Health Tips: ਸਰਦੀਆਂ ’ਚ ਸਿਹਤ ਲਈ ਬਹੁਤ ਲਾਹੇਵੰਦ ਸ਼ਕਰਕੰਦੀ, ਅੱਖਾਂ ਲਈ ਹੈ ਬਹੁਤ ਫ਼ਾਇਦੇਮੰਦ
Published : Jan 13, 2024, 7:46 am IST
Updated : Jan 13, 2024, 7:46 am IST
SHARE ARTICLE
Sweet potatoes are very beneficial for health in winter
Sweet potatoes are very beneficial for health in winter

ਪੋਸ਼ਕ ਤੱਤਾਂ ਅਤੇ ਊਰਜਾ ਨਾਲ ਭਰਪੂਰ ਸ਼ਕਰਕੰਦੀ ਖਾਣ ਨਾਲ ਤੁਸੀਂ ਦਿਲ ਦੀਆਂ ਕਈ ਬੀਮਾਰੀਆਂ ਤੋਂ ਵੀ ਬਚ ਸਕਦੇ ਹੋ।

Health Tips: ਸਰਦੀ ਆਉਂਦੇ ਹੀ ਲੋਕ ਸ਼ਕਰਕੰਦੀ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦੇ ਹਨ। ਸਵਾਦ ’ਚ ਥੋੜ੍ਹੀ ਮਿੱਠੀ, ਇਹ ਦੇਖਣ ’ਚ ਵੀ ਕੱੁਝ ਆਲੂ ਵਰਗੀ ਲਗਦੀ ਹੈ। ਸ਼ਕਰਕੰਦੀ ਨੂੰ ਖਾਣ ਨਾਲ ਸ਼ਰੀਰ ਨੂੰ ਬਹੁਤ ਸਾਰੇ ਫ਼ਾਇਦੇ ਮਿਲਦੇ ਹਨ। ਸਿਹਤ ਨੂੰ ਕਈ ਫ਼ਾਇਦੇ ਦੇਣ ਵਾਲੀ ਸ਼ਕਰਕੰਦੀ ਤੁਹਾਡੀਆਂ ਅੱਖਾਂ ਲਈ ਬਹੁਤ ਫ਼ਾਇਦੇਮੰਦ ਹੈ। ਸ਼ਕਰਕੰਦੀ ਖਾਣ ਨਾਲ ਅੱਖਾਂ ਦੀ ਰੌਸ਼ਨੀ ਵਧਦੀ ਹੈ। ਜੇਕਰ ਤੁਸੀਂ ਲੰਮੇ ਸਮੇਂ ਤਕ ਅੱਖਾਂ ਦੀ ਰੋਸ਼ਨੀ ਬਰਕਰਾਰ ਰਖਣਾ ਚਾਹੁੰਦੇ ਹੋ ਤਾਂ ਸ਼ਕਰਕੰਦੀ ਦਾ ਨਿਯਮਤ ਸੇਵਨ ਤੁਹਾਡੇ ਲਈ ਫ਼ਾਇਦੇਮੰਦ ਹੋਵੇਗਾ।

ਪੋਸ਼ਕ ਤੱਤਾਂ ਅਤੇ ਊਰਜਾ ਨਾਲ ਭਰਪੂਰ ਸ਼ਕਰਕੰਦੀ ਖਾਣ ਨਾਲ ਤੁਸੀਂ ਦਿਲ ਦੀਆਂ ਕਈ ਬੀਮਾਰੀਆਂ ਤੋਂ ਵੀ ਬਚ ਸਕਦੇ ਹੋ। ਇਸ ’ਚ ਮੌਜੂਦ ਫ਼ਾਈਬਰ ਤੁਹਾਡੇ ਸਰੀਰ ’ਚ ਖ਼ਰਾਬ ਕੈਲੇਸਟਰੋਲ ਨੂੰ ਘੱਟ ਕਰਨ ’ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਪੋਟਾਸ਼ੀਅਮ ਦੀ ਚੰਗੀ ਮਾਤਰਾ ਹੋਣ ਕਾਰਨ ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ।

