕਿ ਬਸ ਸਵੇਰ ਵੇਲੇ ਕਸਰਤ ਕਰ ਲਈ ਹੈ ਹੁਣ ਦਿਨ ਭਰ ਵਿਚ ਕੁਝ ਵੀ ਖਾਓ।

obesity in peopleobesity in people

ਪਹਿਲੀ ਗੱਲ ਤਾਂ ਇਹ ਕਿ ਇਕ ਸਮੇਂ ਉਨਾਂ ਭੋਜਨ ਖਾਓ ਜਿਨਾਂ ਤੁਹਾਡੇ ਸਰੀਰ ਨੂੰ ਜਰੂਰਤ ਹੈ , ਪੇਟ ਭਰ ਕੇ ਨਾਂ ਪਾਓ, ਜਰੂਰਤ ਤੋ ਵੱਧ ਨਾ ਖਾਓ । ਨਾਲ ਹੀ ਹਰੇਕ ਭੋਜਨ ਤੋ ਬਾਅਦ 10 ਕੁ ਮਿੰਟ ਬੈਠ ਕੇ ਉਸ ਤੋ ਬਾਅਦ 10 ਕੁ ਮਿੰਟ ਕੁਝ ਹਲਕੀ ਸੈਰ ਕਰੋ । ਸਾਡੇ ਭਾਰਤ ਦੇਸ਼ ਦੇ ਲੋਕਾਂ ਨੇ ਆਪਣੇ ਖਾਣਾ ਖਾਣ ਦੇ ਸਮੇਂ ਬੰਨੇ ਹੋਏ ਹਨ ,ਸਵੇਰ ,ਦੁਪਿਹਰ ਅਤੇ ਸ਼ਾਮ । ਭੁੱਖ ਹੋਵੇ ਚਾਹੇ ਨਾ ਹੋਵੇ ਉਹਨਾਂ ਇਹਨਾਂ ਸਮਿਆਂ ਵਿਚ ਆਪਣਾ ਭੋਜਨ ਖਾ ਹੀ ਲੈਣਾ ਹੈ । ਅਸੀ ਆਮ ਤੌਰ ਤੇ ਦੇਖਦੇ ਹਾਂ ਕਿ ਦਫ਼ਤਰਾਂ ਵਿਚ ਬੈਠੇ ਨੋਕਰੀ ਪੇਸ਼ਾ ਲੋਕ ਹਮੇਸ਼ਾ ਦੁਪਿਹਰ ਦਾ ਖਾਣਾ ਆਪਣੀ ਸੀਟ ਉਤੇ ਬੈਠ ਕੇ ਹੀ ਖਾਂਦੇ ਹਨ ਅਤੇ ਉਸ ਤੋ ਬਾਅਦ ਉਥੇ ਹੀ ਬੈਠੇ ਰਹਿੰਦੇ ਹਨ।

ਜਿਸ ਕਾਰਨ ਸਭ ਤੋ ਪਹਿਲਾ ਉਹ ਮੋਟਾਪੇ ਦੇ ਸ਼ਿਕਾਰ ਹੁੰਦੇ ਹਨ । ਅਸੀ ਦੇਖਦੇ ਹਾਂ ਕਿ ਹਰੇਕ ਅਦਾਰੇ ਵਿਚ ਚਾਹੇ ਉਹ ਕੋਈ ਸਕੂਲ ਹੈ ਅਤੇ ਚਾਹੇ ਕੋਈ ਦਫ਼ਤਰ ਦੁਪਿਹਰ ਦਾ ਖਾਣਾ ਖਾਣ ਦਾ ਸਮਾਂ ਅੱਧਾ ਘੰਟਾ ਹੁੰਦਾ ਹੈ । ਕਦੇ ਅਸੀ ਸੋਚਿਆ ਹੈ ਕਿ ਇਹ ਅੱਧਾ ਘੰਟਾ ਹੀ ਕਿਓਂ ਰੱਖਿਆ ਗਿਆ ਹੈ ? ਆਮ ਤੌਰ ਤੇ ਖਾਣਾ ਅਸੀ 10 ਕੁ ਮਿੰਟਾਂ ਵਿਚ ਖਾਂ ਲੈਦੇ ਹਾਂ , ਪਰ ਬਾਕੀ ਬਚਿਆ ਸਮਾਂ ਸੈਰ ਕਰਨ ਦਾ ਹੁੰਦਾ ਹੈ ਪਰ ਅਸੀ ਉਹ ਸਮਾਂ ਆਪਸ ਵਿਚ ਗੱਲਾਂ ਮਾਰ ਕੇ ਬਰਬਾਦ ਕਰ ਦਿੰਦੇ ਹਾਂ । ਰਾਤ ਸਮੇਂ ਹਲਕਾ ਭੋਜਨ ਕਰੋ ਅਤੇ ਉਸ ਤੋ ਬਾਅਦ ਕੁਝ ਸਮਾਂ ਸੈਰ ਕਰ ਲਵੋ । ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਰਾਤ ਦੇ ਭੋਜਨ ਤੋ ਬਾਅਦ ਸੌਣ ਦੇ ਸਮੇ ਵਿਚ ਲਗਭਗ 3 ਘੰਟਿਆਂ ਦਾ ਅੰਤਰ ਹੋਣਾ ਚਾਹੀਦਾ ਹੈ । ਪਰ ਜੇਕਰ ਅਸੀ ਭੋਜਨ ਹੀ ਹਲਕਾ ਖਾਵਾਂਗੇ ਤਾਂ ਅਸੀ ਇਸ ਅੰਤਰ ਤੋ ਛੁਟਕਾਰਾ ਪਾ ਸਕਾਂਗੇ ।

ਇਸ਼ਟ ਪਾਲ, ਯੋਗ ਮਾਹਿਰ, ਪਤਾਯ ਵਾਰਡ ਨੰ 10, ਸ਼ਕਤੀ ਗਰ, ਲੱਲੁਆਣਾ ਰੋਡ, ਮਾਨਸਾ। ਮੋਬਾਈਲ : 98725-65003

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement