ਏਸੀ 'ਚ ਲਗਾਤਾਰ ਬੈਠਣ ਨਾਲ ਚਮੜੀ 'ਤੇ ਪੈਣ ਲਗਦੀਆਂ ਹਨ ਝੁਰੜੀਆਂ
Published : May 14, 2018, 5:46 pm IST
Updated : May 14, 2018, 5:46 pm IST
SHARE ARTICLE
AC
AC

ਗਰਮੀ ਤੋਂ ਬਚਨ ਲਈ ਲੋਕ ਘਰਾਂ 'ਚ ਏਸੀ ਦਾ ਇਸਤੇਮਾਲ ਕਰਦੇ ਹਨ। ਉਥੇ ਹੀ ਕੁੱਝ ਦਫ਼ਤਰਾਂ ਅਤੇ ਹਸਪਤਾਲਾਂ 'ਚ ਤਾਂ ਵੈਂਟਿਲੇਸ਼ਨ ਦੀ ਵਿਵਸਥਾ ਨਾ ਹੋਣ ਨਾਲ ਸਰਦੀ ਅਤੇ ਗਰਮੀ...

ਗਰਮੀ ਤੋਂ ਬਚਨ ਲਈ ਲੋਕ ਘਰਾਂ 'ਚ ਏਸੀ ਦਾ ਇਸਤੇਮਾਲ ਕਰਦੇ ਹਨ। ਉਥੇ ਹੀ ਕੁੱਝ ਦਫ਼ਤਰਾਂ ਅਤੇ ਹਸਪਤਾਲਾਂ 'ਚ ਤਾਂ ਵੈਂਟਿਲੇਸ਼ਨ ਦੀ ਵਿਵਸਥਾ ਨਾ ਹੋਣ ਨਾਲ ਸਰਦੀ ਅਤੇ ਗਰਮੀ ਦੋਹਾਂ ਮੌਸਮ 'ਚ ਏਸੀ ਚਲਾਇਆ ਜਾਂਦਾ ਹੈ। ਉਥੇ ਬਿਨਾਂ ਏਸੀ ਦੇ ਰਹਿਣਾ ਸੰਭਵ ਵੀ ਨਹੀਂ ਹੈ। ਅਜਿਹੇ ਵਿਚ ਏਸੀ ਸਿਹਤ ਲਈ ਨੁਕਸਾਨਦਾਇਕ ਵੀ ਹੋ ਸਕਦਾ ਹੈ। ਹਮੇਸ਼ਾ ਏਸੀ ਚਲਾਉਣਾ  ਸਿਹਤ 'ਤੇ ਮਾੜਾ ਅਸਰ ਪੈ ਸਕਦਾ ਹੈ। ਖਾਸ ਤੌਰ 'ਤੇ ਏਸੀ ਦੇ ਲਗਾਤਾਰ ਸੰਪਰਕ ਵਿਚ ਰਹਿਣ ਨਾਲ ਲੋ ਬਲੱਡ ਪ੍ਰੈਸ਼ਰ ਅਤੇ ਰਥਰਾਇਟਿਸ ਦਾ ਖ਼ਤਰਾ ਰਹਿੰਦਾ ਹੈ।

ACAC

ਜੇਕਰ ਕੋਈ ਵਿਅਕਤੀ ਲੰਮੇ ਸਮੇਂ ਤੋਂ ਕਿਸੇ ਪੁਰਾਣੇ ਰੋਗ ਤੋਂ ਜੂਝ ਰਹੇ ਹਨ ਤਾਂ ਏਸੀ 'ਚ ਘੱਟ ਤੋਂ ਘੱਟ ਬੈਠਣਾ ਚਾਹੀਦਾ ਹੈ। ਕੁਦਰਤੀ ਹਵਾ ਸਿਹਤ ਲਈ ਫ਼ਾਇਦੇਮੰਦ ਹੁੰਦੀ ਹੈ। ਏਸੀ ਨੂੰ ਚਲਾਉਂਦੇ ਹੋ ਤਾਂ ਸਾਰੇ ਦਰਵਾਜ਼ੇ ਬੰਦ ਕਰ ਦਿਤੇ ਜਾਂਦੇ ਹੈ। ਅਜਿਹੇ 'ਚ ਬਾਹਰੀ ਹਵਾ ਦਾ ਬਿਲਕੁਲ ਵੀ ਪਰਵੇਸ਼ ਨਹੀਂ ਹੁੰਦਾ। ਇਸ ਤੋਂ ਨਕਲੀ ਹਵਾ ਨਾਲ ਸਰੀਰ ਦੇ ਵਿਕਾਸ 'ਤੇ ਅਸਰ ਪੈਂਦਾ ਹੈ। ਕੁਦਰਤੀ ਹਵਾ ਨਾ ਮਿਲਣ ਨਾਲ ਵਿਕਾਸ ਵਿਚ ਰੂਕਾਵਟ ਆਉਣ ਲਗਦੀ ਹੈ। ਇਸ ਤੋਂ ਇਲਾਵਾ ਕਮਰੇ ਦਾ ਤਾਪਮਾਨ ਜ਼ਿਆਦਾ ਠੰਡਾ ਹੋ ਜਾਂਦਾ ਹੈ ਜਿਸ ਨਾਲ ਹੱਡੀਆਂ ਦੀ ਸਮੱਸਿਆ ਹੋਣ ਲਗਦੀ ਹੈ।

Joint PainJoint Pain

ਠੰਡ ਨਾਲ ਹੱਡੀਆਂ ਕਮਜ਼ੋਰ ਹੋਣ ਲਗਦੀਆਂ ਹਨ। ਇਸ ਤੋਂ ਬਾਅਦ ਖੜੇ ਹੋਣ 'ਚ ਵੀ ਸਮੱਸਿਆ ਹੋਣ ਲਗਦੀ ਹੈ। ਕਮਰੇ 'ਚ ਜੇਕਰ ਹਵਾ ਦੀ ਆਵਾਜਾਈ ਹੋਵੇ ਤਾਂ ਉੱਥੇ ਨਮੀ ਵੀ ਬਣੀ ਰਹਿੰਦੀ ਹੈ। ਮੁੜ੍ਹਕਾ ਸੁਕਾਉਣ ਲਈ ਏਸੀ ਤਾਂ ਚਲਾ ਲੈਂਦੇ ਹਨ ਪਰ ਇਹ ਮੌਜੂਦ ਨਮੀ ਨੂੰ ਵੀ ਅਪਣੇ ਵੱਲ ਖਿੱਚ ਲੈਂਦਾ ਹੈ। ਇਸ ਨਾਲ ਚਮੜੀ ਰੂਖੀ ਹੋਣ ਲਗਦੀ ਹੈ। ਚਮੜੀ ਖਿੱਚਣ ਲਗਦੀ ਹੈ ਜਿਸ ਨਾਲ ਝੁਰੜੀਆਂ ਦਿਖਣ ਲਗਦੀਆਂ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement