
Benefits Ajwain Tea : ਇਨ੍ਹਾਂ 5 ਲੋਕਾਂ ਨੂੰ ਜ਼ਰੂਰ ਪੀਣੀ ਚਾਹੀਦੀ ਹੈ ਅਜਵਾਈਨ ਵਾਲੀ ਚਾਹ
Benefits Ajwain Tea : ਲੋਕ ਸਵੇਰੇ ਉੱਠਣ ਤੋਂ ਬਾਅਦ ਦੁੱਧ ਵਾਲੀ ਚਾਹ ਪੀਣਾ ਪਸੰਦ ਕਰਦੇ ਹਨ, ਪਰ ਦੁੱਧ ਤੋਂ ਬਣੀ ਚਾਹ ਸਿਹਤ ਲਈ ਬਹੁਤ ਨੁਕਸਾਨਦੇਹ ਹੈ। ਦੁੱਧ ਤੋਂ ਬਣੀ ਚਾਹ ਪੀਣ ਦੀ ਬਜਾਏ, ਜੇਕਰ ਤੁਸੀਂ ਸਵੇਰੇ ਉੱਠਣ ਤੋਂ ਬਾਅਦ ਅਜਵਾਈਨ ਵਾਲੀ ਚਾਹ ਪੀਓਗੇ, ਤਾਂ ਸਰੀਰ ਨੂੰ ਬਹੁਤ ਸਾਰੇ ਫ਼ਾਇਦੇ ਮਿਲਣਗੇ ਅਤੇ ਵਧਦੇ ਭਾਰ ਤੋਂ ਪਰੇਸ਼ਾਨ ਲੋਕਾਂ ਨੂੰ ਭਾਰ ਘਟਾਉਣ ’ਚ ਵੀ ਮਦਦ ਮਿਲੇਗੀ। ਇਸ ਤੋਂ ਇਲਾਵਾ, ਪਾਚਨ ਤੰਤਰ ਵੀ ਮਜ਼ਬੂਤ ਹੋਵੇਗਾ। ਅਜਵਾਈਨ ਵਾਲੀ ਚਾਹ ਵਿੱਚ ਬਹੁਤ ਸਾਰੇ ਐਂਟੀ-ਆਕਸੀਡੈਂਟ, ਫਾਈਬਰ, ਪੋਟਾਸ਼ੀਅਮ ਅਤੇ ਵਿਟਾਮਿਨ ਪਾਏ ਜਾਂਦੇ ਹਨ। ਆਓ ਜਾਣਦੇ ਹਾਂ ਅਜਵਾਈਨ ਵਾਲੀ ਚਾਹ ਪੀਣ ਦੇ ਫ਼ਾਇਦਿਆਂ ਬਾਰੇ।
ਆਓ ਜਾਣਦੇ ਹਾਂ ਅਜਵਾਈਨ ਵਾਲੀ ਚਾਹ ਦੇ ਫ਼ਾਇਦੇ
ਗੈਸ ਦੀ ਸਮੱਸਿਆ ਤੋਂ ਮਿਲੇਗੀ ਰਾਹਤ
ਜਿਨ੍ਹਾਂ ਲੋਕਾਂ ਨੂੰ ਹਮੇਸ਼ਾ ਗੈਸ ਦੀ ਸਮੱਸਿਆ ਰਹਿੰਦੀ ਹੈ। ਉਨ੍ਹਾਂ ਲੋਕਾਂ ਨੂੰ ਸਵੇਰੇ ਉੱਠਣ ਤੋਂ ਬਾਅਦ ਅਜਵਾਈਨ ਵਾਲੀ ਚਾਹ ਪੀਣੀ ਚਾਹੀਦੀ ਹੈ। ਅਜਵਾਈਨ ਵਾਲੀ ’ਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਹੁੰਦੇ ਹਨ। ਜੋ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਪੇਟ ਨਾਲ ਸਬੰਧਤ ਕਈ ਸਮੱਸਿਆਵਾਂ ਵਿੱਚ ਰਾਹਤ ਪ੍ਰਦਾਨ ਕਰਦਾ ਹੈ।
ਭਾਰ ਘਟਾਉਣ ’ਚ ਮਦਦਗਾਰ
ਜਿਹੜੇ ਲੋਕ ਆਪਣੇ ਲਗਾਤਾਰ ਵਧਦੇ ਭਾਰ ਤੋਂ ਚਿੰਤਤ ਹਨ, ਉਨ੍ਹਾਂ ਨੂੰ ਸਵੇਰੇ ਉੱਠਣ ਤੋਂ ਬਾਅਦ ਅਜਵਾਈਨ ਵਾਲੀ ਚਾਹ ਪੀਣੀ ਚਾਹੀਦੀ ਹੈ। ਸਵੇਰੇ ਖ਼ਾਲੀ ਪੇਟ ਅਜਵਾਈਨ ਵਾਲੀ ਚਾਹ ਪੀਣ ਨਾਲ ਸਰੀਰ ’ਚ ਜਮ੍ਹਾ ਚਰਬੀ ਘੱਟ ਜਾਂਦੀ ਹੈ। ਅਜਵਾਈਨ ਵਾਲੀ ਚਾਹ ਪੀਣ ਨਾਲ ਸਰੀਰ ਦਾ ਮੈਟਾਬੋਲਿਜ਼ਮ ਤੇਜ਼ ਹੁੰਦਾ ਹੈ ਅਤੇ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ।
ਤਣਾਅ ਘਟਾਉਣ ’ਚ ਮਦਦਗਾਰ
ਅਜਵਾਈਨ ਵਾਲੀ ਚਾਹ ਤਣਾਅ ਘਟਾਉਣ ’ਚ ਮਦਦਗਾਰ ਹੈ। ਇਸ ਦਾ ਸੇਵਨ ਕਰਨ ਨਾਲ ਤੁਹਾਡੇ ਸਰੀਰ ਨੂੰ ਊਰਜਾ ਮਿਲਦੀ ਹੈ ਅਤੇ ਥਕਾਵਟ ਦੂਰ ਹੁੰਦੀ ਹੈ।
ਦਮੇ ਦੀ ਬਿਮਾਰੀ ਵਾਲਿਆਂ ਲਈ ਹੈ ਫ਼ਾਇਦੇਮੰਦ
ਦਮੇ ਵਰਗੀ ਬਿਮਾਰੀ ਤੋਂ ਪੀੜਤ ਵਿਅਕਤੀ ਨੂੰ ਅਜਵਾਈਨ ਵਾਲੀ ਚਾਹ ਪੀਣੀ ਚਾਹੀਦੀ ਹੈ। ਅਜਵਾਈਨ ਦਾ ਸੁਭਾਅ ਗਰਮ ਹੁੰਦਾ ਹੈ, ਇਸ ਲਈ ਇਹ ਦਮੇ ਦੇ ਮਰੀਜ਼ਾਂ ਲਈ ਦਵਾਈ ਦਾ ਕੰਮ ਕਰਦਾ ਹੈ। ਦਮੇ ਦੇ ਮਰੀਜ਼ ਸਵੇਰੇ ਉੱਠਣ ਤੋਂ ਬਾਅਦ ਖਾਲੀ ਪੇਟ ਅਜਵਾਈਨ ਵਾਲੀ ਚਾਹ ਪੀਣ ਨਾਲ ਲਾਭ ਪ੍ਰਾਪਤ ਕਰ ਸਕਦੇ ਹਨ।
ਮਾਹਵਾਰੀ ਦੌਰਾਨ ਮਿਲੇਗੀ ਰਾਹਤ
ਜੇਕਰ ਤੁਸੀਂ ਨਿਯਮਿਤ ਤੌਰ 'ਤੇ ਅਜਵਾਈਨ ਵਾਲੀ ਚਾਹ ਪੀਂਦੇ ਹੋ ਤਾਂ ਇਹ ਤੁਹਾਡੀ ਸਿਹਤ ਲਈ ਬਹੁਤ ਫ਼ਇਦੇਮੰਦ ਹੈ। ਇਸ ਦਾ ਸੇਵਨ ਕਰਨ ਨਾਲ ਔਰਤਾਂ ਨੂੰ ਮਾਹਵਾਰੀ ਦੌਰਾਨ ਹੋਣ ਵਾਲੇ ਦਰਦ ਤੋਂ ਰਾਹਤ ਮਿਲ ਸਕਦੀ ਹੈ।
(For more news apart from Consuming Ajwain tea is extremely beneficial for health News in Punjabi, stay tuned to Rozana Spokesman)