
ਡਾਇਬਿਟੀਜ਼ ਦਾ ਜ਼ਿਆਦਾ ਅਸਰ 70-79 ਸਾਲ ਦੇ ਉਮਰ ਗਰੁਪ ਵਿਚ 13.2 ਫ਼ੀਸਦੀ ਦੇਖਿਆ ਗਿਆ ਹੈ।
ਮੁਹਾਲੀ: ਭਾਰਤ ਵਿਚ ਬਜ਼ੁਰਗਾਂ ’ਚ ਬਲੱਡ ਸ਼ੂਗਰ ਦੀ ਸਮੱਸਿਆ ਵਧਦੀ ਜਾ ਰਹੀ ਹੈ। ਇੰਟਰਨੈਸ਼ਨਲ ਡਾਇਬਟੀਜ਼ ਫ਼ੈਡਰੇਸ਼ਨ (ਆਈਡੀਐਫ਼) ਦੇ ਸਰਵੇ ਅਨੁਸਾਰ ਸ਼ੂਗਰ ਦੇ ਨਿਦਾਨ ਵਾਲੇ 6 ਵਿਅਕਤੀਆਂ ਵਿਚੋਂ ਇਕ ਭਾਰਤ ਤੋਂ ਹੈ। ਡਾਇਬਿਟੀਜ਼ ਦਾ ਜ਼ਿਆਦਾ ਅਸਰ 70-79 ਸਾਲ ਦੇ ਉਮਰ ਗਰੁਪ ਵਿਚ 13.2 ਫ਼ੀਸਦੀ ਦੇਖਿਆ ਗਿਆ ਹੈ।
Blood Sugar
ਇਹ ਬਿਮਾਰੀ 60 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਜਾਨਲੇਵਾ ਹੋ ਸਕਦੀ ਹੈ ਕਿਉਂਕਿ ਇਸ ਬਿਮਾਰੀ ਨਾਲ ਬਜ਼ੁਰਗਾਂ ਵਿਚ ਦਿਲ ਦੀ ਸਮੱਸਿਆ ਵੀ ਵੱਧ ਜਾਂਦੀ ਹੈ। ਸ਼ੂਗਰ ਨਾਲ ਜੂਝ ਰਹੇ ਲੋਕਾਂ ਨੂੰ ਅਪਣੀ ਡਾਈਟ ਵਿਚ ਜ਼ਿਆਦਾ ਫ਼ਾਈਬਰ ਲੈਣਾ ਚਾਹੀਦਾ ਹੈ। ਜ਼ਿਆਦਾ ਸ਼ੂਗਰ, ਕੈਲੋਰੀ ਅਤੇ ਕਾਰਬੋਹਾਈਡਰੇਟ ਵਾਲਾ ਖਾਣਾ ਤੁਹਾਡੀ ਸਿਹਤ ਲਈ ਨੁਕਸਾਨਦੇਹ ਹੋ ਸਕਦਾ ਹੈ।
Blood Sugar
ਫ਼ਾਈਬਰ ਨੂੰ ਪੂਰਾ ਕਰਨ ਲਈ ਸਾਬਤ ਅਨਾਜ ਦੀ ਰੋਟੀ, ਨਾਸ਼ਪਾਤੀ, ਤਰਬੂਜ਼, ਜੌਂ, ਰਾਈ, ਬ੍ਰੋਕਲੀ, ਗਾਜਰ, ਮਟਰ, ਸਵੀਟ ਕਾਰਨ ਅਤੇ ਬੀਜ ਜਿਹੀਆਂ ਚੀਜ਼ਾਂ ਨੂੰ ਭੋਜਨ ਵਿਚ ਸ਼ਾਮਲ ਕਰੋ। ਸ਼ੂਗਰ ਵਾਲੇ ਲੋਕਾਂ ਨੂੰ ਰੋਜ਼ਾਨਾ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਣਾ ਚਾਹੀਦਾ ਹੈ। ਇਸ ਦੇ ਕਾਰਨ ਤੁਹਾਡੇ ਸਰੀਰ ’ਚ ਪਾਣੀ ਦੀ ਕੋਈ ਕਮੀ ਨਹੀਂ ਹੁੰਦੀ ਅਤੇ ਦੂਜਾ ਪਾਣੀ ਬਚੇ ਪਦਾਰਥਾਂ ਨੂੰ ਸਟੂਲ ਅਤੇ ਯੂਰਿਨ ਰਾਹੀਂ ਪੇਟ ਵਿਚੋਂ ਬਾਹਰ ਕੱਢ ਦੇਂਦਾ ਹੈ। ਨਾਲ ਹੀ ਇਹ ਤੁਹਾਨੂੰ ਹਾਈਡਰੇਟ ਰੱਖਣ ਵਿਚ ਵੀ ਮਦਦ ਕਰਦਾ ਹੈ।
Blood Sugar