ਸ਼ਕਰਕੰਦੀ ਵਿਚ ਆਇਰਨ ਭਰਪੂਰ ਮਾਤਰਾ ਵਿਚ ਮਿਲ ਜਾਂਦਾ ਹੈ। ਸਾਡੇ ਸਰੀਰ ’ਚ ਆਇਰਨ ਦੀ ਕਮੀ ਹੋਣ ਕਾਰਨ ਊਰਜਾ ਖ਼ਤਮ ਹੋ ਜਾਂਦੀ ਹੈ ਜਿਸ ਕਾਰਨ ਇਮਿਊਨਿਟੀ ਬੁਰੀ ਤਰ੍ਹਾਂ ਪ੍ਰਭਾਵਤ ਹੁੰਦੀ ਹੈ ਅਤੇ ਸਰੀਰ ਦੇ ਅੰਦਰ ਖ਼ੂਨ ਦੇ ਸੈੱਲ ਠੀਕ ਤਰ੍ਹਾਂ ਨਹੀਂ ਬਣ ਪਾਉਂਦੇ। ਅਜਿਹੇ ’ਚ ਜੇਕਰ ਤੁਸੀਂ ਰੋਜ਼ਾਨਾ ਸ਼ਕਰਕੰਦੀ ਦਾ ਸੇਵਨ ਕਰਦੇ ਹੋ ਤਾਂ ਇਹ ਆਇਰਨ ਦੀ ਕਮੀ ਨੂੰ ਦੂਰ ਕਰਨ ’ਚ ਮਦਦ ਕਰਦਾ ਹੈ।

ਸ਼ਕਰਕੰਦੀ ਵਿਚ ਫ਼ਾਈਬਰ ਵੀ ਵੱਡੀ ਮਾਤਰਾ ਵਿਚ ਮਿਲ ਜਾਂਦਾ ਹੈ। ਅਜਿਹੇ ’ਚ ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਤੁਹਾਡਾ ਪਾਚਨ ਤੰਤਰ ਮਜ਼ਬੂਤ ਹੁੰਦਾ ਹੈ ਅਤੇ ਕਬਜ਼ ਦੀ ਸਮੱਸਿਆ ਤੋਂ ਵੀ ਰਾਹਤ ਮਿਲਦੀ ਹੈ। ਜੇਕਰ ਤੁਸੀਂ ਵੀ ਪਾਚਨ ਜਾਂ ਪੇਟ ਨਾਲ ਜੁੜੀ ਕਿਸੇ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਸ਼ਕਰਕੰਦੀ ਤੁਹਾਡੇ ਲਈ ਫ਼ਾਇਦੇਮੰਦ ਸਾਬਤ ਹੋਵੇਗੀ। ਜੇਕਰ ਸ਼ਕਰਕੰਦੀ ਨੂੰ ਪੌਸ਼ਟਿਕ ਤੱਤਾਂ ਦਾ ਭੰਡਾਰ ਕਿਹਾ ਜਾਵੇ ਤਾਂ ਇਸ ਵਿਚ ਕੋਈ ਗ਼ਲਤ ਗੱਲ ਨਹੀਂ ਹੋਵੇਗੀ।

ਆਇਰਨ ਅਤੇ ਫ਼ਾਈਬਰ ਨਾਲ ਭਰਪੂਰ ਸ਼ਕਰਕੰਦੀ ਵੀ ਵਿਟਾਮਿਨ ਡੀ ਦਾ ਵਧੀਆ ਸਰੋਤ ਹੈ। ਅਜਿਹੀ ਸਥਿਤੀ ਵਿਚ, ਇਸ ਨੂੰ ਖਾਣ ਨਾਲ ਤੁਹਾਡੇ ਦੰਦਾਂ, ਹੱਡੀਆਂ, ਚਮੜੀ ਅਤੇ ਨਸਾਂ ਦੇ ਵਿਕਾਸ ਵਿਚ ਮਦਦ ਮਿਲਦੀ ਹੈ। ਇਸ ਨਾਲ ਹੀ ਸਰੀਰ ਵਿਚ ਵਿਟਾਮਿਨ ਏ ਦੀ ਕਮੀ ਵੀ ਇਸ ਦੇ ਸੇਵਨ ਨਾਲ ਪੂਰੀ ਹੁੰਦੀ ਹੈ।ਭੁੰਨੀ ਹੋਈ ਸ਼ਕਰਕੰਦੀ ਖਾ ਕੇ ਵੀ ਤੁਸੀਂ ਅਪਣੀਆਂ ਹੱਡੀਆਂ ਨੂੰ ਮਜ਼ਬੂਤ ਬਣਾਈ ਰੱਖ ਸਕਦੇ ਹੋ ਕਿਉਂਕਿ ਇਸ ’ਚ ਭਰਪੂਰ ਮਾਤਰਾ ’ਚ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਮਿਲ ਜਾਂਦਾ ਹੈ ਜੋ ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ’ਚ ਮਦਦ ਕਰਦਾ ਹੈ।

 (For more Punjabi news apart from Health Tips Sweet potatoes are very beneficial for health in winter, stay tuned to Rozana Spokesman)

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement