ਡੇਂਗੂ ਹੋਣ ’ਤੇ ਜਿੰਨਾ ਹੋ ਸਕੇ ਵੱਧ ਤੋ ਵੱਧ ਪੀਉ ਨਾਰੀਅਲ ਪਾਣੀ
Published : Oct 14, 2022, 7:23 am IST
Updated : Oct 14, 2022, 9:32 am IST
SHARE ARTICLE
Coconut Water
Coconut Water

ਡੇਂਗੂ ਤੋਂ ਪੀੜਤ ਵਿਅਕਤੀ ਨੂੰ ਨਾਰੀਅਲ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ

 

ਬਾਰਸ਼ ਦੇ ਮੌਸਮ ’ਚ ਕੁੱਝ ਬੀਮਾਰੀਆਂ ਅਜਿਹੀਆਂ ਹੁੰਦੀਆਂ ਹਨ, ਜਿਨ੍ਹਾਂ ਦੇ ਆਉਣ ਦਾ ਅੰਦਾਜ਼ਾ ਕਈ ਵਾਰ ਸਾਨੂੰ ਨਹੀਂ ਰਹਿੰਦਾ। ਹੁਣ ਡੇਂਗੂ ਤੇ ਚਿਕਨਗੁਨੀਆਂ ਵਰਗੀਆਂ ਬੀਮਾਰੀਆਂ ਨੂੰ ਹੀ ਲੈ ਲਉ ਇਨ੍ਹਾਂ ਵਿਚ ਚੰਗਾ-ਭਲਾ ਸਿਹਤਮੰਦ ਵਿਅਕਤੀ ਵੀ ਇਕ ਮੱਛਰ ਦੇ ਕੱਟਣ ਨਾਲ ਬੀਮਾਰ ਪੈ ਸਕਦਾ ਹੈ। ਡੇਂਗੂ ਹੋਣ ’ਤੇ ਮਰੀਜ਼ ਨੂੰ ਤੇਜ਼ ਬੁਖ਼ਾਰ ਹੁੰਦਾ ਹੈ। ਇਸ ਤੋਂ ਇਲਾਵਾ ਮਾਸਪੇਸ਼ੀਆਂ ਤੇ ਜੋੜਾਂ ’ਚ ਦਰਦ, ਸਿਰਦਰਦ, ਅੱਖਾਂ ਪਿੱਛੇ ਦਰਦ, ਉਲਟੀਆਂ ਤੇ ਘਬਰਾਹਟ ਮਹਿਸੂਸ ਹੋਣਾ ਆਦਿ ਵਰਗੇ ਲੱਛਣ ਵੀ ਦਿਖਾਈ ਦਿੰਦੇ ਹਨ। ਜੇਕਰ ਕਿਸੇ ਨੂੰ ਡੇਂਗੂ ਨੇ ਅਪਣੀ ਗ੍ਰਿਫ਼ਤ ’ਚ ਲੈ ਲਿਆ ਹੈ ਤਾਂ ਉਸ ਨੂੰ ਹੇਠਾਂ ਦਿਤੀਆਂ ਗਈਆਂ ਚੀਜ਼ਾਂ ਦਾ ਸੇਵਨ ਕਰਨਾ ਚਾਹੀਦਾ ਹੈ।

ਡੇਂਗੂ ਤੋਂ ਪੀੜਤ ਵਿਅਕਤੀ ਨੂੰ ਨਾਰੀਅਲ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਅਸਲ ਵਿਚ ਡੇਂਗੂ ਕਾਰਨ ਡੀਹਾਈਡ੍ਰੇਸ਼ਨ ਹੁੰਦਾ ਹੈ ਅਜਿਹੇ ਵਿਚ ਮਰੀਜ਼ ਲਈ ਨਾਰੀਅਲ ਪਾਣੀ ਫ਼ਾਇਦੇਮੰਦ ਹੁੰਦਾ ਹੈ। ਇਹ ਮਿਨਰਲਜ਼ ਤੇ ਇਲੈਕਟ੍ਰੋਲਾਈਟਸ ਦਾ ਇਕ ਨੈਚੁਰਲ ਸ੍ਰੋਤ ਹੈ ਜੇ ਕੋਈ ਡੇਂਗੂ ਤੋਂ ਜਲਦ ਰਿਕਵਰੀ ਚਾਹੁੰਦਾ ਹੈ ਤੇ ਪਲੇਟਲੈਟਸ ਵਧਾਉਣਾ ਚਾਹੁੰਦਾ ਹੈ ਤਾਂ ਉਸ ਨੇ ਰਸੇਦਾਰ ਤੇ ਖੱਟੇ ਫਲਾਂ ਨੂੰ ਅਪਣੇ ਖਾਣ-ਪੀਣ ’ਚ ਸ਼ਾਮਲ ਕਰਨਾ ਚਾਹੀਦਾ ਹੈ। ਨਾਰੀਅਲ ਪਾਣੀ ਪੀਣ ਨਾਲ ਨਾ ਸਿਰਫ਼ ਚਿਹਰੇ ’ਤੇੇ ਤਾਜ਼ਗੀ ਆਉਂਦੀ ਹੈ, ਸਗੋਂ ਇਸ ਨਾਲ ਕਬਜ਼ ਦੀ ਸਮੱਸਿਆ ਤੋਂ ਵੀ ਛੁਟਕਾਰਾ ਮਿਲਦਾ ਹੈ। ਵਿਟਾਮਿਨ-ਸੀ ਨਾਲ ਭਰਪੂਰ ਸੰਤਰਾ ਡੇਂਗੂ ਰੋਗ ’ਚ ਇਕ ਲਾਭਕਾਰੀ ਫਲ ਹੈ। ਇਸ ਤੋਂ ਇਲਾਵਾ ਕੀਵੀ ਤੇ ਨਿੰਬੂ ਦਾ ਵੀ ਸੇਵਨ ਕੀਤਾ ਜਾ ਸਕਦਾ ਹੈ।

ਪਪੀਤੇ ’ਚ ਕਈ ਔਸ਼ਧੀ ਗੁਣ ਮਿਲ ਜਾਂਦੇ ਹਨ। ਇਸ ਦਾ ਇਸਤੇਮਾਲ ਕਈ ਤਰ੍ਹਾਂ ਦੇ ਘਰੇਲੂ ਉਪਾਅ ’ਚ ਵੀ ਕੀਤਾ ਜਾਂਦਾ ਹੈ। ਕਈ ਖੋਜਾਂ ਤੋਂ ਪਤਾ ਲੱਗਾ ਹੈ ਕਿ ਪਪੀਤੇ ਦੇ ਬੀਜ ਏਡੀਜ਼ ਮੱਛਰ ਲਈ ਦਵਾਈ ਹਨ। ਕੁੱਝ ਹੋਰ ਖੋਜਾਂ ਦਸਦੀਆਂ ਹਨ ਕਿ ਪਪੀਤਾ ਡੇਂਗੂ ਰੋਗੀਆਂ ’ਚ ਤੇਜ਼ੀ ਨਾਲ ਬਲੱਡ ਸੈੱਲਜ਼ ਵਧਾਉਣ ’ਚ ਮਦਦ ਕਰਦਾ ਹੈ। ਤੁਸੀਂ ਬਸ ਇੰਨਾ ਕਰਨਾ ਹੈ ਕਿ ਪਪੀਤੇ ਦੇ ਪੱਤਿਆਂ ਦਾ ਜੂਸ ਬਣਾ ਲਉ ਤੇ ਉਸ ਨੂੰ ਦਿਨ ਵਿਚ ਦੋ ਵਾਰ ਪੀਉ। ਪਾਲਕ ਆਇਰਨ ਤੇ ਓਮੈਗਾ-3 ਫ਼ੈਟੀ ਐਸਿਡ ਦਾ ਇਕ ਵਧੀਆ ਸ੍ਰੋਤ ਹੈ ਜੋ ਇਮਿਊਨਟੀ ਸਿਸਟਮ ਨੂੰ ਕਾਫ਼ੀ ਹਦ ਤਕ ਸੁਧਾਰਦਾ ਹੈ। ਇਸ ਤੋਂ ਇਲਾਵਾ ਇਸ ਦੇ ਸੇਵਨ ਨਾਲ ਸੈੱਲਜ਼ ਕਾਉਂਟ ਵਧਾਉਣ ਵਿਚ ਵੀ ਮਦਦ ਮਿਲਦੀ ਹੈ। ਇਸ ਲਈ ਡੇਂਗੂ ਦੇ ਮਰੀਜ਼ ਨੂੰ ਇਸ ਦਾ ਨਿਯਮਤ ਰੂਪ ’ਚ ਸੇਵਨ ਕਰਨਾ ਚਾਹੀਦਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement