
ਇਸ ‘ਚ ਆਮ ਲੂਣ ਨਾਲੋਂ ਘੱਟ ਮਾਤਰਾ ‘ਚ ਸੋਡੀਅਮ ਹੁੰਦਾ ਹੈ
ਭਾਰ ਵਧਣ ਤੋਂ ਪਰੇਸ਼ਾਨ ਲੋਕ ਇਸ ਸਮੱਸਿਆ ਤੋਂ ਛੁਟਕਾਰਾ ਪਾਉਣਾ ਲਈ ਕੀ ਕੁੱਝ ਨਹੀਂ ਕਰਦੇ। ਡਾਇਟਿੰਗ ਤੋਂ ਲੈ ਕੇ ਹੈਵੀ ਐਕਸਰਸਾਈਜ਼ ਤੋਂ ਇਲਾਵਾ ਕਈ ਵਰਤ ਵੀ ਰੱਖਦੇ ਹਨ। ਇਨ੍ਹਾਂ ਚੀਜ਼ਾ ਨੂੰ ਕਰਨ ਨਾਲ ਸਰੀਰ ਅੰਦਰ ਕਮਜ਼ੋਰੀ ਆ ਜਾਂਦੀ ਹੈ। ਭਾਰ ਘੱਟ ਕਰਨ ਲਈ ਡਾਇਟਿੰਗ ਨਹੀਂ ਸਗੋਂ ਕਾਲੇ ਲੂਣ ਵਰਤੋਂ ਕਰਨੀ ਲਾਭਦਾਇਕ ਹੈ। ਇਹ ਇੱਕ ਜੜੀ ਬੂਟੀ ਦੀ ਤਰ੍ਹਾਂ ਕੰਮ ਕਰਦਾ ਹੈ।
weight loss
ਇਸ ‘ਚ ਆਮ ਲੂਣ ਨਾਲੋਂ ਘੱਟ ਮਾਤਰਾ ‘ਚ ਸੋਡੀਅਮ ਹੁੰਦਾ ਹੈ। ਜੋ ਪੇਟ ਨਾਲ ਜੁੜੀਆਂ ਬਿਮਾਰੀਆਂ ਨੂੰ ਖ਼ਤਮ ਕਰਦਾ ਹੈ ਇਸ ਲਈ 1 ਗਿਲਾਸ ਪਾਣੀ ‘ਚ ਅੱਧਾ ਚਮਚ ਕਲਾ ਲੂਣ ਤੇ ਇੱਕ ਨਿਬੂ ਦਾ ਰਸ ਮਿਲਾ ਲਓ ਅਤੇ ਇਸ ਨੂੰ ਰੋਜ਼ਾਨਾ ਪੀਓ। ਜੇਕਰ ਇਸ ਦਾ ਰੋਜ਼ਾਨਾ ਸੇਵਨ ਕਰਦੇ ਹੋ ਤਾਂ ਤੁਹਾਡੀਆਂ ਪੇਟ ਨਾਲ ਜੁੜੀਆਂ ਬਿਮਾਰੀਆਂ ਜੜ੍ਹ ਤੋਂ ਖ਼ਤਮ ਹੋ ਜਾਣਗੀਆਂ।
ਕਾਲਾ ਨਮਕ ਸਰੀਰ ਦੇ ਜ਼ਹਿਰੀਲੇ ਪਦਾਰਥਾਂ ਨੂੰ ਕਢਣ ‘ਚ ਸਹਾਇਤਾ ਕਰਦਾ ਹੈ। ਇਸ ਵਿਚ ਮੌਜੂਦ ਖਣਿਜ ਸਰੀਰ ਵਿਚ ਮੌਜੂਦ ਖ਼ਤਰਨਾਕ ਬੈਕਟੀਰੀਆ ਅਤੇ ਜ਼ਹਿਰੀਲੇ ਤੱਤਾਂ ਨੂੰ ਬਾਹਰ ਕਢਣ ‘ਚ ਮਦਦ ਕਰਦੇ ਹਨ। ਕਾਲੇ ਨਮਕ ਦੀ ਵਰਤੋਂ ਕਈ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ।
Black Salt
ਪਾਚਨ ਕਿਰਿਆ 'ਚ ਸੁਧਾਰ
ਗਲਤ ਖਾਣ-ਪੀਣ ਦੀ ਵਜ੍ਹਾ ਨਾਲ ਕੁਝ ਲੋਕਾਂ ਦੀ ਪਾਚਨ ਕਿਰਿਆ ਖਰਾਬ ਹੋ ਜਾਂਦੀ ਹੈ, ਜਿਸ ਨਾਲ ਕਬਜ਼ ਐਸੀਡਿਟੀ ਅਤੇ ਪੇਟ 'ਚ ਕਈ ਸਮੱਸਿਆਵਾਂ ਹੋ ਜਾਂਦੀਆਂ ਹਨ। ਅਜਿਹੇ 'ਚ ਭੋਜਨ ਦੇ ਬਾਅਦ 1 ਗਲਾਸ ਕੋਸੇ ਪਾਣੀ 'ਚ ਇਕ ਚੁਟਕੀ ਕਾਲਾ ਨਮਕ ਮਿਲਾ ਕੇ ਪੀਣ ਨਾਲ ਫਾਇਦਾ ਹੋਵੇਗਾ, ਜਿਸ ਨਾਲ ਖਾਣਾ ਆਸਾਨੀ ਨਾਲ ਪਚ ਜਾਵੇਗਾ। ਇਸ ਤੋਂ ਇਲਾਵਾ ਸਲਾਦ ਨਿੰਬੂ ਪਾਣੀ ਜਾਂ ਫਲਾਂ 'ਚ ਕਾਲਾ ਨਮਕ ਮਿਲਾ ਕੇ ਵੀ ਖਾ ਸਕਦੇ ਹੋ।
Black Salt
ਜੋੜਾਂ ਦਾ ਦਰਦ
ਸਰੀਰ 'ਚ ਕੈਲਸ਼ੀਅਮ ਦੀ ਕਮੀ ਦੀ ਵਜ੍ਹਾ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ, ਜਿਸ ਨਾਲ ਜੋੜਾਂ 'ਚ ਦਰਦ ਦੀ ਸਮੱਸਿਆ ਹੋ ਜਾਂਦੀ ਹੈ। ਅਜਿਹੇ 'ਚ ਕਾਲੇ ਨਮਕ ਨੂੰ ਕਿਸੇ ਸੂਤੀ ਕੱਪੜੇ 'ਚ ਬੰਨ ਕੇ ਤਵੇ 'ਤੇ ਰੱਖ ਦਿਓ ਜਿਸ ਨਾਲ ਨਮਕ ਵੀ ਗਰਮ ਹੋ ਜਾਵੇਗਾ ਫਿਰ ਇਸ ਨਮਕ ਵਾਲੀ ਥੈਲੀ ਨਾਲ ਜੋੜਾਂ ਦੀ ਸਿੰਕਾਈ ਕਰੋ। ਇਸ ਨਾਲ ਦਰਦ ਤੋਂ ਰਾਹਤ ਮਿਲਦੀ ਹੈ। ਅਜਿਹਾ ਦਿਨ 'ਚ ਘੱਟ ਤੋਂ ਘੱਟ 2-3 ਵਾਰ ਕਰਨ ਨਾਲ ਫਾਇਦਾ ਹੁੰਦਾ ਹੈ।