ਧੁੱਪ ਅਤੇ ਮਿੱਟੀ ਤੋਂ ਪੈਰਾਂ ਨੂੰ ਬਚਾਉਣ ਲਈ ਅਜ਼ਮਾਉ ਇਹ ਘਰੇਲੂ ਨੁਸਖ਼ੇ
Published : May 16, 2023, 3:13 pm IST
Updated : May 16, 2023, 3:14 pm IST
SHARE ARTICLE
photo
photo

ਹਾਲਾਂਕਿ ਚਿਹਰੇ ਅਤੇ ਬਾਕੀ ਦੀ ਚਮੜੀ ਨੂੰ ਕਿਸੇ ਤਰ੍ਹਾਂ ਧੁੱਪ ਤੋਂ ਬਚਾਇਆ ਜਾ ਸਕਦਾ ਹੈ ਪਰ, ਪੈਰਾਂ ਦੀ ਦੇਖਭਾਲ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ

 

ਗਰਮੀਆਂ ਦੇ ਮੌਸਮ ਵਿਚ ਚਮੜੀ ਦਾ ਖ਼ਰਾਬ ਹੋਣਾ ਆਮ ਜਿਹਾ ਹੋ ਗਿਆ ਹੈ ਪਰ ਇਸ ਤੋਂ ਬਚਣ ਲਈ ਕਈ ਤਰ੍ਹਾਂ ਦੇ ਨੁਸਖ਼ੇ ਕਰਨੇ ਪੈਂਦੇ ਹਨ। ਹਾਲਾਂਕਿ ਚਿਹਰੇ ਅਤੇ ਬਾਕੀ ਦੀ ਚਮੜੀ ਨੂੰ ਕਿਸੇ ਤਰ੍ਹਾਂ ਧੁੱਪ ਤੋਂ ਬਚਾਇਆ ਜਾ ਸਕਦਾ ਹੈ ਪਰ, ਪੈਰਾਂ ਦੀ ਦੇਖਭਾਲ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਖ਼ਾਸ ਤੌਰ ’ਤੇ ਮਰਦਾਂ ਨੂੰ ਘਰ ਤੋਂ ਬਾਹਰ ਨਿਕਲਦੇ ਸਮੇਂ ਪੈਰਾਂ ’ਤੇ ਜੁੱਤੀਆਂ ਪਹਿਨਣ ਨਾਲ ਪਸੀਨਾ ਆਉਣਾ ਅਤੇ ਚਮੜੀ ਦੀ ਇਨਫ਼ੈਕਸ਼ਨ ਹੋਣ ਦਾ ਖ਼ਤਰਾ ਰਹਿੰਦਾ ਹੈ। ਇਸ ਲਈ ਕੱੁਝ ਥਾਵਾਂ ’ਤੇ ਚੱਪਲਾਂ ਪਾ ਕੇ ਬਾਹਰ ਜਾਣ ਨਾਲ ਪੈਰ ਧੁੱਪ ਅਤੇ ਧੂੜ ਦਾ ਸ਼ਿਕਾਰ ਹੋ ਜਾਂਦੇ ਹਨ। ਹਾਲਾਂਕਿ, ਜੇਕਰ ਤੁਸੀਂ ਚਾਹੋ ਤਾਂ ਜੁੱਤੀਆਂ ਜਾਂ ਚੱਪਲਾਂ ਪਹਿਨਦੇ ਸਮੇਂ ਕੁੱਝ ਗੱਲਾਂ ਦਾ ਧਿਆਨ ਰੱਖ ਕੇ ਇਸ ਮੁਸ਼ਕਲ ਨੂੰ ਆਸਾਨ ਬਣਾ ਸਕਦੇ ਹੋ। ਆਉ ਜਾਣਦੇ ਹਾਂ ਪੈਰਾਂ ਦਾ ਖ਼ਾਸ ਧਿਆਨ ਰੱਖਣ ਦੇ ਸੁਝਾਵਾਂ ਬਾਰੇ।

ਗਰਮੀਆਂ ਵਿਚ, ਹਲਕੇ ਜੁੱਤੇ ਅਤੇ ਸਪੋਰਟਸ ਬੂਟ ਵਲ ਧਿਆਨ ਦੇਣਾ ਬਿਹਤਰ ਰਹੇਗਾ। ਇਹ ਜੁੱਤੀਆਂ ਪਹਿਨਣ ਵਿਚ ਬਹੁਤ ਆਰਾਮਦਾਇਕ ਹੁੰਦੀਆਂ ਹਨ। ਇਸ ਨਾਲ ਹੀ ਇਨ੍ਹਾਂ ਨੂੰ ਪਾਉਣ ਨਾਲ ਲੁੱਕ ਵੀ ਕਾਫ਼ੀ ਵਧੀਆ ਲਗਦੀ ਹੈ।

ਗਰਮੀਆਂ ਵਿਚ ਪੈਰਾਂ ਨੂੰ ਸਾਫ਼ ਰੱਖਣ ਅਤੇ ਫ਼ੰਗਲ ਇਨਫ਼ੈਕਸ਼ਨ ਤੋਂ ਬਚਾਉਣ ਲਈ ਪੇਡੀਕਿਉਰ ਦੀ ਮਦਦ ਲਈ ਜਾ ਸਕਦੀ ਹੈ। ਹਫ਼ਤੇ ਵਿਚ ਇਕ ਵਾਰ ਪੈਡੀਕਿਉਰ ਕਰਨ ਨਾਲ ਨਾ ਪੈਰਾਂ ਵਿਚੋਂ ਪਸੀਨੇ ਦੀ ਬਦਬੂ ਦੂਰ ਹੋਣ ਦੇ ਨਾਲ-ਨਾਲ ਪੈਰ ਸਾਫ਼ ਅਤੇ ਇਨਫ਼ੈਕਸ਼ਨ ਮੁਕਤ ਵੀ ਰਹਿੰਦੇ ਹਨ।

ਜੇਕਰ ਤੁਹਾਡੇ ਪੈਰਾਂ ਨੂੰ ਬਹੁਤ ਜ਼ਿਆਦਾ ਪਸੀਨਾ ਆਉਂਦਾ ਹੈ, ਤਾਂ ਚਮੜੇ ਦੀਆਂ ਚੱਪਲਾਂ ਬਿਲਕੁਲ ਵੀ ਨਾ ਪਾਉ। ਨਾਲ ਹੀ, ਪਸੀਨੇ ਕਾਰਨ, ਧੂੜ ਅਤੇ ਮਿੱਟੀ ਕਾਰਨ ਚੱਪਲ ਚਿਪਚਿਪੀ ਹੋ ਜਾਂਦੀ ਹੈ। ਇਸ ਲਈ ਚੱਪਲਾਂ ਨੂੰ ਨਿਯਮਤ ਰੂਪ ਨਾਲ ਧੋਂਦੇ ਰਹੋ। ਇਸ ਤੋਂ ਇਲਾਵਾ ਹਮੇਸ਼ਾ ਚੱਪਲਾਂ ਪਾਉਣ ਦੀ ਬਜਾਏ ਘਰ ਵਿਚ ਨੰਗੇ ਪੈਰੀਂ ਰਹਿਣ ਦੀ ਕੋਸ਼ਿਸ਼ ਕਰੋ।

ਬੇਸ਼ੱਕ, ਪੈਰਾਂ ਨੂੰ ਧੁੱਪ ਅਤੇ ਧੂੜ ਤੋਂ ਬਚਾਉਣ ਲਈ ਜੁੱਤੀ ਪਾਉਣਾ ਇਕ ਵਧੀਆ ਵਿਕਲਪ ਹੈ। ਪਰ ਗਰਮੀਆਂ ਵਿਚ ਜੁੱਤੀਆਂ ਪਾਉਣ ਨਾਲ ਪੈਰਾਂ ਵਿਚ ਬਹੁਤ ਪਸੀਨਾ ਆਉਂਦਾ ਹੈ। ਅਜਿਹੇ ਵਿਚ ਚਮੜੇ ਦੀ ਜੁੱਤੀ ਅਤੇ ਭਾਰੀ ਜੁੱਤੀ ਭੁਲ ਕੇ ਵੀ ਨਾ ਪਾਉ ਨਾਲ ਹੀ, ਜੇ ਸੰਭਵ ਹੋਵੇ ਤਾਂ ਕਪੜੇ ਦੀ ਜੁੱਤੀ ਪਹਿਨਣ ਦੀ ਕੋਸ਼ਿਸ਼ ਕਰੋ। ਇਸ ਨਾਲ ਤੁਹਾਡੇ ਪੈਰਾਂ ਵਿਚ ਪਸੀਨਾ ਵੀ ਘੱਟ ਆਵੇਗਾ ਅਤੇ ਇਨਫ਼ੈਕਸ਼ਨ ਦਾ ਡਰ ਵੀ ਨਹੀਂ ਰਹੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement