
ਅੱਜ ਅਸੀਂ ਤੁਹਾਨੂੰ ਲੱਸਣ ਖਾਣ ਦੇ ਫ਼ਾਇਦਿਆਂ ਬਾਰੇ ਦਸਾਂਗੇ:
Health News: ਲੱਸਣ ਭੋਜਨ ਦੇ ਸਵਾਦ ਨੂੰ ਤਾਂ ਵਧਾਉਂਦਾ ਹੀ ਹੈ, ਨਾਲ ਹੀ ਇਸ ਦੀ ਵਰਤੋਂ ਨਾਲ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਵੀ ਬਚਾਅ ਕਰਦੀ ਹੈ। ਸਵੇਰੇ ਖ਼ਾਲੀ ਪੇਟ ਲੱਸਣ ਖਾਣਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਲੱਸਣ ਖਾਣ ਦੇ ਫ਼ਾਇਦਿਆਂ ਬਾਰੇ ਦਸਾਂਗੇ:
ਲੱਸਣ ਬਲੱਡ ਸਰਕੁਲੇਸ਼ਨ ਨੂੰ ਕੰਟਰੋਲ ਕਰਨ ਵਿਚ ਮਦਦ ਕਰਦਾ ਹੈ ਅਤੇ ਇਸ ਦੀ ਵਰਤੋਂ ਨਾਲ ਹਾਈ ਬੀਪੀ ਦੀ ਸਮੱਸਿਆ ਨੂੰ ਘਟਾਇਆ ਜਾ ਸਕਦਾ ਹੈ। ਪੇਟ ਨਾਲ ਜੁੜੇ ਰੋਗਾਂ ਦੇ ਇਲਾਜ ਵਿਚ ਲੱਸਣ ਬੜਾ ਮਦਦਗਾਰ ਹੈ। ਡਾਇਰੀਆ, ਕਬਜ਼ ਵਰਗੀਆਂ ਸਮੱਸਿਆਵਾਂ ਵਿਚ ਲੱਸਣ ਕਾਫ਼ੀ ਲਾਭਕਾਰੀ ਹੈ।
ਲੱਸਣ ਦੀਆ ਕਲੀਆਂ ਪਾ ਕੇ ਉਬਾਲੇ ਪਾਣੀ ਨੂੰ ਖ਼ਾਲੀ ਪੇਟ ਪੀਣ ਨਾਲ ਕਬਜ਼, ਡਾਇਰੀਆ ਅਤੇ ਗੈਸ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ। ਲੱਸਣ ਦਾ ਨਿਯਮਤ ਸੇਵਨ ਨਾਲ ਖ਼ੂਨ ਜੰਮਣ ਦਾ ਖ਼ਤਰਾ ਘੱਟ ਜਾਂਦਾ ਹੈ ਅਤੇ ਦਿਲ ਦੇ ਦੌਰੇ ਤੋਂ ਬਚਾਅ ਵਿਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਔਰਤਾਂ ਨੂੰ ਮੁਸ਼ਕਲ ਭਰੇ ਪੀਰੀਅਡਸ ਦੇ ਦਿਨਾਂ ਵਿਚ ਲੱਸਣ ਬਹੁਤ ਰਾਹਤ ਪ੍ਰਦਾਨ ਕਰਦਾ ਹੈ।
ਲੱਸਣ ਖਾਣ ਨਾਲ ਸਾਡੀ ਪਾਚਨਤੰਤਰ ਬਿਹਤਰ ਬਣਦਾ ਹੈ। ਲੱਸਣ ਦੀਆਂ ਕਲੀਆਂ ਚਬਾਉਣ ਨਾਲ ਪਾਚਨ ਕਿਰਿਆ ਦਰੁਸਤ ਹੁੰਦੀ ਹੈ ਅਤੇ ਅਤੇ ਭੁੱਖ ਵੀ ਲਗਣੀ ਸ਼ੁਰੂ ਹੋ ਜਾਂਦੀ ਹੈ। ਲੱਸਣ ਖਾਣ ਨਾਲ ਸਰਦੀ-ਜ਼ੁਕਾਮ ਵਿਚ ਅਰਾਮ ਮਿਲਦਾ ਹੈ। ਲੱਸਣ ਦੇ ਸੇਵਨ ਨਾਲ ਸਰਦੀ-ਜ਼ੁਕਾਮ ਦੇ ਨਾਲ-ਨਾਲ, ਅਸਥਮਾ, ਨਿਮੋਨੀਆ ਆਦਿ ਦੇ ਇਲਾਜ ਵੀ ਫ਼ਾਇਦਾ ਹੁੰਦਾ ਹੈ।