Skin Dryness Remedies : ਸਰਦੀਆਂ ਵਿਚ ਖੁਸ਼ਕ ਚਮੜੀ ਹੋ ਜਾਣ ਤੇ ਅਪਣਾਉ ਇਹ ਘਰੇਲੂ ਨੁਸਖੇ 

By : BALJINDERK

Published : Nov 13, 2024, 1:25 pm IST
Updated : Nov 13, 2024, 1:25 pm IST
SHARE ARTICLE
file photo
file photo

Skin Dryness Remedies : ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਤੁਸੀਂ ਚਮੜੀ ਦੇ ਇਨ੍ਹਾਂ ਕੁੱਝ ਨੁਸਖ਼ਿਆਂ ਨੂੰ ਅਜਮਾ ਸਕਦੇ ਹੋ

Skin Dryness Remedies : ਗਰਮੀਆਂ ਤੋਂ ਬਾਅਦ ਹੁਣ ਸਰਦੀਆਂ ਨੇ ਦਸਤਕ ਦੇ ਦਿਤੀ ਹੈ। ਠੰਢੀ ਹਵਾ ਅਤੇ ਖ਼ੁਸ਼ਕ ਵਾਤਾਵਰਣ ਕਾਰਨ ਸਾਡੀ ਚਮੜੀ ਖ਼ੁਸ਼ਕ ਹੋ ਜਾਂਦੀ ਹੈ ਅਤੇ ਫਟਣ ਲੱਗ ਜਾਂਦੀ ਹੈ ਜਿਸ ਕਾਰਨ ਸਾਡਾ ਚਿਹਰਾ ਫਿੱਕਾ ਅਤੇ ਸੁਕਾ ਦਿਖਾਈ ਦੇਣ ਲਗਦਾ ਹੈ ਅਤੇ ਹੌਲੀ-ਹੌਲੀ ਅਪਣੀ ਚਮਕ ਗੁਆਚਣ ਲੱਗ ਜਾਂਦੀ ਹੈ। ਜਿਵੇਂ-ਜਿਵੇਂ ਮੌਸਮ ਬਦਲਦਾ ਹੈ, ਸਾਨੂੰ ਅਪਣੀ ਚਮੜੀ ਦੀ ਦੇਖਭਾਲ ਵਲ ਧਿਆਨ ਦੇਣਾ ਚਾਹੀਦਾ ਹੈ। ਇਨ੍ਹਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਤੁਸੀਂ ਚਮੜੀ ਦੇ ਇਨ੍ਹਾਂ ਕੁੱਝ ਨੁਸਖ਼ਿਆਂ ਨੂੰ ਅਜਮਾ ਸਕਦੇ ਹੋ। ਸਰਦੀਆਂ ’ਚ ਤੁਹਾਡੀ ਚਮੜੀ ਉਦੋਂ ਹੀ ਸੁੰਦਰ ਦਿਖਾਈ ਦਿੰਦੀ ਹੈ ਜਦੋਂ ਤੁਸੀਂ ਸਿਹਤਮੰਦ ਹੁੰਦੇ ਹੋ। ਇਸ ਲਈ ਮਾਇਸਚਰਾਈਜ਼ਿੰਗ, ਸਕ੍ਰਬਿੰਗ ਬਹੁਤ ਮਹੱਤਵਪੂਰਨ ਕਦਮ ਮੰਨੇ ਜਾਂਦੇ ਹਨ। ਇਹ ਚਮੜੀ ਤੋਂ ਹਰ ਤਰ੍ਹਾਂ ਦੀ ਧੂੜ ਅਤੇ ਪ੍ਰਦੂਸ਼ਣ ਨੂੰ ਦੂਰ ਕਰਨ ’ਚ ਵੀ ਮਦਦਗਾਰ ਹੈ। ਇਸ ਨਾਲ ਚਮੜੀ ਸਿਹਤਮੰਦ ਦਿਖਾਈ ਦੇਵੇਗੀ ਅਤੇ ਨਰਮ ਬਣੀ ਰਹੇਗੀ।

ਜੇਕਰ ਤੁਸੀਂ ਚਮੜੀ ’ਚ ਨਮੀ ਬਣਾਈ ਰਖਣਾ ਚਾਹੁੰਦੇ ਹੋ ਤਾਂ ਗਰਮ ਪਾਣੀ ਤੋਂ ਦੂਰ ਰਹਿਣਾ ਹੀ ਬਿਹਤਰ ਹੈ। ਅਜਿਹਾ ਇਸ ਲਈ ਕਿਉਂਕਿ ਬਹੁਤ ਜ਼ਿਆਦਾ ਗਰਮ ਪਾਣੀ ਦੀ ਵਰਤੋਂ ਕਰਨ ਵਾਲਿਆਂ ਦੀ ਚਮੜੀ ਖ਼ੁਸ਼ਕ ਅਤੇ ਬੇਜਾਨ ਦਿਖਾਈ ਦੇਣ ਲਗਦੀ ਹੈ। ਇਸ ਲਈ ਸਰਦੀਆਂ ’ਚ ਵੀ ਘੱਟ ਤੋਂ ਘੱਟ ਗਰਮ ਪਾਣੀ ਦੀ ਵਰਤੋਂ ਕਰੋ।

ਪਾਣੀ ਸਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ ਅਤੇ ਚਮੜੀ ਲਈ ਵੀ ਪਾਣੀ ਬਹੁਤ ਫ਼ਾਇਦੇਮੰਦ ਹੁੰਦਾ ਹੈ। ਪਾਣੀ ਦੀ ਕਮੀ ਕਾਰਨ ਚਮੜੀ ਜਲਦੀ ਖ਼ੁਸ਼ਕ ਅਤੇ ਮਰੀ ਹੋਈ ਦਿਖਾਈ ਦੇਣ ਲਗਦੀ ਹੈ। ਇਸ ਲਈ ਸਰਦੀਆਂ ਦੇ ਮੌਸਮ ’ਚ ਵੀ ਸਮੇਂ-ਸਮੇਂ ’ਤੇ ਪਾਣੀ ਪੀਂਦੇ ਰਹੋ। ਖ਼ੂਬਸੂਰਤ ਦਿਖਾਈ ਦੇਣ ਲਈ ਹਰ ਮੌਸਮ ’ਚ ਖ਼ੂਬ ਪਾਣੀ ਪੀਉ ਤਾਂ ਜੋ ਤੁਹਾਡੇ ਸਰੀਰ ’ਚ ਕਦੇ ਵੀ ਪਾਣੀ ਦੀ ਕਮੀ ਨਾ ਹੋਵੇ। ਤੁਸੀਂ ਅਪਣੀ ਚਮੜੀ ਨੂੰ ਚੰਗੀ ਰੱਖਣ ਲਈ ਕੁੱਝ ਘਰੇਲੂ ਨੁਸਖ਼ਿਆਂ ਦੀ ਵਰਤੋਂ ਵੀ ਕਰ ਸਕਦੇ ਹੋ।

ਚਿਹਰਾ ਧੋਣ ਤੋਂ ਪਹਿਲਾਂ ਕਿਸੇ ਵੀ ਅਸੈਂਸ਼ੀਅਲ ਤੇਲ ਨਾਲ ਮਾਲਿਸ਼ ਕਰੋ ਅਤੇ ਫਿਰ ਕੋਸੇ ਪਾਣੀ ਨਾਲ ਚਿਹਰਾ ਧੋ ਲਵੋ।  ਗਲਿਸਰੀਨ, ਗੁਲਾਬ ਜਲ ਅਤੇ ਨਿੰਬੂ ਦਾ ਘੋਲ ਤਿਆਰ ਕਰੋ ਅਤੇ ਇਸ ਨੂੰ ਰੋਜ਼ਾਨਾ ਸੌਣ ਤੋਂ ਪਹਿਲਾਂ ਚਿਹਰੇ, ਗਰਦਨ, ਹੱਥਾਂ ਅਤੇ ਪੈਰਾਂ ਦੀ ਚਮੜੀ ’ਤੇ ਲਾਉ ਅਤੇ ਸਵੇਰੇ ਕੋਸੇ ਪਾਣੀ ਨਾਲ ਧੋ ਲਵੋ। ਜੇਕਰ ਤੁਹਾਡੀ ਚਮੜੀ ਬਹੁਤ ਖ਼ੁਸ਼ਕ ਹੈ ਤਾਂ ਸਰਦੀਆਂ ’ਚ ਸੌਣ ਤੋਂ ਪਹਿਲਾਂ ਨਾਰੀਅਲ ਤੇਲ ਅਤੇ ਵਿਟਾਮਿਨ ਈ ਕੈਪਸੂਲ ਦੀਆਂ ਕੁੱਝ ਬੂੰਦਾਂ ਮਿਲਾ ਕੇ ਚਿਹਰੇ ’ਤੇ ਕੁੱਝ ਦੇਰ ਤਕ ਮਸਾਜ ਕਰੋ ਅਤੇ ਇਸ ਤਰ੍ਹਾਂ ਹੀ ਰਹਿਣ ਦਿਉ ਅਤੇ ਫਿਰ ਸਵੇਰੇ ਉੱਠਣ ਤੋਂ ਬਾਅਦ ਇਸ ਨੂੰ ਧੋ ਲਵੋ। ਅਜਿਹਾ ਕਰਨ ਨਾਲ ਤੁਹਾਡੀ ਚਮੜੀ ਦੀ ਖ਼ੁਸ਼ਕੀ ਘੱਟ ਜਾਵੇਗੀ।

(For more news apart from Follow these home remedies for dry skin in winter News in Punjabi, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜੰਗ ਨੂੰ ਲੈ ਕੇ Fake news ਫ਼ੈਲਾਉਣ ਵਾਲਿਆਂ ਦੀ ਨਹੀਂ ਖ਼ੈਰ,Ludhiana Police Arrested 2 youth|Operation Sindoor

10 May 2025 5:20 PM

"Pakistan ਜਿੰਨੇ ਮਰਜ਼ੀ ਬੰਬ ਵਰਸਾ ਲਵੇ, ਅਸੀਂ ਭੱਜਣ ਵਾਲੇ ਨਹੀਂ"| Chandigarh Volunteers To Aid In Assistance

10 May 2025 5:18 PM

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM
Advertisement