Health News: ਜੇਕਰ ਤੁਹਾਨੂੰ ਆਉਂਦੇ ਹਨ ਚੱਕਰ ਤਾਂ ਤੁਹਾਨੂੰ ਹੋ ਸਕਦੀ ਹੈ ਇਹ ਗੰਭੀਰ ਬੀਮਾਰੀ
Published : Sep 15, 2024, 12:02 pm IST
Updated : Sep 15, 2024, 12:02 pm IST
SHARE ARTICLE
If you get dizziness then you may have this serious illness
If you get dizziness then you may have this serious illness

Health News: ਕਈ ਵਾਰ ਜ਼ਿਆਦਾ ਥਕਾਵਟ ਕਾਰਨ ਚੱਕਰ ਆਉਣ ਲਗਦੇ ਹਨ ਜਿਸ ਨੂੰ ਕਦੇ ਵੀ ਨਜ਼ਰ-ਅੰਦਾਜ਼ ਨਹੀਂ ਕਰਨਾ ਚਾਹੀਦਾ।

 

Health News: ਕਈ ਵਾਰ ਜ਼ਿਆਦਾ ਥਕਾਵਟ ਕਾਰਨ ਚੱਕਰ ਆਉਣ ਲਗਦੇ ਹਨ ਜਿਸ ਨੂੰ ਕਦੇ ਵੀ ਨਜ਼ਰ-ਅੰਦਾਜ਼ ਨਹੀਂ ਕਰਨਾ ਚਾਹੀਦਾ। ਰੋਜ਼ਾਨਾ ਬਿਨਾਂ ਕਿਸੇ ਕਾਰਨ ਤੋਂ ਚੱਕਰ ਆਉਣੇ ਭਾਵੇਂ ਤੁਹਾਨੂੰ ਸਾਧਾਰਣ ਲਗਦੇ ਹਨ ਪਰ ਇਹ ਕਈ ਗੰਭੀਰ ਬੀਮਾਰੀਆਂ ਦਾ ਸੰਕੇਤ ਵੀ ਹੋ ਸਕਦੇ ਹਨ। ਜਦੋਂ ਸਾਡੇ ਸਰੀਰ ਵਿਚ ਅੱਖਾਂ, ਦਿਮਾਗ, ਕੰਨ, ਪੈਰ ਜਾਂ ਫਿਰ ਰੀੜ੍ਹ ਦੀ ਹੱਡੀ ਦੀਆਂ ਨਾੜਾਂ ਠੀਕ ਤਰ੍ਹਾਂ ਕੰਮ ਨਹੀਂ ਕਰਦੀਆਂ ਤਾਂ ਚੱਕਰ ਆਉਣ ਲਗਦੇ ਹਨ। ਇਸ ਨਾਲ ਅੱਖਾਂ ਅੱਗੇ ਹਨ੍ਹੇਰਾ ਆ ਜਾਂਦਾ ਹੈ। ਇਸ ਲਈ ਇਸ ਸਮੱਸਿਆ ਨੂੰ ਕਦੇ ਵੀ ਨਜ਼ਰ-ਅੰਦਾਜ਼ ਨਹੀਂ ਕਰਨਾ ਚਾਹੀਦਾ। ਅੱਜ ਅਸੀਂ ਤੁਹਾਨੂੰ ਦਸਾਂਗੇ ਉਨ੍ਹਾਂ ਸਮੱਸਿਆਵਾਂ ਬਾਰੇ, ਜਿਨ੍ਹਾਂ ਵਿਚ ਚੱਕਰ ਆਉਂਦੇ ਹਨ ਅਤੇ ਚੱਕਰ ਆਉਣੇ ਇਨ੍ਹਾਂ ਗੰਭੀਰ ਬੀਮਾਰੀਆਂ ਦਾ ਸੰਕੇਤ ਹੁੰਦਾ ਹੈ।

ਕਿਉਂ ਆਉਂਦੇ ਹਨ ਚੱਕਰ?

ਦਰਅਸਲ ਜਦੋਂ ਅੱਖਾਂ, ਦਿਮਾਗ, ਕੰਨ, ਪੈਰਾਂ ਅਤੇ ਰੀੜ੍ਹ ਦੀਆਂ ਨਾੜਾਂ ਠੀਕ ਤਰ੍ਹਾਂ ਕੰਮ ਨਹੀਂ ਕਰਦੀਆਂ ਤਾਂ ਚੱਕਰ, ਅੱਖਾਂ ਦੇ ਅੱਗੇ ਹਨ੍ਹੇਰਾ ਛਾ ਜਾਣ ਵਰਗੇ ਲੱਛਣ ਦਿਖਾਈ ਦਿੰਦੇ ਹਨ। ਅਜਿਹੇ ਵਿਚ ਇਸ ਨੂੰ ਹਲਕੇ ਵਿਚ ਲੈਣਾ ਤੁਹਾਡੇ ਲਈ ਹਾਨੀਕਾਰਕ ਹੋ ਸਕਦਾ ਹੈ। ਕਈ ਵਾਰ ਚੱਕਰ ਆਉਣਾ ਤਣਾਅ, ਮਾਈਗ੍ਰੇਨ, ਬ੍ਰੇਨ ਜਾਂ ਕੰਨ ਦਾ ਟਿਊਮਰ ਵਿਚ ਸਮੱਸਿਆ ਦਾ ਸੰਕੇਤ ਵੀ ਹੋ ਸਕਦਾ ਹੈ। ਅਜਿਹੇ ਵਿਚ ਇਸ ਨੂੰ ਨਜ਼ਰ-ਅੰਦਾਜ਼ ਬਿਲਕੁੱਲ ਵੀ ਨਾ ਕਰੋ।

ਨਸਾਂ ਦੀ ਕਮਜ਼ੋਰੀ: ਨਸਾਂ ਵਿਚ ਕਮਜ਼ੋਰੀ ਹੋਣ ਕਾਰਨ ਨਸਾਂ ਵਿਚ ਦਰਦ ਅਤੇ ਸੋਜ ਹੋਣ ਲਗਦੀ ਹੈ। ਇਸ ਨਾਲ ਚੱਕਰ ਆਉਣ ਲਗਦੇ ਹਨ। ਇਸ ਤਰ੍ਹਾਂ ਦੀ ਸਮੱਸਿਆ ਹੋਣ ’ਤੇ ਇਸ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।

ਮਾਈਗ੍ਰੇਨ ਦੀ ਸਮੱਸਿਆ: ਬਹੁਤ ਵਾਰ ਚੱਕਰ ਆਉਣੇ ਤਣਾਅ, ਦਿਮਾਗ, ਦਿਮਾਗ ਜਾਂ ਫਿਰ ਕੰਨ ਦਾ ਟਿਊਮਰ ਅਤੇ ਮਾਈਗ੍ਰੇਨ ਦਾ ਸੰਕੇਤ ਹੋ ਸਕਦਾ ਹੈ। ਇਸ ਲਈ ਰੋਜ਼ਾਨਾ ਬਹੁਤ ਜ਼ਿਆਦਾ ਚੱਕਰ ਆਉਣੇ ਕਈ ਗੰਭੀਰ ਬੀਮਾਰੀਆਂ ਦਾ ਸੰਕੇਤ ਹੋ ਸਕਦਾ ਹੈ ।

ਦਿਮਾਗ਼ ਤਕ ਆਕਸੀਜਨ ਦਾ ਨਾ ਪਹੁੰਚਣਾ: ਸਾਡੇ ਦਿਮਾਗ ਨੂੰ ਆਕਸੀਜਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ। ਇਹ ਖ਼ੂਨ ਰਾਹੀਂ ਦਿਮਾਗ ਤਕ ਪਹੁੰਚਦੀ ਹੈ ਪਰ ਕਈ ਵਾਰ ਖ਼ੂਨ ਦੇ ਥੱਕੇ ਬਣਨ ਅਤੇ ਖ਼ਰਾਬ ਬਲੱਡ ਸਰਕੁਲਸ਼ਨ ਦੇ ਕਾਰਨ ਦਿਮਾਗ ਤਕ ਸਹੀ ਮਾਤਰਾ ਵਿਚ ਆਕਸੀਜਨ ਨਹੀਂ ਪਹੁੰਚਦੀ। ਇਸ ਨਾਲ ਚੱਕਰ ਅਤੇ ਬੇਹੋਸ਼ੀ ਜਿਹੀ ਸਮੱਸਿਆ ਹੋਣ ਲਗਦੀ ਹੈ।

