Sugarcane Crop: ਗੰਨੇ ਦੀ ਫ਼ਸਲ ’ਤੇ ਬੀਮਾਰੀਆਂ ਤੋਂ ਬਚਾਅ
Published : Jun 15, 2024, 8:25 am IST
Updated : Jun 15, 2024, 9:41 am IST
SHARE ARTICLE
File Photo
File Photo

ਇਹ ਬਿਮਾਰੀ ਜੁਲਾਈ ਤੋਂ ਫ਼ਸਲ ਪੱਕਣ ਤਕ ਰਹਿੰਦੀ ਹੈ

Sugarcane Crop:  ਗੰਨਾ ਪੰਜਾਬ ਦੀ ਮਹੱਤਵਪੂਰਨ ਫ਼ਸਲ ਹੈ। ਇਸ ਦੀ 75 ਫ਼ੀ ਸਦੀ ਵਰਤੋਂ ਚੀਨੀ ਬਣਾਉਣ ਲਈ ਕੀਤੀ ਜਾਂਦੀ ਹੈ। ਪੰਜਾਬ ਵਿਚ 2016-17 ਦੌਰਾਨ ਗੰਨੇ ਦੀ ਖੇਤੀ 88 ਹਜ਼ਾਰ ਹੈਕਟੇਅਰ ਰਕਬੇ ਵਿਚ ਕੀਤੀ ਗਈ ਤੇ ਔਸਤ ਝਾੜ 325 ਕੁਇੰਟਲ ਪ੍ਰਤੀ ਏਕੜ ਸੀ। ਗੰਨੇ ਦੀ ਫ਼ਸਲ 10-14 ਮਹੀਨੇ ਖੇਤ ਵਿਚ ਰਹਿੰਦੀ ਹੈ। ਇਸ ਉਪਰ ਵੱਖ-ਵੱਖ ਸਮੇਂ ਦੌਰਾਨ ਕੀੜੇ ਮਕੌੜਿਆਂ ਤੇ ਬੀਮਾਰੀਆਂ ਦਾ ਹਮਲਾ ਹੁੰਦਾ ਹੈ ਜਿਸ ਨਾਲ ਗੰਨੇ ਦੇ ਝਾੜ ਅਤੇ ਖੰਡ ਦੀ ਪ੍ਰਾਪਤੀ ’ਤੇ ਬੁਰਾ ਅਸਰ ਪੈਂਦਾ ਹੈ। ਇਸ ਤੋਂ ਬਚਾਅ ਲਈ ਕੁੱਝ ਅਹਿਮ ਨੁਕਤਿਆਂ ਨੂੰ ਅਪਨਾਉਣਾ ਲਾਹੇਵੰਦ ਹੈ। ਗੰਨੇ ਦੀ ਫ਼ਸਲ ਉਪਰ ਕਈ ਬਿਮਾਰੀਆਂ ਹਮਲਾ ਕਰਦੀਆਂ ਹਨ :

ਰੱਤਾ ਰੋਗ: ਇਹ ਰੋਗ ਉੱਲੀ ਕਾਰਨ ਹੁੰਦਾ ਹੈ। ਇਹ ਬੀਮਾਰੀ ਮੁੱਖ ਤੌਰ ’ਤੇ ਰੋਗੀ ਬਰੋਟਿਆਂ ਨਾਲ ਹੁੰਦੀ ਹੈ ਅਤੇ ਜੁਲਾਈ ਤੋਂ ਫ਼ਸਲ ਦੀ ਕਟਾਈ ਤਕ ਮਾਰ ਕਰਦੀ ਹੈ। ਇਹ ਗੰਨੇ ਦੇ ਗੁੱਦੇ ਦੀ ਬੀਮਾਰੀ ਹੈ ਪਰ ਇਹ ਪੱਤਿਆਂ ’ਤੇ ਵੀ ਅਸਰ ਕਰਦੀ ਹੈ। ਸ਼ੁਰੂਆਤੀ ਨਿਸ਼ਾਨੀਆਂ ਵਿਚ ਸਿਰੇ ਵਾਲੇ ਪੱਤਿਆਂ ਦਾ ਰੰਗ ਪੀਲਾ ਪੈ ਜਾਂਦਾ ਹੈ ਤੇ ਸਾਰੇ ਪੱਤੇ ਮੁਰਝਾਅ ਜਾਂਦੇ ਹਨ। ਗੰਨਿਆਂ ਦਾ ਗੁੱਦਾ ਅੰਦਰੋਂ ਲਾਲ ਹੋ ਜਾਂਦਾ ਹੈ ਤੇ ਚੌੜੇ ਪਾਸੇ ਵੱਲ ਲੰਬੂਤਰੇ ਚਿੱਟੇ ਧੱਬੇ ਇਸ ਨੂੰ ਕੱਟਦੇ ਨਜ਼ਰ ਆਉਂਦੇ ਹਨ। ਚੀਰੇ ਹੋਏ ਗੰਨਿਆਂ ਵਿਚੋਂ ਸ਼ਰਾਬ ਵਰਗੀ ਬਦਬੂ ਆਉਂਦੀ ਹੈ।

