
ਇਸ ਵਿਚ ਕੈਲਸ਼ੀਅਮ, ਆਇਰਨ, ਫ਼ਾਸਫੋਰਸ, ਕੈਰੋਟਿਨ, ਥਾਈਮਨ ਵਰਗੇ ਪੌਸ਼ਟਿਕ ਤੱਤ ਹੁੰਦੇ ਹਨ
ਮੁਹਾਲੀ: ਕਾਲੀ ਮਿਰਚ ਇਕ ਨਹੀਂ ਅਨੇਕਾਂ ਬਿਮਾਰੀਆਂ ਦਾ ਰਾਮਬਾਣ ਇਲਾਜ ਹੈ। ਇਹ ਤੁਹਾਨੂੰ ਕਬਜ਼, ਬਦਹਜ਼ਮੀ, ਬਵਾਸੀਰ ਤੇ ਦਮਾ ਵਰਗੀਆਂ ਬਿਮਾਰੀਆਂ ’ਚ ਵੀ ਰਾਹਤ ਦੇਣ ’ਚ ਮਦਦਗਾਰ ਹੈ। ਕਾਲੀ ਮਿਰਚ ਤੁਹਾਡਾ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਦਾ ਕਾਫ਼ੀ ਅਸਰਦਾਰ ਉਪਾਅ ਹੈ। ਕਾਲੀ ਮਿਰਚ ’ਚ ਮੌਜੂਦ ਪਾਈਪਲਾਈਨ ਤੱਤ, ਉਹ ਪਦਾਰਥ ਹੈ ਜਿਹੜਾ ਅਪਣੀ ਗਰਮੀ ਦਿੰਦਾ ਹੈ, ਜੋ ਬਲੱਡ ਪ੍ਰੈਸ਼ਰ ਘਟਾਉਂਦਾ ਹੈ। ਕਾਲੀ ਮਿਰਚ ਪੋਟਾਸ਼ੀਅਮ ਨਾਲ ਭਰਪੂਰ ਹੁੰਦੀ ਹੈ। ਪੋਟਾਸ਼ੀਅਮ ਦਿਲ ਦੀ ਗਤੀ ਨੂੰ ਕੰਟਰੋਲ ਕਰਨ ’ਚ ਮਦਦਗਾਰ ਹੈ ਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ’ਚ ਉਪਯੋਗੀ ਹੈ। ਇਹ ਆਇਰਨ ਨਾਲ ਭਰਪੂਰ ਹੈ ਤੇ ਘੱਟ ਬਲੱਡ ਪ੍ਰੈਸ਼ਰ ਨਾਲ ਨਜਿੱਠਣ ’ਚ ਵੀ ਮਦਦਗਾਰ ਹੁੰਦੀ ਹੈ।
ਇਸ ਤੋਂ ਇਲਾਵਾ, ਇਹ ਲਾਲ ਖ਼ੂਨ ਕੋਸ਼ਿਕਾਵਾਂ ਦੇ ਉਤਪਾਦਨ ’ਚ ਮਦਦਗਾਰ ਹੈ। ਇਸ ਵਿਚ ਮੈਂਗਨੀਜ ਤੇ ਇਕ ਐਂਟੀਆਕਸੀਡੈਂਟ ਐਂਜਾਇਮ ਹੁੰਦੇ ਹਨ। ਪੇਟ ਦੀਆਂ ਸਮੱਸਿਆਵਾਂ ’ਚ ਤੁਸੀਂ 1 ਗਲਾਸ ਲੱਸੀ ’ਚ ਅੱਧਾ ਚਮਚ ਕਾਲੀ ਮਿਰਚ ਤੇ ਸੇਂਧਾ ਨਮਕ ਪਾ ਕੇ ਇਸ ਦਾ ਸੇਵਨ ਕਰ ਸਕਦੇ ਹੋ। ਇਸ ਤੋਂ ਇਲਾਵਾ ਰਾਤ ਨੂੰ ਕਿਸ਼ਮਿਸ਼ ਨਾਲ ਵੀ ਕਾਲੀ ਮਿਰਚ ਦਾ ਸੇਵਨ ਕਰ ਸਕਦੇ ਹੋ। ਤੁਸੀਂ ਨਿੰਬੂ-ਪਾਣੀ ’ਚ ਕਾਲਾ ਨਮਕ ਤੇ ਕਾਲੀ ਮਿਰਚ ਪਾ ਕੇ ਸੇਵਨ ਕਰੋ। ਤੁਸੀਂ ਚਾਹੋ ਤਾਂ ਇਕ ਚਮਚ ਘਿਉ ’ਚ ਅੱਠ ਕਾਲੀਆਂ ਮਿਰਚਾਂ ਤੇ ਥੋੜ੍ਹੀ ਸ਼ੱਕਰ ਪਾ ਕੇ ਰੋਜ਼ ਖਾਉ। ਬਲੱਡ ਪ੍ਰੈਸ਼ਰ ਲਈ ਤੁਸੀਂ 1 ਗਲਾਸ ਪਾਣੀ ’ਚ 5-6 ਕਾਲੀਆਂ ਮਿਰਚਾਂ ਪੀਹ ਕੇ ਪਾਉ ਤੇ ਇਸ ਦਾ ਸੇਵਨ ਕਰੋ।
ਇਸ ਵਿਚ ਕੈਲਸ਼ੀਅਮ, ਆਇਰਨ, ਫ਼ਾਸਫੋਰਸ, ਕੈਰੋਟਿਨ, ਥਾਈਮਨ ਵਰਗੇ ਪੌਸ਼ਟਿਕ ਤੱਤ ਹੁੰਦੇ ਹਨ। ਕਾਲੀ ਮਿਰਚ ’ਚ ਮੌਜੂਦ ਪਾਈਪਰਾਈਨ ਤੱਤ ਭੋਜਨ ਪਚਾਉਣ ’ਚ ਮਦਦ ਕਰਦਾ ਹੈ ਤੇ ਪੇਟ ਦੀਆਂ ਕਈ ਬਿਮਾਰੀਆਂ ਠੀਕ ਕਰਨ ’ਚ ਵੀ ਕਾਰਗਰ ਹੈ। ਇਹ ਪੇਟ ’ਚ ਮਿਲ ਜਾਣ ਵਾਲੇ ਹਾਈਡ੍ਰੋਕਲੋਰਿਕ ਐਸਿਡ ਦਾ ਰਸਾਅ ਤੇਜ਼ ਕਰਦਾ ਹੈ ਤਾਂ ਜੋ ਪਾਚਨ ਕਿਰਿਆ ਵਧੀਆ ਰਹੇ।