ਕੰਨ ਵਿਚ ਇਨਫ਼ੈਕਸ਼ਨ ਹੋਣਾ: ਜਦੋਂ ਸਾਡੇ ਕੰਨ ਵਿਚ ਇਨਫ਼ੈਕਸ਼ਨ ਹੋਣ ਲਗਦੀ ਹੈ ਜਾਂ ਫਿਰ ਸੁਣਨ ਵਿਚ ਦਿੱਕਤ ਹੋਣ ਕਾਰਨ ਵੀ ਚੱਕਰ ਆਉਣ ਲਗਦੇ ਹਨ। ਇਸ ਲਈ ਚੱਕਰ ਆਉਣ ਦਾ ਮੁੱਖ ਕਾਰਨ ਕੰਨਾਂ ਦੀ ਇਨਫ਼ੈਕਸ਼ਨ ਵੀ ਹੋ ਸਕਦਾ ਹੈ।

ਸਰੀਰ ਵਿਚ ਪਾਣੀ ਦੀ ਘਾਟ ਹੋਣਾ: ਜੋ ਲੋਕ ਘੱਟ ਮਾਤਰਾ ਵਿਚ ਪਾਣੀ ਪੀਂਦੇ ਹਨ। ਉਨ੍ਹਾਂ ਨੂੰ ਵੀ ਜ਼ਿਆਦਾਤਰ ਚੱਕਰ ਆਉਣੇ, ਲਗਾਤਾਰ ਸਿਰਦਰਦ ਰਹਿਣਾ ਅਤੇ ਅੱਖਾਂ ਅੱਗੇ ਧੁੰਦਲਾਪਣ ਜਿਹੀਆਂ ਸਮੱਸਿਆਵਾਂ ਹੋਣ ਲਗਦੀਆਂ ਹਨ। ਇਹ ਸਮੱਸਿਆ ਜ਼ਿਆਦਾਤਰ ਬਜ਼ੁਰਗਾਂ ਅਤੇ ਸ਼ੂਗਰ ਦੇ ਮਰੀਜ਼ਾਂ ਵਿਚ ਜ਼ਿਆਦਾ ਹੁੰਦੀ ਹੈ ।

SHARE ARTICLE

ਏਜੰਸੀ

Advertisement

ਅੱਜ ਦੀਆਂ ਮੁੱਖ ਖ਼ਬਰਾ, ਦੇਖੋ ਕੀ ਕੁੱਝ ਹੈ ਖ਼ਾਸ

09 Oct 2024 12:43 PM

'Gidderbaha ਦਾ ਗਿੱਦੜ ਹੈ Raja Warring' - Manpreet Badal ਦਾ ਤਿੱਖਾ ਸ਼ਬਦੀ ਵਾਰ Panchayat Election's LIVE

09 Oct 2024 12:19 PM

'Gidderbaha ਦਾ ਗਿੱਦੜ ਹੈ Raja Warring' - Manpreet Badal ਦਾ ਤਿੱਖਾ ਸ਼ਬਦੀ ਵਾਰ Panchayat Election's LIVE

09 Oct 2024 12:17 PM

ਹਰਿਆਣਾ ਤੇ ਜੰਮੂ - ਕਸ਼ਮੀਰ ਦੇ ਸਭ ਤੇਜ਼ ਚੋਣ ਨਤੀਜੇ

08 Oct 2024 9:21 AM

ਹਰਿਆਣਾ 'ਚ ਸਰਕਾਰ ਬਣੀ ਤਾਂ ਕੌਣ ਹੋਵੇਗਾ ਕਾਂਗਰਸ ਦਾ ਮੁੱਖ ਮੰਤਰੀ ?

08 Oct 2024 9:18 AM
Advertisement