
ਸੂਜੀ ਦਿਲ ਦੇ ਰੋਗਾਂ ਤੇ ਦਿਮਾਗੀ ਪ੍ਰਣਾਲੀ ਲਈ ਹੈ ਲਾਹੇਵੰਦ
ਜ਼ਿੰਦਗੀ ਦੀ ਭੱਜ ਦੌੜ ਚ ਲੋਕ ਲਈ ਅਕਸਰ ਸਿਹਤਮੰਦ ਭੋਜਨ ਲੈਣਾ ਇੱਕ ਮੁਸ਼ਕਿਲ ਭਰਿਆ ਕੰਮ ਹੈ ਅਤੇ ਇਸ ਲਈ ਤੁਹਾਨੂੰ ਆਪਣੀ ਰਸੋਈ ਵਿਚ ਸੂਜੀ ਦੀ ਲੋੜ ਹੈ। ਪੋਸ਼ਣ ਮਾਹਰ ਇਸ ਦੇ ਲਾਭਕਾਰੀ ਅਸਰ ਕਾਰਨ ਹਫ਼ਤੇ ਵਿਚ ਘੱਟੋ-ਘੱਟ ਦੋ ਦਿਨ ਇਸ ਦੇ ਸੇਵਨ ਦੀ ਸਲਾਹ ਦਿੰਦੇ ਹਨ। ਇਹ ਆਸਾਨੀ ਨਾਲ ਹਜ਼ਮ ਹੋਣ ਵਾਲਾ ਸੁਪਰ ਫੂਡ ਹੈ। ਅਸਲ ਵਿਚ ਸੂਜੀ ਜਲਦ ਪਕ ਜਾਂਦੀ ਹੈ। ਸੂਜੀ ਦੇ ਲਾਭ ਜਾਣ ਕੇ ਤੁਸੀਂ ਵੀ ਹੋ ਜਾਓਂਗੇ ਹੈਰਾਨ.....
ਸੂਜੀ ਆਇਰਨ ਦੀ ਕਮੀ ਕਰਦੀ ਹੈ ਦੂਰ
ਸੂਜੀ ਆਇਰਨ ਦਾ ਇੱਕ ਬਹੁਤ ਵੱਡਾ ਸਰੋਤ ਹੈ ਅਤੇ ਇਸ ਨੂੰ ਆਇਰਨ ਦੀ ਕਮੀ ਜਾਂ ਅਨੀਮੀਆ ਤੋਂ ਪੀੜਤ ਲੋਕਾਂ ਦੀ ਖੁਰਾਕ ਵਿਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਸੂਜੀ ਤੋਂ ਬਣੇ ਭੋਜਨ ਖੂਨ ਸੰਚਾਰ ਨੂੰ ਵਧੀਆ ਬਣਾਉਣ ਵਿਚ ਮਦਦ ਕਰਦੇ ਹਨ।
ਦਿਮਾਗੀ ਪ੍ਰਣਾਲੀ ਨੂੰ ਰੱਖਦੇ ਹਨ ਸਿਹਤਮੰਦ
ਸਿਹਤਮੰਦ ਜੀਵਨ ਲਈ ਸੂਜੀ ਨੂੰ ਆਪਣੀ ਖ਼ੁਰਾਕ ਦਾ ਹਿੱਸਾ ਬਣਾਉਣਾ ਜ਼ਰੂਰੀ ਹੈ। ਸੂਜੀ ਵਿਚ ਮੈਗਨੀਸ਼ੀਅਮ, ਜ਼ਿੰਕ ਅਤੇ ਫਾਸਫੋਰਸ ਦੀ ਲੋੜੀਂਦੀ ਮਾਤਰਾ ਵਿਚ ਮੌਜੂਦਗੀ ਦੇ ਕਾਰਨ, ਸੂਜੀ ਵੱਖ-ਵੱਖ ਦਿਮਾਗੀ ਬਿਮਾਰੀਆਂ ਨੂੰ ਰੋਕਣ ਵਿਚ ਸਹਾਇਤਾ ਕਰਦੀ ਹੈ।
ਇੰਸਟੈਂਟ ਐਨਰਜੀ
ਸੂਜੀ ਨਾਲ ਬਣਿਆ ਕੋਈ ਵੀ ਵਿਅੰਜਨ ਸਰੀਰ ਨੂੰ ਤੁਰੰਤ ਊਰਜਾ ਪ੍ਰਦਾਨ ਕਰਦਾ ਹੈ, ਕਿਉਂਕਿ ਇਹ ਕਾਰਬੋਹਾਈਡਰੇਟ ਨਾਲ ਭਰਪੂਰ ਹੁੰਦੀ ਹੈ। ਸੂਜੀ ਭਾਰ ਘਟਾਉਣ ਵਿਚ ਸਹਾਇਤਾ ਕਰਦਾ ਹੈ।
ਦਿਲ ਲਈ ਲਾਭਦਾਇਕ
ਸੂਜੀ ਦਿਲ ਦੇ ਰੋਗਾਂ ਅਤੇ ਹਾਈਪਰਲਿਪੀਡੇਮੀਆ ਤੋਂ ਪੀੜਤ ਲੋਕਾਂ ਲਈ ਸਭ ਤੋਂ ਵਧੀਆ ਹੈ। ਸੂਜੀ ਵਿਚ ਜ਼ੀਰੋ ਕੋਲੇਸਟ੍ਰੋਲ ਹੁੰਦਾ ਹੈ, ਕੋਲੇਸਟ੍ਰੋਲ ਤੋਂ ਪੀੜਤ ਮਰੀਜ਼ਾਂ ਲਈ ਇੱਕ ਲਾਭਦਾਇਕ ਆਪਸ਼ਨ ਹੁੰਦਾ ਹੈ।
ਸੂਜੀ ਭਾਰ ਘਟਾਉਣ ਲਈ ਲਾਹੇਵੰਦ
ਸੂਜੀ ਵਿਚ ਪ੍ਰੋਟੀਨ ਅਤੇ ਫਾਈਬਰ ਭਰਪੂਰ ਮਾਤਰਾ ਵਿਚ ਹੁੰਦੇ ਹਨ, ਜੋ ਤੁਹਾਡੇ ਪੇਟ ਨੂੰ ਲੰਮੇ ਸਮੇਂ ਤੱਕ ਭਰਿਆ ਰੱਖ ਸਕਦਾ ਹੈ। ਥਿਆਮੀਨ, ਫੋਲੇਟ ਅਤੇ ਬੀ ਵਿਟਾਮਿਨ ਦਾ ਇੱਕ ਅਮੀਰ ਸਰੋਤ, ਸੂਜੀ ਉਸ ਵਾਧੂ ਭੁੱਖ ਨੂੰ ਮਾਰਦੀ ਹੈ ਅਤੇ ਭਾਰ ਘਟਾਉਣ ਵਿਚ ਸਹਾਇਤਾ ਕਰਦੀ ਹੈ।
ਦੁੱਧ ਚੁੰਘਾਉਣ ਨੂੰ ਕਰਦੀ ਹੈ ਉਤੇਜਿਤ
ਨਵੀਂ ਮਾਵਾਂ ਲਈ ਸੂਜੀ ਜ਼ਰੂਰੀ ਹੈ ਕਿਉਂਕਿ ਇਹ ਪ੍ਰੋਲੈਕਟਿਨ ਨੂੰ ਉਤੇਜਿਤ ਕਰਕੇ ਦੁੱਧ ਚੁੰਘਾਉਣ ਨੂੰ ਉਤਸ਼ਾਹਤ ਕਰਦੀ ਹੈ। ਇਹ ਹਾਰਮੋਨ ਦੁੱਧ ਦੀ ਸਪਲਾਈ ਲਈ ਜ਼ਿੰਮੇਵਾਰ ਹੈ।