
ਰਿਸਰਚ ਪੀਰੀਅਡ ਵਿਚ 117 ਔਰਤਾਂ ਦੀ ਮੌਤ ਬੱਚੇਦਾਨੀ ਦੇ ਕੈਂਸਰ ਨਾਲ ਹੋਈ।
ਮੁਹਾਲੀ: ਜਾਪਾਨੀ ਰਿਸਰਚ ਦੇ ਅਧਿਐਨ ਮੁਤਾਬਕ ਕੌਫ਼ੀ ਪੀਣ ਨਾਲ ਔਰਤਾਂ ਬੱਚੇਦਾਨੀ ਦੇ ਕੈਂਸਰ ਤੋਂ ਬਚ ਸਕਦੀਆਂ ਹਨ। ਜਾਪਾਨੀ ਹੈਲਥ ਮਨਿਸਟਰੀ ਦੁਆਰਾ ਕਰਵਾਈ ਗਈ ਇਕ ਸਟੱਡੀ ਵਿਚ 40 ਤੋਂ 69 ਸਾਲ ਦੀ ਉਮਰ ਦੀਆਂ ਲਗਭਗ 45 ਔਰਤਾਂ ਨੂੰ ਸ਼ਾਮਲ ਕੀਤਾ ਗਿਆ।
Coffee
ਨੈਸ਼ਨਲ ਕੈਂਸਰ ਸੈਂਟਰ ਦੁਆਰਾ 15 ਸਾਲ ਤੋਂ ਜ਼ਿਆਦਾ ਨਜ਼ਰ ਰੱਖੀ ਗਈ। ਇਸ ਦੌਰਾਨ ਔਰਤਾਂ ਨੂੰ ਰੋਜ਼ਾਨਾ ਕੈਫ਼ੀਨ ਲੈਣ ਦੀ ਮਾਤਰਾ ਦੇ ਅਧਾਰ ਤੇ ਚਾਰ ਸਮੂਹਾਂ ਵਿਚ ਵੰਡਿਆ ਗਿਆ। ਕੈਫ਼ੀਨ ਇਕ ਅਲਕਲਾਈਡ ਹੈ ਜੋ ਕੌਫ਼ੀ ਵਿਚ ਪਾਇਆ ਜਾਂਦਾ ਹੈ।
Coffee
ਰਿਸਰਚ ਪੀਰੀਅਡ ਵਿਚ 117 ਔਰਤਾਂ ਦੀ ਮੌਤ ਬੱਚੇਦਾਨੀ ਦੇ ਕੈਂਸਰ ਨਾਲ ਹੋਈ। ਅਧਿਐਨ ਕਰਤਾ ਨੇ ਦੇਖਿਆ ਕਿ ਜੋ ਔਰਤਾਂ ਇਕ ਦਿਨ ਵਿਚ ਤਿੰਨ ਕੱਪ ਤੋਂ ਜ਼ਿਆਦਾ ਕੌਫ਼ੀ ਪੀਂਦੀਆਂ ਹਨ, ਉਨ੍ਹਾਂ ਨੂੰ ਯੂਟਰਸ ਦਾ ਟਿਊਮਰ (ਬੁਖ਼ਾਰ) ਹੋਣ ਦਾ 60 ਫ਼ੀਸਦੀ ਘੱਟ ਖ਼ਤਰਾ ਹੁੰਦਾ ਹੈ। ਵਿਗਿਆਨਕਾਂ ਦਾ ਮੰਨਣਾ ਹੈ ਕਿ ਕੌਫ਼ੀ ਇੰਸੂਲੀਨ ਦਾ ਪੱਧਰ ਘੱਟ ਕਰਦੀ ਹੈ। ਇਸ ਤਰ੍ਹਾਂ ਯੂਟਰਸ ਦਾ ਕੈਂਸਰ ਹੋਣ ਦਾ ਖ਼ਤਰਾ ਵੀ ਘੱਟ ਹੁੰਦਾ ਹੈ।