ਕੰਨਾਂ ਦੀ ਮੈਲ ਦਿੰਦੈ ਬੋਲੇਪਣ ਨੂੰ ਜਨਮ
Published : May 16, 2018, 4:39 pm IST
Updated : May 16, 2018, 4:39 pm IST
SHARE ARTICLE
deafness
deafness

ਕੰਨ ਸੁਣਨ ਤੋਂ ਇਲਾਵਾ ਸਰੀਰ ਦੇ ਸੰਤੁਲਨ ਨੂੰ ਵੀ ਬਰਕਰਾਰ ਰੱਖਦੇ ਹਨ। ਇਸ ਲਈ ਕੰਨ ਦਾ ਤੰਦਰੁਸਤ ਰਹਿਣਾ ਜ਼ਰੂਰੀ ਹੈ ਪਰ ਬਹਰੇਪਣ ਦੀ ਸਮੱਸਿਆ ਪੀਡ਼ਤ ਵਿਅਕਤੀ ਤੋਂ ਇਲਾਵਾ...

ਕੰਨ ਸੁਣਨ ਤੋਂ ਇਲਾਵਾ ਸਰੀਰ ਦੇ ਸੰਤੁਲਨ ਨੂੰ ਵੀ ਬਰਕਰਾਰ ਰੱਖਦੇ ਹਨ। ਇਸ ਲਈ ਕੰਨ ਦਾ ਤੰਦਰੁਸਤ ਰਹਿਣਾ ਜ਼ਰੂਰੀ ਹੈ ਪਰ ਬਹਰੇਪਣ ਦੀ ਸਮੱਸਿਆ ਪੀਡ਼ਤ ਵਿਅਕਤੀ ਤੋਂ ਇਲਾਵਾ ਉਸ ਦੇ ਪਰਵਾਰ ਦੇ ਮੈਂਬਰਾਂ ਨੂੰ ਵੀ ਪਰੇਸ਼ਾਨ ਕਰਦੀ ਹੈ ਪਰ ਹੁਣ ਇਸ ਤੋਂ ਛੁਟਕਾਰਾ ਵੀ ਪਾ ਸਕਦੇ ਹੋ। ਬਹਰੇਪਣ 'ਚ ਸੁਣਨ ਦੀ ਸ਼ਕਤੀ ਦੇ ਘੱਟ ਹੋਣ ਤੋਂ ਇਲਾਵਾ ਵਿਅਕਤੀ ਦੀ ਸਾਮਜਿਕ ਅਤੇ ਮਾਨਸਿਕ ਪਰੇਸ਼ਾਨੀਆਂ ਵੀ ਵੱਧ ਜਾਂਦੀਆਂ ਹਨ ਪਰ ਹੁਣ ਇਸ ਸਮੱਸਿਆ ਨੂੰ ਚੰਗੀ ਤਰ੍ਹਾਂ ਕਾਬੂ ਕੀਤਾ ਜਾ ਸਕਦਾ ਹੈ।

deafnessdeafness

ਜਦੋਂ ਕੋਈ ਵਿਅਕਤੀ ਬੋਲਦਾ ਹੈ,  ਤਾਂ ਉਹ ਅਵਾਜ਼ ਤਰੰਗਾਂ ਨਾਲ ਹਵਾ ਵਿਚ ਇਕ ਕੰਪਨ ਪੈਦਾ ਕਰਦਾ ਹੈ। ਇਹ ਕੰਪਨ ਕੰਨ ਦੇ ਪਰਦੇ ਅਤੇ ਸੁਣਨ ਨਾਲ ਜੁੜੀ ਹੋਈ ਤਿੰਨ ਹੱਡੀਆਂ - ਮੇਲੀਅਸ, ਇੰਕਸ ਅਤੇ ਸਟੇਪਸ ਦੁਆਰਾ ਅੰਦਰਲੇ ਕੰਨ 'ਚ ਪਹੁੰਚਦਾ ਹੈ ਅਤੇ ਸੁਣਨ ਦੀ ਨਸ ਦੁਆਰਾ ਅੰਦਰਲੇ ਕੰਨ ਤੋਂ ਦਿਮਾਗ 'ਚ ਪਹੁੰਚਦਾ ਹੈ। ਇਸ ਕਾਰਨ ਸਾਨੂੰ ਅਵਾਜ਼ ਦਾ ਅਹਿਸਾਸ ਹੁੰਦਾ ਹੈ। ਜੇਕਰ ਕਿਸੇ ਕਾਰਨ ਅਵਾਜ਼ ਦੀ ਇਹਨਾਂ ਤਰੰਗਾਂ 'ਚ ਰੁਕਾਵਟ ਪੈਦਾ ਹੋ ਜਾਵੇ ਤਾਂ ਬਹਰੇਪਣ ਦੀ ਸਮੱਸਿਆ ਪੈਦਾ ਹੋ ਜਾਵੇਗੀ।

