Health News: ਬਦਲਦੇ ਮੌਸਮ ਵਿਚ ਸਵੇਰੇ-ਸ਼ਾਮ ਕਰੋ ਗਰਾਰੇ, ਹੋਣਗੇ ਕਈ ਫ਼ਾਇਦੇ
Published : Jan 16, 2024, 11:51 am IST
Updated : Jan 16, 2024, 11:51 am IST
SHARE ARTICLE
File Photo
File Photo

ਸਰਦੀ-ਜ਼ੁਕਾਮ ਵਿਚ ਘਰੇਲੂ ਉਪਾਅ ਜ਼ਿਆਦਾ ਮਦਦਗਾਰ ਹੋ ਸਕਦੇ ਹਨ

ਬਦਲਦੇ ਮੌਸਮ ਵਿਚ ਸਰਦੀ ਅਤੇ ਜ਼ੁਕਾਮ ਕਿਸੇ ਨੂੰ ਵੀ ਹੋ ਸਕਦਾ ਹੈ ਪਰ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ। ਸਰਦੀ-ਜ਼ੁਕਾਮ ਉਂਜ ਤਾਂ ਸਾਧਾਰਣ ਜਿਹੀ ਸਮੱਸਿਆ ਹੈ। ਕਈ ਵਾਰ ਇਸ ਦੇ ਗੰਭੀਰ  ਨਤੀਜੇ ਵੀ ਹੁੰਦੇ ਹਨ। ਕਈ ਲੋਕ ਸਰਦੀ-ਜ਼ੁਕਾਮ ਲਈ ਐਲੋਪੈਥਿਕ ਦਵਾਈਆਂ ਲੈ ਲੈਂਦੇ ਹਨ, ਜਿਨ੍ਹਾਂ ਨਾਲ ਕੁੱਝ ਸਮੇਂ ਲਈ ਆਰਾਮ ਮਿਲਦਾ ਹੈ ਪਰ ਜਿਵੇਂ ਹੀ ਦਵਾਈ ਦਾ ਅਸਰ ਖ਼ਤਮ ਹੁੰਦਾ ਹੈ, ਉਹ ਫਿਰ ਤੋਂ ਇਸ ਦੀ ਗਿ੍ਰਫ਼ਤ ਵਿਚ ਆ ਜਾਂਦੇ ਹਨ।

ਸਰਦੀ-ਜ਼ੁਕਾਮ ਵਿਚ ਘਰੇਲੂ ਉਪਾਅ ਜ਼ਿਆਦਾ ਮਦਦਗਾਰ ਹੋ ਸਕਦੇ ਹਨ। ਇਸ ਤੋਂ ਇਲਾਵਾ ਸਵੇਰੇ-ਸ਼ਾਮ ਗਰਾਰੇ ਕਰਨ ਨਾਲ ਵੀ ਤੁਹਾਨੂੰ ਫ਼ਾਇਦਾ ਮਿਲੇਗਾ। ਬਦਲਦੇ ਮੌਸਮ ਵਿਚ ਇਹ ਸਮੱਸਿਆ ਜ਼ਿਆਦਾ ਕਿਉਂ ਹੁੰਦੀ ਹੈ ਅਤੇ ਕੀ ਹਨ ਇਸ ਦੇ ਲੱਛਣ ਅਤੇ ਉਪਾਅ? ਬਦਲਦੇ ਮੌਸਮ ਵਿਚ ਸਰਦੀ-ਜ਼ੁਕਾਮ ਦੀ ਸਮੱਸਿਆ ਹਵਾ ਵਿਚ ਫੈਲੇ ਕਈ ਵਾਇਰਸ ਅਤੇ ਬੈਕਟੀਰੀਆ ਦੇ ਸੰਕਰਮਣ ਕਾਰਨ ਹੁੰਦੀ ਹੈ।

ਜਦੋਂ ਸਰੀਰ ਦੀ ਪ੍ਰਤੀਰੋਧੀ ਸਮਰੱਥਾ ਘੱਟ ਹੋਣ ਲਗਦੀ ਹੈ, ਉਦੋਂ ਸਰਦੀ-ਜ਼ੁਕਾਮ ਵਰਗੀ ਸਮੱਸਿਆ ਪਹਿਲਾਂ ਸਰੀਰ ਨੂੰ ਫੜਦੀਆਂ ਹਨ। ਮਿੱਟੀ, ਧੂਏਂ, ਪ੍ਰਦੂਸ਼ਣ, ਐਲਰਜੀ, ਠੰਢੇ ਤੋਂ ਗਰਮ ਜਾਂ ਗਰਮ ਤੋਂ ਇਕਦਮ ਠੰਢੇ ਵਿਚ ਜਾਣਾ, ਧੁੱਪ ਵਿਚ ਆਉਣ ਤੋਂ ਬਾਅਦ ਠੰਢੀ ਚੀਜ਼ਾਂ ਖਾ ਲੈਣਾ ਆਦਿ ਇਸ ਦੇ ਪ੍ਰਮੁੱਖ ਕਾਰਨ ਹੁੰਦੇ ਹਨ।  ਇਹ ਹਨ ਲੱਛਣ : ਗਲੇ ਵਿਚ ਖ਼ਰਾਸ਼, ਸਿਰਦਰਦ, ਸਾਹ ਲੈਣ ਵਿਚ ਮੁਸ਼ਕਲ, ਹਲਕਾ ਬੁਖ਼ਾਰ ਆਉਣਾ, ਅੱਖਾਂ ਵਿਚ ਜਲਣ, ਸਰੀਰ ਵਿਚ ਦਰਦ।

ਬਚਾਅ : ਮੌਸਮ ਵਿਚ ਬਦਲਾਅ ਦੇ ਨਾਲ ਹੀ ਸ਼ੁਰੂ ਕਰ ਦਿਉ ਸਵੇਰੇ-ਸ਼ਾਮ ਦੇ ਗਰਾਰੇ। ਜਦੋਂ ਘਰ ਤੋਂ ਬਾਹਰ ਜਾਉ ਤਾਂ ਮਾਸਕ ਜ਼ਰੂਰ ਪਾਉ, ਨੱਕ ਦੇ ਅੰਦਰ ਦੀ ਤਹਿ ਉਤੇ ਸਰਸੋਂ ਦਾ ਤੇਲ ਲਗਾਉ, ਸਰਦੀ-ਜ਼ੁਕਾਮ ਦੇ ਸ਼ਿਕਾਰ ਲੋਕਾਂ ਨਾਲ ਸਿੱਧੇ-ਸਿੱਧੇ ਸੰਪਰਕ ਵਿਚ ਆਉਣ ਤੋਂ ਬਚੋ। ਤੁਹਾਨੂੰ ਕਿਸੇ ਹੋਰ ਨੂੰ ਇਹ ਸਮੱਸਿਆ ਨਾ ਹੋਵੇ, ਇਸ ਲਈ ਛਿੱਕ ਮਾਰਦੇ ਸਮੇਂ ਅਪਣੇ ਮੂੰਹ ਉਤੇ ਰੁਮਾਲ ਜ਼ਰੂਰ ਰੱਖੋ। ਧੁੱਪ ਤੋਂ ਆਉਣ ਤੋਂ ਬਾਅਦ ਤੁਰਤ ਠੰਢਾ ਪਾਣੀ ਨਾ ਪੀਉ ਅਤੇ ਨਾ ਹੀ ਕਿਸੇ ਠੰਢੀ ਚੀਜ਼ ਦਾ ਸੇਵਨ ਕਰੋ।

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement