ਸਰੀਰ ਨੂੰ ਤੰਦਰੁਸਤ ਰੱਖਣ ਲਈ ਸੰਤੁਲਿਤ ਭੋਜਨ ਦੀ ਬਹੁਤ ਮਹੱਤਤਾ ਹੈ। ਸੰਤੁਲਿਤ ਭੋਜਨ ਇਕ ਅਜਿਹਾ ਭੋਜਨ ਹੁੰਦਾ ਹੈ ਜਿਸ ਵਿਚ ਸਰੀਰ ਨੂੰ ਲੋੜ ਅਨੁਸਾਰ ਪ੍ਰੋਟੀਨ, ਨਮਕ, ਖਣਿਜ ਪਦਾਰਥ,..
ਸਰੀਰ ਨੂੰ ਤੰਦਰੁਸਤ ਰੱਖਣ ਲਈ ਸੰਤੁਲਿਤ ਭੋਜਨ ਦੀ ਬਹੁਤ ਮਹੱਤਤਾ ਹੈ। ਸੰਤੁਲਿਤ ਭੋਜਨ ਇਕ ਅਜਿਹਾ ਭੋਜਨ ਹੁੰਦਾ ਹੈ ਜਿਸ ਵਿਚ ਸਰੀਰ ਨੂੰ ਲੋੜ ਅਨੁਸਾਰ ਪ੍ਰੋਟੀਨ, ਨਮਕ, ਖਣਿਜ ਪਦਾਰਥ, ਕਾਰਬੋਹਾਈਡ੍ਰੇਟ, ਚਿਕਨਾਈ, ਐਮੀਨੋ ਐਸਿਡ ਆਦਿ ਮੌਜੂਦ ਹੁੰਦੇ ਹਨ ਜੋ ਸਰੀਰ ਨੂੰ ਊਰਜਾ ਪ੍ਰਦਾਨ ਕਰਨ ਦੇ ਨਾਲ-ਨਾਲ ਪੱਠਿਆਂ ਦੀ ਮਜ਼ਬੂਤੀ ਅਤੇ ਰੋਗਾਣੂਆਂ ਨਾਲ ਲੜਨ ਦੀ ਸਮਰੱਥਾ ਵਿਚ ਵਾਧਾ ਕਰਦੇ ਹਨ।
ਕੀ ਹੈ ਮੋਟਾ ਅਨਾਜ: ਮੋਟਾ ਅਨਾਜ ਇਕ ਛੋਟੇ ਬੀਜ ਵਾਲੀਆਂ ਫ਼ਸਲਾਂ ਦਾ ਸਮੂਹ ਹੈ ਜਿਸ ਵਿਚ ਬਾਜਰਾ, ਜਵਾਰ, ਸੌਰਗਮ ਅਤੇ ਮੱਕੀ ਵਰਗੀਆਂ ਫ਼ਸਲਾਂ ਸ਼ਾਮਲ ਹਨ। ਇਸ ਨੂੰ ਉਗਾਉਣ ਲਈ ਜ਼ਿਆਦਾ ਪਾਣੀ ਅਤੇ ਠੰਢੇ ਮੌਸਮ ਦੀ ਜ਼ਰੂਰਤ ਨਹੀਂ ਪੈਂਦੀ। ਫ਼ਸਲੀ ਵਿਭਿੰਨਤਾ ਲਿਆਉਣ ਵਿਚ ਮੋਟਾ ਅਨਾਜ ਅਹਿਮ ਭੂਮਿਕਾ ਨਿਭਾ ਸਕਦਾ ਹੈ।
ਸਿਹਤ ਲਈ ਫ਼ਾਇਦੇਮੰਦ: ਮੋਟਾ ਅਨਾਜ ਸਿਹਤ ਲਈ ਕਣਕ ਦੇ ਮੁਕਾਬਲੇ ਜ਼ਿਆਦਾ ਊਰਜਾ ਅਤੇ ਤੱਤ ਪ੍ਰਦਾਨ ਕਰਦਾ ਹੈ। ਇਕ ਅਧਿਐਨ ਵਿਚ ਇਹ ਦਸਿਆ ਗਿਆ ਹੈ ਕਿ ਜੋ ਵਿਅਕਤੀ ਮੋਟੇ ਅਨਾਜ ਦਾ ਸੇਵਨ ਕਰਦੇ ਹਨ ਉਨ੍ਹਾਂ ਵਿਚ ਰਕਤ ਚਾਪ ਦਰ ਦਾ ਵਧਣਾ, ਸ਼ੂਗਰ, ਕੇਲੈਸਟਰੋਲ, ਦਿਲ ਦਾ ਦੌਰਾ ਪੈਣਾ ਆਦਿ ਸਰੀਰਕ ਸਮੱਸਿਆਵਾਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ ਹਨ।
ਖ਼ੂਨ ਦੀ ਕਮੀ ਨੂੰ ਦੂਰ ਕਰਨ ਲਈ ਮੋਟਾ ਅਨਾਜ ਬਹੁਤ ਲਾਭਕਾਰੀ ਮੰਨਿਆ ਜਾਂਦਾ ਹੈ। ਮੋਟੇ ਅਨਾਜ ਦੀ ਮਹੱਤਤਾ ਨੂੰ ਦੇਖਦੇ ਹੋਏ ਸਾਲ 2023 ਮੋਟੇ ਅਨਾਜ ਨੂੰ ਸਮਰਪਿਤ ਕੀਤਾ ਗਿਆ ਹੈ ਜਿਸ ਦੌਰਾਨ ਮੋਟੇ ਅਨਾਜ ਨੂੰ ਮੁੜ ਥਾਲੀ ਵਿਚ ਸ਼ਾਮਲ ਕਰਨ ਦੇ ਪ੍ਰੋਗਰਾਮ ਉਲੀਕੇ ਗਏ ਹਨ। ਮੋਟੇ ਅਨਾਜ ਦੇ ਫ਼ਾਇਦਿਆਂ ਅਤੇ ਲਾਭਾਂ ਨੂੰ ਦੇਖਦੇ ਹੋਏ ਸਾਨੂੰ ਸਾਰਿਆਂ ਨੂੰ ਲੋੜ ਅਨੁਸਾਰ ਅਪਣੇ ਭੋਜਨ ਵਿਚ ਸ਼ਾਮਿਲ ਕਰਨਾ ਚਾਹੀਦਾ ਹੈ ਤਾਂ ਜੋ ਸਰੀਰਕ ਤੰਦਰੁਸਤੀ ਬਰਕਰਾਰ ਰੱਖੀ ਜਾ ਸਕੇ।
-ਰਜਵਿੰਦਰ ਪਾਲ ਸ਼ਰਮਾ, ਪਿੰਡ ਕਾਲਝਰਾਣ ਬਠਿੰਡਾ।
7087367969