ਕੋਰੋਨਾ ਕਾਲ ਵਿਚ ਸਰੀਰ ਦੀ ਇਮਿਊਨਿਟੀ ਤੇ ਆਕਸੀਜਨ ਲੈਵਲ ਵਧਾਉਣ ਲਈ ਕਰੋ ਯੋਗਾ
Published : May 13, 2021, 4:13 pm IST
Updated : May 13, 2021, 4:30 pm IST
SHARE ARTICLE
yoga
yoga

ਯੋਗਾ ਕਰਨ ਨਾਲ ਸਰੀਰ ਰਹਿੰਦਾ ਤੰਦਰੁਸਤ

ਲੁਧਿਆਣਾ(ਰਾਜ ਸਿੰਘ)  ਇਕ ਪਾਸੇ ਜਿਥੇ ਕੋਰੋਨਾ ਮਹਾਂਮਾਰੀ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਉੱਥੇ ਹੀ ਮਾਹਰ ਇਸ ਗੱਲ ਨਾਲ ਸਹਿਮਤੀ ਰੱਖਦੇ ਨੇ ਕਿ ਯੋਗਾ ਕੋਰੋਨਾ ਮਹਾਂਮਾਰੀ ਤੋਂ ਬਚਾਅ ਦਾ ਇੱਕ ਸਰਲ ਅਤੇ ਸੌਖਾ ਉਪਚਾਰ ਹੈ।

 yogayoga

ਜਿਸ ਨਾਲ ਨਾ ਸਿਰਫ ਆਪਣੇ ਸਰੀਰ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ ਸਗੋਂ ਸਰੀਰ ਦੀ ਇਮਿਊਨਿਟੀ ਵੀ ਵਧਾਈ ਜਾ ਸਕਦੀ ਹੈ। ਅਸੀਂ ਇਸ ਨਾਲ ਵੱਧ ਤੋਂ ਵੱਧ ਆਕਸੀਜਨ ਪ੍ਰਾਪਤ  ਕਰ ਸਕਦੇ ਹਾਂ।

 yogayoga

ਕਈ ਰਿਕਾਰਡ ਕਾਇਮ ਕਰ ਚੁੱਕੇ ਲੁਧਿਆਣਾ ਦੇ ਐਵਰੈਸਟ ਯੋਗ ਇੰਸਟੀਚਿਊਟ ਦੇ ਮੁਖੀ ਸੰਜੀਵ ਤਿਆਗੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਯੋਗਾ ਬੇਹੱਦ ਜ਼ਰੂਰੀ ਹੈ ਪਰ ਯੋਗਾ ਇਸ ਤਰ੍ਹਾਂ ਕੀਤਾ ਜਾਵੇ ਜਿਸ ਨਾਲ ਸਾਡੇ ਸਰੀਰ ਨੂੰ ਆਰਾਮ ਆਵੇ,  ਦਿਮਾਗ ਨੂੰ ਰਿਲੈਕਸ ਕਰੇ ਅਤੇ ਤੁਹਾਡੇ ਦਿਲ ਨੂੰ ਹੋਰ ਵੀ ਮਜ਼ਬੂਤ ਕਰੇ। ਉਹਨਾਂ ਦੱਸਿਆ ਕਿ  ਯੋਗਾ ਕਰਨ ਤੋਂ ਪਹਿਲਾਂ ਪ੍ਰਣਾਯਾਮ ਬਹੁਤ ਜ਼ਰੂਰੀ ਹੈ ਇਸ ਨਾਲ ਤੁਸੀਂ ਯੋਗਾ ਕਰਨ ਦੀ ਅਵਸਥਾ ਵਿਚ ਆ ਜਾਂਦੇ ਹੋ।

Sanjeev TyagiSanjeev Tyagi

ਉਨ੍ਹਾਂ ਨੇ ਕਿਹਾ ਕਿ ਸਭ ਤੋਂ ਪਹਿਲਾਂ ਪ੍ਰਾਣਾਯਾਮ ਦੀ ਸ਼ੁਰੂਆਤ ਡੂੰਘੀ ਸਾਹ ਲੈਣ ਨਾਲ ਹੁੰਦੀ ਹੈ ਜਿਸ ਨੂੰ deep yogic breath ਦਾ ਨਾਂ ਦਿੱਤਾ ਜਾਂਦਾ ਹੈ ਜਿਸ ਨੂੰ 15-20 ਵਾਰ ਕਰਨਾ ਹੈ ਉਸ ਤੋਂ ਬਾਅਦ ਬਰਹਮੀ ਪ੍ਰਣਾਯਾਮ ਬਹੁਤ ਜ਼ਰੂਰੀ ਹੈ ਉਨ੍ਹਾਂ ਨੇ ਕਿਹਾ ਪ੍ਰਣਾਯਾਮ ਮੈਡੀਟੇਸ਼ਨ ਰਾਹੀਂ ਵੀ ਲਿਆ ਜਾ ਸਕਦਾ ਹੈ।

 yogayoga

ਇਕੱਲੇ ਪ੍ਰਾਣਾਯਾਮ  ਕਰਨ ਨਾਲ ਹੀ ਅਸੀਂ ਆਪਣਾ ਆਕਸੀਜਨ ਦਾ ਪੱਧਰ ਅਤੇ ਆਪਣੀ ਇਮਿਊਨਿਟੀ ਵਧਾ ਸਕਦੇ ਹਾਂ।  ਪ੍ਰਣਾਯਾਮ ਬਹੁਤ ਹੀ ਆਰਾਮ ਨਾਲ ਕੀਤਾ ਜਾਂਦਾ ਹੈ ਇਸ ਵਿੱਚ ਉਤੇਜਿਤ ਹੋਣ ਦੀ ਲੋੜ ਨਹੀਂ। ਆਪਣੇ ਸਰੀਰ ਨੂੰ ਰਿਲੈਕਸ ਕਰਨਾ ਹੀ ਸਭ ਤੋਂ ਜ਼ਰੂਰੀ ਹੈ। ਇਸ ਤੋਂ ਇਲਾਵਾ ਸੂਰਜ ਨਮਸਕਾਰ ਕਪਾਲਭਾਤੀ ਭਸਤਰੀਕਾ ਅਤੇ ਹੋਰ ਵੀ ਪ੍ਰਣਾਮ ਕੀਤੇ ਜਾ ਸਕਦੇ ਹਨ।

Sanjeev TyagiSanjeev Tyagi

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Son Kills his Mother: Love Marriage ਪਿੱਛੇ England ਤੋਂ ਆਏ ਪੁੱਤ ਨੇ ਮਾਂ ਨੂੰ ਉਤਾਰਿਆ ਮੌ.ਤ ਦੇ ਘਾਟ

11 Jan 2026 3:06 PM

Drunk Driver Crashes : Restaurant ਦੇ ਬਾਹਰ ਖਾਣਾ ਖਾ ਰਹੇ ਲੋਕਾਂ ਦੀ ਮਸਾਂ ਬਚੀ ਜਾਨ, ਉਡੇ ਹੋਸ਼

11 Jan 2026 3:04 PM

ਕੀ ਵਾਪਿਸ India ਆਵੇਗਾ Goldy Brar ! Court ਨੇ ਸੁਣਾਇਆ ਸਖ਼ਤ ਫੈਸਲਾ

08 Jan 2026 4:44 PM

ਜਨਮਦਿਨ ਵਾਲੇ ਦਿਨ ਹੀ ਕੀਤਾ ਕਤਲ ਚਸ਼ਮਦੀਦ ਨੇ ਦੱਸਿਆ ਪੂਰਾ ਮਾਮਲਾ

08 Jan 2026 4:43 PM

ਬੰਦੀ ਸਿੰਘਾ ਤੇ ਭਾਜਪਾਈਆਂ ਦੇ ਦਿੱਤੇ ਬਿਆਨਾ ਦਾ ਭਰੋਸਾ ਨਾ ਕਰੋ-UAD Gurdeep Brar|Ram Rahim|BJP On bandi singh

07 Jan 2026 3:21 PM
Advertisement