deafnessdeafness

ਜੇਕਰ ਰੁਕਾਵਟ ਕੰਨ ਦੇ ਪਰਦੇ ਜਾਂ ਸੁਣਨ ਦੀਆਂ ਹੱਡੀਆਂ ਤਕ ਸੀਮਤ ਰਹਿੰਦਾ ਹੈ ਤਾਂ ਇਸ ਨੂੰ ਕੰਡਕਟਿਵ ਡੇਫਨੇਸ (ਇਕ ਪ੍ਰਕਾਰ ਦਾ ਬਹਰਾਪਣ) ਕਹਿੰਦੇ ਹਨ। ਇਨਫ਼ੈਕਸ਼ਨ ਕਾਰਨ ਸੁਣਨ ਦੀ ਸਮਰਥਾ 'ਚ ਆਈ ਕਮੀ ਨੂੰ ਦਵਾਈਆਂ ਨਾਲ ਠੀਕ ਕੀਤਾ ਜਾ ਸਕਦਾ ਹੈ। ਜੇਕਰ ਕੰਨ ਦਾ ਪਰਦਾ ਡੈਮੇਜ ਹੋ ਗਿਆ ਹੈ ਤਾਂ ਸਰਜਰੀ ਕਰਨੀ ਪੈਂਦੀ ਹੈ।  ਕਈ ਵਾਰ ਪਰਦਾ ਡੈਮੇਜ ਹੋਣ ਦਾ ਇਲਾਜ ਵੀ ਦਵਾਈਆਂ ਤੋਂ ਹੀ ਹੋ ਜਾਂਦਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਭਾਜਪਾ ਝੂਠੀ ਰਾਜਨੀਤੀ ਕਰਦੀ, ਅਸੀਂ ਦੇਸ਼ ਦੀ ਰਾਜਨੀਤੀ ਨੂੰ ਬਦਲਣ ਤੇ ਇਮਾਨਦਾਰੀ ਭਰਨ ਆਏ ਹਾਂ'

01 Mar 2026 1:59 PM

'ਚੰਡੀਗੜ੍ਹ ਵਿਖੇ ਵਰਲਡ ਮੈਰਾਥਨ 'ਚ ਪੰਜਾਬ ਦੇ ਰਾਜਪਾਲ ਨੇ ਵੀ ਲਿਆ ਹਿੱਸਾ'

01 Mar 2026 1:55 PM

Navkiran Singh: ਜੇ ਬੱਚੇ ਨੂੰ ਘਰੋਂ ਲੈ ਕੇ ਗਏ ਸੀ ਤਾਂ ਐਨਕਾ.ਊਂਟਰ ਕਿਵੇਂ ਬਣ ਗਿਆ,ਫਿਰ ਸਬੂਤ ਮਿਟਾਉਣ ਦੀ ਕੀ ਲੋੜ ਪਈ?

28 Feb 2026 11:38 AM

ਖਰੜ 'ਚ ਬਿਲਡਰ ਮਾਫ਼ੀਆਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਕੱਟੀਆਂ ਜਾ ਰਹੀਆਂ ਕਾਲੋਨੀਆਂ

28 Feb 2026 11:37 AM

ਕੇਜਰੀਵਾਲ ਦੇ ਬਰੀ ਹੋਣ 'ਤੇ ਪਤਨੀ ਸੁਨੀਤਾ ਕੇਜਰੀਵਾਲ ਦਾ ਵੱਡਾ ਬਿਆਨ "

27 Feb 2026 2:23 PM
Advertisement