ਰੋਕਥਾਮ : ਬੀਜ ਰੋਗ-ਰਹਿਤ ਫ਼ਸਲ ਵਿਚੋਂ ਲਵੋ। ਰੋਗ ਦਾ ਟਾਕਰਾ ਕਰਨ ਵਾਲੀਆਂ ਕਿਸਮਾਂ, ਸੀਓਪੀਬੀ-92, ਸੀਓ-118, ਸੀਓਜੇ-85, ਸੀਓਪੀਬੀ-93, ਸੀਓਪੀਬੀ-94, ਸੀਓਪੀਬੀ-91, ਸੀਓ-238 ਤੇ ਸੀਓਜੇ-88 ਦੀ ਬਿਜਾਈ ਕਰੋ। ਬਿਮਾਰੀ ਵਾਲੇ ਖੇਤਾਂ ਵਿਚ ਇਕ ਸਾਲ ਫ਼ਸਲੀ ਚੱਕਰ ਬਦਲੋ। ਰੋਗੀ ਫ਼ਸਲ ਨੂੰ ਅਗੇਤੀ ਪੀੜ ਲਵੋ। ਖੇਤ ਨੂੰ ਛੇਤੀ ਤੋਂ ਛੇਤੀ ਵਾਹ ਕੇ ਮੁੱਢ ਨਸ਼ਟ ਕਰ ਦੇਵੋ। ਰੋਗੀ ਗੰਨਿਆਂ ਵਾਲਾ ਸਾਰਾ ਬੂਝਾ ਮੁੱਢੋਂ ਪੁੱਟ ਕੇ ਡੂੰਘਾ ਦਬਾਅ ਦੇਵੋ।

ਮੁਰਝਾਉਣਾ: ਇਹ ਬਿਮਾਰੀ ਜੁਲਾਈ ਤੋਂ ਫ਼ਸਲ ਪੱਕਣ ਤਕ ਰਹਿੰਦੀ ਹੈ। ਬਿਮਾਰੀ ਵਾਲੇ ਗੰਨੇ ਦੇ ਪੱਤੇ ਪੀਲੇ ਪੈ ਕੇ ਬਾਅਦ ਵਿਚ ਸੁੱਕ ਜਾਂਦੇ ਹਨ। ਗੰਨੇ ਦੇ ਗੁੱਦੇ ਦਾ ਰੰਗ ਭੱਦਾ ਲਾਲ ਹੋ ਜਾਂਦਾ ਹੈ। ਗੁੱਦੇ ਦਾ ਰੰਗ ਗੰਢ ਦੇ ਨੇੜਿਉਂ ਜ਼ਿਆਦਾ ਗੂੜ੍ਹਾ ਤੇ ਵਿਚਕਾਰੋਂ ਘੱਟ ਲਾਲ ਹੁੰਦਾ ਹੈ। ਬਿਮਾਰੀ ਵਾਲਾ ਗੰਨਾ ਪੋਲਾ ਅਤੇ ਹਲਕਾ ਹੋ ਜਾਂਦਾ ਹੈ।

ਰੋਕਥਾਮ : ਇਸ ਰੋਗ ਦੀ ਰੋਕਥਾਮ ਲਈ ਰੱਤਾ ਰੋਗ ਵਾਲੇ ਉਪਾਅ ਕਰੋ। ਇਸ ਬਿਮਾਰੀ ਨੂੰ ਫੈਲਾਉਣ ਵਾਲੀ ਉੱਲੀ ਲੰਮੇ ਸਮੇਂ ਤਕ ਖੇਤ ਵਿਚ ਪਈ ਰਹਿੰਦੀ ਹੈ। ਇਸ ਲਈ ਅਜਿਹੇ ਖੇਤਾਂ ਵਿਚ ਤਿੰਨ ਸਾਲ ਲਈ ਗੰਨਾ ਨਾ ਬੀਜੋ। ਗੰਨੇ ਦੇ ਕੀੜੇ-ਮਕੌੜੇ: ਬਹੁਤ ਸਾਰੇ ਕੀੜੇ-ਮਕੌੜੇ ਗੰਨੇ ਦੀ ਫ਼ਸਲ ਉਪਰ ਹਮਲਾ ਕਰਦੇ ਹਨ। ਇਨ੍ਹਾਂ ਕੀੜਿਆਂ ਦੇ ਹਮਲੇ ਨਾਲ ਉਤਪਾਦਨ ਪ੍ਰਭਾਵਤ ਹੋਣ ਦੇ ਨਾਲ-ਨਾਲ ਗੰਨੇ ਦਾ ਮਿਠਾਸ ਵਾਲੇ ਤੱਤਾਂ ਉਪਰ ਵੀ ਮਾੜਾ ਅਸਰ ਪੈਂਦਾ ਹੈ।

 

SHARE ARTICLE

ਏਜੰਸੀ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement